ਦੇਖੋ ਕਿਸ ਤਰ੍ਹਾਂ ਦਾ ਇਨਸਾਨ ਹੋ ਗਿਆ, ਸੱਚ ਆਖਦਾ ਹੁਣ ਇਹ ਬੇਈਮਾਨ ਹੋ ਗਿਆ
ਝੂਠ ਫ਼ਰੇਬੀ ਰਿਸ਼ਵਤਖੋਰੀ ਹਰ ਪਾਸੇ ਚੱਲੇ , ਦੇਖੋ ਕਿੰਨਾ ਸਾਡਾ ਦੇਸ਼ ਮਹਾਨ ਹੋ ਗਿਆ
ਨਕਲ ਉਸਨੂੰ ਰੱਜ ਕੇ ਕਰਾਈ ਸਾਰਿਆਂ ਨੇ , ਫਿਰ ਵੀ ਕਹੇ ਠੀਕ-ਠਾਕ ਇਮਤਿਹਾਨ ਹੋ ਗਿਆ
ਸੱਚ ਪਤਾ ਨਹੀਂ ਕਿੱਥੇ ਗੁਆਚ ਗਿਆ ਹੁਣ , ਝੂਠ ਬੋਲਣਾ ਹੀ ਸਭ ਦਾ ਈਮਾਨ ਹੋ ਗਿਆ
ਟੀ. ਵੀ. ਤੇ ਅਸ਼ਲੀਲ ਗਾਣੇ ਦੇਖ ਦੇਖ ਕੇ , ਹਰ ਕੋਈ ਬੁੱਢਾ ਵੀ ਹੁਣ ਨੌਜਵਾਨ ਹੋ ਗਿਆ
ਜਿੰਨਾ ਚਿਰ ਰਿਸ਼ਵਤ ਨਹੀਂ ਕੰਮ ਨਹੀਂ ਮਿਲਣਾ , ਹਰ ਜਗ੍ਹਾ ਬਸ ਇਹੋ ਐਲਾਨ ਹੋ ਗਿਆ
ਕਿਸੇ ਖੇਤਰ ਚੋ ਮੁੰਡਾ ਵੀ ਕੋਈ ਅਵੱਲ ਆਇਆ , ਇਹ ਸੁਣ ਕੇ ਤਾਂ ਮੈਂ ਬਸ ਹੈਰਾਨ ਹੋ ਗਿਆ
ਹੁਣ ਕਿਸ-ਕਿਸ ਨੂੰ ਅਸੀਂ ਸਿਜਦਾ ਕਰੀਏ , ਹਰ ਇੱਕ ਬੰਦਾ ਤਾਂ ਇਥੇ “ਭਗਵਾਨ” ਹੋ ਗਿਆ
ਦੇਖੋ ਕਿਸ ਤਰ੍ਹਾਂ ਦਾ ਇਨਸਾਨ ਹੋ ਗਿਆ, ਸੱਚ ਆਖਦਾ ਹੁਣ ਇਹ ਬੇਈਮਾਨ ਹੋ ਗਿਆ ।।
ਸੁੱਚਾ ਸਿੰਘ ‘ਲੇਹਲ‘