Beham bharam – ਵਹਿਮ ਭਰਮ – ਅੰਧਵਿਸ਼ਵਾਸ ਅਤੇ ਡਰ : ਵਹਿਮ ਭਰਮਾਂ ਤੇ ਓਹਨਾ ਦੇ ਪਿੱਛੇ ਲੁਕੇ ਹੋਏ ਵਿਗਿਆਨਕ ਤਰਕ – “ਵਹਿਮ ਅੰਧਵਿਸ਼ਵਾਸ ਅਤੇ ਡਰ ਦਾ ਗੂੜਾ ਰਿਸ਼ਤਾ ਹੈ” 

Beham bharam – ਵਹਿਮ ਭਰਮ –  ਜਦੋਂ ਕਿਸੇ ਵੀ ਗੱਲ ਦੇ ਉੱਤੇ ਅਸੀਂ ਬਿਨਾ ਸੋਚੇ ਸਮਝੇ ਵਿਸ਼ਵਾਸ ਕਰਦੇ ਰਹੀਏ , ਤਾਂ ਉਹ ਵਿਸ਼ਵਾਸ ਨਹੀਂ ਅੰਧਵਿਸ਼ਵਾਸ ਹੋ ਜਾਂਦਾ ਹੈ , “ਵਹਿਮ ਅੰਧਵਿਸ਼ਵਾਸ ਅਤੇ ਡਰ ਦਾ ਗੂੜਾ ਰਿਸ਼ਤਾ ਹੈ” ।

Beham bharam – ਵਹਿਮ ਭਰਮ – ਵਹਿਮ ਸਾਡੇ ਸਮਾਜ ਦੇ ਤਾਣੇ ਬਾਣੇ ਨਾਲ ਏਨਾ ਜੁੜ ਚੁੱਕੇ ਹਨ , ਤੁਸੀਂ , ਤੁਹਾਡੇ ਪਰਿਵਾਰ ਦੇ ਕਿਸੇ ਨਾ ਕਿਸੇ ਨੂੰ ਅਜੇਕ ਕੋਈ ਨਾ ਕੋਈ ਵਹਿਮ ਜਾਂ ਭਰਮ ਜਰੂਰ ਹੁੰਦਾ ਹੈ , ਜੇਕਰ ਜਿੰਦਗੀ ਦੇ ਵਿੱਚ ਕੁੱਜ ਸਹੀ ਨਾ ਹੋ ਰਿਹਾ ਹੋਵੇ ਜਾਂ ਸਹੀ ਹੋ ਰਿਹਾ ਹੋਵੇ ,ਕੋਈ ਖੁਸ਼ੀ ਦਾ ਮਹੌਲ ਹੋਵੇ ਅਸੀਂ ਕਿਸੇ ਬਦਸ਼ਗਨੀ ਤੋਂ ਡਰਦੇ ਆ , ਕੇ ਕੁੱਜ ਗ਼ਲਤ ਨਾ ਹੋ ਜਾਵੇ , ਕਿਸੇ ਨਾ ਕਿਸੇ ਸਮੇਂ ਤੇ ਅਸੀਂ ਸਾਰੇ ਹੀ ਕਿਸੇ ਵਹਿਮ ਜਾਂ ਅੰਧਵਿਸ਼ਵਾਸ ਦਾ ਸ਼ਿਕਾਰ ਰਹਿੰਦੇ ਹਾਂ ।

ਨੌਕਰੀ ਨਾ ਮਿਲਣ ਦਾ ਕਾਰਣ ਹੋਵੇ , ਬੱਚਿਆਂ ਦਾ ਵਿਆਹ ਨਾ ਹੁੰਦਾ ਹੋਵੇ , ਕਿਸੇ ਦਾ ਬੱਚਾ ਨਾ ਹੁੰਦਾ ਹੋਵੇ , ਇਹ ਸਭ ਵਹਿਮ ਭਰਮ ਦਾ ਕਾਰਣ ਬਣ ਜਾਂਦਾ ਹੈ , ਘਰਦੇ ਪੰਡਤਾਂ ਤੋਂ ਜਾਂਦੇ ਹਨ ਕਈ ਕੁਜ ਕਰਾਉਂਦੇ ਹਨ ਕੇ ਸਾਡੇ ਤੇ ਕੁਜ ਕੀਤਾ ਹੋਇਆ ਨਾ ਹੋਵੇ ।

