Dadi Ma DE Nushke – ਨੁਸਖੇ ਨਾਨੀ – ਦਾਦੀ ਮਾਂ ਦੇ

Dadi Ma De Nushke

ਜੇਕਰ ਹਿੱਚਕੀ ਲੱਗੀ ਹੋਵੇ ਤਾਂ, ਮੂਲੀਆਂ ਦੇ ਪੱਤੇ ਅਤੇ ਤੁਲਸੀ ਦੇ ਪੱਤੇ ਖਾਣੇ ਚਾਹੀਦੇ ਹਨ , ਜਾ ਪਾਣੀ ਦੱਬ ਕੇ ਪੀਣਾ ਚਾਹੀਦਾ ਹੈ ਇਸ ਨਾਲ ਹਿੱਚਕੀ ਬੰਦ ਹੋ ਜਾਵੇਗੀ।

ਜੇਕਰ ਉਲਟੀ ਆਉਂਦੀ ਲੱਗੇ ਤਾਂ ਇੱਕ ਚੱਮਚ ਖੰਡ ਤੇ 3 -4 ਲੌਂਗ ਬਾਰੀਕ ਪੀਸ ਲਵੋ , ਇਸਦੀ ਇੱਕ ਚੁੱਟਕੀ ਜੁਬਾਨ ਉੱਤੇ ਰੱਖ ਕੇ ਚੂਸੋ , ਇਸ ਨਾਲ ਜੀ ਘਬਰਾਉਣ ਤੇ ਉਲਟੀਆਂ ਤੋਂ ਰਾਹਤ ਮਿਲੇਗੀ।

 

ਕੇਲੇ ਜ਼ਿਆਦਾ ਖਾਦੇ ਜਾਣ ਤਾਂ ਇੱਕ ਇਲਾਇਚੀ ਚਬਾ ਲਓ , ਸੱਭ ਪਚ ਜਾਵੇਗਾ।

ਮੂਲੀਆਂ ਜ਼ਿਆਦਾ ਖਾ ਲਈਆਂ ਹੋਣ ਤਾਂ ਇੱਕ ਚੌਥਾਈ ਚੱਮਚ ਅਜਵਾਇਣ ਖਾ ਲਓ ਜਾਂ ਮੂਲੀ ਦੇ ਕੋਮਲ ਪੱਤੇ ਚਬਾ ਕੇ ਖਾ ਲਓ,ਇਸ ਨਾਲ ਮੂਲੀਆਂ ਪਚ ਜਾਣਗੀਆਂ।

ਥਕੇਵੇਂ ਕਾਰਣ ਸ਼ਰੀਰ ਚ ਦਰਦ ਹੋ ਰਹੀ ਹੋਵੇ ਤਾਂ ਲੂਣ ਮਿਲੇ ਸਰੋਂ ਦੇ ਕੋਸੇ ਤੇਲ ਦੀ ਮਾਲਿਸ਼ ਪੂਰੇ ਸ਼ਰੀਰ ਉੱਤੇ ਕਰੋ ਅਤੇ ਕੋਸੇ ਪਾਣੀ ਨਾਲ ਨਹਾ ਲਵੋ , ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।

ਜੇ ਤੁਸੀਂ ਪੇਟ ਦੀ ਗੈਸ ਤੇ ਬਦਹਜਮੀ ਤੋਂ ਪਰੇਸ਼ਾਨ ਹੋ ਤਾਂ ਭੋਜਨ ਤੋਂ ਬਾਅਦ ਮੇਥੀ ਤੇ ਅਜਵਾਇਣ ਦੀ ਬਰਾਬਰ ਮਾਤਰਾ ਦਾ ਪਾਊਡਰ ਬਣਾ ਕੇ ਕੋਸੇ ਪਾਣੀ ਨਾਲ ਵਰਤੋਂ ਚ ਲਿਆਓ , ਇਸਦੀ ਵਰਤੋਂ ਨਾਲ ਕਾਬਜ ਤੋਂ ਵੀ ਛੁਟਕਾਰਾ ਮਿਲੇਗਾ।

