ਸਤਿ ਸ਼੍ਰੀ ਅਕਾਲ ਦੋਸਤੋ Punjabi Bujartan
Punjabi Bujartan ਅਸੀਂ ਆਪਣੇ ਸਰੋਤਿਆਂ ਲਈ ਕੁੱਜ ਸਮਾਂ ਪਹਿਲਾ ਬੁਝਾਰਤਾਂ ਪਾਈਆ ਸਨ, ਉਹ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਪੜ ਸਕਦੇ ਹੋ (ਪੰਜਾਬੀ ਬੁਝਾਰਤਾਂ) , ਅੱਜ ਅਸੀਂ ਉਸ ਪੋਸਟ ਬੁਜਰਤਾ ਦੇ ਜਵਾਬ ਇੱਥੇ ਦੇਣ ਲੱਗੇ ਆ ।
ਬੁਝਾਰਤ – ਚਿਟਾ ਹਾਂ ਪਰ ਦੁਧ ਨਹੀ,ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀ. Punjabi Bujartan
![punjabi-bujartan-chitta-ha-par-dudh-nahi](https://i0.wp.com/apnaranglapunjab.com/wp-content/uploads/2017/11/punjabi-bujartan-chitta-ha-par-dudh-nahi.jpg?resize=688%2C624)
ਬੁਝਾਰਤ ਦਾ ਜਵਾਬ – ਪਾਣੀ ਜਾਂ ਸੰਖ
ਬੁਝਾਰਤ – ਕਾਲਾ ਸੀ ਕਲਿੱਤ੍ਰ ਸੀ ,ਕਾਲੇ ਪੇਓ ਦਾ ਪੁੱਤਰ ਸੀ,ਸਿਰ ਦੇ ਵਾਲ ਚਰਦਾ ਸੀ,ਭੱਜ ਗੁਥਲੀ ਵਿੱਚ ਵੜਦਾ ਸੀ.
![punjabi-bujarta-kaala-c-klittar-c](https://i0.wp.com/apnaranglapunjab.com/wp-content/uploads/2017/11/punjabi-bujarta-kaala-c-klittar-c-e1511244385995.jpg?resize=688%2C624)
ਬੁਝਾਰਤ ਦਾ ਜਵਾਬ – ਅੱਖ ਵਿੱਚਲੀ ਪੁੱਤਲੀ.
ਬੁਝਾਰਤ – ਸੋਲ਼ਾਂ ਧੀਆਂ,ਚਾਰ ਜੁਆਈ. Punjabi Bujartan
![punjabi-bujarta-sohla-dhiya-chaar-jwai](https://i0.wp.com/apnaranglapunjab.com/wp-content/uploads/2017/11/punjabi-bujarta-sohla-dhiya-chaar-jwai.jpg?resize=688%2C620)
ਬੁਝਾਰਤ ਦਾ ਜਵਾਬ – ਉਂਗਲਾਂ ਤੇ ਅੰਗੂਠੇ.
ਬੁਝਾਰਤ – ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ,ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ.
![punjabi-bujarta-sab-to-pehla-main-jamya](https://i0.wp.com/apnaranglapunjab.com/wp-content/uploads/2017/11/punjabi-bujarta-sab-to-pehla-main-jamya.jpg?resize=688%2C622)
ਬੁਝਾਰਤ ਦਾ ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ.
ਬੁਝਾਰਤ – ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨੀਂ ਵਿਚਾਰਾ.- Punjabi Bujartan
![punjabi-bujarta-kol-full-koll-full](https://i0.wp.com/apnaranglapunjab.com/wp-content/uploads/2017/11/punjabi-bujarta-kol-full-koll-full.jpg?resize=688%2C625)
ਬੁਝਾਰਤ ਦਾ ਜਵਾਬ – ਨਿਗ੍ਹਾ / ਮਾਂ-ਪਿਓ
ਬੁਝਾਰਤ – ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ?
![punjabi-bujarta-nikke-nikke-memne](https://i0.wp.com/apnaranglapunjab.com/wp-content/uploads/2017/11/punjabi-bujarta-nikke-nikke-memne.jpg?resize=688%2C625)
ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ ਡੱਬੇ
ਬੁਝਾਰਤ – ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਣ.