ਇਸ ਦਿਨ ਸਿਰ ਨਹੀਂ ਨਹਾਉਣਾ , ਇਸ ਦਿਨ ਪਾਠ ਨਹੀਂ ਕਰਨਾ, ਕਈ ਜਗ੍ਹਾ ਤੇ ਕੁੜੀਆਂ ਨੂੰ ਮਾਸਿਕ ਚੱਕਰ ਦੇ ਦੌਰਾਨ ਘਰ ਦੀਆ ਔਰਤਾਂ  ਹੀ , ਮੰਦਿਰ , ਗੁਰਦਵਾਰਿਆਂ ਜਾਂ ਰਸੋਈ ਦੇ ਵਿੱਚ ਨਹੀਂ  ਜਾਣ ਦਿੰਦੀਆਂ , ਆਪਣੇ ਘਰਦਿਆਂ ਦਾ ਦਿਲ ਰੱਖਣ ਲਈ ਉਹ ਸਬ ਕਰਦੇ ਰਹਿੰਦੇ ਹਾਂ , ਜੋ ਕੇ ਸਾਡੇ ਦਿਮਾਗ ਤੇ ਏਨਾ ਅਸਰ ਪਾਉਂਦੇ ਹਨ ਕੇ ਅਸੀਂ ਓਹਨਾ ਵਹਿਮਾਂ ਚੋ ਨਿਕਲ ਹੀ ਨੀ ਪਾਉਂਦੇ, ਇਹ ਵਹਿਮ ਭਰਮ ਸਾਡੇ ਘਰਦਿਆਂ ਨੂੰ ਓਹਨਾ ਦੇ ਮਾਤਾ ਪਿਤਾ ਜਾਂ ਪਰਿਵਾਰ ਤੋਂ ਮਿਲੇ ਹਨ, ਤੇ ਸਾਡੇ ਬੱਚੇ ਸਾਨੂੰ ਦੇਖ ਕੇ ਓਹਨਾ ਵਹਿਮਾਂ ਭਰਮ ਚ ਫਸ ਜਾਂਦੇ ਹਨ।

ਸਿਰਫ ਇਸ ਲਈ ਕੇ ਤੁਹਾਡੀ ਮੰਮੀ ਜੀ ਜਾਂ ਪਿਤਾ ਜੀ ਇਹ ਕਹਿੰਦੇ ਜਾਂ ਕਰਦੇ ਹਨ , ਕਿਉਂ ਕੇ ਤੁਹਾਡੇ ਨਾਨੀ ਨਾਨਾ ਜੀ ਜਾਂ ਦਾਦੀ ਦਾਦਾ ਵੀ ਇਹ ਸੱਬ ਕਰਦੇ ਸਨ , ਤੁਹਾਨੂੰ ਉਹ ਸਬ ਕਰਣ ਦੀ ਕੋਈ ਲੋੜ ਨਹੀਂ ਹੈ ਕਿਉਂ ਕੇ ਤੁਹਾਡੇ ਬੱਚੇ ਵੀ ਓਸੇ ਡਰ ਦੇ ਕਾਰਣ ਓਹੀ ਸਬ ਵਹਿਮ ਭਰਮ ਕਰਣਗੇ ।

ਤਰਕਸ਼ੀਲ ਵਿਚਾਰ ਧਾਰਾ ਦੇ ਦੇ ਨਾਲ ਅੱਜ ਅਸੀਂ ਕਈ ਬਹਿਮਾ ਭਰਮਾਂ ਤੇ ਓਹਨਾ ਦੇ ਪਿੱਛੇ ਲੁਕੇ ਹੋਏ ਵਿਗਿਆਨਕ ਜਾਂ ਤਰਕਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ।

