ਪੰਜਾਬੀ ਪੌਪ ਸਟਾਰ ਗੁਰੂ ਰੰਧਾਵਾ ਤੇ ਕਿਸੇ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਵੈਨਕੂਵਰ ਦੇ ਕੁਈਨ ਅਲੀਜਾਬੇਥ ਥੀਏਟਰ ਚੋ ਆਪਣਾ ਪ੍ਰੋਗਰਾਮ ਖਤਮ ਕਰ ਕੇ ਜਾਣ ਦੀ ਤਿਆਰੀ ਕਰ ਰਿਹਾ ਸੀ।
ਸ਼ੋਅ ਤੋਂ ਪਹਿਲਾ ਗੁਰੂ ਰੰਧਾਵਾ ਨੇ ਆਪਣੇ ਫੇਸਬੁੱਕ ਤੇ ਵੀਡੀਓ ਵੀ ਪਾਈ ਸੀ ਕੇ ਉਹ ਅੱਜ ਪਰਫ਼ਾਰ੍ਮ ਕਰਨਗੇ , ਪਰ ਸ਼ੋਅ ਦੇ ਬਾਅਦ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਨੇ ਗੁਰੂ ਤੇ ਹਮਲਾ ਕਰ ਦਿੱਤਾ।
ਗੁਰੂ ਰੰਧਾਵਾ ਦੇ ਭਰਵੱਟੇ ਦੇ ਉੱਤੇ ਤਿੰਨ ਟਾਂਕੇ ਲੱਗੇ ਹਨ , ਅਤੇ ਉਹ ਇੰਡੀਆ ਵਾਪਿਸ ਆ ਚੁੱਕੇ ਹਨ , ਓਹਨਾ ਦੀ ਟੀਮ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਪਾਈ ਹੈ , ਜਿਸ ਵਿੱਚ ਸੱਭ ਕੁੱਝ ਦੱਸਿਆ ਗਿਆ ਹੈ ਕੇ ਕਿਵੇਂ ਕੀ ਹੋਇਆ।
ਗੁਰੂ ਰੰਧਾਵਾ ਇਸ ਸਾਰੇ ਘਟਨਾਕ੍ਰਮ ਤੋਂ ਏਨੇ ਦੁੱਖੀ ਹੋਏ ਹਨ ਕੇ ਓਹਨਾ ਨੇ ਅੱਗੇ ਕਦੇ ਵੀ ਕੈਨੇਡਾ ਦੇ ਵਿੱਚ ਕੋਈ ਸ਼ੋਅ ਨਾ ਕਰਨ ਦਾ ਫੈਸਲਾ ਲਿਆ ਹੈ।