![punjabi-bujarta-mitti-da-ghoda](https://i0.wp.com/apnaranglapunjab.com/wp-content/uploads/2017/11/punjabi-bujarta-mitti-da-ghoda.jpg?resize=688%2C621)
ਬੁਝਾਰਤ ਦਾ ਜਵਾਬ – ਚੁੱਲਾ,ਤਵਾ ਤੇ ਰੋਟੀ.
ਬੁਝਾਰਤ – ਅੱਗਿਉਂ ਨੀਵਾਂ ਪਿੱਛਿਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ.
![punjabi-bujarta-ageo-neewa-picheo-ucha](https://i0.wp.com/apnaranglapunjab.com/wp-content/uploads/2017/11/punjabi-bujarta-ageo-neewa-picheo-ucha.jpg?resize=688%2C626)
ਬੁਝਾਰਤ ਦਾ ਜਵਾਬ – ਛੱਜ.
ਬੁਝਾਰਤ – ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ.
![punjabi-bujartan-nikki-niki-pidni](https://i0.wp.com/apnaranglapunjab.com/wp-content/uploads/2017/11/punjabi-bujartan-nikki-niki-pidni.jpg?resize=688%2C624)
ਬੁਝਾਰਤ ਦਾ ਜਵਾਬ – ਬਹੁਕਰ/ਝਾੜੂ.
ਬੁਝਾਰਤ – ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁਲ੍ਹ ਜਾਂਦਾ.
![punjabi-bujarta-bapu-kahe-ta](https://i0.wp.com/apnaranglapunjab.com/wp-content/uploads/2017/11/punjabi-bujarta-bapu-kahe-ta.jpg?resize=688%2C625)
ਬੁਝਾਰਤ ਦਾ ਜਵਾਬ – ਬੰਦ ਤੇ ਖੁੱਲਾ ਮੂੰਹ.
ਬੁਝਾਰਤ – ਲੱਗ-ਲੱਗ ਕਹੇ ਨਾ ਲੱਗਦੇ ਬਿਨ ਆਖੇ ਲੱਗ ਜਾਂਦੇ ਮਾਮੇ ਨੂੰ ਲੱਗਦੇ ਤਾਏ ਨੂੰ ਨਹੀਂ ਲੱਗਦੇ.
![punjabi-bujartan-lag-lag-kahe-na-lagde - Punjabi Bujartan](https://i0.wp.com/apnaranglapunjab.com/wp-content/uploads/2017/11/punjabi-bujartan-lag-lag-kahe-na-lagde.jpg?resize=688%2C625)
ਬੁਝਾਰਤ ਦਾ ਜਵਾਬ – ਬੁੱਲ
Punjabi Bujartan- ਬੁਝਾਰਤ – ਦੋ ਗਲ਼ੀਆਂ ਇੱਕ ਬਜ਼ਾਰ ਵਿੱਚੋਂ ਨਿਕਲ਼ਿਆ ਠਾਣੇਦਾਰ ਚੁੱਕ ਕੇ ਮਾਰੋ ਕੰਦ ਦੇ ਨਾਲ਼.
![punjabi-bujarta-do-galia-ik-bjaar - Punjabi Bujartan](https://i0.wp.com/apnaranglapunjab.com/wp-content/uploads/2017/11/punjabi-bujarta-do-galia-ik-bjaar.jpg?resize=688%2C625)
ਬੁਝਾਰਤ ਦਾ ਜਵਾਬ – ਵਗਿਆ ਨੱਕ /ਸੀਂਢ.
Punjabi Bujartan – ਟੀ.ਵੀ , ਫੋਨ ਤੋਂ ਬਾਹਰ ਨਿਕਲ ਕੇ ਆਪਣੇ ਬੱਚਿਆਂ ਭੈਣ ਭਰਾਵਾਂ ਨਾਲ time ਸਪੇੰਡ ਕਰੋ ਤੇ ਬੁਜਾਰਤਾ ਪੁੱਛੋਂ ਤਾਂ ਕੇ ਆਉਣ ਵਾਲੀਆਂ ਪੀੜੀਆਂ ਤੱਕ ਇਹ ਸਭ ਪਹੁੰਚ ਸਕਣ.