ਜ਼ਿੰਦਗੀ ਵਿੱਚ ਦੁੱਖ-ਤਕਲੀਫਾਂ ਤੋਂ ਬਚਣ ਲਈ ਅਜਿਹੇ ਵਿਸ਼ਵਾਸ਼ ਮਿਥ ਲਏ ਗਏ ਹਨ ਜਿਨ੍ਹਾਂ ਬਾਰੇ ਤਰਕ ਨਾਲ ਸੋਚਿਆ ਜਾਵੇ ਤਾਂ  ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਪੁਰਾਣੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਜਾਂ ਮੰਨੀਆਂ ਜਾਂਦੀਆਂ ਵਿਚਾਰਾਂ ਨੂੰ ਅੱਜ ਦੇ ਤਰੱਕੀ ਅਤੇ ਵਿਕਾਸ ਦੇ ਯੁੱਗ ਵਿੱਚ ਵੀ ਮਨੁੱਖ ਮੋਢਿਆਂ  ਤੇ ਢੋਅ ਰਿਹਾ ਹੈ। ਪੁਰਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਦੇ ਪਿੱਛੇ ਕੁਝ ਕਾਰਨ ਕੰਮ ਕਰਦੇ ਸਨ ਜਿੰਨ੍ਹਾਂ ਨੂੰ ਉਸ ਸਮੇਂ ਦੇ ਲੋਕ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮਝਦੇ ਸਨ।

Beham bharam – ਵਹਿਮ ਭਰਮ – ਆਪਣੇ ਪੰਜਾਬ ਦੇ ਵਿੱਚ ਕਈ ਪ੍ਰਚਲਿਤ ਵਹਿਮ ਭਰਮ :

  • ਉੱਲੂ ਜਿੱਥੇ ਰਹੇ ਉੱਥੇ ਉਜਾੜ ਹੋ ਜਾਂਦਾ ਹੈ
  • ਰਾਤ ਨੂੰ ਨਹੁੰ ਨਹੀਂ ਕੱਟਣੇ
  • ਦਹੀ ਖਾ ਕੇ ਜਾਣ ਨਾਲ ਕੰਮ ਬਣਦੇ
  • ਕਿਸੇ ਦੀ ਸ਼ਕਲ ਸਵੇਰੇ ਦੇਖਣੀ ਸ਼ੁਭ ਜਾਂ ਅਸ਼ੁਭ
  • ਖਾਲੀ ਟੋਕਰਾ ਜਾਂ ਖਾਲੀ ਬਾਲਟੀ ਵਾਲਾ ਅੰਧਵਿਸ਼ਵਾਸ਼
  • ਦਰਵਾਜੇ ਤੇ ਨਿੰਬੂ ਮਿਰਚਾਂ ਟੰਗਣੀ
  • ਕਿਸੇ ਚੰਗੇ ਕੰਮ ਜਾਂਦੇ ਸਮੇਂ ਬਾਹਰ ਪਾਣੀ ਦਾ ਭਰਿਆ ਬਰਤਨ ਰੱਖਣਾ
  • ਦੁਪਹਿਰੇ ਕੁੜੀਆਂ ਦਾ ਖੁੱਲੇ ਵਾਲਾਂ ਨਾਲ ਸੇਂਟ ਤੇ ਸੁਰਖੀ ਲਾ ਕੇ ਨਿਕਲਣ ਵਾਲਾ ਵਹਿਮ
  • ਮੁਰਦੇ ਦੀਆ ਲੱਤਾਂ ਦੂਜੇ ਪਿੰਡ ਵੱਲ ਨੂੰ ਕਰ ਕੇ ਨਿਕਲਣ ਵਾਲਾ ਵਹਿਮ
  • ਮੁਰਦੇ ਨਾਲ ਲੱਕੜੀ ਤੋੜ ਕੇ ਰਿਸ਼ਤਾ ਤੋੜਨ ਵਾਲਾ ਵਹਿਮ
  • ਕਾਲੀ ਬਿੱਲੀ ਦੇ ਰਸਤਾ ਕੱਟਣ ਦਾ ਵਹਿਮ
  • ਝਾੜੂ ਪੈਰਾਂ ਨਾਲ ਨਹੀਂ ਲਗਾਉਣਾ
  • ਸੂਰਜ ਦੇ ਅਸਤ ਹੋਣ ਤੋਂ ਪਹਿਲਾ ਹੀ ਝਾੜੂ ਮਾਰਨਾ
  • ਰਾਤ ਨੂੰ ਸਿਰ ਨਾ ਬਹੁਣਾ
  • ਦੁੱਧ ਦਾ ਉਬਲਣਾ
  • ਕਿਸੇ ਦੇ ਆਏ ਤੇ ਤੇਲ ਚਵਾਉਣਾ
  • ਕਿਸੇ ਦੀ ਮੌਤ ਹੋਣ ਤੇ ਜੇਕਰ ਜਾ ਕੇ ਆਏ ਹੋ ਤਾ ਨਹਾਉਣਾ

