ਉਪਰਲਾ ਹੈਡਿੰਗ ਪੜ ਕੇ ਕਈ ਬੁਜੁਰਗ ਤਾਂ ਗ਼ਸ਼ ਖਾ ਕੇ ਡਿਗ ਗਏ ਹੁਣੇ ਆ ਓਹਨਾ ਨੂੰ ਪਾਣੀ ਪਿਲਾ ਦਿਓ।
ਜੇਕਰ ਤੁਸੀਂ ਕੁੜੀਆਂ ਹੋ ਤੇ ਤੁਹਾਨੂੰ ਪਤਾ ਵੀ ਹੈ ਕੇ ਤੁਹਾਡੇ ਨਾਲ ਹਮੇਸ਼ਾ ਪੱਖਪਾਤ ਹੋਇਆ ਹੈ ਬਾਹਰਲਿਆਂ ਤੋਂ ਹੀ ਨਹੀਂ ਘਰ ਵਾਲਿਆਂ ਤੋਂ ਵੀ ਫਿਰ ਤਾਂ 2 ਗਿਲਾਸ ਪਿਲਾ ਦਾਓ ਕਿਊ ਕੇ ਤੁਸੀਂ ਤਾਂ ਮਮਤਾ ਦੀ ਮੂਰਤ ਹੋ ,ਤੁਹਾਨੂੰ ਚੰਗਾ ਬਣਨਾ ਸਿਖਾਇਆ ਗਿਆ ਹੈ, ਤੁਸੀਂ ਕਦੀ ਵੀ ਗ਼ਲਤ ਕਿਦਾਂ ਹੋ ਸਕਦੀਆਂ ਹੋ?ਤੁਸੀਂ ਇਹ ਕਰਨਾ ਹੈ,ਤੁਸੀਂ ਉਹ ਕਰਨਾ ਹੈ,ਤੁਸੀਂ ਏਦਾਂ ਨੀ ਕਰਨਾ ਤੁਸੀਂ ਓਦਾਂ ਨੀ ਕਰਨਾ,ਤੁਸੀਂ ਇਥੇ ਨੀ ਜਾਣਾ ਤੁਸੀਂ ਉਥੇ ਨੀ ਜਾਣਾ,ਤੁਸੀਂ ਇਹ ਨੀ ਪਾਉਣਾ ਤੁਸੀਂ ਉਹ ਨੀ ਪਾਉਣਾ,ਸੋਹਰੇ ਘਰ ਜਾ ਕੇ ਕੀ ਕਰੋਗੀਆਂ,ਸੱਸ ਤੋਂ ਗਾਲ੍ਹਾਂ ਹੀ ਪੈਣੀਆਂ ਇਹ ਓਹਨਾ ਕਰੋੜ ਗੱਲਾਂ ਵਿੱਚੋ ਕੁੱਜ ਕੁ ਗੱਲਾਂ ਹਨ ਜੋ ਕੁੜੀਆਂ ਨੂੰ ਸੁਣਨੀਆਂ ਪੈਂਦੀਆਂ ਹਨ।
ਜੇ ਅੱਗੋਂ ਦੀ ਸਵਾਲ ਪੁੱਛ ਲਾਓ ਕੇ ਜੀ ਏਦਾਂ ਕਿਊ ਹੈ ਤਾਂ ਸਾਰੇ ਜਵਾਬ ਵੀ ਤੁਹਾਨੂੰ ਯਾਦ ਆ ਗਏ ਹੁਣੇ ਕੇ ਜਵਾਬ ਮਿਲਦੇ ਨੇ ਕੇ ਤੂੰ ਜ਼ਿਆਦਾ ਬੋਲਣ ਲੱਗ ਪਈ,ਕਈ ਕੁੜੀਆਂ ਤਾਂ ਇਹ ਗੱਲਾਂ ਕਰ ਕੇ ਆਪਣੇ ਆਪ ਨੂੰ ਇਕ ਦੀਵਾਰ ਦੇ ਅੰਦਰ ਬੰਦ ਕਰ ਲੈਂਦੀਆਂ ਹਨ ਕੇ ਅਸੀਂ ਕਿਸੇ ਨੂੰ ਕੁੱਜ ਦੱਸੀਏ ਹੀ ਕਿਊ ਸਭ ਠੀਕ ਹੈ ਕਮੀ ਸਾਡੇ ਚ ਹੀ ਹੋਊਗੀ।
ਕਮੀ ਹਰ ਕਿਸੇ ਚ ਹੋ ਸਕਦੀ ਹੈ ਜਰੂਰੀ ਨਹੀਂ ਕੇ ਅਸੀਂ ਹਰ ਬਾਰ ਠੀਕ ਹੋਈਏ ਪਰ ਤੁਸੀਂ ਹੀ ਠੀਕ ਹੋ ਇਹ ਵੀ ਕਿਦਾਂ ਹੋ ਸਕਦਾ ਹੈ,ਸਾਨੂੰ ਆਪਣੀ ਕੁੜੀ ਦੇ ਨਾਲ ਨਾਲ ਆਪਣੇ ਮੁੰਡਿਆਂ ਨੂੰ ਵੀ ਸੁਮਜਾਉਣਾ ਚਾਹੀਦਾ ਹੈ ਕੇ ਕੁੜੀਆਂ ਦੀ ਇਜ੍ਜਤ ਕਰੋ ਏਦਾਂ ਦਾ ਵੇਹਾਰ ਕੁੜੀਆਂ ਨਾਲ ਕਰੋ ਜਿਦਾ ਦਾ ਤੁਸੀਂ ਚਾਹੁੰਦੇ ਹੋ ਕੇ ਹੋਰ ਕੋਈ ਤੁਹਾਡੀ ਕੁੜੀ ਨਾਲ ਕਰੇ।
