How to get rid of any Kind of addiction (ਕਿਸੇ ਵੀ ਲਤ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ )

ਨਸ਼ਾ ਜਾਂ ਲਤ ਕਿਸੇ ਵੀ ਚੀਜ ਦੀ ਮਾੜੀ ਹੈ

ਅਕਸਰ ਤੁਸੀਂ ਆਪਣੀਆਂ ਹੀ ਕਈ ਆਦਤਾਂ ਤੋਂ ਜਾਂ ਕਿਸੇ ਆਪਣੇ ਦੀਆ ਆਦਤਾਂ ਤੋਂ ਪਰੇਸ਼ਾਨ ਰਹਿੰਦੇ ਹੋ , ਕਿਉਂ ਕੇ ਓਹਨਾ ਨੂੰ ਜਾਂ ਤੁਹਾਨੂੰ ਕਈ ਚੀਜਾਂ ਦਾ ਨਸ਼ਾ ਜਾਂ ਲਤ ਲੱਗੀ ਹੁੰਦੀ ਹੈ। ਬਹੁਤ ਚਾਹੁਣ ਦੇ ਬਾਵਜੂਦ ਵੀ ਤੁਸੀਂ ਓਹਨਾ ਚੀਜਾਂ ਜਾਂ ਆਦਤਾਂ ਨੂੰ ਛੱਡ ਨਹੀਂ ਪਾਉਂਦੇ । -How to get rid of any Kind of addiction

ਕਈ ਬਾਰ ਸਾਨੂੰ ਕਿਸੇ ਨਾਲ chatting ਜਾਂ ਗੱਲ ਕਰਨ ਦੀ ਲਤ ਹੁੰਦੀ ਹੈ , ਪਰ ਅਕਸਰ ਕਈ ਬਾਰ ਦੇਖਦੇ ਆ ਕੇ ਜੇਕਰ ਗੱਲ ਨਾ ਹੋਵੇ ਤਾਂ ਸਾਡੇ ਹਾਲਾਤ ਕਿੰਨੇ ਮਾੜੇ ਹੋ ਜਾਂਦੇ ਹਨ,ਅਸੀਂ ਸਿਰਫ ਇੰਤਜਾਰ ਕਰਦੇ ਰਹਿ ਜਾਂਦੇ ਹਾਂ, ਜੇਕਰ ਤੁਹਾਨੂੰ ਲੱਗੇ ਕੇ ਅਗਲਾ ਬੰਦਾ ਜਾਂ ਬੰਦੀ ਤੁਹਾਡੀ ਕਦਰ ਨਹੀਂ ਕਰ ਰਿਹਾ ਤਾਂ ਹੋਲੀ ਹੋਲੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੇ ਉਸ ਤੋਂ ਦੂਰ ਹੋ ਲਿਆ ਜਾਵੇ,ਇਕਪਾਸੜ ਰਿਸ਼ਤੇ ਜ਼ਿਆਦਾ ਦੂਰ ਤਕ ਨਹੀਂ ਚਲਦੇ । ਓਹਨਾ ਨੂੰ ਮੌਕੇ ਦਿਓ ਪਰ ਜਦੋ ਲੱਗੇ ਕੇ ਹੁਣ ਜ਼ਿਆਦਾ ਹੋ ਰਿਹਾ ਹੈ ਤਾਂ ਪਿੱਛੇ ਹੱਟ ਜਾਓ,ਜੇਕਰ ਘੰਟੇ ਬਾਅਦ ਗੱਲ ਕਰਦੇ ਹੋ ਤਾਂ ਦਿਨ ਚ ਇੱਕ ਦੋ ਬਾਰ ਗੱਲ ਕਰੋ , ਫਿਰ ਹੋਲੀ ਹੋਲੀ ਹਫਤੇ ਬਾਅਦ ਇੱਕ ਦਿਨ ਛੱਡ ਕੇ, ਹੋਲੀ ਹੋਲੀ ਆਪਣੇ ਆਪ ਨੂੰ ਇਸ ਤੋਂ ਤੁਸੀਂ ਬਚਾ ਸਕਦੇ ਹੋ , ਜੇਕਰ ਤੁਸੀਂ ਸੋਚੋ ਕੇ ਇੱਕ ਦੱਮ ਗੱਲ ਕਰਨੀ ਬੰਦ ਕਰਨ ਨਾਲ ਸਭ ਸਹੀ ਹੋ ਜਾਉ ਤਾਂ ਤੁਸੀਂ ਗ਼ਲਤ ਸੋਚਦੇ ਹੋ , ਤੁਹਾਡੇ ਕੋਲੋਂ ਇਹ ਚੀਜ ਸਹੀ ਨੀ ਜਾਣੀ ।