 

Beham bharam - ਵਹਿਮ ਭਰਮ - apna rangla punjab article on veham bharam

ਵਹਿਮ – ਭਰਮਾਂ ਪਿੱਛੇ ਲੁਕੇ ਹੋਏ ਵਿਗਿਆਨਕ ਤਰਕ 

ਵਹਿਮ – ਦਹੀ ਖਾ ਕੇ ਬਾਹਰ ਜਾਣਾ ਸ਼ੁਭ ਹੁੰਦਾ ਹੈ ਇਹ ਇੱਕ ਅੰਧਵਿਸ਼ਵਾਸ਼ ਹੈ– ਦਹੀ ਖਾਣ ਦੇ ਪਿੱਛੇ ਇਹ ਕਾਰਣ ਹੈ ਕੇ ਇੱਕ ਤਾਂ ਕਿਸੇ ਖਾਸ ਕੰਮ ਤੇ ਜਾਣ ਸਮੇਂ ਅਸੀਂ ਘਬਰਾਏ ਹੁੰਦੇ ਆ ਇਸ ਲਈ ਕਈ ਬਾਰ ਖਾਲੀ ਪੇਟ ਹੀ ਚਲ ਜਾਂਦੇ ਹਾਂ ਉਸ ਤੋਂ ਰੋਕਣ ਲਈ ਦਹੀ ਦਾ ਵਹਿਮ ਪਾਇਆ ਗਿਆ ਹੋਵੇਗਾ ਕਿਉਂ ਕੇ ਦਹੀ ਹਲਕਾ ਹੁੰਦਾ ਹੈ ਅਤੇ ਇਸ ਨੂੰ ਪਚਾਉਣ ਵਿੱਚ ਆਸਾਨੀ ਰਹਿੰਦੀ ਹੈ।

ਵਹਿਮ – ਦਰਵਾਜੇ ਤੇ ਨਿੰਬੂ ਮਿਰਚਾਂ ਟੰਗਣੀ ਸ਼ੁਭ ਹੁੰਦਾ ਹੈ ਇਹ ਇੱਕ ਅੰਧਵਿਸ਼ਵਾਸ਼ ਹੈ- ਦਰਵਾਜੇ ਤੇ ਨਿੰਬੂ ਮਿਰਚਾਂ ਟੰਗਣੀ ਇੱਕ ਅੰਧਵਿਸ਼ਵਾਸ਼ ਹੈ , ਇਹਨਾਂ ਦੇ ਵਿੱਚ ਸਿਟਰਿਕ ਐਸਿਡ ਹੁੰਦਾ ਹੈ ਜੋ ਕੇ ਕੀੜੇ ਮਕੋਡਯਾ ਨੂੰ ਘਰ ਤੋਂ ਜਾਂ ਦੁਕਾਨਾਂ ਤੋਂ ਦੂਰ ਰੱਖਦਾ ਹੈ ।

Beham bharam - ਵਹਿਮ ਭਰਮ

Beham bharam – ਵਹਿਮ ਭਰਮ – ਦੁੱਧ ਦਾ ਉਬਲਣਾ ਬਾਦਸ਼ਗੁਣ ਹੈ ਇੱਕ ਅੰਧਵਿਸ਼ਵਾਸ਼ ਹੈ- ਦੁੱਧ ਤੋਂ ਸਾਨੂੰ ਮੱਖਣ ਦੇਸੀ ਘਿਉ ਪਨੀਰ ਬਹੁਤ ਕੁਜ ਮਿਲਦਾ ਹੈ , ਪੁਰਾਣੇ ਜਮਾਨੇ ਵਿੱਚ ਇਹ ਇੱਕ ਬਹੁਤ ਹੀ ਜਰੂਰੀ ਖਾਣ ਪੀਣ ਦੀ ਵਸਤੂ ਸੀ ਅੱਜ ਕੱਲ ਵੀ ਹੈ , ਦੁੱਧ ਵਰਗੀ ਏਨੀ ਖਾਸ ਚੀਜ ਨੂੰ ਬਰਬਾਦ ਹੋ ਕੇ ਉੱਬਲ ਕੇ ਖਰਾਬ ਹੋਣ ਤੋਂ ਬਚਾਉਣ ਲਈ ਇਹ ਅੰਧਵਿਸ਼ਵਾਸ ਪਾਇਆ ਗਿਆ ਹੋਵੇਗਾ।

Beham bharam – ਵਹਿਮ ਭਰਮ – ਸ਼ਾਮ ਨੂੰ ਵਾਲ ਨਾ ਵਾਹੁਣੇ ਇੱਕ ਅੰਧਵਿਸ਼ਵਾਸ਼ ਹੈ – ਪਹਿਲੇ ਸਮਿਆਂ ਵਿੱਚ ਘਰਾਂ-ਪਿੰਡਾਂ ਵਿੱਚ ਬਿਜਲੀ ਆਦਿ ਦਾ ਪ੍ਰਬੰਧ ਨਹੀਂ ਸੀ ਹੁੰਦਾ। ਘਰਾ ਵਿੱਚ ਰੌਸ਼ਨੀ ਕਰਨ ਲਈ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਦੀਵੇ ਆਦਿ ਹੀ ਵਰਤੇ ਜਾਂਦੇ ਸਨ ਜੋ ਕਿ ਇੱਕ ਸੀਮਤ ਜਹੀ ਰੌਸ਼ਨੀ ਮੁਹੱਈਆਂ ਕਰਵਾਉਂਦੇ ਸਨ ਇਸ ਲਈ ਉਸ ਸਮੇਂ ਸ਼ਾਮ ਨੂੰ ਵਾਲ ਵਾਹੁਣ ਤੋਂ ਰੋਕਿਆ ਜਾਂਦਾ ਸੀ ਤਾਂ ਜੋ ਕੰਘਾ ਕਰਨ ਨਾਲ ਟੁੱਟ ਕੇ ਡਿੱਗੇ ਵਾਲ ਕਿਤੇ ਕਿਸੇ ਭੋਜਨ ਪਦਾਰਥ ਵਿੱਚ ਨਾ ਪੈ ਜਾਣ।ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਲ ਐਸਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਐਨਾ ਬਾਰੀਕ ਹੁੰਦਾ ਹੈ ਕਿ ਕਿਸੇ ਨਾੜੀ-ਪ੍ਰਣਾਲੀ ਵਿੱਚ ਚਲੇ ਜਾਣ ਤੇ ਕੱਢਣਾ ਮੁਸ਼ਕਿਲ ਹੈ ਜਿਸ ਨਾਲ ਕਿਸੇ ਤਕਲੀਫ ਦੇ ਹੋਣ ਦਾ ਡਰ ਰਹਿੰਦਾ ਹੈ

Beham bharam – ਵਹਿਮ ਭਰਮ – ਦੁਪਹਿਰੇ ਕੁੜੀਆਂ ਦਾ ਖੁੱਲੇ ਵਾਲਾਂ ਨਾਲ ਸੇਂਟ ਤੇ ਸੁਰਖੀ ਲਾ ਕੇ ਨਿਕਲਣ ਵਾਲਾ ਵਹਿਮ ਇੱਕ ਅੰਧਵਿਸ਼ਵਾਸ਼ ਹੈ – ਪੁਰਾਣੇ ਸਮੇਂ ਵਿੱਚ ਆਪਣੀਆਂ ਜਵਾਨ ਹੋ ਰਹੀਆਂ ਬੱਚੀਆਂ ਨੂੰ ਬਚਾਉਣ ਲਈ ਕੇ ਉਹ ਕਿਸੇ ਗ਼ਲਤ ਕੰਮਾਂ ਚ ਨਾ ਪੈ ਜਾਣ ,ਕੀਤੇ ਇਸ਼ਕ ਮੁਸ਼ਕ ਜਾ ਕਿਸੇ ਪਰਾਏ ਦੇ ਪਿੱਛੇ ਲੱਗ ਕੇ ਕੋਈ ਗ਼ਲਤ ਕੰਮ ਨਾ ਕਰ ਲੈਣ , ਆਪਣੇ ਆਪ ਨੂੰ ਸਵਾਰ ਤਿਆਰ ਕਰ ਕੇ ਬਾਹਰ ਜਾਣਾ ਕਿਸੇ ਖਾਸ ਲਈ ਹੀ ਹੁੰਦਾ ਹੋਵੇਗਾ ਇਸ ਲਈ ਕੁੜੀਆਂ ਲਈ ਇਹ ਬੇਹਮ ਪਾ ਦਿੱਤਾ ਗਿਆ ਕੇ ਦੁਪਹਿਰੇ ਤਿਆਰ ਹੋ ਕੇ ਜਾ ਜਾਣ ਨਾਲ ਚੜੈਲ ਚੁਮਬੜ ਜਾਂਦੀ ਹੈ

Beham bharam – ਵਹਿਮ ਭਰਮ – ਸੂਰਜ ਦੇ ਅਸਤ ਹੋਣ ਤੋਂ ਪਹਿਲਾ ਹੀ ਝਾੜੂ ਮਾਰਨਾ ਵਹਿਮ ਇੱਕ ਅੰਧਵਿਸ਼ਵਾਸ਼ ਹੈ – ਸਫਾਈ ਦਾ ਕੰਮ ਸਵੇਰੇ ਹੀ ਮੁਕਾ ਲਿਆ ਜਾਵੇ ਖਾਸ ਕਰ ਕੇ ਸੂਰਜ ਦੀ ਰੋਸ਼ਨੀ ਦੇ ਹੁੰਦੇ ਹੁੰਦੇ ਹੀ ਕਿਊ ਕੇ ਪੁਰਾਣੇ ਸਮਿਆਂ ਦੇ ਵਿੱਚ ਕਿਹੜਾ ਬਿਜਲੀ ਹੁੰਦੀ ਸੀ ਇਸ ਲਈ ਘਰ ਦਾ ਕੰਮ ਰੋਸ਼ਨੀ ਦੇ ਹੁੰਦਿਆਂ ਹੁੰਦਿਆਂ ਸਾਰੀ ਸਫਾਈ ਕਰਾਉਣ ਲਈ ਇਹ ਵਹਿਮ ਪਾਇਆ ਗਿਆ ਹੋਵੇਗਾ

Beham bharam – ਵਹਿਮ ਭਰਮ – ਉੱਲੂ ਦਾ ਉਜਾੜ ਨਾਲ ਸੰਬੰਧ ਇੱਕ ਅੰਧਵਿਸ਼ਵਾਸ਼ ਹੈ – ਕਈ ਪਿੰਡਾਂ ਵਿੱਚ ਉੱਲੂ ਨੂੰ ਅੱਜ ਵੀ ਵਿਨਾਸ਼ ਦਾ ਕਾਰਨ ਸਮਝਿਆ ਜਾਂਦਾ ਹੈ। ਜੇਕਰ ਕਿਸੇ ਨੂੰ ਉੱਲੂ ਦਿਸ ਪਵੇ ਤਾਂ ਝੱਟ ਉਸਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਉੱਲੂ ਤੋਂ ਇਸ ਸਹਿਮ ਦਾ ਕਾਰਨ ਇਹ ਮੰਨਿਆ ਜਾਣਾ ਹੈ ਕਿ ਜਿੱਥੇ ਵੀ ਉੱਲੂ ਰਹਿੰਦਾ ਹੈ, ੳਥੇ ਉਜਾੜ ਬਣ ਜਾਂਦੀ ਹੈ, ਜਦਕਿ ਅਸਲੀਅਤ ਇਸ ਤੋਂ ਉਲਟ ਹੈ। ਅਸਲ ਵਿੱਚ ਹਰ ਜੀਵ ਦੂਸਰੇ ਜੀਵ ਤੋਂ ਡਰਦਾ ਹੈ, ਉੱਲੂ  ਤੇ ਵੀ ਇਹੀ ਡਰ ਭਾਰੂ ਹੈ। ਉੱਲੂ ਵਰਗੇ ਜੀਵ ਲਈ ਆਬਾਦੀ ਵਾਲੀ ਜਗ੍ਹ ਰਹਿਣਾ ਮੌਤ ਨੂੰ ਆਵਾਜ਼ ਦੇਣ ਵਾਲੀ ਗੱਲ ਦੇ ਬਰਾਬਰ ਹੈ, ਇਸ ਲਈ ਇਹ ਜਾਨਵਰ ਉਸ ਜਗ੍ਹਾ ਜ਼ਿਆਦਾ ਰਹਿੰਦਾ ਹੈ ਜਿੱਥੇ ਵਸੋਂ ਨਾ-ਮਾਤਰ ਹੀ ਹੁੰਦੀ ਹੈ। ਇਸਦਾ ਭਾਵ ਇਹ ਹੋਇਆ ਕਿ ਉੱਲੂ ਦੇ ਰਹਿਣ ਨਾਲ ਉਜਾੜ ਨਹੀਂ ਬਣਦਾ ਸਗੋਂ ਉੱਲੂ ਹੀ ਸੁੰਨਸਾਨ ਜਗ੍ਹਾ ਤੇ ਰਹਿੰਦਾ ਹੈ।

