ਬਹਾਦਰੀ ਦੀਆ ਗੱਲਾਂ ਕਰਨੀਆਂ ਤੇ ਬਹਾਦਰੀ ਕਰਨੀ ਦੋਹੇ ਅਲੱਗ ਗੱਲਾਂ ਨੇ।
ਜ਼ਿੰਦਗੀ ਖੂਬਸੂਰਤ ਹੈ,ਜ਼ਿੰਦਗੀ ਗੁਲਜ਼ਾਰ ਹੈ, ਪਰ ਕਦੀ ਨਾ ਕਦੀ ਜ਼ਿੰਦਗੀ ਤੋਂ ਗਿਲੇ ਸ਼ਿਕਵੇ ਵੱਧ ਜਾਂਦੇ ਹਨ ਤੇ ਸੱਭ ਕੁੱਜ ਹੁੰਦਿਆਂ ਵੀ ਇਹ ਲੱਗਦਾ ਹੈ ਕੇ ਲਾਈਫ ਵਿਚ ਕੁੱਜ ਸਹੀ ਨਹੀਂ ਹੋ ਰਿਹਾ ।ਕਈ ਬਾਰ ਤਾਂ ਸੱਚਮੁੱਚ ਹੀ ਸਹੀ ਨਹੀਂ ਹੋ ਰਿਹਾ ਹੁੰਦਾ,ਇਹ ਅਜਿਹਾ ਮੌਕਾ ਹੁੰਦਾ ਹੈ ਜੋ ਸਾਨੂੰ ਸੱਭ ਸਿਖਾ ਕੇ ਜਾਂਦਾ ਹੈ, ਇਹ ਨਹੀਂ ਕੇ ਕੌਣ ਆਪਣਾ ਹੈ ਤੇ ਕੌਣ ਪਰਾਇਆ ਹੈ, ਇਹ ਕੇ ਤੁਸੀਂ ਕਿੰਨੇ ਕ ਆਪਣੇ ਲਈ ਆਪਣੇ ਹੋ,ਕਿੰਨੇ ਮਜਬੂਤ ਹੋ, ਸਾਡੇ ਲਈ ਇਹ ਸਮਝਣਾ ਜਰੂਰੀ ਹੈ ਕੇ ਬਹਾਦਰੀ ਦੀਆ ਗੱਲਾਂ ਕਰਨੀਆਂ ਤੇ ਬਹਾਦਰੀ ਕਰਨੀ ਦੋਹੇ ਅਲੱਗ ਗੱਲਾਂ ਨੇ।
ਆਪ ਖੁਸ਼ ਰਿਹਾ ਜਾਵੇ ਤੇ ਦੂਜਿਆਂ ਨੂੰ ਰੱਖਿਆ ਜਾਵੇ
ਜ਼ਿੰਦਗੀ ਹੱਸਦਿਆਂ ਨੂੰ ਹਸਾਉਂਦੀ ਤੇ ਰੋਂਦਿਆਂ ਨੂੰ ਰਵਾਉਂਦੀ ਹੈ ,ਲਾਈਫ ਕਦੀ ਖੁਸ਼ੀ ਕਦੀ ਗ਼ਮ ਦੇ ਫਲਸਫੇ ਵਾੰਗ ਹੀ ਹੈ ਕਦੀ ਹਸਾਉਂਦੀ ਹੈ ਕਦੀ ਰਵਾਉਂਦੀ ਹੈ,ਪਰ ਜੇਕਰ ਦੁੱਖ ਹੈ ਕੋਈ ਫਿਰ ਤਾਂ ਕੋਈ ਨਹੀਂ ਕਈ ਬਾਰ ਤਾਂ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕੇ ਅਸੀਂ ਦੁਖੀ ਹਾਂ ਕਿਊ ਫਿਰ ਵੀ ਦੁਖੀ ਹੁੰਦੇ ਆ , ਅਕਸਰ ਤੁਸੀਂ ਸੋਚ ਕੇ ਦੇਖਿਓ ਕੇ ਖੁਸ਼ੀ ਦੇ ਮੌਕੇ ਤੇ ਖੁਸ਼ ਹੋਣ ਨਾਲੋਂ ਅਸੀਂ ਦੁਖੀ ਜ਼ਿਆਦਾ ਹੋ ਜਾਂਦੇ ਹਾਂ ,ਬਹਾਦਰੀ ਦੀਆ ਗੱਲਾਂ ਕਰਨੀਆਂ ਤੇ ਬਹਾਦਰੀ ਕਰਨੀ ਦੋਹੇ ਅਲੱਗ ਗੱਲਾਂ ਨੇ।