ਦਿਲਜੀਤ ਦੋਸਾਂਝ ਆ ਰਿਹਾ ਹੈ 30 ਤਰੀਕ ਨੂੰ ਆਪਣੀ ਨਵੀਂ ਐਲਬਮ GOAT ਲੈ ਕੇ – G.O.A.T -ਕਰਣ ਔਜਲਾ , ਅੰਮ੍ਰਿਤ ਮਾਨ ਨੇ ਲਿਖੇ ਨੇ ਐਲਬਮ ਦੇ ਵਿੱਚ ਗਾਣੇ।

ਦਿਲਜੀਤ ਦੋਸਾਂਝ ਆ ਰਿਹਾ ਹੈ 30 ਤਰੀਕ ਨੂੰ ਆਪਣੀ ਨਵੀਂ ਐਲਬਮ ਲੈ ਕੇ।

ਅੱਜ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ ਤੇ ਸਾਰਿਆਂ ਨਾਲ ਸਾਂਝਾ ਕਰ ਕੇ ਦੱਸਿਆ ਕੇ ਓਹਨਾ ਦੀ ਐਲਬਮ 30 ਤਰੀਕ ਨੂੰ ਰਿਲੀਜ਼ ਹੋ ਰਹੀ ਹੈ , ਅਤੇ ਨਾਲ ਹੀ ਓਹਨਾ ਨੇ ਐਲਬਮ ਦੀ ਪਲੇਲਿਸਟ ਵੀ ਸਾਂਝੀ ਕੀਤੀ।

ਫੈਨ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਸੀ ਕੇ ਕਦੋ ਰਿਲੀਜ ਹੋਵੇਗੀ ਐਲਬਮ , ਦਿਲਜੀਤ ਨੇ ਪਲੇਲਿਸ੍ਟ ਸਾਂਝੀ ਕਰ ਕੇ ਹੋਰ ਉਤਸੁਕਤਾ ਵਧਾ ਦਿੱਤੀ ਹੈ ਐਲਬਮ ਦੇ ਵਿੱਚ ਕੁੱਲ 16 ਟਰੈਕ ਹਨ , ਐਲਬਮ ਦਾ ਟਾਈਟਲ ਟਰੈਕ GOAT ਲਿਖਿਆ ਹੈ ਪੰਜਾਬ ਦੇ ਨੌਜਵਾਨਾਂ ਦੇ ਅਜੀਜ ਗਾਇਕ ਕਰਣ ਔਜਲੇ ਨੇ , 2 ਗਾਣੇ ਲਿਖੇ ਨੇ “ਮਿੱਤਰਾ ਨੇ ਮੁਸ਼ ਰਾਖੀ ਹੈ” ਫੇਮ ਅੰਮ੍ਰਿਤ ਮਾਨ ਨੇ।

ਐਲਬਮ ਦੇ ਹੋਰ ਗੀਤਕਾਰ ਹੇਠ ਲਿਖੇ ਹਨ ਰਾਜ ਰਣਜੋਧ ਨੇ ,ਰੋਨੀ ਅਜਨਾਲੀ , ਗਿੱਲ ਮੱਛਰਾਈ , ਹੈਪੀ ਰਾਏ ਕੋਟੀ, ਲਾਡੀ ਚਾਹਲ , ਰਣਬੀਰ ਸਿੰਘ , ਸ਼੍ਰੀ ਬਰਾੜ , ਡੀ ਹਾਰਪ , ਮਨਜਿੰਦਰ ਬਰਾੜ , ਅਤੇ ਜੀ ਸਿੱਧੂ ਦੇ ਲਿਖੇ ਹੋਏ ਵੀ ਗਾਣੇ ਨੇ ਐਲਬਮ ਦੇ ਵਿੱਚ।

ਕੌਰ ਬੀ ਦੇ ਨਾਲ ਇੱਕ ਦੋਗਾਣਾ ਵੀ ਹੈ ਐਲਬਮ ਦੇ ਵਿੱਚ ਦੇਖਣ ਦੀ ਗੱਲ ਹੈ ਕੇ ਸਰੋਤੇ ਬੜੇ ਚਿਰ ਬਾਅਦ ਆ ਰਹੀ ਦਿਲਜੀਤ ਦੀ ਐਲਬਮ ਨੂੰ ਕਿੰਨਾ ਪਿਆਰ ਦਿੰਦੇ ਹਨ।

ਦਿਲਜੀਤ ਦੀ ਸਾਂਝੀ ਕੀਤੀ ਪੋਸਟ।

Leave a Reply