ਵਾਤਾਵਰਣ,ਪਰਾਲੀ ਤੇ ਆਕੜ

ਅਸੀਂ ਵਾਤਾਵਰਣ ਨੂੰ ਤਾਂ ਕੁਜ ਸਮਝਦੇ ਹੀ ਨਹੀਂ ਦਿੱਲੀ ਦਾ ਹਾਲ ਧੂਏ ਨਾਲ ਬੁਰਾ ਹੋਇਆ ਪਿਆ ਹੈ ਪੰਜਾਬ ਵੀ ਦੂਰ ਨਹੀਂ ਕੇ ਇਥੇ ਵੀ ਸਰਕਾਰ ਨੂੰ ਸਕੂਲ ਕਾਲਜ ਬੰਦ ਕਰਨੇ ਪੈ ਜਾਣ|

ਪੰਜਾਬ

ਸਾਡਾ ਪੰਜਾਬ ,ਆਪਣਾ ਪੰਜਾਬ, ਦਿੱਲੀ ,ਤੁਹਾਡੀ ਦਿੱਲੀ, ਬੇਗਾਨੀ ਦਿੱਲੀ,ਸਾਡੇ ਬੱਚੇ, ਤੁਹਾਡੇ ਬੱਚੇ,ਆਪਣਿਆਂ ਦਾ ਸਾਹ, ਤੁਹਾਡਾ ਸਾਹ | ਹਵਾ ਨੂੰ ਸਾਡੀ ਤੁਹਾਡੀ ਕਿਵੇਂ ਕਹੋਗੇ ਇਹ ਤਾ ਸਾਂਝੀ ਹੈ | ਸਾਡੇ ਪੰਜਾਬੀਆਂ ਦੀ ਖ਼ਾਸਿਯਤ ਵੀ ਹੈ ਤੇ ਬੇਵਕੂਫੀ ਵੀ ਕੇ ਅਸੀਂ ਹਰ ਗੱਲ ਨੂੰ ਆਪਣੀ ਆਣ ਬਾਨ ਸ਼ਾਨ ਤੇ ਲੈ ਜਾਂਦੇ ਹਾਂ,ਭਾਵੇ ਉਹ ਪਰਾਲੀ ਜਲਾਉਣ ਦੀ ਹੋਵੇ ਜਾਂ ਵਿਆਹਾ ਤੇ ਘੱਟ ਖਰਚਾ ਕਰਨ ਦੀ ਅਸੀਂ ਕਿਊ ਮੰਨੀਏ ਕਿਸੇ ਦੀ ਅਸੀਂ ਤਾਂ ਅੱਗ ਲਾਵਾਂਗੇ ਰੋਕ ਕੇ ਦੱਸੋ ਸਾਨੂੰ, ਜੇ ਰਾਵਣ ਨੂੰ ਅੱਗ ਲਾਈ ਜਾ ਸਕਦੀ ਹੈ ਤਾਂ ਪਰਾਲੀ ਨੂੰ ਕਿਉਂ ਨਹੀਂ | ਦੀਵਾਲੀ ਨੂੰ ਦੇਖਿਓ ਕੋਈ ਪਟਾਖੇ ਜਾਂ ਆਤਿਸ਼ਵਾਜੀ ਸਾਡੀ ਪਰਾਲੀ ਤੇ ਨਾ ਡਿਗ ਜਾਣ ਇਹ ਤੁਸੀਂ ਵੀ share ਕੀਤਾ ਹੀ ਹੁਣਾ | ਪਰਾਲੀ ਦਾ ਹੱਲ ਨਾ ਤਾਂ ਸਰਕਾਰਾਂ ਲੱਭ ਸਕੀਆਂ ਨਾ ਕੋਈ ਹੋਰ | ਅਸੀਂ ਵਾਤਾਵਰਣ ਨੂੰ ਤਾਂ ਕੁਜ ਸਮਝਦੇ ਹੀ ਨੀ ਦਿੱਲੀ ਦਾ ਹਾਲ ਧੂਏ ਨਾਲ ਬੁਰਾ ਹੋਇਆ ਪਿਆ ਹੈ ਪੰਜਾਬ ਵੀ ਦੂਰ ਨੀ ਕੇ ਇਥੇ ਵੀ ਸਰਕਾਰ ਨੂੰ ਸਕੂਲ ਕਾਲਜ ਬੰਦ ਕਰਨੇ ਪੈ ਜਾਣ |

