ਉਸੇ ਰੂਪ ਵਿੱਚ

ਦਿਨ ਚੜੇ ਨੂੰ ਕਾਫੀ ਸਮਾਂ ਬੀਤ ਚੁੱਕਾ ਸੀ,

ਪਰ ਘਰ ਦੇ ਕੰਮ ਤਾਂ ਕਰਨੇ ਹੀ ਨੇ ਮੰਨ ਮਾਰ ਕੇ ਬੇਬੇ ਰਸੋਈ ਚ ਗਈ, ਭਾਂਡੇ – ਭੂੰਡੇ ਚੁੱਕ ਕੇ ਇਕ ਪਾਸੇ ਰੱਖ ਰਹੀ ਸੀ ਤਾਂ ਅਚਾਨਕ ਹੱਥ ਜਿਵੇਂ ਪੱਥਰ ਹੋ ਗਿਆ,ਗਲਾਸ ਥੱਲੇ ਡਿਗੇ,ਮਾਂ ਦੀਆ ਅੱਖਾਂ ਨੇ ਜਰਾ ਵੀ ਵਿਸਾਹ ਨਾ ਖਾਂਦਿਆਂ “ਕਿਰਤ” ਵੱਲ ਧਿਆਨ ਮਾਰਿਆ , ਉਸ ਦੀ ਜਾਗ ਨਾ ਖੁੱਲਿਆ ਦੇਖ ਕੇ ਮਿੰਨੀ ਜਹੀ ਮੁਸਕੁਰਾਹਟ ਨਾਲ ਫਿਰ ਤੋਂ ਭਾਂਡੇ ਚੁੱਕ ਕੇ ਰੱਖਣ ਲੱਗੀ ਤਾਂ ਪਰਾਤ ਜ਼ੋਰ ਨਾਲ ਥੱਲੇ ਡਿਗੀ, ਕਿਰਤ ਉੱਠ ਚੁੱਕੀ ਸੀ ਤੇ ਅੱਖ ਮਲਦੀ ਮਲਦੀ ਬਾਹਰ ਆਈ ਤੇ ਕਹਿਣ ਲੱਗੀ ਬੇਬੇ ਕੀ ਹੋਇਆ ?

the messy girl - drawing by iqbal singh
the messy girl – drawing by iqbal singh

 

ਬੇਬੇ ਨੇ ਦਿਖਾਵਟੀ ਜਹੀ ਮੁਸਕੁਰਾਹਟ ਚ “ਉਹ ਉੱਠ ਗਿਆ ਮੇਰਾ ਪੁੱਤ ਚਾਲ ਸ਼ਾਬਾਸ਼ ਮੂੰਹ ਹੱਥ ਧੋ ਲੈ “ਬੁਰਸ਼ੀ” ਕਰ ਲੈ” ਕਿਰਤ ਨੇ ਵੀ ਕਿਹਾ ਬੇਬੇ ਮੈਂ ਤੇਰੀ ਧੀ ਆ, ਤੂੰ ਪੁੱਤ-ਪੁੱਤ ਕਰਦੀ ਰਹਿੰਦੀ ਹੈ , ਤੈਨੂੰ ਪੁੱਤ ਚਾਹੀਦਾ ਸੀ?

ਬੇਬੇ ਚੁੱਪ ਰਹੀ ਤੇ ਬਸ ਏਨਾ ਕਿਹਾ ਅੱਛਾ ਚਲ ਠੀਕ ਆ ਬੁਰਸ਼ੀ ਕਰ ਕੇ ਆ ਚਾਹ ਬਣਾਈਏ ਤੇ ਪੀਏ ,ਦਾਦੀ ਨਾਲ ਪਿਆਰ ਬਹੁਤ ਜ਼ਿਆਦਾ ਸੀ ਕਿਰਤ ਦਾ ਗੱਲਾਂ ਦੀ ਲੜੀ ਟੁੱਟਣ ਨੀ ਦਿੰਦੀ ਸੀ,ਬੁਰਸ਼ੀ ਕਰਦੀ ਕਰਦੀ ਵੀ ਕੇਹਨ ਲੱਗੀ ਬੇਬੇ ਬੁੱਢੀ ਹੋ ਗਈ ਹੈ ਤੂੰ , ਆਪਣੇ ਪੁੱਤ ਨੂੰ ਕਹਿ ਜਲਦੀ ਜਲਦੀ ਆਇਆ ਕਰ ਤੇ ਰੋਜ ਆਇਆ ਕਰ ।

ਬੇਬੇ ਵੀ ਅੱਗੇਓ ਅੱਛਾ ਮੇਰੀ ਮਾਂ ਅੱਜ ਆਉਣਾ ਤੇਰੇ ਪਿਓ ਨੇ ਕਹਿ ਦੇਊਂਗੀ ਕਹਿ ਕੇ ਸਾਰ ਦਿੰਦੀ,ਕਿਰਤ ਫਿਰ ਆਹੋ ਮੇਰਾ ਹੀ ਪਿਓ ਆ ਤੇਰਾ ਪੁੱਤ ਨੀ ਓਦਾਂ ਪੁੱਤ-ਪੁੱਤ ਲੈ ਰੱਖਦੀ ਆ,ਮੂੰਹ ਧੋਂਦੀ – ਧੋਂਦੀ ਬੇਬੇ ਨੂੰ ਕਹਿੰਦੀ ਬੇਬੇ ਤੂੰ ਸੱਚੀ ਬੁੱਢੀ ਆ ।

