ਉਨੀਂਦਰਾਪਨ – ਕੀ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠਣ ਲੱਗਿਆ ਆਲਸ ਰਹਿੰਦਾ ਹੈ , ਜੋ ਕੇ ਸਾਰਾ ਦਿਨ ਨਹੀਂ ਉੱਤਰਦਾ।

ਉਨੀਂਦਰਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵੱਧ ਰਹੀ ਬਹੁਤ ਵੱਡੀ ਸਮੱਸਿਆ ਹੈ ,ਨੀਂਦ ਨਾ ਆਉਣ ਦੇ ਕਈ ਕਰਨ ਹਨ , ਨਿਰੰਤਰ ਸੋਚਾਂ ਦੇ ਵਿੱਚ ਗਵਾਚੇ ਰਹਿਣਾ ,ਤਣਾਅ ,ਸੌਣ ਦੀਆ ਗ਼ਲਤ ਆਦਤਾਂ , ਬਹੁਤ ਜ਼ਿਆਦਾ ਕੰਮ ਦੇ ਬਾਰੇ ਸੋਚੀ ਜਾਣਾ , ਆਰਾਮ ਨਾ ਕਰਨਾ , ਬਹੁਤ ਜ਼ਿਆਦਾ ਦਿਮਾਗੀ ਕੰਮ ਜਾ ਬਹੁਤ ਜ਼ਿਆਦਾ ਥਕਾਨ ਵਾਲਾ ਕੰਮ , ਕਈ ਬਾਰ ਕੋਈ ਸ਼ਰੀਰਕ ਕੰਮ ਨਾ ਕਰਨਾ ਵੀ ਸੁਸਤੀ ਪਾਈ ਰੱਖਦਾ ਹੈ , ਕਈ ਬਾਰ ਜਦੋ ਅਸੀਂ ਕਿਸੇ ਹੋਰ ਜਗ੍ਹਾ ਜਾਈਏ ਤਾਂ ਵੀ ਸਾਨੂੰ ਸੌਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ , ਜ਼ਿਆਦਾ ਰੌਲਾ ਰੱਪਾ ਵੀ ਨੀਂਦ ਨਹੀਂ ਆਉਣ ਦਿੰਦਾ।

ਰਾਤ ਨੂੰ ਅਸੀਂ ਸੌਣ ਤੋਂ ਪਹਿਲਾ ਫੋਨ ਜਰੂਰ ਚੱਕਦੇ ਹਾਂ, ਸੌਣ ਤੋਂ ਪਹਿਲਾ ਅਸੀਂ 2 ਘੰਟੇ ਘੱਟੋ ਘੱਟ ਫੋਨ ਤੇ ਬਤੀਤ ਕਰਦੇ ਹਾਂ , ਜਾ ਏਨਾ ਹੀ ਸਮਾਂ ਅਸੀਂ ਟੀ.ਵੀ. ਦੇ ਸਾਹਮਣੇ ਬਤੀਤ ਕਰ ਦਿੰਦੇ ਹਾਂ , ਸਾਰਾ ਦਿਨ ਥੱਕ ਹਾਰ ਕੇ ਆਪਣੇ ਲਈ ਏਨਾ ਕੁ ਸਮਾਂ ਜਾਇਜ ਵੀ ਹੈ , ਕਿਉਂ ਕੇ ਜੇਕਰ ਅਸੀਂ ਆਪਣੇ ਮਨੋਰੰਜਨ ਲਈ ਸਮਾਂ ਨਹੀਂ ਕੱਢਾਂਗੇ ਤਾਂ ਜਿੰਦਗੀ ਨੀਰਸ ਹੋ ਜਾਵੇਗੀ,ਪਾਰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕੇ ਫਿਰ ਵੀ ਜਲਦੀ ਸੋਇਆ ਜਾਵੇ ਤਾਂ ਕੇ ਘਟੋ ਘਟੋ ਛੇ ਜਾਂ ਸੱਤ ਘੰਟੇ ਦੀ ਨੀਂਦ ਪੂਰੀ ਹੋ ਸਕੇ।

ਰਾਤ ਨੂੰ ਦੇਰ ਨਾਲ ਸੌਣ ਨਾਲ ਸਵੇਰ ਦੀ ਸ਼ੁਰੂਵਾਤ ਘਰਦਿਆਂ ਦੀਆ ਗਾਲ਼ਾਂ ਤੋਂ ਹੁੰਦੀ ਹੈ ਕੇ ਅੱਜ ਕੱਲ ਦੇ ਨਿਆਣੇ ਤਾਂ ਸਮੇ ਸਰ ਉਠਦੇ ਹੀ ਨਹੀਂ , ਅਸੀਂ ਤਾਂ ਏਨੇ ਸਾਲਾਂ ਤੋਂ ਏਨੀ ਸਵੇਰੇ ਉਠਦੇ ਹਾਂ , ਫਿਰ ਨਹਾਉਣਾ ਲੇਟ ਹੋ ਜਾਂਦਾ ਹੈ , ਅਤੇ ਰੋਟੀ , ਇਸ ਤਰ੍ਹਾਂ ਸਾਰੇ ਦਿਨ ਦੀ ਸ਼ੁਰੂਵਾਤ ਹੀ ਮਾੜੀ ਹੁੰਦੀ ਹੈ , ਸਾਰਾ ਦਿਨ ਇਹਨਾਂ ਗੱਲਾਂ ਨੂੰ ਸੋਚਦਿਆਂ ਨਿਕਲ ਜਾਂਦਾ ਹੈ , ਜਿਸ ਕਰ ਕੇ ਕੰਮ ਵੱਲ ਵੀ ਧਿਆਨ ਨੀ ਜਾਂਦਾ ਜਾਂ ਫਿਰ ਕੋਈ ਨਾ ਕੋਈ ਗ਼ਲਤੀ ਹੋਣ ਦਾ ਡਰ ਰਹਿੰਦਾ ਹੈ।

ਨੀਂਦ ਨਾ ਆਉਣ ਨਾਲ ਕਈ ਤਰ੍ਹਾਂ ਦੀਆ ਬਿਮਾਰੀਆਂ ਲੱਗ ਜਾਂਦੀਆਂ ਨੇ , ਰਾਤ ਨੂੰ ਨੀਂਦ ਨਾ ਆਉਣ ਕਰ ਕੇ ਸਵੇਰੇ ਸਾਰਾ ਦਿਨ ਸੁਸਤੀ ਪਈ ਰਹਿੰਦੀ ਹੈ , ਜਿਸ ਨਾਲ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਹੁੰਦਾ , ਨਾ ਕਸਰਤ ਕੀਤੀ ਜਾਂਦੀ ਹੈ , ਜਿਸ ਕਰ ਕੇ ਦਿਲ ਦੇ ਰੋਗ , ਕਮਜ਼ੋਰੀ , ਕਬਜ਼ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ, ਅੱਖਾਂ ਲਾਲ ਰਹਿੰਦੀਆਂ ਹਨ ਅਤੇ ਸਾਰਾ ਦਿਨ ਸੁਸਤੀ ਪਈ ਰਹਿਣਾ ਤਾਂ ਆਮ ਗੱਲ ਹੈ।

ਵਧੀਆ ਨੀਂਦ ਲੈਣ ਲਈ ਆਪਣੇ ਰੋਜਾਨਾ ਦੇ ਕੰਮ ਕਾਜ ਦੇ ਵਿੱਚ ਅਤੇ ਆਪਣੇ ਰਾਤ ਦੇ ਸੌਣ ਦੇ ਸਮੇ ਨੂੰ ਸਹੀ ਰੱਖਣ ਲਈ ਸਭ ਕੁਜ ਸੂਚੀਬੱਧ ਕਰਣ ਦੀ ਲੋੜ ਹੈ।

ਰਾਤ ਨੂੰ ਸੌਣ ਤੋਂ ਲਗਪਗ ਘੱਟੋ ਘੱਟ 2 ਘੰਟੇ ਪਹਿਲਾ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ , ਰਾਤ ਨੂੰ ਚਾਹ ,ਕਾਫੀ ਅਤੇ ਕੋਲ੍ਡ ਡ੍ਰਿੰਕ੍ਸ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ , ਸੌਣ ਤੋਂ ਪਹਿਲਾ ਤਾਂ ਬਿਲਕੁੱਲ ਹੀ ਇਹਨਾਂ ਚੀਜਾਂ ਨੂੰ ਖਾਣ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ,ਜੇਕਰ ਅਸੀਂ ਖਾਣਾ ਲੇਟ ਖਾਵਾਂਗੇ ਤਾਂ ਸਾਡੇ ਖਾਣੇ ਨੂੰ ਪਚਣ ਦੇ ਵਿੱਚ ਓਨਾ ਹੀ ਸਮਾਂ ਜ਼ਿਆਦਾ ਲੱਗੇਗਾ , ਜਿਸ ਨਾਲ ਕੇ ਕਬਜ਼ ਦੀ ਸਮੱਸਆ ਰਹੇਗੀ ਜਾ ਗੈਸ ਦੀ , ਜਿਸ ਨਾਲ ਨੀਂਦ ਨਹੀਂ ਆਏਗੀ , ਇਸ ਲਈ ਰਾਤ ਦਾ ਖਾਣਾ ਛੇ ਤੋਂ ਸੱਤ ਵਜੇ ਦੇ ਵਿੱਚ ਖਾ ਲੈਣਾ ਚਾਹੀਦਾ ਹੈ।

