Punjabi-Ghodia – punjabi ghorian -ਘੋੜੀਆਂ – ਪੰਜਾਬੀ ਲੋਕ ਗੀਤ – ਭੈਣਾਂ ਤੇ ਮਾਵਾਂ ਦਾ ਆਪਣੇ ਭਰਾਵਾਂ ਤੇ ਪੁੱਤਰਾਂ ਲਈ ਪਿਆਰ ਬਿਆਨ ਤੋਂ ਪਰੇ ਹੈ – ਵਿਆਹ ਦੇ ਦਿਨਾਂ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਘਰੋਂ ਉਸ ਦੀਆ ਰਿਸ਼ਤੇਦਾਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਕਹਿੰਦੇ ਹਨ- punjabi-ghodia – ਘੋੜੀਆਂ – ਪੰਜਾਬੀ-ਲੋਕ-ਗੀਤ

ਵਿਆਹ ਦੇ ਦਿਨਾਂ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਘਰੋਂ ਉਸ ਦੀਆ ਰਿਸ਼ਤੇਦਾਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ  ਗੀਤਾਂ ਨੂੰ ਘੋੜੀਆਂ ਕਹਿੰਦੇ ਹਨ – punjabi-ghodia – punjabi ghorian

ਪੰਜਾਬ ਦਾ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਸ਼ਾਨਦਾਰ ਹੈ , ਸਾਡੇ ਸੱਭਿਆਚਾਰ ਦੇ ਵਿੱਚ ਹਰ ਖੁਸ਼ੀ ਗਮੀ ਦੇ ਮੌਕੇ ਲਈ ਲੋਕ ਗੀਤ ਹਨ , ਅੱਜ ਅਸੀਂ ਤੁਹਾਡੇ ਲਈ ਵਿਆਹ ਦੇ ਦਿਨਾਂ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਘਰੋਂ ਉਸ ਦੀਆ ਰਿਸ਼ਤੇਦਾਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ। punjabi-ghodia – punjabi ghorian

ਭੈਣਾਂ ਤੇ ਮਾਵਾਂ ਦਾ ਆਪਣੇ ਭਰਾਵਾਂ ਤੇ ਪੁੱਤਰਾਂ ਲਈ ਪਿਆਰ ਬਿਆਨ ਤੋਂ ਪਰੇ ਹੈ , ਭਰਾ ਜਾਂ ਪਿਤਾ ਆਪਣਾ ਪਿਆਰ ਲੁਕਾ ਲੈਂਦੇ ਨੇ ਕਦੀ ਖੁੱਲ ਕੇ ਜਾਹਿਰ ਨਹੀਂ ਕਰਦੇ , ਪਰ ਭੈਣਾਂ ਤੇ ਮਾਵਾਂ ਆਪਣਾ ਪਿਆਰ ਖੁੱਲ ਕੇ ਵਾਰ ਦੀਆ ਨੇ , ਇਹਨਾਂ ਘੋੜੀਆਂ ਦੇ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਲਈ ਉਸ ਦੀਆ ਮਾਂ ਦਾ, ਭੈਣਾਂ ਦਾ, ਬੁਆ ਦਾ ਪਿਆਰ ਝਲਕਦਾ ਹੈ , ਵਿਆਹੇ ਜਾਣ ਵਾਲੇ ਮੁੰਡੇ ਦੇ ਘਰਦਿਆਂ ਦੀ ਸ਼ਾਨ ਉਸ ਦੇ ਪਰਿਵਾਰ ਨਾਲ ਉਸ ਦਾ ਪਿਆਰ , ਰਿਸ਼ਤੇਦਾਰਾਂ ਸੰਬੰਧੀਆਂ ਨਾਲ ਪਿਆਰ , ਇਹਨਾਂ ਘੋੜੀਆਂ ਵਿੱਚ ਦੱਸਿਆ ਜਾਂਦਾ ਹੈ ਅਤੇ ਉਸ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾਂਦੀ ਹੈ। punjabi-ghodia – punjabi ghorian


