ਸਿੱਧੂ ਦਾ ਹੋਇਆ ਅਸਤੀਫਾ ਮੰਜੂਰ , ਰਾਜਪਾਲ ਨੂੰ ਭੇਜਿਆ ਕੈਪਟਨ ਨੇ ਪੱਤਰ।
ਬੀਬੀਸੀ ਦੀ ਰਿਪੋਰਟ ਦੇ ਅਨੁਸਾਰ ਸਿੱਧੂ ਦਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੇ ਮੰਜੂਰ ਕਰ ਲਿਆ ਹੈ , ਅਤੇ ਰਾਜਪਾਲ ਦੀ ਰਸਮੀ ਮੰਜੂਰੀ ਲਈ ਰਾਜ ਭਵਨ ਭੇਜ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਨੇ ਪਹਿਲਾ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਦੇ ਦਿੱਤਾ ਸੀ , ਪਰ ਫਿਰ ਓਹਨਾ ਨੇ ਟਵਿੱਟਰ ਤੇ ਐਲਾਨ ਕਰਨ ਤੋਂ ਬਾਅਦ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਸੀ।
ਕੈਪਟਨ ਤੇ ਸਿੱਧੂ ਦੀ ਲੜਾਈ ਹੁਣ ਤੋਂ ਹੀ ਨਹੀਂ ਇਮਰਾਨ ਖਾਨ ਦੀ ਤਾਜਪੋਸ਼ੀ ਤੋਂ ਸ਼ੁਰੂ ਹੋਈ ਸੀ , ਫਿਰ ਕਰਤਾਰਪੁਰ ਸਾਹਿਬ ਦਾ ਲਾਂਗਾ ਅਤੇ ਬਾਜਵਾ ਨਾਲ ਗਲਵਕੜੀ ਪਾਉਣ ਤੇ ਲੜਾਈ ਨੇ ਅੱਗ ਚ ਘਿਓ ਦਾ ਕੰਮ ਕੀਤਾ।
ਫਿਰ ਵੋਟਾਂ ਵਾਲੇ ਦਿਨ ਤੋਂ ਦੋਹਾ ਧਿਰਾਂ ਵਲੋਂ ਆਏ ਬਿਆਨਾਂ ਨੇ ਕਾਫੀ ਹੱਲਾ ਮਚਾਇਆ , ਵੋਟਾਂ ਤੋਂ ਬਾਅਦ ਸਿੱਧੂ ਨੂੰ ਬਿਜਲੀ ਮਹਿਕਮਾ ਦਿੱਤਾ ਗਿਆ ਪਰ ਸਿੱਧੂ ਨੇ ਮਹਿਕਮਾ ਨਾ ਸੰਬਾਲਿਆ, ਹੁਣ ਸਿੱਧੂ ਦੇ ਅਸਤੀਫੇ ਤੋਂ ਬਾਅਦ ਦੇਖਦੇ ਆ ਕੇ ਹੋਰ ਕੀ ਕੁੱਝ ਹੁੰਦਾ ਹੈ।
ਸ਼ੈਰੀ ਮਾਨ ਦੇ ਘਰ ਛਾਇਆ ਮਾਤਮ , ਹੋਈ ਪਰਿਵਾਰ ਦੇ ਇੱਕ ਜੀ ਦੀ ਅਕਾਲ ਚਲਾਣਾ।