ਜੋ ਕਦੇ ਵੀ ਨਹੀਂ ਹੋਇਆ ਉਹ ਸਾਡੇ ਇਸ ਦੇਸ਼ ਵਿੱਚ ਅੱਜ ਹੋ ਗਿਆ, ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਮੀਡਿਆ ਦੇ ਵਿੱਚ ਕਈ ਸਵਾਲ ਉਠਾਏ ਜਿਸ ਵਿੱਚ ਕਿਹਾ ਗਿਆ ਕੇ ਜੇ ਜਲਦੀ ਹੀ ਸਬ ਸਹੀ ਨਹੀਂ ਕੀਤਾ ਗਿਆ ਤਾਂ ਲੋਕਤੰਤਰ ਜ਼ਿਆਦਾ ਦੇਰ ਤਕ ਜਿੰਦਾ ਨਹੀਂ ਰਹੇਗਾ . ਜੱਜਾਂ ਨੇ ਕਿਹਾ ਕੇ ਚੀਫ ਜਸਟਿਸ ਆਫ ਇੰਡੀਆ ਨਾਲ ਪਹਿਲਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਲੱਗਾ ਕੇ ਹੁਣ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਇਸ ਤਰ੍ਹਾਂ ਪ੍ਰੈਸ ਕਾੰਫ਼੍ਰੇੰਸ ਕਰਨੀ ਪਈ।
Today at 12 pm in a press conference India Supreme Court judges said: Democracy is in danger.
ਸੀਨੀਅਰ ਜੱਜ ਜੇ ਚੇਲਾਮੇਸ਼ਵਰ ਨੇ ਚਾਰੇ ਜੱਜਾਂ ਦੇ ਵਲੋਂ ਇਥੋਂ ਤੱਕ ਕਹਿ ਦਿੱਤਾ ਕੇ ਉਹ ਨਹੀਂ ਚਾਹੁੰਦੇ ਕੇ ਆਉਣ ਵਾਲਿਆਂ ਪੀੜੀਆਂ ਇਹ ਕਹਿਣ ਕੇ ਇਹਨਾਂ ਚਾਰ ਜੱਜਾਂ ਨੇ ਆਪਣੀਆਂ ਆਤਮਾਵਾਂ ਵੇਚ ਦਿੱਤੀਆਂ ਸਨ . “We didn’t want our future generations to say these 4 sold their soul’ say the 4 most senior SC judges in the first ever press meet of its kind ” .
ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਜੇ ਚੇਲਾਮੇਸ਼ਵਰ ਦੀ ਅਗਵਾਈ ਵਿੱਚ ਜਸਟਿਸ ਰੰਜਨ ਗੋਗੋਈ, ਜਸਟਿਸ ਐੱਮਬੀ ਲੋਕੁਰ ਅਤੇ ਕੁਰੀਅਨ ਜੋਸਫ ਨੇ ਚੀਫ ਜਸਟਿਸ ਖ਼ਿਲਾਫ਼ ਅਦਾਲਤੀ ਸਿਸਟਮ ਨੂੰ ਮਰਿਆਦਾ ਤੋਂ ਉਲਟ ਚਲਾਉਣ ਦੇ ਦੋਸ਼ ਲਗਾਇਆ।
ਜੱਜਾਂ ਨੇ ਚੀਫ ਜਸਟਿਸ ਤੋਂ ਅਸਹਿਮਤ ਹੁੰਦੇ ਹੋਏ ਓਹਨਾ ਨੂੰ ਪੱਤਰ ਵੀ ਲਿਖਿਆ ,ਜੱਜਾਂ ਨੇ ਕਿਹਾ ਕਿ ਹਾਲਾਤ ਖਰਾਬ ਹਨ, ਉਹ ਕਈ ਮਹੀਨਿਆਂ ਤੋਂ ਚੀਫ ਜਸਟਿਸ ਨਾਲ ਰਾਬਤਾ ਕਰ ਰਹੇ ਹਨ ਅਤੇ ਇੱਕ ਚਿੱਠੀ ਵੀ ਲਿਖੀ ਗਈ ਪਰ ਕੋਈ ਅਸਰ ਨਾ ਹੋਣ ਕਾਰਨ ਉਹ ਮੀਡੀਆ ਵਿੱਚ ਆਉਣ ਲਈ ਮਜਬੂਰ ਹੋਏ।