ਲੋੜ ਮੁਤਾਬਕ ਇਹਨਾਂ ਵਿੱਚੋਂ ਸ਼ਬਦਾਂ ਅਤੇ ਵਾਕੰਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਬਾਕੀ ਲੋਕ-ਗੀਤਾਂ ਵਾਂਗ ਘੋੜੀਆਂ ਵੀ ਹਰ ਇਲਾਕੇ ਦੀ ਆਪਣੀ ਬੋਲੀ ਵਿੱਚ ਹੁੰਦੀਆਂ ਹਨ ਅਤੇ ਬਣਤਰ ਪੱਖੋਂ ਸਰਲ ਹੁੰਦੀਆਂ ਹਨ । ਇਹਨਾ ਲੋਕ ਗੀਤਾਂ ਦੇ ਵਿੱਚੋ ਭੈਣਾਂ , ਮਾਵਾਂ , ਤਾਈ ਚਾਚੀਆਂ ਦਾ ਪਿਆਰ ਝਲਕਦਾ ਹੈ । punjabi-ghodia – punjabi ghorian

ਆਪਣੇ ਪੰਜਾਬ ਦੇ ਵਿੱਚ ਗਾਈਆਂ ਜਾਣ ਵਾਲਿਆਂ ਕੁਜ ਕ ਘੋੜੀਆਂ ਜੋ ਕੇ ਅਸੀਂ ਇਕੱਠੀਆਂ ਕੀਤੀਆਂ ਨੇ ।  punjabi-ghodia – punjabi ghorian

1.ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ to listen- punjabi-ghodia click here । punjabi-ghodia – punjabi ghorian

ਜਦੋ ਲੱਗਿਆ ਵੀਰਾ ਤੈਨੂੰ ਮਾਈਆਂ ਵੇ,

ਤੇਰੀ ਮਾਂ ਨੂੰ ਮਿਲਣ , ਵਧਾਈਆਂ ਵੇ,

ਲੈਟਕੇਂਦੇ  ਵਾਲ ਸੋਹਣੇ ਨੇ,

ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ .

ਮੇਰੇ ਚੰਨ ਨਾਲੋਂ ਸੋਹਣਿਆਂ ਵੀਰਾ ਵੇ,

ਤੇਰੇ ਸਿਰ ਤੇ ਸੱਜੇ ਸੋਹਣਾ ਚੀਰਾ ਵੇ,

ਲੈਟਕੇਂਦੇ ਵਾਲ ਸੋਹਣੇ ਨੇ,

ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.

ਜਦੋ ਚੜ੍ਹਿਆ ਵੀਰਾ ਘੋੜੀ ਵੇ,

ਓਹਦੇ ਨਾਲ ਭਰਾਵਾਂ ਦੀ ਜੋੜੀ ਵੇ,

ਲੈਟਕੇਂਦੇ ਵਾਲ ਸੋਹਣੇ ਨੇ,

ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.

ਜਦੋ ਲੀਤੀਆਂ ਵੀਰਾ ਲਾਵਾਂ ਵੇ,

ਤੇਰੇ ਕੋਲ ਖਲੋਤੀ ਮੈਂ ਗਾਵਾਂ ਵੇ,

ਲੈਟਕੇਂਦੇ ਵਾਲ ਸੋਹਣੇ ਨੇ,

ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.

sohnya veera ve tainu
sohnya veera ve tainu
jado chadya veera ghodi ve
jado chadya veera ghodi ve

 

2. ਹਰਿਆ ਨੀ ਮਾਏ, ਹਰਿਆ ਨੀ ਭੈਣੇ to listen click here। punjabi-ghodia – punjabi ghorian

    ਹਰਿਆ ਨੀ ਮਾਏ, ਹਰਿਆ ਨੀ ਭੈਣੇ ।

    ਹਰਿਆ ਤੇ ਭਾਗੀਂ ਭਰਿਆ ।

    ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ

    ਸੋਈਓ ਦਿਹਾੜਾ ਭਾਗੀਂ ਭਰਿਆ ।

    ਜੰਮਦਾ ਤਾਂ ਹਰਿਆ ਪੱਟ-ਲਪੇਟਿਆ,

    ਕੁਛੜ ਦਿਓ ਨੀ ਏਨ੍ਹਾਂ ਦਾਈਆਂ ।

    ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,

    ਕੁੱਛੜ ਦਿਓ ਸਕੀਆਂ ਭੈਣਾਂ ।

    ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,

    ਕੀ ਕੁਝ ਮਿਲਿਆ ਸਕੀਆਂ ਭੈਣਾਂ ।

    ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,

    ਪੱਟ ਦਾ ਤੇਵਰ ਸਕੀਆਂ ਭੈਣਾਂ ।

hareya ni maye hareya ni bhene punjabi ghoria
hareya ni maye hareya ni bhene

 