ਕਿਸੇ ਨੂੰ game ਖੇਡਣ ਦੀ ਲਤ ਹੈ, ਤੁਸੀਂ ਅਕਸਰ ਦੇਖਿਆ ਹੋਵੇਗਾ ਕੇ ਅੱਜ ਕਲ ਤਿੰਨ ਚਾਰ ਸਾਲ ਦੇ ਬੱਚੇ ਜਿਹਨਾਂ ਨੂੰ ਬੋਲਣਾ ਵੀ ਹਾਲੇ ਤਕ ਚੱਜ ਨਾਲ ਨਹੀਂ ਆਉਂਦਾ ਉਹ ਵੀ ਫੋਨ ਚਲਾ ਲੈਂਦੇ ਹਨ , ਓਹਨਾ ਨੂੰ ਮਨਾਉਣ ਜਾਂ ਚੁੱਪ ਕਰਾਉਣ ਲਈ ਫੋਨ ਜਾਂ television ਲਗਾ ਦਿੰਦੇ ਹਾਂ ,ਉਸ ਟੀਮ ਲਈ ਤਾਂ ਉਹ ਸ਼ਾਂਤ ਹੋ ਜਾਂਦੇ ਹਨ ਪਰ ਉਹ ਅੱਗੇ ਇਸੇ ਲਤ ਚ ਫਸ ਜਾਂਦੇ ਹਨ , ਇਹ ਆਦਤ ਵੀ ਹੋਲੀ ਹੋਲੀ shdaun ਤੇ ਛੁਟੇਗੀ ।

vansh with phone and having milk at same time :p

ਕੋਈ ਆਪਣੇ ਫੋਨ ਦੀ ਲਤ ਤੋਂ ਤੰਗ ਹੈ ,ਫੋਨ ਦੀ ਲਤ ਤਾ ਏਨੀ ਜ਼ਿਆਦਾ ਹੈ ਕੇ ਸਾਨੂੰ ਕਈ ਬਾਰ ਫੋਨ ਦੀ vibration ਫੀਲ ਹੁੰਦੀ ਹੈ ਜਾਂ ਏਦਾਂ ਲੱਗਦਾ ਹੈ ਕੇ ਫੋਨ ਦੀ ਘੰਟੀ ਵੱਜੀ ਹੈ ਪਰ ਅਜਿਹਾ ਕੁੱਜ ਵੀ ਨਹੀਂ ਹੋਇਆ ਹੁੰਦਾ ਇਹ ਸਿਰਫ ਸਾਡੀ addiction ਦੇ ਕਾਰਣ ਹੁੰਦਾ ਹੈ । ਕੋਸ਼ਿਸ਼ ਕਰੋ ਕੇ ਥੋੜਾ time ਪਾ ਕੇ ਫੋਨ fadya ਜਾਵੇ ,ਆਪਣਿਆਂ ਨਾਲ ਸਮਾਂ ਵਤੀਤ ਕੀਤਾ ਜਾਵੇ ।

ਕਈਆ ਨੂੰ ਆਪਣੀਆਂ ਖਰਾਬ ਖਾਣ ਪੀਣ ਦੀਆ ਆਦਤਾਂ ਦੀ ਲਤ ਹੈ ਤਾਂ ਕੋਈ ਨਸ਼ਿਆਂ ਦੇ ਦਲ ਦਲ ਚ ਫਸਿਆ ਪਿਆ ਹੈ , ਥੋੜੀਆਂ ਥੋੜੀਆਂ ਆਦਤਾਂ ਤੇ ਹੋਲੀ ਹੋਲੀ ਅਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਇਹ ਇੱਕ ਦਿਨ ਦਾ ਕੰਮ ਨਹੀਂ ਹੈ , ਰੋਜ ਹੀ ਸ਼ੁਰੂਆਤ ਦੀ ਲੋੜ ਹੈ ਤਾਂ ਕੇ ਅਸੀਂ ਆਪਣੇ ਆਪ ਨੂੰ ਬਚਾ ਸਕੀਏ।

Leave a Reply