ਮਾਮਲਾ ਸਰਕਾਰੀ ਦਫਤਰਾਂ ਚ ਔਰਤ ਕਰਮਚਾਰੀਆਂ ਨੂੰ ਸਿਰ ਤੇ ਚੁੰਨੀ ਲੈਣ ਦਾ – ਫਾਜ਼ਿਲਕਾ ਦੇ ਡੀਸੀ ਦੇ ਕੱਪੜਿਆਂ ਵਾਲੇ ਆਦੇਸ਼ ਦੇ ਫ਼ਰਮਾਨ ਨੇ ਕੈਪਟਨ ਨੇ ਕੀਤਾ ਰੱਦ।

ਫਾਜ਼ਿਲਕਾ ਦੇ ਡੀਸੀ ਦੇ ਕੱਪੜਿਆਂ ਵਾਲੇ ਆਦੇਸ਼ ਦੇ ਫ਼ਰਮਾਨ ਨੇ ਕੈਪਟਨ ਨੇ ਕੀਤਾ ਰੱਦ।

ਡੀਸੀ ਫਾਜ਼ਿਲਕਾ ਨੇ ਇੱਕ ਫ਼ਰਮਾਨ ਜਾਰੀ ਕਰ ਕੇ ਕਹਿ ਦਿੱਤਾ ਸੀ ਕੇ ਪੁਰਸ਼ ਕਰਮਚਾਰੀ ਦਫਤਰ ਵਿੱਚ ਟੀ ਸ਼ਰਟ ਪਹਿਨ ਕੇ ਨਹੀਂ ਆ ਸਕਣਗੇ ਤੇ ਮਹਿਲਾ ਮੁਲਾਜ਼ਮ ਬਿਨਾਂ ਦੁਪੱਟੇ ਤੋਂ ਦਫਤਰ ਨਾ ਆਉਣ।

ਓਹਨਾ ਦੇ ਇਸ ਹੁਕਮ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਬਹਿਸ ਛਿੜੀ , ਕਈ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਪਰ ਬਹੁਤਿਆਂ ਨੇ ਇਸ ਨੂੰ ਇੱਕ ਤਾਨਾਸ਼ਾਹੀ ਫ਼ਰਮਾਨ ਕਰਾਰ ਦਿੱਤਾ।

ਅੱਜ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਪੰਜਾਬ ਨੇ ਇਸ ਫੁਰਮਾਨ ਨੂੰ ਰੱਦ ਕਰ ਦਿੱਤਾ ਹੈ , ਓਹਨਾ ਦੇ ਇਸ ਫੈਸਲੇ ਤੇ ਵੀ ਮਿਲਿਆ ਜੁਲਿਆ ਅਸਰ ਰਿਹਾ।

Leave a Reply