Beham bharam – ਵਹਿਮ ਭਰਮ – ਕਿਸੇ ਦੇ ਆਏ ਤੇ ਤੇਲ ਚਵਾਉਣਾ ਇੱਕ ਅੰਧਵਿਸ਼ਵਾਸ਼ ਹੈ –
ਦਰਵਾਜਿਆਂ ਦੀ ਚੂ ਚੂ ਘਟਾਉਣ ਲਈ ਤੇ ਓਹਨਾ ਨੂੰ ਰੈਲਾ ਰੱਖਣ ਲਈ ਤੇਲ ਚਵਾਯਾ ਜਾਂਦਾ ਸੀ ਤਾਂ ਕੇ ਦਰਵਾਜੇ ਅਵਾਜ ਨਾ ਕਰਨ।Beham bharam - ਵਹਿਮ ਭਰਮ - APNA RANGLA PUNJAB ARTICLE ON VEHAM BHARAM

ਇਸੇ ਤਰ੍ਹਾਂ ਦੇ ਕਈ ਹੋਰ ਵਹਿਮ ਭਰਮ ਬਹੁਤ ਹਨ ਜੋ ਕੇ ਸਾਡੇ ਫਾਇਦੇ ਲਈ ਬਣਾਏ ਗਏ ਸਨ ਜੇਕਰ ਤੁਸੀਂ ਕਈ ਹੋਰ ਵਹਿਮ ਸਾਡੇ ਨਾਲ share ਕਰਨਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ apnaranglapunjab.com ਤੇ message ਕਰ ਸਕਦੇ ਹੋ ।

ਆਪਣਾ ਰੰਗਲਾ ਪੰਜਾਬ ਦੀ ਟੀਮ ਆਪਣੇ ਸਾਰੇ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕੇ ਵਹਿਮ ਭਰਮਾਂ ਤੋਂ ਦੂਰ , ਹਰ ਗੱਲ ਦੇ ਪਿੱਛੇ ਲੁਕੇ ਹੋਏ ਕਾਰਣ ਨੂੰ ਲੱਭ ਕੇ ਇਸ ਅੰਧਵਿਸ਼ਵਾਸ ਦੇ ਚੱਕਰ ਚੋ ਬਾਹਰ ਨਿਕਲਿਆ ਜਾਵੇ।

LIKE US ON FACEBOOK

READ MORE

© ALL RIGHT RESERVED BY         apnaranglapunjab.com

2 thoughts on “Beham bharam – ਵਹਿਮ ਭਰਮ – ਅੰਧਵਿਸ਼ਵਾਸ ਅਤੇ ਡਰ : ਵਹਿਮ ਭਰਮਾਂ ਤੇ ਓਹਨਾ ਦੇ ਪਿੱਛੇ ਲੁਕੇ ਹੋਏ ਵਿਗਿਆਨਕ ਤਰਕ – “ਵਹਿਮ ਅੰਧਵਿਸ਼ਵਾਸ ਅਤੇ ਡਰ ਦਾ ਗੂੜਾ ਰਿਸ਼ਤਾ ਹੈ” ”

Leave a Reply