INDIAN ARMY DAY 2025 – ਭਾਰਤੀ ਸੈਨਾ ਦਿਵਸ 2025

ਅੱਜ ਸਾਡਾ ਦੇਸ਼ 77ਵਾ ਸੈਨਾ ਦਿਵਸ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ , 15 ਜਨਵਰੀ 1949 ਨੂੰ ਭਾਰਤ ਦੇ ਪਹਿਲੇ ਕਮਾਂਡਰ -ਇਨ-ਚੀਫ ਜਨਰਲ KM CARIAPPA (ਕੇ ਐਮ ਕਰਿੱਪਾ) ਨੇ ਬ੍ਰਿਟਿਸ਼ ਜਨਰਲ ਸਰ ਫ੍ਰਾੰਸਿਸ ਬੁਚਰ (General Sir Francis ਬੁਤਚਰ )ਤੋਂ ਅਹੁਦੇ ਦੇ ਚਾਰਜ ਸੰਭਾਲਿਆ ਸੀ।

 

ਭਾਰਤੀ ਸੈਨਾ ਦੇ ਗੌਰਵ ਮਈ ਇਤਿਹਾਸ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਸ਼ਹੀਦਾਂ ਨੂੰ ਯਾਦ ਕਰਨ ਲਈ, ਇਹ ਦਿਨ ਹਰ ਸਾਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ | ਇਹ ਦਿਨ ਭਾਰਤੀਆਂ ਲਈ ਮਾਣਮੱਤੀ ਤੇ ਆਰਮੀ ਸੈਨਾ ਲਈ ਵੀ ਸਨਮਾਨ ਭਰਪੂਰ ਦਿਨ ਹੁੰਦਾ ਹੈ।

ਅੱਜ ਦਾ ਦਿਨ ਸਾਡੇ ਸੈਨਿਕਾਂ ਦੀ ਦੇਸ਼ ਭਗਤੀ ,ਬਹਾਦੁਰੀ ਅਤੇ ਓਹਨਾ ਦੀਆਂ ਕੁਰਬਾਨੀਆਂ ਨੂੰ ਦਰਸਾਉਣ ਦਾ ਦਿਨ ਹੋਣ ਦੇ ਨਾਲ ਨਾਲ ਭਾਰਤ ਦੀ ਸੁਰੱਖਿਆ ਕਰਦੇ ਸਿਪਾਹੀਆਂ /ਅਫਸਰਾਂ/ ਜਵਾਨਾਂ ਨੂੰ ਸ਼ਰਧਾਂਜਲੀ ਅਰਪਣ ਕਰਣ ਦਾ ਵੀ ਦਿਨ ਹੈ।

ਇਸ ਸਾਲ ਸੈਨਾ ਦਿਵਸ ਦੀ ਪਰੇਡ ਪੁਣੇ ਦੇ ਵਿੱਚ ਕੱਢੀ ਜਾ ਰਹੀ ਹੈ , ਪੁਣੇ ਦਿੱਲੀ ਤੋਂ ਬਾਅਦ ਦੂਜੀ ਜਗ੍ਹਾ ਹੈ ਜਿੱਥੇ ਤੀਸਰੀ ਬਾਰ ਸੈਨਾ ਦੀ ਪਰੇਡ ਕੱਢੀ ਜਾਵੇਗੀ , ਇਸ ਸਾਲ ਦੀ ਪਰੇਡ ਦਾ ਥੀਮ ਹੈ “ਸਮਰੱਥ ਭਾਰਤ ਸਕ੍ਸ਼ਮ ਸੈਨਾ”।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਸੈਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ।

Leave a Reply