ਇਸ ਲਈ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕੇ ਆਪ ਖੁਸ਼ ਰਿਹਾ ਜਾਵੇ ਤੇ ਦੂਜਿਆਂ ਨੂੰ ਰੱਖਿਆ ਜਾਵੇ ਕਿਊ ਕੇ ਜ਼ਿੰਦਗੀ ਤੇ ਰੋਣ ਨਾਲੋਂ ਚੰਗਾ ਹੈ ਕਿਸੇ ਨੂੰ ਖੁਸ਼ ਕਰ ਕੇ ਆਪ ਵੀ ਖੁਸ਼ ਹੋ ਲਿਆ ਜਾਵੇ।
ਮਦਦ ਲੈਣ ਚ ਸੰਗ ਮਹਿਸੂਸ ਨਾ ਕਰੋ
ਕਈ ਬਾਰ ਅਜਿਹਾ ਹੁੰਦਾ ਹੈ ਕੇ ਸਾਨੂੰ ਪਤਾ ਵੀ ਹੁੰਦਾ ਹੈ ਕੇ ਕਿਸੇ ਇਕ ਦੀ ਹੈਲਪ ਨਾਲ ਸਾਡੇ ਸਾਰੇ ਕੰਮ ਸਹੀ ਹੋ ਸਕਦੇ ਹਨ ਪਰ ਫਿਰ ਵੀ ਅਸੀਂ ਆਪਣੀ ego ਨੂੰ ਸ਼ਾਂਤ ਕਾਰਨ ਲਈ ਉਸ ਤੋਂ ਮਦਦ ਨਹੀਂ ਲੈਂਦੇ ਤੇ ਇੱਕ ਛੋਟੇ ਜੇਹਾ ਕੰਮ ਵੀ ਠੀਕ ਨਾ ਹੋਣ ਲਈ ਆਪਣੇ ਆਪ ਨੂੰ ਕੋਸਦੇ ਰਹਿੰਦੇ ਆ,ਆਪਣੀ ego ਨੂੰ ਹਰਾ ਕੇ ਅਸੀਂ ਕਈ ਜਿੱਤਾਂ ਹਾਸਿਲ ਕਰ ਸਕਦੇ ਹੈ। ਇਹ ਦੂਜੇ ਬੰਦੇ ਨਾਲ ਸਾਡੀ ਲੜਾਈ ਨਹੀਂ ਸਾਡੀ ਆਪਣੀ ego ਨਾਲ ਲੜਾਈ ਹੁੰਦੀ ਹੈ ,ਜੋ ਸਾਨੂੰ ਕਈ ਗੱਲਾਂ ਵਿੱਚ ਪਿੱਛੇ ਪਾ ਦਿੰਦੀ ਹੈ ।
ਪ੍ਰੋਬਲਮ Share ਕਰੋ
ਜੇਕਰ ਅਸੀਂ ਕਿਸੇ ਨੂੰ ਦੱਸਾਂਗੇ ਹੀ ਨਹੀਂ ਕੇ ਸਾਡੇ ਨਾਲ ਕਿ ਹੋਇਆ ਹੈ ਜਾ ਸਾਨੂ ਕਿਸ ਚੀਜ ਦੀ ਜਰੂਰਤ ਹੈ ਤਾਂ ਅਗਲਾ ਬੰਦਾ ਰੱਬ ਤਾਂ ਹੈ ਨੀ ਕੇ ਉਸਨੂੰ ਸਬ ਆਪਣੇ ਆਪ ਪਤਾ ਚਲ ਜਾਏ ਵੈਸੇ ਵੀ ਆਪਣੀਆਂ ਗੱਲਾਂ ਜਾ ਦੁੱਖ share ਕਰਨ ਨਾਲ ਮੰਨ ਹਲਕਾ ਹੁੰਦਾ ਹੈ , ਕੋਈ ਨਾ ਕੋਈ ਤਾਂ ਅਜਿਹਾ ਹੁੰਦਾ ਹੀ ਹੈ ਜਿਸ ਨਾਲ ਤੁਸੀਂ ਕੁਜ ਵੀ share ਕਰ ਸਕਦੇ ਹੋ ,ਉਸ ਤੋਂ ਕੋਈ ਗੱਲ ਨਾ ਲੁਕਾਓ ਸਬ ਕੁਜ ਦੱਸੋ ਜੇਕਰ ਇਹ ਉਹ ਤੁਹਾਡਾ ਫੈਮਿਲੀ ਮੇਮ੍ਬਰ ਭਰਾ ਭੈਣ ਹੋਣ ਤਾਂ ਹੋਰ ਵੀ ਬਦੀਆ ਕਿਉਂ ਕੇ ਉਹ ਸਾਡੀਆਂ ਕਮਜ਼ੋਰੀਆਂ ਦਾ ਕਦੇ ਫਾਇਦਾ ਨੀ ਚੁਕਉਗੇ ਸਗੋਂ ਅਸਲੀ ਮਦਦ ਕਰਣਗੇ।
ਆਪਣੀਆਂ ਗ਼ਲਤੀਆਂ ਸਵੀਕਾਰ ਕਰੋ
ਅਕਸਰ ਅਸੀਂ ਆਪਣੀਆਂ ਗ਼ਲਤੀਆਂ ਮੰਨਦੇ ਤਾਂ ਹੈ ਨੀ ਉੱਤੋਂ ਦੀ ਓਹਨਾ ਨੂੰ ਦੂਜਿਆਂ ਤੇ ਪਾ ਦਿੰਦੇ ਆ , ਜੇਕਰ ਅਸੀਂ ਆਪਣੀ ਕਮੀ ਮੰਨ ਲਈਏ ਜਾ ਗ਼ਲਤੀ ਸਵੀਕਾਰ ਕਰ ਲਈਏ ਅੱਧੀ ਜੰਗ ਤਾਂ ਅਸੀਂ ਏਦਾਂ ਹੀ ਜਿੱਤ ਲਾਵਾਂਗੇ ,ਜੋ ਬੰਦੇ ਕਿਸੇ ਹੋਰ ਨਾਲ ਝੂਠ ਬੋਲੇ ਉਹ ਤਾਂ ਚਲੋ ਕਦੀ ਸੁਧਰ ਜਾਉ ਪਰ ਜੋ ਇਨਸਾਨ ਆਪਣੇ ਆਪ ਨਾਲ ਝੂਠ ਬੋਲੇ ਉਹ ਕਦੇ ਅੱਗੇ ਨਹੀਂ ਨਿਕਲ ਸਕਦਾ ।ਇਸ ਲਈ ਸਭ ਤੋਂ ਜਰੂਰੀ ਹੈ ਕੇ ਆਪਣੀਆਂ ਕਮੀਆਂ ਨੂੰ ਜਾਣਿਆ ਜਾਵੇ ਤੇ ਓਹਨਾ ਤੇ ਕੰਮ ਕੀਤਾ ਜਾਵੇ ।
ਛੋਟੇ ਬੱਚਿਆਂ ਨਾਲ time spend ਕਰਨਾ
ਤੁਸੀਂ ਸੋਚ ਰਹੇ ਹੋਵੋਂਗੇ ਕੇ ਬੱਚੇ ਕਿਦਾਂ ਸਾਨੂੰ motivate ਰੱਖ ਸਕਦੇ ਹਨ ਪਰ trust ਕਰੋ ਬੱਚਿਆਂ ਤੋਂ ਜ਼ਿਆਦਾ ਗਿਆਨਵਾਨ ਕੋਈ ਵੀ ਨਹੀਂ 12 ਸਾਲ ਤੋਂ ਘਟ ਤੇ 3 ਸਾਲ ਤੋਂ ਉੱਪਰ ਦੇ ਬੱਚਿਆਂ ਨਾਲ time spend ਕਰੋ ਇੱਕ ਤਾਂ ਤੁਸੀਂ busy ਰਹੋਗੇ ਦੂਜਾ ਤੁਹਾਨੂੰ ਆਪਣੀ tension ਭੁੱਲ ਜਾਵੇਗੀ ਓਹਨਾ ਦੀਆ ਪਿਆਰੀਆ ਪਿਆਰੀਆ ਗੱਲਾਂ ਸੁਣ ਕੇ ,ਅਜੀਬ ਜਹੀਆਂ ਜਹੀ ਖੁਸ਼ੀ ਆਪਣੇ ਆਪ ਅੰਦਰ ਆ ਜਾਵੇਗੀ। ਆਪਣੇ ਅੰਦਰ ਦੇ ਬੱਚੇ ਨੂੰ ਵੀ ਕਦੀ ਮਰਣ ਨੀ ਦੇਣਾ ਚਾਹੀਦਾ ਥੋੜਾ ਬਚਪਨਾ ਜਰੂਰੀ ਹੈ ਇਸ ਮਤਲਬ ਦੇ ਜਹਾਨ ਵਿੱਚ ਤਾਂ ਕੇ ਮਾਸੂਮੀਅਤ ਥੋੜੀ ਤਾਂ ਬਰਕਰਾਰ ਰਹੇ।