3.ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ । punjabi-ghodia – punjabi ghorian

    ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

    ਚਾਂਦੀ ਦੇ ਪੈਂਖੜ ਪਾਏ ਰਾਮਾ,

    ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,

    ਲੱਠੇ ਨੇ ਖੜ-ਖੜ ਲਾਈ ਰਾਮਾ।

    ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

    ਚਾਂਦੀ ਦੇ ਪੈਂਖੜ ਪਾਏ ਰਾਮਾ,

    ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,

    ਦੰਮਾਂ ਨੇ ਛਣ-ਛਣ ਲਾਈ ਰਾਮਾ।

    ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

    ਚਾਂਦੀ ਦੇ ਪੈਂਖੜ ਪਾਏ ਰਾਮਾ,

    ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,

    ਛਾਪਾਂ ਨੇ ਲਿਸ-ਲਿਸ ਲਾਈ ਰਾਮਾ।

    ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

    ਚਾਂਦੀ ਦੇ ਪੈਂਖੜ ਪਾਏ ਰਾਮਾ,

    ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,

    ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।

    ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

    ਚਾਂਦੀ ਦੇ ਪੈਂਖੜ ਪਾਏ ਰਾਮਾ,

    ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,

    ਊਠਾਂ ਨੇ ਧੂੜ ਧਮਾਈ ਰਾਮਾ।

punjabi ghori sone di ghodi te resham dora punjabi ghodi
punjabi ghori sone di ghodi te resham dora

 

