CHINA DEBT TRAP PUNJABI – ਚੀਨ ਕਰਜੇ ਹੇਠ ਲੈ ਕੇ ਅੱਧੀ ਦੁਨੀਆ ਦੇ ਨਕਸ਼ੇ ਤੇ ਕਬਜਾ ਕਰ ਚੁੱਕਾ ਹੈ , ਹੁਣ ਪਾਕਿਸਤਾਨ ਦੀ ਬਾਰੀ ਹੈ

ਚੀਨ ਕਰਜੇ ਹੇਠ ਲੈ ਕੇ ਅੱਧੀ ਦੁਨੀਆ ਦੇ ਨਕਸ਼ੇ ਤੇ ਕਬਜਾ ਕਰ ਚੁੱਕਾ ਹੈ , ਹੁਣ ਪਾਕਿਸਤਾਨ ਦੀ ਬਾਰੀ ਹੈ।

CHINA DEBT TRAP PUNJABI

ਮੈਂ ਫੇਸਬੁੱਕ ਤੇ ਇਕ ਵੀਡੀਓ ਦੇਖੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕੇ ਕਿਵੇਂ ਚੀਨ ਦੂਸਰੇ ਦੇਸ਼ਾ ਨੂੰ ਕਰਜਾ ਦਿੰਦਾ ਹੈ ਅਤੇ ਫਿਰ ਜਦੋਂ ਉਹ ਦੇਸ਼ ਕਰਜਾ ਵਾਪਿਸ ਨਹੀਂ ਕਰ ਪਾਉਂਦੇ ਤਾਂ ਓਹਨਾ ਦੇਸ਼ਾ ਨੂੰ ਆਪਣੇ ਦੇਸ਼ ਦੀ ਜਮੀਨ ਦਾ ਕੁੱਝ ਹਿੱਸਾ ਚੀਨ ਦੇ ਅਧੀਨ ਕਰਨਾ ਪੈ ਜਾਂਦਾ ਹੈ।

ਮੈਂ ਇਸ ਚੀਜ ਦੀ ਪੜਤਾਲ ਕਰਨ ਲਈ ਜਾਣਕਾਰੀ ਇਕੱਠੀ ਕੀਤੀ ਅਤੇ ਕੀ ਦੇਖਦਾ ਹਾਂ ਕੇ ਇੱਕ ਦੋ ਨਹੀਂ ਬਹੁਤ ਸਾਰੇ ਦੇਸ਼ ਚੀਨ ਦੀ ਇਸ ਸਾਜਿਸ਼ ਦਾ ਸ਼ਿਕਾਰ ਹੋ ਚੁੱਕੇ ਹਨ।


ਪਾਪਾ ਨਿਊ ਗਿਨੀ , ਮਾਲਦੀਵ , ਮਲੇਸ਼ੀਆ , ਪਾਕਿਸਤਾਨ , ਮੰਗੋਲੀਆ , ਲਾਓਸ  ਓਹਨਾ ਦੇਸ਼ਾ ਵਿੱਚੋ ਹਨ ਜਿਹਨਾਂ ਨੇ ਚੀਨ ਤੋਂ ਲੋਨ ਲਿਆ ਪਰ ਜੋ ਲੋਨ ਜਾ ਤਾਂ ਵਾਪਿਸ ਨਹੀਂ ਕਰ ਪਾ ਰਹੇ ਜਾਂ ਓਹਨਾ ਨੂੰ ਲੋਨ ਵਾਪਿਸ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ।

ਇਹਨਾਂ ਦੇਸ਼ਾ ਦੀ ਲੋਕੇਸ਼ਨ ਦੇ ਅਧਾਰ ਤੇ ਦੇਖਿਆ ਜਾਵੇ ਤਾਂ ਚੀਨ ਗ੍ਰੈੰਡ ਸਿਲਕ ਰੋਡ ਬਣਾਉਣਾ ਚਾਹੁੰਦਾ ਹੈ , ਜਿਸ ਨਾਲ ਚੀਨ ਦਾ ਸਿੱਧਾ ਸਾਰੀ ਦੁਨੀਆ ਨਾਲ ਵਪਾਰ ਲਈ ਰਾਹ ਬਣ ਜਾਵੇਗਾ , ਉਸ ਲਈ ਅੜਚਨ ਸਿਰਫ ਭਾਰਤ ਹੀ ਹੈ।

ਸ਼੍ਰੀ ਲੰਕਾ ਨੂੰ ਤਾਂ ਆਪਣਾ ਕਰਜਾ ਚੁਕਾਉਣ ਲਈ ਆਪਣੇ ਦੇਸ਼ ਦੀ ਉਹ ਪੋਰਟ ਹੀ ਚੀਨ ਦੇ ਹਵਾਲੇ ਕਰਨੀ ਪੈ ਗਈ ਜਿਸ ਲਈ ਉਸ ਨੇ ਚੀਨ ਤੋਂ ਕਰਜਾ ਲਿਆ ਸੀ , ਇੱਕ ਦੋ ਸਾਲ ਲਈ ਨਹੀਂ , ਪੂਰੇ ਦੇ ਪੂਰੇ ਸੋ ਸਾਲਾਂ ਜਾਣੀ ਕੇ ਪੂਰੀ ਸਦੀ ਦੇ ਲਈ। ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਡਿਟੇਲ ਰਿਪੋਰਟ ਪੜ ਸਕਦੇ ਹੋ।

ਜੇਕਰ ਭਾਰਤ ਚੀਨ ਨਾਲ ਮਿਲ ਜਾਵੇ ਤਾਂ ਚੀਨ ਦਾ ਗ੍ਰੈੰਡ ਸਿਲਕ ਰੋਡ ਦਾ ਸੁਪਨਾ ਪੂਰਾ ਹੋ ਜਾਵੇਗਾ , ਪਰ ਇੰਡੀਆ ਕਦੀ ਵੀ ਅਜਿਹਾ ਨਹੀਂ ਕਰੇਗਾ , ਪਰ ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਨੇ , ਆਪਣੇ ਦੇਸ਼ ਦੇ ਵਿੱਚ ਨਿਰਮਾਣ ਅਤੇ ਉਸਾਰੀ ਲਈ ਚੀਨ ਤੋਂ ਬਹੁਤ ਵੱਡਾ ਕਰਜਾ ਲਿਆ ਹੋਇਆ ਹੈ।

ਮਾਹਿਰਾਂ ਦਾ ਮੰਨਣਾ ਹੈ ਕੇ ਜੇ ਪਾਕਿਸਤਾਨ ਉਹ ਕਰਜਾ ਨਾ ਮੋੜ ਸਕਿਆ ਤਾਂ ਹੋ ਸਕਦਾ ਹੈ ਕੇ ਪਾਕਿਸਤਾਨ ਨੂੰ ਵੀ ਆਪਣੀ ਜਮੀਨ ਦਾ ਹਿੱਸਾ ਚੀਨ ਨੂੰ ਲੀਜ਼ ਤੇ ਦੇਣਾ ਪੈ ਜਾਏ , ਜਿਸ ਦੇ ਨਾਲ ਇੰਡੀਆ ਦੀਆ ਮੁਸ਼ਕਿਲ ਚ ਵਾਧਾ ਹੋਵੇਗਾ।

PIC CREDIT : livemint

ALSO WATCH

Leave a Reply