ਛੋਟੇ ਛੋਟੇ ਟਾਸਕ ਲਾਓ ਤੇ aim ਨੂੰ ਪੂਰਾ ਕਰੋ
ਆਪਣੇ ਰੋਜਾਨਾ ਦੇ ਕੰਮਾਂ ਨੂੰ ਛੋਟੇ ਛੋਟੇ ਕੰਮਾਂ ਚ ਵੰਡ ਲਾਓ ਜਿਵੇ ਜੇਕਰ ਤੁਸੀਂ ਸਟੂਡੈਂਟ ਹੋ ਤਾ ਇਹ ਨਿਰਣੇ ਕਰੋ ਕੇ ਅੱਜ ਇਕ ਚੈਪਟਰ ਖਤਮ ਕਰਨ ਦਾ ਲਕਸ਼ ਹੈ ਤੇ ਉਸ ਨੂੰ ਪੂਰਾ ਕਰੋ , ਸਵੇਰੇ ਦਿਨ ਦੀ ਸ਼ੁਰੂਵਾਤ ਆਪਣੇ ਬਿਸਤਰਾ ਠੀਕ ਕਾਰਨ ਤੋਂ ਕਰੋ ਛੋਟੇ ਛੋਟੇ ਕਾਮ ਕੰਪਲੀਟ ਕਰਨੇ ਵੀ ਛੋਟੀਆਂ ਛੋਟੀਆਂ ਜਿੱਤ ਨੇ ਜੋ ਹੋਰ ਜ਼ਿਆਦਾ ਵੱਡਾ ਕਰਨ ਲਈ ਪ੍ਰੇਰਦੀਆਂ ਹਨ ।
ਅਧਿਆਤਮਿਕਤਾ ਵੱਲ ਝੁਕਾ
ਭਗਤੀ ਚ ਸ਼ਕਤੀ ਤਾਂ ਅਸੀਂ ਸੁਣਿਆ ਹੀ ਹੈ ਕੇ ਹੁੰਦੀ ਹੈ , ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕੇ ਜੇ ਤੁਸੀਂ ਮੰਦਿਰ ਮਸਜਿਦ ਜਾ ਗੁਰਦੁਆਰੇ ਜਾਂਦੇ ਹੋ ਤਾਂ ਅਜੀਬ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ। ਇਸ ਲਈ ਧਾਰਮਿਕ ਸਥਾਨ ਤੇ ਜਾ ਆਉਣਾ ਚਾਹੀਦਾ ਹੈ ਮੰਨ ਸ਼ਾਂਤ ਰਹਿੰਦਾ ਹੈ ਤੇ ਸਕੂਨ ਮਿਲਦਾ ਹੈ ਤੇ ਰੱਬ ਦੀ ਰਜਾ ਵਿਚ ਰਹਿਣ ਦਾ ਬੱਲ ਮਿਲਦਾ ਹੈ।
ਅੱਖਾਂ ਖੋਲ ਕੇ ਸੁਪਨੇ ਦੇਖੋ,ਗ਼ਲਤੀਆਂ ਕਰੋ ਓਹਨਾ ਤੋਂ ਸਿੱਖੋ,ਰੁਕੋ ਨਾ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ।