“ਅਜੋਕਾ ਦੇਸ਼ਭਗਤ” – ਆਪਣੀ ਦਵਾਈ ਲੈ ਕਿ ਉਹ ਬਾਹਰ ਆ ਗਿਆ , ਜਦੋਂ ਜੇਬ੍ਹ ਚ ਦਵਾਈ ਰੱਖਣ ਲੱਗਾ ਤਾਂ ਹੱਥ ਅਚਾਨਕ ਆਪਣੇ ਲਿਖੇ ਭਾਸ਼ਣ ਵਾਲੇ ਕਾਗਜ ਤੇ ਚਲਾ ਗਿਆ , ਕੁਝ ਸਤਰਾਂ ਓਸ ਵਿੱਚ ਹੋਰ ਲਿਖਣ ਲੱਗ ਪਿਆ “ਅਸਲੀ ਅਜੋਕੇ ਦੇਸ਼ਭਗਤ” ਬਾਰੇ ਜਿਸਨੂੰ ਉਹ ਹੁਣੇ ਹੁਣੇ ਮਿਲ ਕੇ ਆਇਆ ਸੀ।

ਜਥੇਬੰਦੀ ਦਾ ਪ੍ਰਧਾਨ ਹੋਣ ਕਾਰਣ ਮਨਜੀਤ ਸਿੰਘ ਨੇ ਇੱਕ ਸਭਾ ਬੁਲਾਈ ,ਸਵੇਰੇ ਤਿਆਰ ਹੋ ਕੇ ਉਸਨੂੰ ਆਪਣਾ ਭਾਸ਼ਣ ਤਿਆਰ ਕਰਨ ਲਈ ਇੱਕ ਕਿਤਾਬ ਮੰਗਵਾਈ , ਓਸ ਵਿੱਚੋ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਲਿਖੀਆਂ, ਭਾਸ਼ਣ ਤਿਆਰ ਕਰਨ ਅਤੇ ਚਾਹ ਦੀਆ ਚੁਸਕੀਆਂ ਲੈਂਦੇ ਲੈਂਦੇ ਓਸ ਨੂੰ ਆਪਣੇ ਲਿਖੇ ਭਾਸ਼ਣ ਬਾਰੇ ਸੋਚ ਕੇ ਬੜਾ ਮਾਨ ਮਹਿਸੂਸ ਹੋ ਰਿਹਾ ਸੀ।

ਉਂਝ ਤਾਂ ਉਹ ਕਈ ਸਾਲਾਂ ਤੋਂ ਉਹ ਅਜਿਹਾ ਭਾਸ਼ਣ ਤਿਆਰ ਕਰਦਾ ਸੀ , ਪਰ ਅੱਜ ਓਸ ਨੂੰ ਮਾਣ ਆਪਣੇ ਉੱਤੇ ਹੋ ਰਿਹਾ ਸੀ,ਉਹ ਆਪਣੇ ਆਪ ਵਿੱਚ ਫੁੱਲਾਂ ਨਹੀਂ ਸਮਾ ਰਿਹਾ ਸੀ ਕਿਉਂ ਕੇ ਓਸ ਨੂੰ ਪਤਾ ਸੀ ਕੇ ਜਦੋਂ ਬੋਲੇ ਭਾਸ਼ਣ ਤੇ ਲੋਕਾਂ ਦੀਆ ਤਾੜੀਆਂ ਨਾਲ ਆਸਮਾਨ ਗੂੰਜੇਗਾ ਤਾਂ ਲੋਕੀ ਓਸ ਨੂੰ “ਅਜੋਕਾ ਦੇਸ਼ਭਗਤ” ਸੰਮਜਣਗੇ , “ਅਜੋਕਾ ਦੇਸ਼ਭਗਤ” ਇਹ ਸ਼ਬਦ ਸੋਚ ਕੇ ਹੀ ਆਪਣੇ ਆਪ ਤੇ ਬੜਾ ਫ਼ਖ਼ਰ ਮਹਿਸੂਸ ਕਰ ਰਿਹਾ ਸੀ।

ਕੱਲ੍ਹ ਹੀ ਓਸ ਨੇ “ਪੀਲੇ ਰੰਗ” ਦੀ ਪੱਗ ਪਤਨੀ ਨੂੰ ਕਹਿ ਕੇ ਕਢਵਾਈ ਸੀ , 15 – 20 ਮਿੰਟ ਵਿੱਚ ਹੀ ਤਿਆਰ ਹੋ ਗਿਆ ਸੀ, ਪੀਲੀ ਪੱਗ ਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾ ਕੇ ਸ਼ੀਸ਼ੇ ਮੋਹਰੇ ਆਪਣੇ ਆਪ ਨੂੰ ਦੇਖਦੇ ਹੋਏ ,ਮੂੱਛਾ ਨੂੰ ਵੱਟ ਦਿੱਤਾ
ਸਵੇਰ ਦਾ ਨਾਸ਼ਤਾ ਕਾਰਨ ਤੋਂ ਬਾਅਦ ਓਹਨੂੰ ਆਪਣੇ ਦੰਦ ਦੇ ਵਿੱਚ ਹਲਕੀ ਹਲਕੀ ਦਰਦ ਮਹਿਸੂਸ ਹੋਣ ਲੱਗੀ, ਓਹਨੇ ਦਰਦ ਅਣਗੋਲਿਆਂ ਕਰ ਦਿੱਤਾ।

ਅੱਜ ਆਪਣੇ ਦਰਦ ਨਾਲੋਂ ਉਸਨੂੰ ਆਪਣੇ ਫ਼ਖ਼ਰ ਵੱਲ ਜ਼ਿਆਦਾ ਧਿਆਨ ਸੀ ,ਪਰ ਹੋਲੀ ਹੋਲੀ ਪੀੜ ਵਧਣੀ ਸ਼ੁਰੂ ਹੋ ਗਈ , ਸਮਾਗਮ ਸਭਾ ਤਾਂ ਬਾਅਦ ਦੁਪਹਿਰ ਸੀ ਸੋ ਓਸ ਨੇ ਸੋਚਿਆ ਕੇ ਹੁਣੇ ਦਵਾਈ ਲੈ ਆਉਂਦਾ , ਓਸ ਨੇ ਆਪਣੀ ਵੱਡੀ ਗੱਡੀ ਦਾ ਰੁੱਖ ਸ਼ਹਿਰ ਦੇ ਨਾਮੀ ਦੰਦਾਂ ਦੇ ਹਸਪਤਾਲ ਵੱਲ ਕੀਤਾ , ਪਰ ਵੱਡੇ ਹਸਪਤਾਲ ਦਾ ਵੱਡਾ ਡਾਕਟਰ ਨਾ ਮਿਲਿਆ।

ਫਿਰ ਮਜਬੂਰਨ ਓਸ ਨੂੰ ਸਰਕਾਰੀ ਹਸਪਤਾਲ ਵੱਲ ਰੁੱਖ ਕਰਨਾ ਪਿਆ ਕੁਝ ਕੁ ਰੁਪਿਆ ਦੀ ਪਰਚੀ ਕਟਵਾ ਕੇ ਉਹ ਡਾਕਟਰ ਸਾਹਿਬ ਨੂੰ ਮਿਲਣ ਲਈ ਬਾਹਰ ਲੱਗਿਆ ਕੁਰਸੀਆਂ ਤੇ ਇੰਤਜਾਰ ਕਰਣ ਲੱਗਾ , ਸਾਰੇ ਮਰੀਜਾਂ ਵੱਲ ਧਿਆਨ ਨਾਲ ਨਜ਼ਰ ਮਾਰੀ , ਓਹਨੂੰ ਸੱਭ ਮਰੀਜ ਗਰੀਬ ਲੱਗੇ ,ਇੰਝ ਕਹੋ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਮੇਲ ਨਾ ਖਾਂਦੇ ਲੋਕ , ਆਪਣੀ ਵਾਰੀ ਆਉਣ ਤੇ ਉਹ ਅੰਦਰ ਸਟੂਲ ਤੇ ਬੈਠ ਗਿਆ।

ਡਾਕਟਰ ਸਾਹਿਬ ਅੰਦਰ ਇੱਕ ਮਰੀਜ ਨਾਲ ਗੱਲ ਬਾਤ ਕਰ ਰਹੇ ਸਨ ,ਡਾਕਟਰ ਸਾਹਿਬ ਓਸ ਮਰੀਜ ਨੂੰ ਕਹਿ ਰਹੇ ਸਨ ਕੇ ਤੁਸੀਂ ਹੁਣ ਠੀਕ ਹੋ ਅਤੇ ਆਪਣਾ ਅਗਲਾ ਇਲਾਜ ਹਫਤੇ ਚ ਸਿਰਫ ਇੱਕ ਬਾਰ ਆਪਣੇ ਹੀ ਘਰ ਦੇ ਲਾਗੇ ਵਾਲੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਕਰਵਾ ਲੈਣ, ਪਰ ਮਰੀਜ ਓਹਨਾ ਕੋਲੋਂ ਹੀ ਇਲਾਜ ਕਰਵਾਉਣ ਲਈ ਜਿੱਦ ਕਰ ਰਿਹਾ ਸੀ ,ਫਿਰ ਮਰੀਜ ਨੇ ਕਿਹਾ ਕੇ ਉਹ ਓਹਨਾ ਦੇ “ਪ੍ਰਾਈਵੇਟ ਕਲੀਨਿਕ” ਚ ਆ ਜਾਵੇਗਾ , ਪਰ ਇਲਾਜ ਓਹਨਾ ਤੋਂ ਹੀ ਕਰਵਾਏਗਾ।

