ਜਿੰਦਗੀ ਚ ਅੱਗੇ ਵਧਣ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਣ ਦੀ ਕੋਸ਼ਿਸ਼ ਚ ਰਹਿੰਦੇ ਹਾਂ , ਜਿਸ ਨਾਲ ਕੰਮ ਦਾ ਬੋਝ ਸਾਡੇ ਤੇ ਪੈ ਜਾਂਦਾ ਹੈ ਜੋ ਕੇ ਤਣਾਅ ਨੂੰ ਵਧਾ ਦਿੰਦਾ ਹੈ ,ਤਣਾਅ ਕਰ ਕੇ ਹੀ ਅਸੀਂ ਕਈ ਤਰ੍ਹਾਂ ਦੀਆ ਬਿਮਾਰੀਆਂ ਦੇ ਸ਼ਿਕਾਰ ਬਣ ਕੇ ਰਹਿ ਜਾਂਦੇ ਹਾਂ ,ਸਾਡੇ ਸਾਰਿਆਂ ਦੇ ਅੰਦਰ ਹੀ ਜਲਦੀ ਤੋਂ ਜਲਦੀ ਅਮੀਰ ਬਣਨ ਜਾਂ ਸਫਲ ਹੋਣ ਦੀ ਚਾਹਤ ਰਹਿੰਦੀ ਹੈ , ਇਹ ਚਾਹਤ ਅਤੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਉੱਚਾ ਚੁੱਕਣ ਦੀ ਇੱਛਾ ਨਾਲ ਅਸੀਂ ਤਣਾਗ੍ਰਸਥ ਬਣ ਜਾਂਦੇ ਹਾਂ।
ਜਿੰਦਗੀ ਦੇ ਵਿੱਚ ਭੱਜ ਨੱਠ ਨੇ ਸਾਨੂੰ ਮਸ਼ੀਨਾਂ ਵਾਂਗ ਬਣਾ ਦਿੱਤਾ ਹੈ , ਸਾਡੇ ਅੰਦਰ ਜਿੱਤ ਪ੍ਰਾਪਤ ਕਰਣ ਦੀ ਅੱਗ ਨੇ ਸਾਨੂੰ ਨਿਰਾਸ਼ਾਵਾਦੀ ਅਤੇ ਤਣਾਅ ਨਾਲ ਭਰਪੂਰ ਕਰ ਦਿੱਤਾ ਹੈ , ਜਿਸ ਕਾਰਣ ਅਸੀਂ ਜਿੰਦਗੀ ਚ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਜਾਣ ਲੱਗ ਪੈਂਦੇ ਹਾਂ।
ਤਣਾਅ ਸਾਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੰਦਾ ਹੈ , ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ,ਗੱਲ ਗੱਲ ਤੇ ਲੜਨ ਦਾ ਦਿੱਲ ਕਰਦਾ ਹੈ , ਸਾਡੇ ਦਿਮਾਗੀ ਸੰਤੁਲਨ ਤੇ ਵੀ ਅਸਰ ਪੈਂਦਾ ਹੈ , ਅਸੀਂ ਚਿੜਚਿੜੇ ਹੋ ਜਾਂਦੇ ਆ , ਇਕੱਲਾਪਣ ਸਾਨੂੰ ਘੇਰ ਲੈਂਦਾ ਹੈ , ਅਸੀਂ ਉਦਾਸ ਰਹਿਣ ਲੱਗ ਪੈਂਦੇ ਹਾਂ , ਅਤੇ ਸਾਡਾ ਕਿਸੇ ਵੀ ਕੰਮ ਦੇ ਵਿੱਚ ਮੰਨ ਨਹੀਂ ਲੱਗਦਾ ਹੈ , ਤਣਾਅ ਸਾਨੂੰ ਇਹਨਾਂ ਸਾਰੀਆਂ ਪ੍ਰੋਬਲਮ ਦਾ ਸ਼ਿਕਾਰ ਬਣਾ ਦਿੰਦਾ ਹੈ , ਤਣਾਅ ਤੋਂ ਬਚਣ ਲਈ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਾਨੂੰ ਕੋਈ ਵੀ ਕੰਮ ਲਗਾਤਾਰ ਬੈਠ ਕੇ ਨਹੀਂ ਕਰਦੇ ਰਹਿਣਾ ਚਾਹੀਦਾ , ਜੇਕਰ ਕੰਪਿਊਟਰ ਤੇ ਕੰਮ ਲਗਾਤਾਰ ਬੈਠ ਕੇ ਕਰਣ ਦਾ ਹੈ ਤਾਂ , ਕੋਈ ਨਾ ਕੋਈ ਬਹਾਨਾ ਬਣਾ ਕੇ ਉਠਿਆ ਜਾਣਾ ਚਾਹੀਦਾ ਹੈ , ਸਾਨੂੰ ਥੋੜੇ ਸਮੇਂ ਲਈ ਆਰਾਮ ਕਰਦੇ ਰਹਿਣਾ ਚਾਹੀਦਾ ਹੈ , ਜਿਸ ਨਾਲ ਸਾਡਾ ਸ਼ਰੀਰ ਅਤੇ ਸਾਡਾ ਮਨ ਦੋਨੋ ਹੀ ਫਰੈਸ਼ ਤਰੋ ਤਾਜਾ ਹੋ ਜਾਂਦੇ ਹਨ , ਸਾਨੂੰ ਤਣਾਅ ਵੀ ਨਹੀਂ ਹੁੰਦਾ ਅਤੇ ਸਾਡਾ ਕੰਮ ਦੇ ਵਿੱਚ ਮੰਨ ਵੀ ਲੱਗਦਾ ਹੈ।
