ਪੰਜਾਬ ‘ਚ ਵੱਧ ਰਿਹਾ ਡਰੈਗਨ ਫਰੂਟ ਦਾ ਕ੍ਰੇਜ਼: ਹੁਸ਼ਿਆਰਪੁਰ ਲਈ ਬਣ ਸਕਦਾ ਹੈ ਵਰਦਾਨ? -ਮਨਪ੍ਰੀਤ ਸਿੰਘ ਰੰਧਾਵਾ ਜੀ ਦੇ ਫਾਰਮ ਦੇ ਡਰੈਗਨ ਫਲਾਂ ਦਾ ਸਵਾਦ

  • ਅੱਜਕੱਲ੍ਹ ਪੰਜਾਬ ਦੇ ਕਿਸਾਨਾਂ ਵਿੱਚ ਡਰੈਗਨ ਫਰੂਟ ਦੀ ਖੇਤੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਗਰੂਰ, ਬਰਨਾਲਾ, ਪਠਾਨਕੋਟ ਅਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਇਸ ਦੀ ਕਾਸ਼ਤ ਲਗਾਤਾਰ ਵਧ ਰਹੀ ਹੈ। ਸਾਡੇ ਰਵਾਇਤੀ ਝੋਨੇ ਨਾਲੋਂ ਇਹ ਫਸਲ ਬਹੁਤ ਹੀ ਘੱਟ ਪਾਣੀ ਮੰਗਦੀ ਹੈ, ਜਿਸ ਕਰਕੇ ਪਾਣੀ ਬਚਾਉਣ ਦੇ ਨਾਲ-ਨਾਲ ਇਹ ਕਿਸਾਨਾਂ ਲਈ ਕਮਾਈ ਦਾ ਇੱਕ ਬਹੁਤ ਵਧੀਆ ਸਾਧਨ ਬਣ ਰਹੀ ਹੈ।
  • ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇੱਥੇ ਇਸ ਖੇਤੀ ਦਾ ਬਹੁਤ ਸ਼ਾਨਦਾਰ ਸਕੋਪ ਹੈ। ਇੱਥੋਂ ਦਾ ਉਪ-ਪਹਾੜੀ (ਕੰਢੀ) ਇਲਾਕਾ, ਮੌਸਮ ਅਤੇ ਜ਼ਮੀਨ ਵਿੱਚ ਪਾਣੀ ਦਾ ਸੁਚੱਜਾ ਨਿਕਾਸ ਬਾਗਬਾਨੀ ਫਸਲਾਂ ਲਈ ਬਿਲਕੁਲ ਢੁਕਵਾਂ ਹੈ। ਜੇਕਰ ਕਿਸਾਨ ਵੀਰ ਥੋੜ੍ਹੀ ਸਮਝਦਾਰੀ ਨਾਲ ਇਸ ਦੀ ਖੇਤੀ ਕਰਨ ਤਾਂ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰ ਸਕਦੇ ਹਨ।
  • ਇਸੇ ਸਿਲਸਿਲੇ ਵਿੱਚ ਕੱਲ੍ਹ ਮੈਨੂੰ ਸਾਡੇ ਇਲਾਕੇ ਦੇ ਬਹੁਤ ਹੀ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਰੰਧਾਵਾ ਜੀ ਦੇ ਫਾਰਮ ਜੋ ਕੇ ਪਿੰਡ ਰੰਧਾਵਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ , ਦਾ ਤਾਜ਼ਾ ਤੋੜਿਆ ਡਰੈਗਨ ਫਰੂਟ ਖਾਣ ਦਾ ਮੌਕਾ ਮਿਲਿਆ —ਸੱਚਮੁੱਚ ਫਲ ਬਹੁਤ ਹੀ ਸੁਆਦਿਸ਼ਟ ਅਤੇ ਰਸੀਲੇ ਸਨ!
Randhawa-farm-dragon-fruit-manpreet-singh-randhawa Randhawa-farm-dragon-fruit-manpreet-singh-randhawa

ਜਾਣਕਾਰੀ ਜਾਂ ਖਰੀਦਦਾਰੀ ਲਈ:
  • ਜੇਕਰ ਤੁਸੀਂ ਵੀ ਡਰੈਗਨ ਫਰੂਟ ਦੀ ਖੇਤੀ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤਾਜ਼ੇ ਫਲ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਮਨਪ੍ਰੀਤ ਸਿੰਘ ਰੰਧਾਵਾ ਜੀ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ,ਉਹਨਾਂ ਦੇ ਹੇਠਾਂ ਲਿਖੇ ਨੰਬਰ ‘ਤੇ ਸਿੱਧੀ ਗੱਲ ਕਰਕੇ  – ਮਨਪ੍ਰੀਤ ਸਿੰਘ ਰੰਧਾਵਾ – ਮੋਬਾਈਲ ਨੰਬਰ – 9872244304 .

READ MORE ARTICLES

LIKE US ON FACEBOOK  APNARANGLAPUNJAB

Leave a Reply