ਮਨਜੀਤ ਸਿੰਘ ਮਨ ਚ ਸੋਚ ਰਿਹਾ ਸੀ ਕੇ ਵਾਕੇਈ ਡਾਕਟਰੀ ਪੇਸ਼ੇ ਦੇ ਵਿੱਚ ਬੜੀ ਕਮਾਈ ਹੈ,ਪਰ ਜੱਦ ਡਾਕਟਰ ਸਾਹਿਬ ਨੇ ਮਰੀਜ ਨੂੰ “ਪ੍ਰਾਈਵੇਟ ਕਲੀਨਿਕ” ਵਾਲੀ ਗੱਲ ਦਾ ਜਵਾਬ ਦਿੱਤਾ ਤਾਂ ਮਨਜੀਤ ਚੁੱਪ ਹੀ ਹੋ ਗਿਆ,ਡਾਕਟਰ ਸਾਹਿਬ ਨੇ ਓਸ ਮਰੀਜ ਨੂੰ ਕਿਹਾ ਕਿ ” ਭਾਈ ਸਾਹਿਬ ਮੇਰਾ ਪ੍ਰਾਈਵੇਟ ਕਲੀਨਿਕ ਕੋਈ ਨਹੀਂ ਹੈ , ਮੈਂ ਜੋ ਵੀ ਕੰਮ ਕਰਦਾ ਹਾਂ ਇਸੇ ਹਸਪਤਾਲ ਚ ਕਰਦਾ ਹਾਂ,ਬਾਕੀ ਜੇ ਤੁਹਾਡਾ ਮੰਨ ਕਦੀ ਵੀ ਚਾਹ ਪੀਣ ਦਾ ਹੋਇਆ ਤਾਂ ਸਾਡੇ ਘਰ ਜਰੂਰ ਆਇਓ “।

ਕਿੰਨੇ ਸਹਿਜ ਸੁਬਾਹ ਚ ਡਾਕਟਰ ਨੇ ਕਿਹਾ ਜਿਵੇਂ ਕੋਈ “ਖਜ਼ਾਨਾ” ਮਿਲ ਰਿਹਾ ਹੋਵੇ ਸਰਕਾਰੀ ਹਸਪਤਾਲ ਚ ਕੰਮ ਕਰਕੇ,ਹੁਣ ਮਨਜੀਤ ਨੂੰ ਸਮਝ ਆਇਆ ਬਾਹਰ ਗਰੀਬ ਲੋਕ ਕਿਉਂ ਬੈਠੇ ਆ , ਆਪਣੀ ਦਵਾਈ ਲੈ ਕਿ ਉਹ ਬਾਹਰ ਆ ਗਿਆ , ਜਦੋਂ ਜੇਬ੍ਹ ਚ ਦਵਾਈ ਰੱਖਣ ਲੱਗਾ ਤਾਂ ਹੱਥ ਅਚਾਨਕ ਆਪਣੇ ਲਿਖੇ ਭਾਸ਼ਣ ਵਾਲੇ ਕਾਗਜ ਤੇ ਚਲਾ ਗਿਆ , ਕੁਝ ਸਤਰਾਂ ਓਸ ਵਿੱਚ ਹੋਰ ਲਿਖਣ ਲੱਗ ਪਿਆ “ਅਸਲੀ ਅਜੋਕੇ ਦੇਸ਼ਭਗਤ” ਬਾਰੇ ਜਿਸਨੂੰ ਉਹ ਹੁਣੇ ਹੁਣੇ ਮਿਲ ਕੇ ਆਇਆ ਸੀ।


ਸ਼ਹੀਦਾਂ ਨੂੰ ਅਸਲੀ ਸ਼ਰਧਾਂਜਲੀ ਉਸ ਵੇਲੇ ਮਿਲੇਗੀ ਜੱਦ ਦੇਸ਼ ਵਿਚੋਂ ਗਰੀਬੀ, ਬੇਰੋਜ਼ਗਾਰੀ, ਅਤਿਆਚਾਰ, ਧਰਮ ਦੇ ਨਾਂ ਤੇ ਖੂਨ ਖਰਾਬਾ , ਜਾਤ ਪਾਤ ਦਾ ਵਿਤਕਰੇ ਖਤਮ ਹੋ ਜਾਣਗੇ।

Read More

Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।

“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?

Body-Shaming – ਸ਼ਰੀਰਕ ਬਣਤਰ ਤੇ ਸ਼ਰਮ ਮਹਿਸੂਸ ਕਰਵਾਉਣੀ।

Leave a Reply