ਲੋਹੜੀ ਦੀਆਂ ਲੱਖ ਲੱਖ ਵਧਾਈਆਂ

ਸਤਿ ਸ਼੍ਰੀ ਅਕਾਲ

ਆਪਣਾ ਰੰਗਲਾ ਪੰਜਾਬ ਦੀ ਟੀਮ ਵਲੋਂ ਆਪਣੇ ਰੰਗਲੇ ਪੰਜਾਬ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ,ਕੁੜੀ ਮੁੰਡੇ ਚ ਫਰਕ ਕੀਤੇ ਬਿਨਾ ਲੋਹੜੀ ਮਨਾਓ ਖੁਸ਼ੀਆਂ ਵੰਡੋ ਅਤੇ ਹਾਂਜੀ ਕੌਣ ਕੌਣ ਮਨਾ ਰਿਹਾ ਫਿਰ ਲੋਹੜੀ ਦਾ ਤਿਓਹਾਰ ? ਦੇਖ ਕੇ ਕੋਈ ਬੱਚਾ ਇਹ ਨਾ ਕਹਿ ਕੇ ਜਾਏ “ਹੁੱਕਾ ਜੀ ਹੁੱਕਾ ਇਹ ਘਰ ਭੁੱਖਾ” :p

happy lohdi
happy lohdi

ਲੋਹੜੀ ਤੇ ਗਏ ਜਾਣ ਵਾਲੇ ਪ੍ਰਚੱਲਤ ਗਾਣਿਆਂ ਚੋ ਇੱਕ ਗਾਣਾ

ਸੁੰਦਰ ਮੁੰਦਰੀਏ ਹੋ !
ਤੇਰਾ ਕੋਣ ਵਿਚਾਰਾ ਹੋ !
ਦੁਲਾ ਭੱਟੀ ਵਾਲਾ ਹੋ !
ਦੂਲ੍ਹੇ ਦੀ ਧੀ ਵਿਆਹੀ ਹੋ !
ਸੇਰ ਸ਼ਕਰ ਪਾਈ ਹੋ !
ਕੁੜੀ ਦਾ ਲਾਲ ਪਟਾਕਾ ਹੋ !
ਕੁੜੀ ਦਾ ਸਾਲੂ ਪਾਟਾ ਹੋ !
ਸਾਲੂ ਕੋਣ ਸਮੇਟੇ !
ਚਾਚੇ ਚੂਰੀ ਕੁਟੀ !
ਜਮੀਦਾਰਾਂ ਲੁਟੀ !
ਜ਼ਮੀਦਾਰ ਛੁਡਾਏ !
ਬੜੇ ਭੋਲੇ ਆਏ !
ਇਕ ਭੋਲਾ ਰਹੇ ਗਿਆ !
ਸਿਪਾਹੀ ਫੜ ਕੇ ਲੈ ਗਿਆ !
ਸਿਪਾਹੀ ਨੇ ਮਾਰੀ ਇਟ !
ਸਾਨੂੰ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ !

apna rangla punjab logo

Leave a Reply