nuskhe daadi ma de

ਮੂੰਗੀ ਦੀ ਦਾਲ ਨੂੰ ਪਚਣਯੋਗ ਬਣਾਉਣਾ ਹੋਵੇ ਤਾਂ ਉਸਨੂੰ ਰਾਤ ਨੂੰ ਭਿਯੋ ਦਿਓ ਤੇ ਸਵੇਰੇ ਉਸ ਦੇ ਵਿਚ 2 ਲੌਂਗ ਪਾ ਦਿਓ , ਇਸ ਨਾਲ ਦਾਲ ਤਾਂ ਪਚਣਯੋਗ ਹੋ ਹੀ ਜਾਵੇਗੀ , ਨਾਲ ਹੀ ਖਾਣ ਉੱਤੇ ਪੇਟ ਚ ਗੈਸ ਵੀ ਨਹੀਂ ਬਣੇਗੀ।

ਤਰਬੂਜ ਨੂੰ ਲੂਣ ਲਗਾ ਕੇ ਖਾਓ , ਇਸ ਨਾਲ ਬਦਹਜਮੀ ਨਹੀਂ ਹੋਵੇਗੀ ਤੇ ਤਰਬੂਜ ਹਜ਼ਮ ਵੀ ਹੋ ਜਾਵੇਗਾ।

ਅਰਹਰ ਦੀ ਦਾਲ ਨੂੰ ਪਚਣਯੋਗ ਬਣਾਉਣ ਲਈ ਇਸ ਵਿਚ ਅੰਬ ਦੀ ਖਟਾਈ ਪਾਓ।

ਗਲੇ ਚ ਖਰਾਸ਼ ਹੋ ਰਹੀ ਹੋਵੇ ਤਾਂ ਸਾਬਤ ਕਾਲੀ ਮਿਰਚ ਤੇ ਮਿਸ਼ਰੀ ਚਬਾਓ , ਖਾਰਿਸ਼ ਦੂਰ ਹੋ ਜਾਵੇਗੀ।

ਜਾਮਣਾਂ ਜ਼ਿਆਦਾ ਖਾ ਲਾਇਆ ਹੋਣ ਅਤੇ ਜੀ ਘਬਰਾ ਰਿਹਾ ਹੋਵੇ ਤਾਂ ਅੰਬ ਖਾ ਲਓ , ਜੀ ਘਬਰਾਉਣਾ ਹਟ ਜਾਵੇਗਾ।

Read More

ਚੀਕੂ ਖਾਣ ਦੇ ਫਾਇਦੇ – ਚੀਕੂ ਖਾਣ ਦੇ ਫਾਇਦੇ – ਚੀਕੂ ਦਾ ਫ਼ਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ,ਖਾਸ ਕਰ ਕੇ ਸਾਡੀ ਸਕਿਨ ਅਤੇ ਵਾਲਾਂ ਲਈ,ਭਾਰਤ ਅਤੇ ਮੈਕਸੀਕੋ ਦੇ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।

Anar Khan De Fayede – ਅਨਾਰ ਖਾਣ ਦੇ ਫਾਇਦੇ – ਅਨਾਰ ਖਾਣ ਨਾਲ ਬਿਮਾਰੀਆਂ ਤੋਂ ਫਾਇਦਾ ਤਾਂ ਹੈ ਹੀ , ਤੁਸੀਂ ਇਸ ਨੂੰ ਖਾ ਕੇ ਆਪਣੀ ਸਿਹਤ ਤਾਂ ਠੀਕ ਰੱਖਦੇ ਹੀ ਹੋ ਇਸ ਦੇ ਖਾਣ ਨਾਲ ਤੁਸੀਂ ਆਪਣੀ ਸੁੰਦਰਤਾ ਵੀ ਸਵਾਰ ਸਕਦੇ ਹੋ।

Any information provided on this article is not intended to diagnose, treat, or cure. This article is for information purposes only. The information on this article is not intended to replace proper medical care.

 

If you have any specific questions about any medical matter you should consult your doctor or other professional healthcare provider.

Leave a Reply