#SupremeCourt #JudiciaryDivided
ਚਿੱਠੀ ਵਿੱਚ ਲਾਏ ਗਏ ਚਾਰ ਇਲਜ਼ਾਮ-
- ਕੰਮ ਕਾਰ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਹੋ ਰਹੀ ਹੈ।
- ਕੋਲਕਾਤਾ, ਬੰਬੇ ਅਤੇ ਮਦਰਾਸ ਹਾਈ ਕੋਰਟ ਦੇ ਚਾਰਟਰ ਨਿਯਮਾਂ ਦੇ ਉਲਟ ਜਾ ਕੇ ਚੀਫ ਜਸਟਿਸ ਰਵਾਇਤੀ ਨਿਯਮਾਂ ਨੂੰ ਭੰਗ ਕਰ ਰਹੇ ਹਨ।
- ਜਸਟਿਸ ਲੋਆ ਅਤੇ ਮੈਡੀਕਟ ਕੌਂਸਲ ਕੇਸ ਦੇ ਹਵਾਲੇ ਨਾਲ ਜੱਜਾਂ ਨੇ ਅਦਾਲਤੀ ਕੰਮਕਾਜ ਉੱਤੇ ਬੁਰਾ ਅਸਰ ਪੈਣ ਦਾ ਵੀ ਦੋਸ਼ ਲਗਾਇਆ।
- ਮੌਜੂਦਾ ਚੀਫ ਜਸਟਿਸ ਕੇਸਾਂ ਦੀ ਵੰਡ ਕਰਨ ਵਿੱਚ ਵਿਤਕਰਾ ਕਰਦੇ ਹਨ। ਇਹ ਖ਼ਾਸ ਕੇਸ ਆਪਣੀ ਮਰਜ਼ੀ ਦੇ ਜੱਜਾਂ ਨੂੰ ਅਲਾਟ ਕਰਦੇ ਹਨ।
चिट्ठी का मजमून
– चीफ जस्टिस परंपरा से बाहर हो रहे हैं जिसमें महत्वपूर्ण मामलों में सामूहिक निर्णय लिए जाते हैं ।
– चीफ जस्टिस केसों के बंटवारे में नियमों का पालन नहीं कर रहे हैं ।
– वो महत्वपूर्ण मामले जो सुप्रीम कोर्ट की अखंडता को प्रभावित करते हें वो बिना किसी वाजिब कारण के उन बेंचो को देते हैं तो चीफ जस्टिस की प्रेफेरेंस की हैं।
– इसने संस्थान की छवि खराब की है
– हम ज्यादा केंसों का हवाला नहीं दे रहे है
ਕੀ ਸਾਡੇ ਦੇਸ਼ ਦੇ ਹਾਲਾਤ ਸੱਚ ਚ ਏਨੇ ਨਾਜ਼ੁਕ ਹੋ ਚੁੱਕੇ ਹਨ , ਕੀ ਸਾਨੂੰ ਦੇਸ਼ ਦੇ ਲਈ ਕੋਈ ਫਰਕ ਹੀ ਨੀ ਪੈਂਦਾ ਕੀ ਅਸੀਂ ਬੇਵਕੂਫਾਂ ਵਾਂਗੂ ਇਕ ਦੂਜੇ ਨੂੰ meme ਤੇ ਟੈਗ ਜਾਂ ਕ੍ਰਿਕਟ ਤੇ ਬਹਿਸ ਕਰਨ ਜੋਗੇ ਹੀ ਰਹਿ ਗਏ ਆ ? ਇਸ ਦਾ ਜਵਾਬ ਸੁਪਰੀਮ ਕੋਰਟ ਜਾਂ ਸਰਕਾਰਾਂ ਨੇ ਨਹੀਂ ਅਸੀਂ ਦੇਣਾ ਹੈ ।