Punjabi Bujartan (ਪੰਜਾਬੀ ਬੁਝਾਰਤਾਂ)

ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਬਾਤ ਕਰਾਂਗੇ,ਪਿਛਲੇ ਸਮਿਆਂ ਚ ਟੀ.ਵੀ.,ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ,ਓਹਨਾ ਸਮਿਆਂ ਚ ਦਿਲਪ੍ਰਚਾਵਾ ਕਰਨ ਲਈ ਲੋਕ ਆਪ ਹੀ ਹੁੰਦੇ ਸਨ,ਅੱਜ ਇਸ ਪੋਸਟ ਚ ਬੁਜਾਰਤਾ ਪਾ ਰਹੇ ਆ ਦੇਖਦੇ ਆ ਕੌਣ ਕੌਣ ਬੁਝਦਾ ਹੈ , ਓਹਨਾ ਦੇ ਜਵਾਬ ਅਗਲੀ ਪੋਸਟ ਵਿਚ ਸ਼ੇਅਰ ਕਰਾਂਗੇ, ਬੁਝਾਰਤਾਂ ਰਾਤ ਨੂੰ ਹੀ ਪੁੱਛਿਓ ਨਹੀਂ ਤਾਂ ਕਹਿੰਦੇ ਹੁੰਦੇ ਆ ਕੇ ਮਾਮਿਆਂ ਨੂੰ ਰਾਸਤਾ ਭੁੱਲ ਜਾਂਦਾ ਘਰ ਦਾ 😛

ਬਾਤਾਂ ਪਾਓਣਾ,ਬੁਝਣਾ ਅਤੇ ਸੁਣਾਓਣਾ ਸਾਡੇ ਸਾਂਝੇ ਪਰਿਵਾਰ ਅਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਓਣ ਦੀ ਪ੍ਰਥਾ ਦਾ ਇਕ ਬਹੁਤ ਵੱਡਾ ਸਕੂਲ ਸੀ,ਬਾਤਾਂ ਪਾਓਣ, ਸੁਣਾਓਣ, ਸੁਣਨ ਅਤੇ ਬੁੱਝਣ ਦਾ।ਜਿਹੜਾ ਬੱਚਿਆਂ ਦੀ ਸਖ਼ਸ਼ੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਓਂਦਾ ਸੀ।

ਬੱਚਿਆਂ ਵਿਚ ਧਿਆਨ ਕੇਂਦਰਿਤ ਕਰਨ ਦਾ ਅਭਿਆਸ,ਸਮੂਹਿਕ ਉੱਠਣ ਬੈਠਣ ਦੀ ਰੁਚੀ ਦਾ ਵਿਕਾਸ,ਉਨ੍ਹਾਂ ਦੀ ਬੁੱਧੀ ਨੂੰ ਤੇਜ਼ ਕਰਨ ਦਾ ਸਾਧਨ ਅਤੇ ਭਾਸ਼ਾ ਗਿਆਨ ਦੇਣ ਦਾ ਵੱਡਾ ਜ਼ਰੀਆ ਸੀ।ਇਹ ਪ੍ਰਥਾ ,ਨਾਵਲ ਕਹਾਣੀ ਦੇ ਸਾਰੇ ਚੰਗੇ ਗੁਣ,ਜਿਨ੍ਹਾਂ ਨੂੰ ਵੱਡੇ ਹੋਕੇ ਕਿਤਾਬਾਂ ‘ਚੋਂ ਪੜਦੇ ਰਹੇ ਹਾਂ,ਦਾਦੀ ਕਹਾਣੀਆਂ ਰਾਹੀਂ ਸੁਤੇ ਸਿਧ ਸਮਝਾ ਦਿੰਦੀ ਸੀ।

ਭਾਸ਼ਾ ਦੀ ਸੁਭਾਸ਼ਤਾ,ਰਵਾਨਗੀ,ਸਸਪੈਂਸ,ਮਨ-ਪ੍ਰਚਾਵਾ ਬੱਚਿਆਂ ਨੂੰ ਕੀਲ ਕੇ ਰੱਖ ਦਿੰਦਾ ਸੀ। ਰਾਤ ਦੇ ਸਮੇ ਘਰ ਦੇ ਬੱਚੇ ਹੀ ਨਹੀਂ ,ਨਾਲ ਦੇ ਘਰਾਂ ਦੇ ਬੱਚੇ ਵੀ ਇਹ ਸੁਣਨ ਸਣਾਓਣ ਵਿਚ ਸ਼ਾਮਲ ਹੁੰਦੇ।ਕਥਾਵਾਂ ਸੁਣਦੇ ਸੁਣਦੇ ਸੌਂ ਜਾਂਦੇ।ਗਵਾਂਢੀਆਂ ਦੇ ਜੁਆਕਾਂ ਨੂੰ ਹਾਕਾਂ ਮਾਰਕੇ ਘਰੇਂ ਭੇਜਣਾ।”ਬਿਸ਼ਨੀਏਂ ਮੁੰਡਾ ਸੌਂ ਗਿਆ, ਭਾਨੀਏਂ ਕੁੜੀ ਸੁੱਤੀ ਪਈਐ ਆ ਕੇ ਲੇਜੋ ਭਾਈ” ਕਹਾਣੀ ਸੁਣਾਓਣ ਵਾਲੀਆਂ ਦੇ ਵਾਰੇ ਜਾਈਏ, ਸੌ ਵਾਰ ਸੁਣਾਓਣ ਤੇ ਵੀ ਓਹੀ ਸ਼ਬਦ,ਓਹੀ ਸਸਪੈਂਸ,ਓਹੀ ਰੌਚਿਕਤਾ।