ਕੰਮ ਛੋਟਾ ਹੋਵੇ ਜਾ ਵੱਡਾ , ਅੱਜ ਦੇ ਕੰਮ ਨੂੰ ਅੱਜ ਹੀ ਮੁਕਾਓ , ਇਹ ਨਾ ਸੋਚੋ ਕੇ ਕੱਲ ਕਰ ਲਉਗੇ , ਜਾ ਸਵੇਰੇ ਉੱਠ ਕੇ ਕਰ ਲਾਉਂਗੇ ,ਜਦੋ ਇਸ ਤਰ੍ਹਾਂ ਦੀਆ ਗੱਲਾਂ ਦਿਮਾਗ ਚ ਆਉਣ ਲੱਗ ਪੈਣ ਤਾਂ ਸੋਚ ਲਓ ਕੇ ਜੇ ਤੁਸੀਂ ਇਹ ਕੰਮ ਹੁਣ ਨਾ ਕੀਤਾ ਤਾਂ ਅਗਲੇ ਦਿਨ ਵੀ ਨਹੀਂ ਹੁਣਾ , ਇਸ ਲਈ ਅੱਜ ਦਾ ਕੰਮ ਅੱਜ ਹੀ ਮੁਕਾਓ , ਛੋਟੇ ਕੰਮ ਜਰੂਰ ਪਹਿਲਾ ਹੀ ਮੁਕਾ ਲਓ , ਕਿਉਂ ਕੇ ਇਹ ਛੋਟੇ ਛੋਟੇ ਕੰਮ ਹੀ ਬਾਅਦ ਚ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ।
ਜਿਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਜਾ ਜਿਹਨਾਂ ਗੱਲਾਂ ਦਾ ਕੋਈ ਸਿੱਟਾ ਨਾ ਨਿਕਲੇ ਓਹਨਾ ਤੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰੋ , ਆਪਣੇ ਮਕਸਦ ਤੇ ਇਕਾਗਰ ਹੋ ਕੇ ਕੰਮ ਕਰਦੇ ਰਹੋ , ਵਿਅਰਥ ਦੀ ਬਹਿਸ ਜਾ ਲੜਾਈ ਚ ਪੈ ਕੇ ਆਪਣੀ ਕੀਮਤੀ ਐਨਰਜੀ ਨੂੰ ਖਰਾਬ ਨਾ ਕਰੋ , ਇਸ ਦੇ ਉਲਟ ਆਪਣਾ ਸਮਾਂ ਚੰਗਾ ਸੰਗੀਤ ਸੁਣਨ ਦੇ ਵਿੱਚ ਬਤੀਤ ਕਰੋ , ਜਿਮ ਦੇ ਵਿੱਚ ਜਾ ਕੇ ਪਸੀਨਾ ਵਹਾਓ, ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ।
ਆਪਣੇ ਭੋਜਨ ਅਤੇ ਆਪਣੀ ਨੀਂਦ ਤੇ ਪੂਰਾ ਧਿਆਨ ਦੇਵੋ , ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਖੁਸ਼ਗਵਾਰ ਬਣਾਇਆ ਜਾਵੇ , ਕੋਸ਼ਿਸ਼ ਕਰੋ ਕੇ ਛੋਟੇ ਬੱਚਿਆਂ ਨਾਲ ਸਮਾਂ ਬਤੀਤ ਕਰ ਸਕੋ ਕਿਉਂ ਕੇ ਬੱਚਿਆਂ ਦੇ ਵਿੱਚ ਬੰਦਾ ਬੱਚਾ ਬਣ ਜਾਂਦਾ ਹੈ , ਆਪਣੀਆਂ ਦੁੱਖ ਤਕਲੀਫ਼ਾਂ ਅਤੇ ਤਣਾਅ ਨੂੰ ਭੁਲਾਉਣ ਦਾ ਮੌਕਾ ਮਿਲ ਜਾਂਦਾ ਹੈ , ਕੋਈ ਵੀ ਕੰਮ ਤੁਹਾਡੀ ਸਿਹਤ ਤੋਂ ਜ਼ਿਆਦਾ ਜਰੂਰੀ ਨਹੀਂ ਹੁੰਦਾ, ਇਸ ਲਈ ਕੰਮ ਓਨਾ ਹੀ ਕਰਨਾ ਚਾਹੀਦਾ ਹੈ ਜੋ ਤੁਹਾਡੀ ਸਿਹਤ ਨੂੰ ਖਰਾਬ ਨਾ ਕਰੇ।
Read More
Anger Treatment – Anger issues and its Treatment – ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।
Royal Enfield Stealth Black Classic 500 cc Pics , Review and Price – In This article you will find out the details Regarding Royal Enfield Classic’s New Variant Classic Stealth Black 500.
Punjabi-Ghodia ਘੋੜੀਆਂ – ਪੰਜਾਬੀ ਲੋਕ ਗੀਤ – ਭੈਣਾਂ ਤੇ ਮਾਵਾਂ ਦਾ ਆਪਣੇ ਭਰਾਵਾਂ ਤੇ ਪੁੱਤਰਾਂ ਲਈ ਪਿਆਰ ਬਿਆਨ ਤੋਂ ਪਰੇ ਹੈ – ਵਿਆਹ ਦੇ ਦਿਨਾਂ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਘਰੋਂ ਉਸ ਦੀਆ ਰਿਸ਼ਤੇਦਾਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਕਹਿੰਦੇ ਹਨ- punjabi-ghodia – ਘੋੜੀਆਂ – ਪੰਜਾਬੀ-ਲੋਕ-ਗੀਤ।