tractor stunt ban – ਪੰਜਾਬ ਦੇ ਵਿੱਚ ਟਰੈਕਟਰਾਂ ਦੇ ਸਟੰਟ ਕਰਨ ਤੇ ਪਬੰਦੀ |

tractor stunt ban by punjab government -ਪੰਜਾਬ ਦੇ ਵਿੱਚ ਟਰੈਕਟਰਾਂ ਦੇ ਸਟੰਟ ਕਰਨ ਤੇ ਪਬੰਦੀ ਲੱਗ ਚੁੱਕੀ ਹੈ |

tractor-stunt-ban-by-punjab-government- 28 ਅਕਤੂਬਰ 2023 ਦੀ ਸ਼ਾਮ ਨੂੰ ਪਿੰਡ ਸਾਰਚੂਰ ਦੇ ਮੇਲੇ ਵਿੱਚ ਟਰੈਕਟਰ ਦੇ ਸਟੰਟ ਕਰਨ ਦੌਰਾਨ ਪ੍ਰਸਿੱਧ ਟਰੈਕਟਰ ਸਟੰਟਮੈਨ ਸੁਖਮਨ ਠੱਟਾ ਦੀ ਮੰਦਭਾਗੀ ਮੌਤ ਹੋ ਗਈ ਹੈ ,ਓਹਨਾ ਨੂੰ ਚਾਹੁਣ ਵਾਲੇ ਓਹਨਾ ਦੀ ਮੌਤ ਤੋਂ ਹੈਰਾਨ ਅਤੇ ਡੂੰਘੇ ਸਦਮੇ ਚ ਹਨ |

ਸੁਖਮਨ ਨੇ ਮੇਲੇ ਵਿੱਚ ਸ਼ਾਮ ਨੂੰ ਸਟੰਟ ਸ਼ੁਰੂ ਕੀਤਾ ਅਤੇ ਟਰੈਕਟਰ ਤੋਂ ਉੱਤਰ ਗਿਆ ,ਮਿੱਟੀ ਚ ਧਸੇ ਟਰੈਕਟਰ ਨੂੰ ਬੇਕਾਬੂ ਹੋਣ ਤੋਂ ਬਚਾਉਣ ਦੇ ਚੱਕਰ ਚ ਰੇਸ ਘੱਟ ਕਰਨ ਦੌਰਾਨ ਸੁਖਮਨ ਦਾ ਬੈਲੈਂਸ ਵਿਗੜ੍ਹ ਗਿਆ ਅਤੇ ਸਿੱਧਾ ਟਰੈਕਟਰ ਨੇ ਓਹਨਾ ਨੂੰ ਕੁਚਲ ਦਿੱਤਾ |

ਓਹਨਾ ਦੀ ਮੌਤ ਦੀ ਖ਼ਬਰ ਅੱਗ ਵਾਂਗੂ ਫੈਲੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਆਪਣੀ ਫੇਸਬੁੱਕ ਦੀ ਵਾਲ ਤੇ ਮੈਸਜ ਸ਼ੇਰ ਕਰ ਕੇ ਲਿਖਿਆ ਕੇ ” ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸੰਬੰਧਿਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ‘ਤੇ ਪੰਜਾਬ ‘ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ” |-tractor stunt ban by punjab government

Read More

Like us on Facebook

Leave a Reply