Punjabi Bujartan – Punjabi Phelia tuhanu kida dia laggia tusi sade naal apnia punjabi bujarta ate punjabi phelia share kr sakde ho sade facebook page te. LIKE US ON FACEBOOK click here
Read More
- punjabi quotes punjabi status – 100 punjabi quotes in punjabi – punjabi quotes on life in punjabi – quotes in punjabi – ਪੰਜਾਬੀ ਸਟੇਟਸ
- ਕੀ ਤੁਸੀਂ ਗੱਲ ਗੱਲ ਤੇ ਘਰਦਿਆਂ ਨਾਲ ਲੜ ਦੇ ਹੋ, ਕੀ ਤੁਸੀਂ ਚਿੜਚਿੜੇ ਰਹਿੰਦੇ ਹੋ,ਕੀ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਕੀ ਤੁਹਾਨੂੰ ਕੁੱਝ ਵੀ ਚੰਗਾ ਨਹੀਂ ਲੱਗਦਾ , ਕੀ ਤੁਸੀਂ ਆਪਣੇ ਆਪ ਨੂੰ ਜਾ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹੋ ? ਜੇਕਰ ਹਾਂ ਤਾਂ ਇਹ ਖ਼ਬਰ ਜਰੂਰ ਪੜੋ ਤੇ ਅੱਗੇ ਸ਼ੇਅਰ ਕਰੋ |
- ਗੁੱਸੇ ਤੇ ਕਾਬੂ ਕਿਵ਼ੇਂ ਪਾਇਆ ਜਾਵੇ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।
- ਪੰਜਾਬੀ-ਬੁਝਾਰਤਾਂ – ਬਾਤਾਂ ਪਾਓਣਾ,ਬੁਝਣਾ ਅਤੇ ਸੁਣਾਓਣਾ ਸਾਡੇ ਸਾਂਝੇ ਪਰਿਵਾਰ ਅਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਓਣ ਦੀ ਪ੍ਰਥਾ ਦਾ ਇਕ ਬਹੁਤ ਵੱਡਾ ਸਕੂਲ ਸੀ,ਬਾਤਾਂ ਪਾਓਣ, ਸੁਣਾਓਣ, ਸੁਣਨ ਅਤੇ ਬੁੱਝਣ ਦਾ।ਜਿਹੜਾ ਬੱਚਿਆਂ ਦੀ ਸਖ਼ਸ਼ੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਓਂਦਾ ਸੀ।।
If you like Punjabi Bujartan than share this with your family and friends .
Please tell me answer of :- ਆਈ ਗੁਲਾਬੋ , ਗਈ ਗੁਲਾਬੋ, ਪਾਣੀ ਨਾਲੋਂ ਪਤਲੀ, ਪਤਾਸੇ ਨਾਲੋਂ ਮਿੱਠੀ
sleep / Neend
jwaani , ja sharbat
ਅੱਜ ਦੀ ਬੁਝਾਰਤ
ਪਿੱਪਲ ਦਿਆ ਪੱਤਿਆ,
ਕਿਉਂ ਖੜ ਖੜ ਲਾਈ ਆ।
ਰੁੱਤ ਮੁੱਕੀ ਪਜਾਮੀ ਦੀ,
ਸਲਵਾਰ ਦੀ ਆਈ ਆ।
Jwani
ਛੱਲੀ??
ਵੀਰ ਮੇਰੇ ਨੇ ਗਊਆਂ ਲਿਆਂਦੀਆਂ ਗਲ਼ ਚ ਓਹਨਾਂ ਦੇ ਟੱਲੀਆਂ ਆਉਣ ਕੂੰਜਾਂ ਦੇਣ ਗੇੜੇ ਨਦੀ ਨ੍ਹਾਉਣ ਚੱਲੀਆਂ
ਟਿੰਡਾਂ ?
ਬੁਝਾਰਤ ਉਹ ਕਿਹੜੀ ਚੀਜ ਆ ਜਿਹਦੇ ਅੱਖਾਂ ਚ ਉੰਗਲ ਪਾ ਦਈਏ ਤੇ ਮੂੰਹ ਖੁੱਲ ਜਾਂਦਾ?
ਕੈਂਚੀ ਲੱਗਦੀ ਆ ਜੀ , ਕੇ ਨਹੀਂ ?