ਬਾਤਾਂ ਸੁਣਨੀਆਂ,ਬੁੱਝਣੀਆਂ ਅਤੇ ਮੌਕੇ ਤੇ ਘੜ ਘੜ ਨਵੀਆਂ ਬਾਤਾਂ ਬੁੱਝਣ ਲਈ ਪਾਓਣੀਆਂ।ਅਤਾ ਪਤਾ(clue) ਦੇਣਾ,ਹਾਰ ਮੰਨਣ ਤੇ ਆਪ ਦੱਸਣਾ। ਏਸ ਤਰਾਂ ਦੇ ਕਈ ਕਈ ਸ਼ਬਦ ‘ਕੱਠੇ,ਬਿਨਾਂ ਰੁਕੇ ਬੋਲਣ ਲਈ ਕਹਿਣਾ,ਜਿਨ੍ਹਾਂ ਨੂੰ ਬੋਲਣ ਲੱਗਿਆਂ ਜੀਭ ਨੂੰ ਵਾਰ ਵਾਰ ਉਲਟਾਓਣਾ ਪੈਂਦਾ।ਜਿਵੇਂ ਰਾਜਾ ਗੋਪ ਗਪੰਗਮ ਖਾਂ ,ਜਿਸ ਨੂੰ ਲਗਾਤਾਰ ਬੋਲਣਾ ਪਰ ਦੋ ਤਿੰਨ ਵਾਰ ਬੋਲਣ ਤੋਂ ਬਾਅਦ ਗ਼ਲਤ ਬੋਲਿਆ ਜਾਣਾ,ਜਾਂ ਜਿਵੇਂ, ਮੂੰਢਕੜਾ ਦਦਹੇੜ ਢਕੜਬਾ ਰੱਖੜਾ ਕਲਿਆਨ ਆਸੇਮਾਜਰਾ ਰੌਣੀ ਜੱਸੋਆਲ।ਅਜੇਹੇ ਸ਼ਬਦ ਕਈ ਕਈ ਵਾਰ ਬੋਲਣ ਲਈ ਕਹੇ ਜਾਂਦੇ।

ਸਾਡੇ ਟੀ ਵੀ ਕਲਚਰ ਅਤੇ sanjha ਪਰਿਵਾਰ na rakhan di ਪ੍ਰਥਾ ਨੈ ਇਹ ਸਭ ਕੁਝ ਖ਼ਤਮ ਕਰ ਦਿੱਤਾ ਹੈ.(source-internet)

ਚਿਟਾ ਹਾਂ ਪਰ ਦੁਧ ਨਹੀ, ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀ.

ਕਾਲਾ ਸੀ ਕਲਿੱਤ੍ਰ ਸੀ ,ਕਾਲੇ ਪੇਓ ਦਾ ਪੁੱਤਰ ਸੀ,ਸਿਰ ਦੇ ਵਾਲ ਚਰਦਾ ਸੀ,ਭੱਜ ਗੁਥਲੀ ਵਿੱਚ ਵੜਦਾ ਸੀ.

ਸੋਲ਼ਾਂ ਧੀਆਂ,ਚਾਰ ਜੁਆਈ.

ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ,ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ.

 

ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨੀਂ ਵਿਚਾਰਾ.

 

ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ?

 

ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਣ.

ਅੱਗਿਉਂ ਨੀਵਾਂ ਪਿੱਛਿਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ.

ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ.

ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁਲ੍ਹ ਜਾਂਦਾ.

ਲੱਗ-ਲੱਗ ਕਹੇ ਨਾ ਲੱਗਦੇ ਬਿਨ ਆਖੇ ਲੱਗ ਜਾਂਦੇ ਮਾਮੇ ਨੂੰ ਲੱਗਦੇ ਤਾਏ ਨੂੰ ਨਹੀਂ ਲੱਗਦੇ.

ਦੋ ਗਲ਼ੀਆਂ ਇੱਕ ਬਜ਼ਾਰ ਵਿੱਚੋਂ ਨਿਕਲ਼ਿਆ ਠਾਣੇਦਾਰ ਚੁੱਕ ਕੇ ਮਾਰੋ ਕੰਦ ਦੇ ਨਾਲ਼.

ਇਹ੍ਹਨਾਂ ਸਾਰੀਆਂ ਬੁਝਾਰਤਾ ਦੇ ਜਵਾਬ ਅਗਲੀ ਪੋਸਟ ਚ share ਕਰਾਂਗੇ ਜੇਕਰ ਤੁਹਾਨੂੰ ਕੋਈ answer ਪਤਾ ਹੈ ਤੇ ਕੰਮੈਂਟ ਤੇ share ਜਰੂਰ ਕਰਿਓ. ਜਵਾਬ ਅਸੀਂ ਆਪਣੇ ਫੇਸਬੁੱਕ page ਤੇ ਤੇ ਵੀ share ਕਰਾਂਗੇ ਤੁਸੀਂ ਫੇਸਬੁੱਕ ਤੇ apnaranglapunjab.com ਲਿਖ ਕੇ ਸ਼ਰਚ ਕਰ ਸਕਦੇ ਹੋ.

Leave a Reply