ਵਾਤਾਵਰਣ ਤੇ ਪਰਾਲੀ ਦਾ ਅਸਰ ਅਤੇ ਇਸ ਨੂੰ ਜਲਾਉਣ ਤੋਂ ਬਿਨਾ ਦੂਜਾ ਇਲਾਜ

ਇਹ ਨਹੀਂ ਆ ਕੇ ਪਰਾਲੀ ਨੂੰ ਅੱਗ ਨਾ ਲਾਓ ਤੁਹਾਡੀ ਪਰਾਲੀ ਆ ਅੱਗ ਲਾਓ ਨਾ ****ਚੋਅ ਚ ਸੁੱਟੋ**** ਇਹ ਤੁਹਾਡੀ ਆਪਣੀ ਮਰਜੀ ਆ ਪਰ ਇਹ ਜਰੂਰ ਸੋਚੋ ਕੇ ਵਾਤਾਵਰਣ ਨੂੰ ਕਿਦਾਂ ਬਚਾਇਆ ਜਾ ਸਕਦਾ ਹੈ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਦੂਜਿਆਂ ਦੇ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ |

ਲਾਭਕਾਰੀ ਗੁੜ

ਜੇਕਰ ਇਸ ਮੌਸਮ ਚ ਗਲਾ ਖਰਾਬ ਹੁੰਦਾ ਲੱਗਦਾ ਹੈ ਜਾ ਸਾਹ ਲੈਣ ਚ ਤਕਲੀਫ ਹੋਵੇ ਤਾਂ ਉਸ ਨੂੰ ਅਣਗੋਲਿਆਂ ਨਾ ਜਾਵੇ ,ਜ਼ਿਆਦਾ ਤੋਂ ਜ਼ਿਆਦਾ ਗੁੜ ਖਾਦਾ ਜਾਵੇ ਕਿਉਂ ਕੇ ਇਹ ਧੂੜ ਮਿਟੀ ਵਿੱਚ ਸਭ ਤੋਂ ਫਾਇਦੇਮੰਦ ਹੈ |

ਸਿਰਫ ਪਰਾਲੀ ਨੂੰ ਜਿੰਮੇਵਾਰ ਠੇਰਾਉਣਾ ਬੇਵਕੂਫੀ

ਪ੍ਰਦੂਸ਼ਣ ਸਿਰਫ ਪਰਾਲੀ ਜਲਣ ਨਾਲ ਹੀ ਨੀ ਫੈਲਿਆ ਬਾਕੀ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ,ਇੰਡਸਟਰੀਆਂ ਚ ਵੀ ਧੁਆਂ ਨਿਕਲਦਾ ਹੈ ਮੋਟਰ ਗੱਡੀਆਂ ਚੋ ਵੀ ਦੂਜਿਆਂ ਚ ਕਮੀਆਂ ਕੱਢਣ ਨਾਲੋਂ ਚੰਗਾ ਹੀ ਹੋਵੇਗਾ ਕੇ ਅਸੀਂ ਆਪਣਾ ਫਰਜ ਅਦਾ ਕਰੀਏ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕੇ ਇਸ ਦਾ ਕੋਈ ਹੱਲ ਕੱਢੇ ਵੈਸੇ ਵੀ ਜੇ ਕਿਸੇ ਚੀਜ ਨੂੰ ਅੱਗ ਹੀ ਲਾਈ ਜਾ ਰਹੀ ਹੈ ਤਾਂ ਉਹ ਕਿਸੇ ਕੰਮ ਦੀ ਹੈ ਨਹੀਂ ਉਸ ਚੀਜ ਤੋਂ ਕੰਮ ਕਿਦਾਂ ਲੈਣਾ ਹੈ ਇਸ ਦਾ ਹੱਲ ਕੱਢਣਾ ਜਰੂਰੀ ਹੈ | ਜੇਕਰ ਤੁਹਾਡੇ ਕੋਲ ਇਸ ਸਮਸਿਆ ਨਾਲ ਨਿਜਿੱਠਣ ਲਈ ਕੋਈ ਸੁਜਾਹ ਹੈ ਤਾਂ ਜਰੂਰ ਦੱਸੋ |

Leave a Reply