BEROJGAAR POEM – ਬੇਰੋਜਗਾਰ – ਮੈਂ ਆਇਆ ਸੀ ਸੋਚ ਕੇ , ਕੇ ਬਚਪਨ ਦੀਆ ਗੱਲਾਂ ਹੋਣਗੀਆਂ , ਤੇ ਰਿਸ਼ਤੇਦਾਰ ਮੈਨੂੰ , ਆਪਣੀਆਂ ਤਰੱਕੀਆਂ ਸੁਣਾਉਣ ਲੱਗੇ ..

BEROJGAAR POEM

ਸਾਡੇ ਦੇਸ਼ ਦੇ ਵਿੱਚ ਲੱਖਾਂ ਹੀ ਪੜੇ ਲਿਖੇ ਨੌਜਵਾਨ ਬੇਰੋਜਗਾਰੀ ਕਾਰਣ ਪ੍ਰੇਸ਼ਾਨ ਹਨ , ਮੈਂ ਵੀ ਓਹਨਾ ਦੇ ਵਿਚੋਂ ਹੀ ਇੱਕ ਬੇਰੋਜਗਾਰ ਹਾਂ , ਹੁਣ ਤਾਂ ਏਨਾ ਬੁਰਾ ਹਾਲ ਚੁੱਕਾ ਹੈ ਕੇ ਜਦੋਂ ਵੀ ਕੀਤੇ ਜਾਂਦੇ ਹਾਂ ਸਬ ਤੋਂ ਪਹਿਲਾ ਸਵਾਲ ਹੁੰਦਾ ਹੈ , ਕੇ ਕਿਦਾਂ ਕੋਈ ਕੰਮ ਕਰ ਮਿਲਿਆ ਕੇ ਨਹੀਂ।

ਮੇਰੇ ਜ਼ਿਆਦਾਤਰ ਦੋਸਤਾਂ ਦੇ ਵਿਆਹ ਹੋ ਕੇ ਬੱਚੇ ਵੀ ਹੋ ਚੁੱਕੇ ਹਨ ,ਪਹਿਲਾ ਤਾਂ ਵਿਆਹਾਂ ਤੇ ਜਾਣ ਤੋਂ ਵੀ ਡਰ ਲੱਗਦਾ ਸੀ ਕੇ ਕੋਈ ਪੁਰਾਣਾ ਟੀਚਰ ਨਾ ਮਿਲ ਜਾਵੇ ਜਾ ਪੁਰਾਣਾ ਦੋਸਤ, ਇੱਕ ਬਾਰ ਤਾਂ ਹੱਦ ਹੀ ਹੋ ਗਈ , ਕਿਸੇ ਫੰਕਸ਼ਨ ਦੇ ਵਿੱਚ ਮੈਂ ਗਿਆ ਹੋਇਆ ਸੀ , ਸਾਡੇ ਇੱਕ ਪੁਰਾਣੇ ਟੀਚਰ ਮਿਲ ਗਏ ਅਤੇ ਮੈਨੂੰ ਮੇਰੇ ਇੱਕ ਕਲਾਸ ਵਾਲੇ ਦਾ ਦੱਸਣ ਲੱਗ ਗਏ।

ਓਹਨਾ ਦੱਸਿਆ ਕੇ  ਉਹ ਤਾਂ ਵੱਡੀ ਕੰਪਨੀ ਚ ਲੱਗ ਗਿਆ ਹੈ , ਤੂੰ ਤਾਂ ਉਸ ਤੋਂ ਵੀ ਚੰਗੀ ਜਗ੍ਹਾ ਚ ਹੋਵੇਂਗਾ , ਤੂੰ ਉਸ ਤੋਂ ਤਾਂ ਬਹੁਤ ਹੋਸ਼ਿਆਰ ਹੀ ਸੀ , ਪਰ ਮੈਡਮ ਜੀ ਨੂੰ ਕੀ ਪਤਾ ਸੀ ਕੇ ਜਿੰਦਗੀ ਦੀ ਦੌੜ ਚ ਅੱਗੇ ਜਾਂਦੇ ਜਾਂਦੇ ਮੈਂ ਪਿੱਛੇ ਰਹਿ ਚੁੱਕਾ ਸੀ , ਅਸੀਂ ਮੈਡਮ ਜੀ ਨੂੰ ਬੁਲਾਇਆ ਤੇ ਘਰ ਨੂੰ ਵਾਪਿਸ ਆ ਗਏ ਚੁੱਪ ਚਾਪ , ਬਿਨਾ ਕੁੱਝ ਖਾਦੇ ਪੀਤੇ , ਹਜਾਰ ਦਾ ਸ਼ਗਨ ਦੇ ਕੇ ਜੋ ਘਰਦਿਆਂ ਤੋਂ ਲਿਆ ਸੀ।

BEROJGAAR POEM – ਬੇਰੋਜਗਾਰ

ਮੈਂ ਆਇਆ ਸੀ ਸੋਚ ਕੇ ,
ਕੇ ਬਚਪਨ ਦੀਆ ਗੱਲਾਂ ਹੋਣਗੀਆਂ,
ਤੇ ਰਿਸ਼ਤੇਦਾਰ ਮੈਨੂੰ ,
ਆਪਣੀਆਂ ਤਰੱਕੀਆਂ ਸੁਣਾਉਣ ਲੱਗੇ ..

ਕੁੱਝ ਰਜਾਈ ਤਾਣ ਕੇ ਸੋ ਗਏ ,
ਸਵੇਰੇ ਟਾਈਮ ਤੇ ਉੱਠਣ ਲਈ ,
ਤੇ ਬਾਕੀ ਆਪਣਾ ਬੈਂਕ ਬੈਲੰਸ ,
ਮੈਨੂੰ ਬੇਰੋਜਗਾਰ ਨੂੰ ਦਿਖਾਉਣ ਲੱਗੇ,
ਮੈਂ ਆਇਆ ਸੀ ਸੋਚ ਕੇ ,
ਕੇ ਬਚਪਨ ਦੀਆ ਗੱਲਾਂ ਹੋਣਗੀਆਂ.

Inspired by a tweet from Ayushmaan khurana.

Read More

Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।

“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?

Body-Shaming – ਸ਼ਰੀਰਕ ਬਣਤਰ ਤੇ ਸ਼ਰਮ ਮਹਿਸੂਸ ਕਰਵਾਉਣੀ।

Leave a Reply