4.ਨਿੱਕੀ-ਨਿੱਕੀ ਬੂੰਦੀ  to listen click here  punjabi-ghodia – punjabi ghorian

    ਨਿੱਕੀ-ਨਿੱਕੀ ਬੂੰਦੀ,

    ਵੇ ਨਿੱਕਿਆ, ਮੀਂਹ ਵੇ ਵਰ੍ਹੇ,

    ਵੇ ਨਿੱਕਿਆ, ਮਾਂ ਵੇ ਸੁਹਾਗਣ,

    ਤੇਰੇ ਸ਼ਗਨ ਕਰੇ।

    ਮਾਂ ਵੇ ਸੁਹਾਗਣ,

    ਤੇਰੇ ਸ਼ਗਨ ਕਰੇ।

    ਵੇ ਨਿੱਕਿਆ, ਦੰਮਾਂ ਦੀ ਬੋਰੀ,

    ਤੇਰਾ ਬਾਬਾ ਫੜੇ।

    ਦੰਮਾਂ ਦੀ ਬੇਰੀ,

    ਤੇਰਾ ਬਾਬਾ ਵੇ ਫੜੇ।

    ਵੇ ਨਿੱਕਿਆ, ਹਾਥੀਆਂ ਸੰਗਲ,

    ਤੇਰਾ ਬਾਪ ਫੜੇ।

    ਵੇ ਨਿੱਕਿਆ, ਹਾਥੀਆਂ ਸੰਗਲ

    ਤੇਰਾ ਬਾਪ ਫੜੇ।

    ਵੇ ਨਿੱਕਿਆ, ਨੀਲੀ ਵੇ ਘੋੜੀ,

    ਮੇਰਾ ਨਿੱਕੜਾ ਚੜ੍ਹੇ।

    ਨੀਲੀ ਨੀਲੀ ਵੇ ਘੋੜੀ,

    ਮੇਰਾ ਨਿੱਕੜਾ ਚੜ੍ਹੇ।

    ਵੇ ਨਿੱਕਿਆ, ਭੈਣ ਸੁਹਾਗਣ

    ਤੇਰੀ ਵਾਗ ਫੜੇ।

    ਭੈਣ ਵੇ ਸੁਹਾਗਣ

    ਤੇਰੀ ਵਾਗ ਫੜੇ

    ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ

    ਤੇਰੀ ਘੋੜੀ ਚਰੇ।

    ਪੀਲ਼ੀ ਪੀਲ਼ੀ ਦਾਲ

    ਤੇਰੀ ਘੋੜੀ ਚਰੇ।

    ਵੇ ਨਿੱਕਿਆ, ਭਾਬੀ ਵੇ ਸੁਹਾਗਣ

    ਤੈਨੂੰ ਸੁਰਮਾ ਪਾਵੇ।

    ਭਾਬੀ ਵੇ ਸੁਹਾਗਣ,

    ਤੈਨੂੰ ਸੁਰਮਾ ਪਾਵੇ।

    ਵੇ ਨਿੱਕਿਆ, ਰੱਤਾ ਰੱਤਾ ਡੋਲਾ

    ਮਹਿਲੀਂ ਆ ਵੇ ਵੜੇ।

    ਰੱਤਾ-ਰੱਤਾ ਡੋਲਾ।

    ਮਹਿਲੀਂ ਆ ਵੇ ਵੜੇ।

    ਵੇ ਨਿੱਕਿਆ, ਵੇ ਮਾਂ ਵੇ ਸੁਹਾਗਣ

    ਪਾਣੀ ਵਾਰ ਪੀਵੇ।

"<yoastmark

 

"<yoastmark

 

"<yoastmark

 

5.ਘੋੜੀ ਸੋਂਹਦੀ ਕਾਠੀਆਂ ਦੇ ਨਾਲ(ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ) to listen punjabi-ghodia – click here  –

    ਘੋੜੀ ਸੋਂਹਦੀ ਕਾਠੀਆਂ ਦੇ ਨਾਲ

    ਘੋੜੀ ਸੋਂਹਦੀ ਕਾਠੀਆਂ ਦੇ ਨਾਲ,

    ਕਾਠੀ ਡੇਢ ਤੇ ਹਜ਼ਾਰ ।

    ਉਮਰਾਵਾਂ ਦੀ ਤੇਰੀ ਚਾਲ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,

    ਚੋਟ ਨਗਾਰਿਆਂ ‘ਤੇ ਲਾਓ ।

    ਖਾਣਾ ਰਾਜਿਆਂ ਦਾ ਖਾਓ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਛੈਲ ਨਵਾਬਾਂ ਦੇ ਘਰ ਢੁੱਕਣਾ,

    ਸਰਦਾਰਾਂ ਦੇ ਘਰ ਢੁੱਕਣਾ ।

    ਉਮਰਾਵਾਂ ਦੀ ਤੇਰੀ ਚਾਲ,

    ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ।

    ਚੀਰਾ ਤੇਰਾ ਵੇ ਮੱਲਾ ਸੋਹਣਾ,

    ਬਣਦਾ ਕਲਗੀਆਂ ਦੇ ਨਾਲ ।

    ਕਲਗੀ ਡੇਢ ਤੇ ਹਜ਼ਾਰ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਕੈਂਠਾ ਤੇਰਾ ਵੇ ਮੱਲਾ ਸੋਹਣਾ,

    ਬਣਦਾ ਜੁਗਨੀਆਂ ਦੇ ਨਾਲ ।

    ਜੁਗਨੀ ਡੇਢ ਤੇ ਹਜ਼ਾਰ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਜਾਮਾ ਤੇਰਾ ਵੇ ਮੱਲਾ ਸੋਹਣਾ,

    ਬਣਦਾ ਤਣੀਆਂ ਦੇ ਨਾਲ ।

    ਤਣੀ ਡੇਢ ਤੇ ਹਜ਼ਾਰ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਜੁੱਤੀ ਤੇਰੀ ਵੇ ਮੱਲਾ ਸੋਹਣੀ,

    ਵਾਹਵਾ ਜੜੀ ਤਿੱਲੇ ਨਾਲ ।

    ਕੇਹੀ ਸੋਹਣੀ ਤੇਰੀ ਚਾਲ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

    ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ,

    ਚੋਟ ਨਗਾਰਿਆਂ ‘ਤੇ ਲਾਓ ।

    ਪੁੱਤ ਸਰਦਾਰਾਂ ਦੇ ਅਖਵਾਓ,

    ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

"<yoastmark

 

"<yoastmark

 

"<yoastmark

 

"<yoastmark

 

6.punjabi-ghodia – ਮੱਥੇ ਤੇ ਚਮਕਣ ਵਾਲ , ਮੇਰੇ ਬੰਨੜੇ ਦੇ to listen click here

    ਲਾਓ ਨੀ ਲਾਓ ਇਹਨੂੰ,

    ਸ਼ਗਨਾਂ ਦੀ ਮਹਿੰਦੀ ,

    ਲਾਓ ਨੀ ਲਾਓ ਇਹਨੂੰ,

    ਸ਼ਗਨਾਂ ਦੀ ਮਹਿੰਦੀ ,

    ਮਹਿੰਦੀ ਕਰੇ ਹੱਥ ਲਾਲ,

    ਮੇਰੇ ਬੰਨੜੇ ਦੇ , ਹਾਏ ,

    ਮਹਿੰਦੀ ਕਰੇ ਹੱਥ ਲਾਲ,

    ਮੇਰੇ ਬੰਨੜੇ ਦੇ.

    ਪਾਓ ਨੀ ਪਾਓ ਇਹਨੂੰ ,

    ਸ਼ਗਨਾਂ ਦਾ ਗਾਨਾ ,

    ਪਾਓ ਨੀ ਪਾਓ ਇਹਨੂੰ,

    ਸ਼ਗਨਾਂ ਦਾ ਗਾਨਾ ,

    ਗਾਨੇ ਦੇ ਰੰਗ ਨੇ ਕਮਾਲ,

    ਮੇਰੇ ਬੰਨੜੇ ਦੇ , ਹਾਏ.

    ਗਾਨੇ ਦੇ ਰੰਗ ਨੇ ਕਮਾਲ

    ਮੇਰੇ ਬੰਨੜੇ ਦੇ.

    ਆਈਆਂ ਨੀ ਆਈਆਂ ਭੈਣਾਂ,

    ਮਹਿੰਦੀ ਲੈ ਕੇ ,

    ਆਈਆਂ ਨੀ ਆਈਆਂ ਭੈਣਾਂ,

    ਮਹਿੰਦੀ ਲੈ ਕੇ,

    ਭੈਣਾਂ ਨੂੰ ਕਿੰਨੇ ਨੇ ਖ਼ਿਆਲ,

    ਨੀ ਮੇਰੇ ਬੰਨੜੇ ਦੇ,

    ਭੈਣਾਂ ਨੂੰ ਕਿੰਨੇ ਨੇ ਖ਼ਿਆਲ,

    ਮੇਰੇ ਬੰਨੜੇ ਦੇ.

    ਹਾਏ ,

    ਮੱਥੇ ਤੇ ਚਮਕਣ ਵਾਲ , ਮੇਰੇ ਬੰਨੜੇ ਦੇ

    ਮੱਥੇ ਤੇ ਚਮਕਣ ਵਾਲ , ਮੇਰੇ ਬੰਨੜੇ ਦੇ

mathay te chamkan waal punjabi-ghodia
mathay te chamkan waal

 

mathay te chamkan waal punjabi-ghodia
mathay te chamkan waal

 

7. ਵੀਰਾ ਘੋੜੀ ਆਈ- punjabi-ghodia

    ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,

    ਆਪਣੀ ਦਾਦੀ ਮੰਗਵਾ ਲਾ,

    ਪੂਰੇ ਸ਼ਗਨ ਕਰਨੇ ਨੂੰ।

    ਆਪਣਾ ਬਾਬਾ ਮੰਗਵਾ ਲਾ,

    ਦੰਮਾਂ ਬੋਰੀ ਫੜਨੇ ਨੂੰ।

    ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,

    ਆਪਣੀ ਮਾਤਾ ਮੰਗਵਾ ਲਾ,

    ਪੂਰੇ ਸ਼ਗਨ ਕਰਨੇ ਨੂੰ।

veera ghodi aai tere chadne nu- punjabi ghodia
veera ghodi aai tere chadne nu

 

8.punjabi ghodia – ਘੋੜੀ ਤਾਂ ਮੇਰੇ ਵੀਰ ਦੀ

    ਘੋੜੀ ਤਾਂ ਮੇਰੇ ਵੀਰ ਦੀ,

    ਨੀ ਬਿੰਦ੍ਰਾ ਵਣ ਵਿਚੋਂ ਆਈ।

    ਆਉਂਦੀ ਮਾਤਾ ਨੇ ਰੋਕ ਲਈ,

    ਦੇ ਜਾ ਢੋਲ ਧਰਾਈ।

    ਜੋ ਕੁਝ ਮੰਗਣਾ ਮੰਗ ਲਾ,

    ਨੀ ਮਾਤਾ ਦੇਰ ਨਾ ਲਾਈਂ।

    ਸਵਾ ਰੁਪਈਆ ਰੋਕ ਦਾ,

    ਰੱਖ ਜਾ ਢੋਲ ਧਰਾਈ।

ghodi ta mere veer di- punjabi-ghodia

9.ਧੁਰ ਮੁਲਤਾਨੋ ਘੋੜੀ ਆਈ ਵੀਰਾ-punjabi-ghodia

    ਧੁਰ ਮੁਲਤਾਨੋ ਘੋੜੀ ਆਈ ਵੀਰਾ,

    ਕਿਨ ਮੰਗੀ ਕਿਨ ਮੰਗਾਈ ਭੈਣੋਂ।

    ਪੋਤੇ ਮੰਗੀ ਬਾਬੇ ਮੰਗਾਈ ਵੀਰਾ,

    ਇਸ ਘੋੜੀ ਦਾ ਕੀ ਆ ਮੁੱਲ ਭੈਣੋਂ।

    ਇਕ ਲੱਖ ਆ ਡੇਢ ਹਜ਼ਾਰ ਵੀਰਾ,

    ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ।

dhur multano ghodi- punjabi-ghodia

10. ਘੋੜੀ ਤੇਰੀ ਅੰਬਰਸਰ ਦੀ – punjabi ghodia। punjabi-ghodia – punjabi ghorian

    ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ,

    ਕਾਠੀ ਬਣੀ ਪਟਿਆਲੇ।

    ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ,

    ਲਿਸ਼ਕ ਪਈ ਵੇ ਅੰਬਾਲੇ।

    ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ,

    ਕਲਗ਼ੀ ਬਣੀ ਪਟਿਆਲੇ।

    ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ,

    ਲਿਸ਼ਕ ਪਈ ਵੇ ਅੰਬਾਲੇ।

    ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ,

    ਬਟਨ ਬਣੇ ਪਟਿਆਲੇ।

    ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,

    ਲਿਸ਼ਕ ਪਈ ਵੇ ਅੰਬਾਲੇ।

ghodi ta teri ambarsar di veera - punjabi-ghodia

 

punjabi-ghodia ਆਪਣਾ ਰੰਗਲਾ ਪੰਜਾਬ ਦੀ ਟੀਮ ਵਲੋਂ ਇਹ ਕੁਝ ਘੋੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਜੇਕਰ ਤੁਹਾਡੇ ਕੋਲ ਹੋਰ ਵੀ ਘੋੜੀਆਂ, ਜੋ ਕੇ ਤੁਹਾਡੇ ਮਾਤਾ ਜੀ ਦਾਦੀ ਜੀ ਜਾਂ ਤੁਹਾਨੂੰ ਯਾਦ ਹੋਣ ਤਾ ਅਸੀਂ ਓਹਨਾ ਨੂੰ ਇਸੇ ਪੋਸਟ ਵਿਚ ਜੋੜ ਦੇ ਰਹਾਂਗੇ । punjabi-ghodia – punjabi ghorian

ਤੁਸੀਂ ਵੀ ਆਪਣੇ ਵੀਰ ਦੇ ਵਿਆਹ ਤੇ D .J ਤੇ ਭੰਗੜਾ ਪਾਉਣ ਦੇ ਨਾਲ ਨਾਲ ਇਹਨਾਂ ਨੂੰ ਯਾਦ ਕਰ ਕੇ ਜਰੂਰ ਗਾਇਓ , ਬਿਲਕੁਲ ਅਲੱਗ ਹੀ ਖੁਸ਼ੀ ਜਰੂਰ ਮਿਲੇਗੀ ਤੁਹਾਡੇ ਭਰਾ ਤੇ ਤੁਹਾਨੂੰ ਵੀ , ਕਿਉਂ ਕੇ ਅਸੀਂ ਜੇ ਇਹ ਸੱਭ ਸੰਬਾਲ ਕੇ ਨਾ ਰੱਖ ਸਕੇ ਤਾਂ ਇੱਕ ਦੋ ਪੀੜੀਆਂ ਬਾਅਦ ਇਹ ਸਿਰਫ ਇਤਿਹਾਸ ਬਣ ਕੇ ਰਹਿ ਜਾਵੇਗਾ। punjabi-ghodia – punjabi ghorian



Leave a Reply