This article first published on February 2018 on this website , now we are republishing this article for our larger audience you can also read previous article here .
ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ ।
ਜੇਕਰ ਤੁਹਾਡੇ ਘਰ ਵਿੱਚ ,ਰਿਸ਼ਤੇਦਾਰੀ ਵਿੱਚ ਜਾਂ ਗਲੀ ਮੋਹੱਲੇ ਚ ਕੋਈ ਛੋਟਾ ਬੱਚਾ ਜਾਂ ਬੱਚੇ ਹਨ ਤਾਂ ਤੁਸੀਂ ਓਹਨਾ ਦੇ ਮੋਬਾਈਲ ਫੋਨਾਂ ਨਾਲ ਜਾ ਟੀ.ਵੀ ਦੇ ਨਾਲ ਗੂੜੇ ਹੋ ਚੁੱਕੇ ਪਿਆਰ ਨੂੰ ਜਾਣਦੇ ਹੀ ਹੋਵੋਗੇ।
ਨਹੀਂ ਨਹੀਂ ਮੈਂ ਬਿਲਕੁੱਲ ਵੀ ਤੁਹਾਨੂੰ ਇਹ ਨੀ ਕਹਿਣਾ ਕੇ ਇਹ ਗ਼ਲਤ ਹੈ , ਉਹ ਗ਼ਲਤ ਹੈ , ਏਦਾਂ ਨਹੀਂ ਕਰਨਾ ਚਾਹੀਦਾ , ਬੱਚਿਆਂ ਤੇ ਧਿਆਨ ਦੇਵੋ,ਇਸ ਤੋਂ ਉਲਟ ਮੈਂ ਤੁਹਾਨੂੰ ਕਹਾਂਗਾ ਕੇ 20 ਜਾਂ 25 ਸਾਲ ਪਿੱਛੇ ਜਾ ਕੇ ਸੋਚੋ ਕੇ ਉਦੋਂ ਸਾਡਾ ਬਚਪਨ ਕੀ ਸੀ ।
ਅਸੀਂ ਆਪਣਾ ਸਮਾਂ ਕਿਦਾਂ ਬਤੀਤ ਕਰਦੇ ਸੀ , ਕਿੰਨੀਆਂ ਖੇਡਾ ਖੇਲਦੇ ਸੀ, ਅਸੀਂ ਤਾਂ ਲਾਈਟ ਜਾਣ ਤੇ ਵੀ ਰਾਤ ਨੂੰ ਅੰਤਾਕਸ਼ਰੀ ਖੇਡ ਕੇ ਖ਼ੁਸ਼ ਹੋ ਲਈਦਾ ਸੀ।
ਕਦੀ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕੇ ਬੱਚੇ ਕਿੰਨੇ ਚਿੜਚਿੜੇ ਹੋ ਜਾਂਦੇ ਹਨ ਕਿਸੇ ਵੇਲੇ।
ਹਾਂਜੀ ਮੈਂ ਬਿਲਕੁੱਲ ਜਾਣਦਾ ਹਾਂ ਕੇ ਉਹ ਹੋਰ ਹੀ ਟਾਈਮ ਸੀ , ਅੱਜ ਕੱਲ ਕਿਸੇ ਕੋਲ ਏਨਾ ਸਮਾਂ ਕਿੱਥੇ , ਕੀ ਤੁਸੀਂ ਸੋਚਿਆ ਹੈ ਕੇ ਸਾਡਾ ਬੱਚਾ ਏਨਾ ਚਿੜਚਿੜਾ ਕਿਊ ਹੋ ਜਾਂਦਾ ਹੈ ਜਦੋ ਉਸ ਨੂੰ ਕਿਸੇ ਗੱਲ ਤੋਂ ਰੋਕ ਲਾਈਏ ,ਫੋਨ ਖੋ ਲਈਏ।
ਅੱਜ ਕੱਲ ਤਾਂ ਹਾਲਾਤ ਇਹ ਹੈ ਕੇ ਟੀ. ਵੀ. ਦਾ ਕੋਈ ਚੈਨਲ ਬਦਲਣ ਤੋਂ ਡਰ ਲੱਗਦਾ ਹੈ ਕੇ ਬੱਚਾ ਰੋਣ ਨਾ ਲੱਗ ਜਾਏ ,ਬੱਚੇ ਨੂੰ ਚੁੱਪ ਕਰਾਉਣਾ ਔਖਾ ਹੋ ਜਾਂਦਾ ਹੈ ,ਬਿਮਾਰ ਨਾ ਹੋ ਜਾਏ ਰੋ ਰੋ ਕੇ ।
