ਅੱਜ ਕੱਲ ਦੇ ਕੰਪਿਊਟਰੀ ਯੁੱਗ ਦੇ ਵਿੱਚ ਕੰਪਿਊਟਰ ਅਤੇ ਮੋਬਾਈਲ ਫੋਨਾਂ ਤੋਂ ਦੂਰ ਰਹਿਣਾ ਔਖਾ ਹੋ ਗਿਆ ਹੈ, ਅਤੇ ਜੇਕਰ ਤੁਹਾਡਾ ਕੰਮ ਹੀ ਕੰਪਿਊਟਰ ਨਾਲ ਜੁੜਿਆ ਹੋਇਆ ਹੈ ਤਾਂ ਤੁਹਾਡੇ ਲਈ ਹੋਰ ਕੋਈ ਚਾਰਾ ਵੀ ਨਹੀਂ ਰਹਿ ਜਾਂਦਾ,ਆਪਣੀ ਸਿਹਤ ਅਤੇ ਆਪਣਾ ਹਾਲ ਚਾਲ ਦਾ ਅਸੀਂ ਆਪ ਹੀ ਧਿਆਨ ਦੇਣਾ ਹੁੰਦਾ ਹੈ , ਕਿਉਂ ਕੇ ਇਸ ਦਾ ਅਸਰ ਸਾਡੇ ਤੋਂ ਇਲਾਵਾ ਕਿਸੇ ਹੋਰ ਨੇ ਓਨਾ ਨਹੀਂ ਹੁੰਦਾ।

ਕੰਪਿਊਟਰ ਦੇ ਅੱਗੇ ਬੈਠ ਕੇ ਕੰਮ ਕਰਨ ਲੱਗਿਆ ਆਪਣੇ ਬੈਠਣ ਦੇ ਆਸਣ ਦਾ ਖਾਸ ਧਿਆਨ ਰੱਖੋ , ਪਿੱਠ ਸਿੱਧੀ ਰੱਖੋ ਅਤੇ ਇਸ ਗੱਲ ਦਾ ਧਿਆਨ ਰੱਖੋ ਕੇ ਤੁਹਾਡੀ ਰੀੜ੍ਹ ਦੀ ਹੱਡੀ ਸਿੱਧੀ ਰਹੇ , ਜੇਕਰ ਤੁਸੀਂ ਢਿੱਲੇ ਢਾਲੇ ਕੰਪਿਊਟਰ ਦੇ ਅੱਗੇ ਬੈਠੋਗੇ ਤਾਂ ਤੁਹਾਨੂੰ ਪਿੱਠ ਦਰਦ ਦੀ ਸ਼ਿਕਾਇਤ ਦੇ ਨਾਲ ਨਾਲ ਸਰਵਾਈਕਲ ਦੀ ਪ੍ਰੋਬਲਮ ਵੀ ਹੋ ਸਕਦੀ ਹੈ , ਹਮੇਸ਼ਾ ਆਰਾਮ ਨਾਲ ਸਿੱਧੇ ਹੋ ਕੇ ਬੈਠਣਾ ਚਾਹੀਦਾ ਹੈ ਨਾ ਤਾਂ ਬਿਲਕੁੱਲ ਢਿੱਲਾ ਅਤੇ ਨਾ ਇੱਕ ਦਮ ਆਕੜ ਕੇ , ਆਰਾਮ ਨਾਲ ਜਿਸ ਨਾਲ ਤੁਸੀਂ ਸਹਿਜ ਵੀ ਰਹਿ ਸਕੋ।

ਕੰਪਿਊਟਰ ਦੇ ਸਾਹਮਣੇ ਜ਼ਿਆਦਾ ਲੰਬੇ ਸਮੇਂ ਤੱਕ ਬੈਠਣ ਨਾਲ ਅੱਖਾਂ ਦੇ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ , ਕਿਉਂ ਕੇ ਸਕਰੀਨ ਵੱਲ ਜ਼ਿਆਦਾ ਦੇਰ ਤੱਕ ਦੇਖੀ ਜਾਣ ਨਾਲ ਅੱਖਾਂ ਥੱਕ ਜਾਂਦੀਆਂ ਹਨ , ਅੱਖਾਂ ਦੇ ਵਿੱਚੋ ਪਾਣੀ ਨਿਕਲਦਾ ਰਹਿੰਦਾ ਹੈ , ਇਸ ਲਈ ਅੱਖਾਂ ਨੂੰ ਖੋਲਦੇ ਅਤੇ ਬੰਦ ਕਰਦੇ ਰਹੋ ਤਾਂ ਕੇ ਅੱਖਾਂ ਨੂੰ ਆਰਾਮ ਮਿਲ ਸਕੇ ਅਤੇ ਲਗਾਤਾਰ ਕੰਮ ਕਰਨ ਦੇ ਬਾਵਜੂਦ ਅੱਖਾਂ ਦੇ ਵਿੱਚ ਦਰਦ ਨਾ ਹੋਵੇ ।
ਕੰਪਿਊਟਰ ਦੇ ਅੱਗੇ ਬੈਠ ਕੇ ਲੱਤਾਂ ਲਮਕਾ ਕੇ ਬੈਠਣ ਨਾਲ ਲੱਤਾਂ ਦੇ ਵਿੱਚ ਵੀ ਦਰਦ ਹੋਣ ਲੱਗ ਪੈਂਦੀ ਹੈ, ਲਗਾਤਾਰ ਇਸੇ ਤਰ੍ਹਾਂ ਬੈਠਣ ਦੇ ਨਾਲ ਲੱਕ ਵੀ ਦਰਦ ਕਾਰਨ ਲੱਗ ਪੈਂਦਾ ਹੈ , ਇਸ ਤੋਂ ਬਚਣ ਲਈ ਹਰ ਅੱਧੇ ਘੰਟੇ ਚਾਲੀ ਮਿੰਟ ਦੇ ਬਾਅਦ ਵਿੱਚ ਉੱਠ ਜਾਣਾ ਚਾਹੀਦਾ ਹੈ , ਇਸ ਤਰ੍ਹਾਂ ਉਠਣ ਨਾਲ ਅੱਖਾਂ ਅਤੇ ਲੱਤਾਂ ਦੋਹਾ ਨੂੰ ਆਰਾਮ ਮਿਲ ਜਾਂਦਾ ਹੈ ਅਤੇ ਦਿਮਾਗ ਵੀ ਥੋੜਾ ਤਾਜਾਂ ਹੋ ਜਾਂਦਾ ਹੈ।

ਜਦੋਂ ਵੀ ਅੱਖਾਂ ਦੇ ਵਿੱਚ ਦਰਦ ਜਾ ਥਕਾਵਟ ਹੋਵੇ , ਤਾਂ ਅੱਖਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ , ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਮਾਰੋ , ਜੇਕਰ ਤੁਹਾਡੀ ਅੱਖਾਂ ਦੇ ਵਿੱਚ ਥਕਾਨ , ਜਲਣ ਜਾਂ ਅਲਰਜੀ ਹੋਵੇਗੀ ਤਾਂ ਇਸ ਤਰ੍ਹਾਂ ਪਾਣੀ ਦੇ ਛਿੱਟੇ ਮਾਰਨ ਨਾਲ ਤੁਹਾਡੀਆਂ ਅੱਖਾਂ ਆਰਾਮ ਮਹਿਸੂਸ ਕਰਣਗੀਆਂ।
Read More
Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।
“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?
ਆਪਣੀਆਂ ਅੱਖਾਂ ਦੇ ਉੱਤੇ ਆਪਣੇ ਹੱਥ ਰੱਖੋ ਅਤੇ ਹਤੇਲੀ ਨਾਲ ਅੱਖਾਂ ਨੂੰ ਢੱਕ ਲਓ , ਢੱਕ ਕੇ ਹੀ ਅੱਖਾਂ ਨੂੰ 2 ਕੁ ਮਿੰਟ ਲਈ ਹੋਲੀ ਹੋਲੀ ਖੋਲੋ ਅਤੇ ਫਿਰ ਬੰਦ ਕਰੋ , ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਅੱਖਾਂ ਦੀ ਥਕਾਵਟ ਦੂਰ ਹੋ ਜਾਵੇਗੀ , ਤੁਸੀਂ ਅੱਖਾਂ ਦੇ ਉੱਤੇ ਖੀਰਾ ਕੱਟ ਕੇ ਵੀ ਰੱਖ ਸਕਦੇ ਹੋ ਘਰ ਦੇ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲੇ।

ਸਮੇਂ ਦੇ ਨਾਲ ਜੇਕਰ ਕੋਈ ਅੱਖਾਂ ਜਾਂ ਸ਼ਰੀਰ ਦੇ ਵਿੱਚ ਪ੍ਰੋਬਲਮ ਹੁੰਦੀ ਦੇਖੋ ਤਾਂ ਬਿਨਾ ਕਿਸੇ ਦੇਰੀ ਦੇ ਛੁੱਟੀ ਦਾ ਇੰਤਜਾਰ ਕੀਤੇ ਬਿਨਾਂ ਡਾਕਟਰ ਕੋਲ ਜਾਓ ਅਤੇ ਸਲਾਹ ਦੇ ਨਾਲ ਦਵਾਈ ਲਓ।
ਜੇਕਰ ਤੁਸੀਂ ਐਨਕਾਂ ਲਗਾਉਂਦੇ ਹੋ ਤਾਂ ਆਪਣੀਆਂ ਐਨਕਾਂ ਨੂੰ ਵੀ ਠੀਕ ਤਰ੍ਹਾਂ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ ਕਿਉਂ ਕੇ ਐਨਕਾਂ ਦੇ ਸ਼ੀਸ਼ੇ ਉੱਤੇ ਧੂੜ ਮਿੱਟੀ ਜੰਮ ਜਾਂਦੀ ਹੈ ਜਿਸ ਨਾਲ ਸਾਨੂੰ ਸ਼ੀਸ਼ੇ ਦੇ ਵਿੱਚੋ ਧੁੰਧਲਾ ਦਿਸਦਾ ਹੈ ਇਸ ਲਈ ਐਨਕਾਂ ਨੂੰ ਸਾਫ ਜਰੂਰ ਕਰਨਾ ਚਾਹੀਦਾ ਹੈ।
Any information provided on this article is not intended to diagnose, treat, or cure. This article is for information purposes only. The information on this article is not intended to replace proper medical care.
If you have any specific questions about any medical matter you should consult your doctor or other professional healthcare provider.