ਬੇਬੇ ਸੋਚਾਂ ਚ ਗੁਆਚੀ ਕਿਤੇ ਇਸਦੀ ਮਾਂ ਜਿੰਦੀ ਹੁੰਦੀ ਤਾਂ ਇਹਨੂੰ ਹਰ ਸੁੱਖ ਦਿੰਦੀ ਭਾਵੇਂ ਇਹਨੂੰ ਫਿਰ ਲੱਗਦਾ ਕੇ ਮਾਂ ਮੇਰੀ ਨੂੰ ਕੁੜੀਆਂ ਚੰਗੀਆਂ ਨਹੀਂ ਲੱਗਦੀਆਂ , ਰੱਬ ਭਲੀ ਕਰੇ , ਕੈਂਸਰ ਤੋਂ ਬਚਾਏ ਸਭ ਨੂੰ ਮੂੰਹ ਚੋ ਬੁੜਬੜਾਉਂਦੀ ਕਹਿੰਦੀ ਚੱਲ ਚਾਹ ਪੀਏ  ।

ਚਾਹ ਪੀਂਦੇ ਪੀਂਦੇ ਬੇਬੇ ਕਹਿਣ ਲੱਗੀ ਤੈਨੂੰ ਇਹ ਗੱਲਾਂ ਕੌਣ ਸਿਖਾਉਂਦਾ ਕਹਿੰਦੀ ਕੋਈ ਵੀ ਨਹੀਂ ਇਹ ਤਾਂ ਰੱਬ ਏ ਮੈਂ ਧੀ ਆ ਮੈਨੂੰ ਪਤਾ ਹੋਣਾ ਚਾਹੀਦਾ.ਬੇਬੇ ਕਹਿੰਦੀ ਵੇ ਮੈਂ ਤੇਰੇ ਤੇ ਮੁੰਡਿਆਂ ਚ ਕੋਈ ਫਰਕ ਨੀ ਕਰਦੀ ਪੁੱਤ ਤਾਂ ਬਸ ਉਂਝ ਹੀ ਪਿਆਰ ਨਾਲ ਕਹਿੰਦੀ ਆ  । 

ਕਿਰਤ ਕਹਿੰਦੀ , ‘ਲੈ ਦੱਸ’ , ਪੁੱਤ ਲਫ਼ਜ ਪਿਆਰਾ ਹੋਇਆ ਫਿਰ ਧੀ ਥੋੜਾ , ਮੈਂ ਰੱਬ ਦੀ ਬਣਾਈ ਹੋਈ ਆ ਤੁਸੀਂ ਐਂਵੇ ਬਦਲੀ ਜਾਂਦੇ ਹੋ , ਬਾਪੂ ਵੀ ਮਸਾਂ ਹਫਤੇ ਚ 1 ਦਿਨ ਆਉਂਦਾ ਅਖੇ ਜੀ ਤੈਨੂੰ ਪੁੱਤ ਵਾਂਗੂ ਪਾਲਣਾ ਤਾਂ ਕਰ ਕੇ ਏਦਾਂ ਕਮਾਈ ਕਰਦਾ . “ਮੈਂ ਧੀ ਆ ਮੈਨੂੰ ਏਦਾਂ ਈ ਪਾਲੋ ਤਾਂ ਬਹੁਤੇ ਔਹੜ ਪੋਹੜ ਕਰਨ ਦੀ ਲੋੜ ਨੀ, ਫਿਰ ਕਹਿੰਦੀ ਪਿਆਰ ਨਾਲ ਧੀ ਵੀ ਕਹਿੰਦਾ ਹੋਊ ਪੁੱਤ ਨੂੰ , ਜਵਾਬ ਨਹੀਂ ਸੀ ਬੇਬੇ ਕੋਲ  ।

ਮੈਂ ਧੀ ਆ ਮੈਨੂੰ ਏਦਾਂ ਈ ਪਾਲੋ ਤਾਂ ਬਹੁਤੇ ਔਹੜ ਪੋਹੜ ਕਰਨ ਦੀ ਲੋੜ ਨੀ
ਮੈਂ ਧੀ ਆ ਮੈਨੂੰ ਏਦਾਂ ਈ ਪਾਲੋ ਤਾਂ ਬਹੁਤੇ ਔਹੜ ਪੋਹੜ ਕਰਨ ਦੀ ਲੋੜ ਨੀ

ਇੱਕ ਬਾਪ ਦੀ ਆਪਣੀ ਧੀ ਲਈ ਹੱਡ ਤੋੜਵੀ ਮੇਹਨਤ ਜਿਹੜੀ ਮਜਬੂਰ ਹੋ ਕੇ ਦੂਰ ਸੀ , ਅਤੇ ਦੋ ਔਰਤਾਂ ਦੀ ਵਾਰਤਾਲਾਪ ਇੱਕ ਜਿੰਦਗੀ ਦੇ ਅੰਤਲੇ ਮੋੜ ਤੇ ਦੂਜੀ ਸ਼ੁਰੂ ਚ ਪਰ ਸੋਚ ਬੜਾ ਫਰਕ ਸੀ।

Leave a Reply