ਸਾਡੇ ਇਸੇ ਡਰ ਨੇ ਬੱਚਿਆਂ ਨੂੰ ਹੋਰ ਸ਼ਕਤੀ ਬਖਸ਼ ਦਿੱਤੀ ਹੈ , ਬੱਚੇ ਹੋਰ ਜ਼ਿਆਦਾ ਖੁੱਲ ਜਾਂਦੇ ਨੇ ਬਿਨਾ ਡਰੇ ਕੁੱਜ ਵੀ ਕਰਦੇ ਜਾਂ ਬੋਲਦੇ ਨੇ, ਥੋੜਾ ਡਰ ਤਾਂ ਜਰੂਰ ਹੋਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਉਪਰਲੀਆਂ ਗੱਲਾਂ ਪੜ ਕੇ ਲੱਗ ਰਿਹਾ ਹੋਵੇ ਕੇ ਇਹ ਬੰਦਾ ਤਾਂ ਬੱਚਿਆਂ ਨੂੰ ਨਫਰਤ ਕਰਨ ਵਾਲਾ ਲੱਗ ਰਿਹਾ ਹੈ 😛 , ਤੇ ਜੇ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਹੋ ਕੇ ਤੇਰੇ ਆਪਣੇ ਹੋਣਗੇ ਤੈਨੂੰ ਫਿਰ ਪਤਾ ਲੱਗੂ ਗਾ ਤਾਂ ਮੈਂ ਕੁੱਜ ਨੀ ਕਹਿ ਸਕਦਾ ਸਿਰਫ ਏਹੀ ਕਹਾਂਗਾ ਕੇ :
ਅਸੀਂ ਆਪਣੀਆਂ ਗ਼ਲਤੀਆਂ ਨੂੰ ਬੱਚਿਆਂ ਤੇ ਨਹੀਂ ਥੋਪ ਸਕਦੇ।
ਅਸੀਂ ਆਪਣੀਆਂ ਗ਼ਲਤੀਆਂ ਨੂੰ ਬੱਚਿਆਂ ਤੇ ਨਹੀਂ ਪਾਵਾਂਗੇ, ਬੱਚੇ ਕੋਰਾ ਕਾਗਜ ਹਨ ,ਓਹਨਾ ਨੂੰ ਜੋ ਬਣਾ ਦਿੱਤਾ ਜਾਵੇ ਉਹ ਬਣ ਜਾਣਗੇ , ਸਮਾਂ ਤੁਹਾਡੇ ਕੋਲ ਨੀ ਸੀ ਬੱਚਿਆਂ ਲਈ ਇਸ ਲਈ ਤੁਸੀਂ ਬੱਚੇ ਨੂੰ ਖੁਸ਼ ਕਰਨ ਲਈ ਟਆਫੀ ਚੌਕਲੇਟ ਦੀ ਰਿਸ਼ਵਤ ਦੇ ਦਿੱਤੀ ।
ਤੁਸੀਂ ਬੱਚੇ ਨੂੰ ਸਮਝਾ ਕੇ ਰੋਣ ਤੋਂ ਚੁੱਪ ਕਰਾਉਣ ਦੀ ਵਜਾਏ ਉਸ ਨੂੰ ਟੀ ਵੀ ਦਾ ਰਿਮੋਟ ਜਾਂ ਫੋਨ ਤੇ you tube ਚਲਾਉਣ ਦਿੱਤੀ, ਹੁਣ ਇਹ ਸਭ ਉਸ ਦੀ ਆਦਤ ਦਾ ਹਿੱਸਾ ਬਣ ਚੁੱਕਾ ਹੈ ਤਾਂ ਉਸ ਦੀ ਨਹੀਂ ਸਾਡੀ ਇਹ ਛੋਟੀ ਛੋਟੀ ਦਿੱਤੀ ਗਈ ਰਿਸ਼ਵਤ ਦਾ ਨਤੀਜਾ ਹੈ।
ਬੱਚਿਆਂ ਨੂੰ ਹੋਲੀ ਹੋਲੀ ਆਪਣੇ ਨਾਲ ਕਿਵੇਂ ਜੋੜਿਆ ਜਾਵੇ ਫੋਨਾਂ ਤੋਂ ਦੂਰ ਕਰ ਕੇ।
ਬੱਚਿਆਂ ਨੂੰ ਬਾਹਰ ਲੈ ਕੇ ਜਾਓ ਘੁਮਾਓ ਫਿਰਾਉ , ਖੇਡਾ ਖਿਡਾਓ , ਆਪਣੇ ਨਾਲ ਓਹਨਾ ਦਾ interaction ਜ਼ਿਆਦਾ ਕਰੋ , ਨਾ ਕੇ ਟੀ. ਵੀ. ਫੋਨ ਦਾ , ਇਹ ਕਿਸੇ ਇਕ ਘਰ ਜਾਂ ਇਕ ਪਰਿਵਾਰ ਦੀ ਗੱਲ ਨਹੀਂ ਹੈ ਅਸੀਂ ਸਾਰੇ ਜਾਣੇ ਬੱਚਿਆਂ ਨੂੰ ਧੋਖਾ ਦੇ ਰਹੇ।
ਸਾਡੇ ਬਜ਼ੁਰਗ ਤੇ ਬੱਚੇ।
ਸਾਡੇ ਬਜ਼ੁਰਗ , ਮਾਪੇ , ਬੱਚਿਆਂ ਨੂੰ ਇੰਜ ਦੇਖ ਕੇ ਬਹੁਤ ਖੁਸ਼ ਹੁੰਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕੇ ਦਾਦਾ ਦਾਦੀ ਦੀਆ ਸੁਣਾਈਆ ਗਈਆਂ ਬਾਤਾਂ ਕਹਾਣੀਆਂ ਸਾਰੀਆਂ ਉਮਰ ਲਈ ਸਾਡੇ ਉੱਤੇ ਛਾਪ ਛੱਡ ਕੇ ਜਾਂਦੀਆਂ ਨੇ ,ਓਹਨਾ ਨੂੰ ਉਹ ਵਿਰਸੇ ਨਾਲ ਵੀ ਓਤ ਪ੍ਰੋਤ ਕੀਤਾ ਜਾਵੇ।