Lohdi Festivle in Punjab – ਲੋਹੜੀ ਦੇ ਤਿਓਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ – ਆਪਣਾ ਰੰਗਲਾ ਪੰਜਾਬ
ਆਪਣੇ ਰੰਗਲੇ ਪੰਜਾਬ ਦੀ ਰੰਗਲੀ ਸ਼ਾਨ ਦਾ ਪ੍ਰਤੀਕ ਤਿਓਹਾਰ ਲੋਹੜੀ।ਇਹ ਤਿਓਹਾਰ ਵੈਸੇ ਤੇ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਵਸਦੇ ਪੰਜਾਬੀਆਂ ਦੇ ਦੁਆਰਾ ਮਨਾਇਆ ਜਾਂਦਾ ਹੈ , ਇਸ ਨੂੰ ਭਾਰਤ ਦੇ ਉੱਤਰੀ ਰਾਜਾਂ ਪੰਜਾਬ , ਹਰਿਆਣਾ , ਹਿਮਾਚਲ , ਜੰਮੂ ਦਿੱਲੀ ਦੇ ਵਿੱਚ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਭਾਵੇਂ ਇਹ ਤਿਓਹਾਰ ਖੇਤੀਬਾੜੀ ਨਾਲ ਸਬੰਧਤ ਹੈ , ਹਾੜੀ ਦੀਆਂ ਫ਼ਸਲਾਂ ਬਧਣ – ਫੁੱਲਣ ਤੇ ਸਰਦੀਆਂ ਡੇਢ ਅੰਤ ਨੂੰ ਦਰਸਾਉਂਦਾ ਹੈ , ਗੰਨੇ ਦੀ ਰਸ ਦੀ ਖੀਰ ਤੇ ਸਰੋਂ ਦੇ ਸਾਗ ਨੂੰ ਲੋਹੜੀ ਵਾਲੇ ਦਿਨ ਬਣਾਉਣਾ ਅਤੇ ਮਾਘੀ ਵਾਲੇ ਦਿਨ ਖਾਣਾ ਆਮ ਪ੍ਰਚਲਿਤ ਹੈ , ਮੂੰਗਫਲੀ , ਗੁੜ , ਚਿੜਬੜੇ ਅਤੇ ਗੱਚਕ ਬੜੇ ਸ਼ੋਂਕ ਨਾਲ ਇਸ ਦਿਨ ਖਾਦੇ ਜਾਂਦੇ ਹਨ।
ਬੱਚੇ ਕਈ ਦਿਨ ਪਹਿਲਾ ਹੀ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਹਨ , ਇਸ ਦਿਨ ਲੋਹੜੀ ਮੰਗਣ ਆਏ ਬੱਚਿਆਂ ਨੂੰ ਪੈਸੇ ਗੁੜ ਮੂੰਗਫਲੀ , ਰਿਓੜੀਆਂ ਆਦਿ ਵੰਡੀਆਂ ਜਾਂਦੀਆਂ ਹਨ।
ਸੂਰਜ ਦੀ ਤਪਸ ਅਤੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਕ ਧੂਣੀ ਲਗਾਉਂਦੇ ਹਨ , ਅੱਜ ਕੱਲ ਆਮ ਪ੍ਰਚੱਲਿਤ ਇਹ ਤਿਓਹਾਰ 13 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ , ਪਹਿਲਾ ਇਹ ਤਿਓਹਾਰ ਲੋਕ ਇਕੱਠੇ ਹੋ ਕੇ ਪਿੰਡ ਦੀ ਜਾ ਮੋਹੱਲੇ ਦੀ ਕਿਸੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਧੂਣੀ ਬਾਲ ਕੇ ਢੋਲ ਬਜਾਉਂਦੇ ਭੰਗੜੇ ਗਿੱਧਾ ਪਾਉਂਦੇ ਖਾਂਦੇ ਪੀਂਦੇ ਤੇ ਖੁਸ਼ੀਆਂ ਇਕੱਠੇ ਮਨਾਉਂਦੇ ਸਨ , ਪਰ ਅੱਜ ਕਲ ਜ਼ਿਆਦਾ ਤਰ ਘਰ ਦੀ ਚਾਰ ਦੀਵਾਰਾਂ ਦੇ ਅੰਦਰ ਆਪਣੇ ਪਰਿਵਾਰ ਤੱਕ ਸੀਮਤ ਰਹਿ ਗਿਆ ਹੈ।
ਜਿਸ ਘਰ ਲੜਕਾ ਪੈਦਾ ਹੋਇਆ ਹੋਵੇ , ਜਾਂ ਮੁੰਡੇ ਦਾ ਵਿਆਹ ਕੀਤਾ ਹੋਵੇ ਉਸ ਘਰ ਲੋਹੜੀ ਪਾਈ ਜਾਂਦੀ ਹੈ , ਬੜੀ ਖੁਸ਼ੀ ਦੀ ਗੱਲ ਹੈ ਕੇ ਹੁਣ ਲੋਕ ਲੜਕੀ ਦੇ ਜਨਮ ਤੇ ਵੀ ਲੋਹੜੀ ਪਾਉਣ ਲੱਗ ਪਏ ਹਨ , ਲੋਹੜੀ ਨੂੰ ਭਰਾ ਆਪਣੀਆਂ ਵਿਆਹੀਆਂ ਭੈਣਾਂ ਨੂੰ ਲੋਹੜੀ ਓਹਨਾ ਦੇ ਘਰ ਦੇ ਕੇ ਆਉਂਦੇ ਹਨ ।
ਲੋਹੜੀ ਤੇ ਗਾਇਆ ਜਾਣ ਵਾਲਾ ਗੀਤ ਸੁੰਦਰ ਮੁੰਦਰੀਏ ।
“ਸੁੰਦਰ ਮੁੰਦਰੀਏ”
ਸੁੰਦਰ ਮੂੰਦਰੀਏ , ਹੋ ।
ਤੇਰਾ ਕੌਣ ਵਿਚਾਰਾ , ਹੋ।
ਦੁੱਲਾ ਭੱਟੀ ਵਾਲਾ , ਹੋ ।
ਦੁੱਲੇ ਨੇ ਧੀ ਵਿਆਈ ,ਹੋ ।
ਸੇਰ ਸ਼ੱਕਰ ਪਾਈ , ਹੋ ।
ਕੁੜੀ ਦਾ ਲਾਲ ਪਟਾਕਾ , ਹੋ ।
ਕੁੜੀ ਦਾ ਸਾਲੂ ਪਾਟਾ ,ਹੋ ।
ਸਾਲੂ ਕੌਣ ਸਮੇਟੇ ?
ਕੁੜੀ ਦਾ ਜੀਵੇ ਚਾਚਾ ।
ਚਾਚੇ ਨੇ ਚੂਰੀ ਕੁੱਟੀ ।
ਜ਼ਾਮੀਦਾਰਾ ਲੁੱਟੀ ।
ਜ਼ਮਿਨਦਾਰ ਸੁਢਆਏ ।
ਗਿਣ ਗਿਣ ਭੋਲੇ ਆਏ ।
ਏਕ ਭੋਲਾ ਰਿਹ ਗਿਆ ।
ਸਿਪਾਹੀ ਫੜ ਕੇ ਲ ਗਿਆ ।
ਸਿਪਾਹੀ ਨੇ ਮਾਰੀ ਇੱਟ ।
ਸਾਨੂੰ ਦੇ ਦੇ ਲੋਹੜੀ , ਤੇ ਤੇਰੀ ਜੀਵੇ ਜੋੜੀ ।
🙏🏻🙏🏻🙏🏻🙏🏻