ਦਹੇਜ ਲਈ ਜੋ ਸਾਡੀ ਸੋਚ ਆਪਣੀ ਕੁੜੀ ਲਈ ਹੈ ਓਹੀ ਆਪਣੀ ਨੂੰਹ ਲਈ ਵੀ ਹੋਵੇ,ਜੇਕਰ ਅਸੀਂ ਆਪਣੀ ਕੁੜੀ ਦੇ ਲਈ ਰਿਸ਼ਤੇ ਨਾ ਮਿਲਣ ਤੇ ਕਹਿੰਦੇ ਆ ਕੇ ਆ ਕੇ ਸਾਡੀ ਕੁੜੀ ਨੂੰ ਨਿੰਦ ਕੇ ਚਲ ਗਏ ਤਾਂ ਇਹ ਵੀ ਧਿਆਨ ਰੱਖੋ ਕੇ ਅਸੀਂ ਜਿਸ ਨੂੰ ਨਿੰਦਿਆ ਸੀ ਜਾ ਨਿੰਦ ਰਹੇ ਆ ਉਹ ਵੀ ਕਿਸੇ ਦੀ ਕੁੜੀ ਸੀ ਜਾ ਹੈ।
ਆਪਣੀਆਂ ਕੁੜੀਆਂ ਨੂੰ ਵਿਆਹ ਕੇ open minded ਤਾਂ ਸਾਰੇ ਹੀ ਹੋ ਜਾਂਦੇ ਹਨ ਪਰ ਗੱਲ ਤਾਂ ਤਾਂ ਹੈ ਕੇ ਹੁਣੇ ਹੀ ਪਿਆਰ ਨਾਲ ਓਹਨਾ ਨੂੰ ਸਮਝਾ ਲਿਆ ਜਾਵੇ ਤਾਂ ਕੇ ਉਹ ਕਿਸੇ ਗ਼ਲਤ ਪਾਸੇ ਨਾ ਜਾਣ ਤੇ ਆਪਣੇ ਸਾਰੇ ਸੁਖ ਦੁੱਖ ਸਾਨੂੰ ਦਸ ਸਕਣ ਸੋਚੋ ਕਿੰਨਾ ਚੰਗਾ ਹੋਵੇ ਕੇ ਅਸੀਂ ਆਪਣੇ ਬੱਚਿਆਂ ਦੇ ਦੋਸਤ ਬਣ ਜਾਈਏ ਅਜਿਹੇ ਦੋਸਤ ਜੋ ਓਹਨਾ ਨੂੰ ਗ਼ਲਤ ਪਾਸੇ ਕਦੇ ਵੀ ਨੀ ਪਾਉਗੇ ਸਗੋਂ ਗ਼ਲਤ ਕੰਮਾਂ ਦੇ ਚਿੱਕੜ ਚੋ ਅਸੀਂ ਬਾਹਰ ਜਰੂਰ ਕੱਢ ਸਕਦੇ ਆ।
ਉਹ ਮਾਤਾ ਪਿਤਾ ਜੋ ਮੁੰਡਾ ਜੰਮਣ ਦੀ ਹੋੜ ਵਿੱਚ ਨਹੀਂ ਪਏ ਤੇ ਆਪਣੀਆਂ ਕੁੜੀਆਂ ਨੂੰ ਹੀ ਉਹ ਪਿਆਰ ਤੇ ਦੁਲਾਰ ਦਿੰਦੇ ਹਨ ਓਹਨਾ ਨੂੰ ਨਮਨ ਹੈ ਉਹ ਸਤਿਕਾਰਯੋਗ ਹਨ , ਕਾਸ਼ ਏਦਾਂ ਸਾਰੇ ਬਣ ਜਾਣ ਤੇ ਜਦੋ ਕਹੀਏ ਕੇ ਮੁਬਾਰਕ ਹੋਵੇ ਧੀ ਹੋਈ ਹੈ ਤਾਂ ਉਦੋਂ ਮਿਠਾਈਆਂ ਵੰਡ ਹੋਣ ਨਾ ਕੇ ਧੀ ਜੰਮਣ ਵਾਲੀ ਇੱਕ ਧੀ ਨੂੰ ਗਾਲ੍ਹਾਂ।
ਇਸੇ ਵਿਸ਼ੇ ਤੇ ‘ਸੁੱਚਾ ਸਿੰਘ ਲੇਹਲ’ ਜੀ ਦੀ ਇਹ ਪਿਆਰੀ ਜਹੀ ਕਵਿਤਾ ‘ਧੀ’ ਜੋ ਦਿਲ ਨੂੰ ਛੂਹ ਕੇ ਜਾਂਦੀ ਹੈ ਸੋਚਣ ਲਈ ਮਜਬੂਰ ਕਰਦੀ ਹੈ ਤੇ ਆਸ਼ਾ ਵੀ ਜਗਾਉਂਦੀ ਹੈ ਕੇ ਧੀ ਦੁਨੀਆ ਹੈ ਤੇ ਦੁਨੀਆ ਧੀਆਂ ਬਿਨਾ ਚੱਲ ਨੀ ਸਕਦੀ।