ਰਾਤ ਨੂੰ ਸੌਣ ਦਾ ਸਹੀ ਸਮਾਂ ਨੋ ਤੋਂ 10 ਵਜੇ ਦੇ ਵਿੱਚ ਹੈ ,ਕਦੇ ਵੀ ਪਿੱਠ ਦੇ ਭਾਰ ਜਾ ਉਲਟਾ ਹੋ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਨੀਂਦ ਸਹੀ ਨਹੀਂ ਆਉਂਦੀ ਅਤੇ ਸ਼ਰੀਰ ਨੂੰ ਵੀ ਕੋਈ ਨਾ ਕੋਈ ਪ੍ਰੋਬਲਮ ਜਰੂਰ ਲੱਗ ਜਾਂਦੀ ਹੈ , ਜੇਕਰ ਅਸੀਂ ਛਾਤੀ ਦੇ ਉੱਤੇ ਹੱਥ ਰੱਖ ਕੇ ਸੋਵਾਂਗੇ ਜਾ ਸਿੱਧਾ ਸੋਵਾਂਗੇ ਤਾਂ ਸਾਨੂੰ ਘਰਾੜੇ ਜਰੂਰ ਆਉਣਗੇ ਜਾਂ ਆਪਣੇ ਹੱਥਾਂ ਦੇ ਭਾਰ ਨਾਲ ਸਾਹ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ।

ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਕਪੜਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ , ਸੌਣ ਵਾਲੇ ਕੱਪੜੇ ਖੁੱਲੇ ਡੁੱਲੇ ਅਤੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ , ਸੌਣ ਤੋਂ ਪਹਿਲਾ ਕਦੀ ਵੀ ਓਹਨਾ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ ਜੋ ਤੁਹਾਨੂੰ ਤੰਗ ਕਰਦੀਆਂ ਹੋਣ, ਜਿਸ ਨਾਲ ਤੁਹਾਡਾ ਦਿਮਾਗ ਬੇਕਾਰ ਦੀਆ ਗੱਲਾਂ ਸੋਚੀ ਜਾਵੇ , ਇਸ ਦੇ ਉਲਟ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾ ਕੋਈ ਨਾ ਕੋਈ ਨੋਬਲ ਜਾ ਧਾਰਮਿਕ ਕਿਤਾਬ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ।

ਨੀਂਦ ਦੀ ਗੋਲੀਆਂ ਖਾਣ ਦੀ ਆਦਤ ਨਾ ਪਾਓ , ਕੋਸ਼ਿਸ਼ ਕਰੋ ਕੇ ਸਾਰਾ ਦਿਨ ਕੁਝ ਨਾ ਕੁਝ ਕਰਦੇ ਰਹੋ , ਕਸਰਤ ਅਤੇ ਸੈਰ ਆਪਣੇ ਜੀਵਨ ਦਾ ਹਿੱਸਾ ਬਣਾ ਲਓ,ਤਣਾਅ ਤੋਂ ਦੂਰ ਰਹੋ , ਸਾਰਿਆਂ ਨਾਲ ਗੱਲ ਬਾਤ ਕਰੋ , ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਨੋ , ਆਪਣੇ ਆਪ ਲਈ ਜੀਣਾ ਸਿੱਖੋ , ਖੁਸ਼ ਰਹੋ ਅਤੇ ਖੁਸ਼ ਰੱਖੋ।

Read More

ਸੁਪਰੀਮ ਕੋਰਟ ਦੇ ਚਾਰ ਜੱਜਾਂ ਨੂੰ ਕਿਉਂ ਕਹਿਣਾ ਪਿਆ – ਕੇ ਦੇਸ਼ ਦਾ “ਲੋਕਤੰਤਰ ਖ਼ਤਰੇ ‘ਚ ਹੈ”?- ਓਹਨਾ ਇਹ ਵੀ ਕਿਹਾ ਕੇ “ਉਹ ਨਹੀਂ ਚਾਹੁੰਦੇ ਕੇ ਆਉਣ ਵਾਲਿਆਂ ਪੀੜੀਆਂ ਇਹ ਕਹਿਣ ਕੇ ਇਹਨਾਂ ਚਾਰ ਜੱਜਾਂ ਨੇ ਆਪਣੀਆਂ ਆਤਮਾਵਾਂ ਵੇਚ ਦਿੱਤੀਆਂ ਸਨ”।

ਸਫਲਤਾ ਦੇ ਵਿੱਚ ਰੁਕਾਵਟ ਤਣਾਅ – ਜਿੰਦਗੀ ਦੇ ਵਿੱਚ ਭੱਜ ਨੱਠ ਨੇ ਸਾਨੂੰ ਮਸ਼ੀਨਾਂ ਵਾਂਗ ਬਣਾ ਦਿੱਤਾ ਹੈ , ਸਾਡੇ ਅੰਦਰ ਜਿੱਤ ਪ੍ਰਾਪਤ ਕਰਣ ਦੀ ਅੱਗ ਨੇ ਸਾਨੂੰ ਨਿਰਾਸ਼ਾਵਾਦੀ ਅਤੇ ਤਣਾਅ ਨਾਲ ਭਰਪੂਰ ਕਰ ਦਿੱਤਾ ਹੈ , ਜਿਸ ਕਾਰਣ ਅਸੀਂ ਜਿੰਦਗੀ ਚ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਜਾਣ ਲੱਗ ਪੈਂਦੇ ਹਾਂ।

Anger Treatment – Anger issues and its Treatment – ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।

Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

Leave a Reply Cancel reply