ਗਰੀਬ ਕਿਸਾਨ ਹੋਇਆ ਮਾਲੋ ਮਾਲ , ਨਿਕਲੀ ਡੇਢ ਕਰੋੜ ਦੀ ਲਾਟਰੀ , ਰੱਬ ਜਦੋਂ ਵੀ ਦਿੰਦਾ ਛੱਤ ਫਾੜ ਕੇ ਦਿੰਦਾ ਹੈ।
ਰੱਬ ਦੇ ਘਰ ਦੇਰ ਹੈ ਹਨੇਰ ਨਹੀਂ , ਜਦੋਂ ਸਮਾਂ ਆਉਂਦਾ ਹੈ ਕੰਮ ਉਦੋਂ ਹੀ ਹੂਣਾ ਹੁੰਦਾ ਹੈ ਇਹ ਸਾਰੀਆਂ ਗੱਲਾਂ ਉਸ ਵੇਲੇ ਸਹੀ ਸਾਬਿਤ ਹੋਈਆਂ ਜਦੋਂ ਹਰਿਆਣਾ ਦੇ ਟੋਹਾਣਾ ਤੋਂ ਇਕ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੂੰ ਪੰਜਾਬ ਰਾਜ ਸਾਵਣ ਬੰਪਰ – 2019 ਦਾ ਪਹਿਲਾ ਇਨਾਮ ਨਿਕਲ ਆਇਆ।
ਬਲਵੰਤ ਸਿੰਘ ਨੇ ਦੱਸਿਆ ਕੇ ਉਹ ਆਪਣੀ ਧੀ ਨੂੰ ਮੋਹਾਲੀ ਮਿਲਣ ਗਏ ਸਨ ਅਤੇ ਉਸ ਸਮੇਂ ਓਹਨਾ ਨੇ ਤਿੰਨ ਟਿਕਟਾਂ ਖਰੀਦੀਆਂ ਸਨ , ਓਹਨਾ ਨੇ ਦੱਸਿਆ ਕੇ ਉਹ ਕਈ ਸਾਲਾਂ ਤੋਂ ਟਿਕਟਾਂ ਖਰੀਦ ਰਹੇ ਸਨ ਪਰ ਕਦੇ ਵੀ ਉਹਨਾਂ ਨੂੰ ਕੋਈ ਵੱਡੀ ਇਨਾਮੀ ਰਾਸ਼ੀ ਨਹੀਂ ਨਿਕਲੀ।
ਉਹਨਾਂ ਤੇ ਇਸ ਬਾਰ ਰੱਬ ਦੀ ਏਨੀ ਮੇਹਰ ਨਿਕਲੀ ਕੇ ਉਹਨਾਂ ਦੀਆਂ ਤਿੰਨੇ ਟਿਕਟਾਂ ਤੇ ਇਨਾਮ ਨਿਕਲ ਆਏ , ਦੋ ਟਿਕਟਾਂ ਤੇ 200 -200 ਅਤੇ ਇੱਕ ਟਿਕਟ ਦੇ ਉੱਤੇ ਡੇਢ ਕਰੋੜ ਦਾ ਇਨਾਮ ਨਿਕਲਿਆ।
- ਨਵਜੋਤ ਸਿੰਘ ਸਿੱਧੂ ਦਾ ਹੋਇਆ ਅਸਤੀਫਾ ਮੰਜੂਰ , ਰਾਜਪਾਲ ਨੂੰ ਭੇਜਿਆ ਕੈਪਟਨ ਨੇ ਪੱਤਰ।
- ਸ਼ੈਰੀ ਮਾਨ ਦੇ ਘਰ ਛਾਇਆ ਮਾਤਮ , ਹੋਈ ਪਰਿਵਾਰ ਦੇ ਇੱਕ ਜੀ ਦੀ ਅਕਾਲ ਚਲਾਣਾ।
ਜਿਕਰ ਯੋਗ ਹੈ ਕੇ ਜੇਤੂ ਗਰੀਬ ਕਿਸਾਨ ਦੀ ਉਮਰ 94 ਸਾਲਾਂ ਹੈ , ਅਤੇ ਉਹ ਲਾਟਰੀ ਵਿਭਾਗ ਦੀ ਡਰਾਅ ਕੱਢਣ ਅਤੇ ਉਸ ਦੇ ਵਿੱਚ ਪਾਰਦਰਸ਼ਿਤਾ ਰੱਖਣ ਦੀ ਕਾਫੀ ਸ਼ਲਾਗਾ ਕੀਤੀ , ਉਹਨਾਂ ਨੇ ਕਿਹਾ ਕੇ ਉਹ ਇਸ ਪੈਸੇ ਨਾਲ ਹੋਰ ਜਮੀਨ ਖਰੀਦਣਗੇ ਅਤੇ ਨਵੀਆਂ ਨਵੀਆਂ ਕਿਰਸਾਨੀ ਤਕਨੀਕਾਂ ਨਾਲ ਖੇਤੀਬਾੜੀ ਕਰਨਗੇ।
ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ ਲੁਧਿਆਣਾ ਵਿਖੇ ਕੱਡਿਆ ਗਿਆ ਸੀ , ਜਿਸ ਵਿਚ ਡੇਢ ਕਰੋੜ ਦੇ ਦੋ ਇਨਾਮ ਕੱਢੇ ਗਏ ਸਨ , ਦੂਜਾ ਇਨਾਮ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਦਾ ਨਿਕਲਿਆ ਸੀ।