ਮੌਸਮ ਵਿਭਾਗ ਦੀ ਚੇਤਾਵਨੀ : ਆਉਣ ਵਾਲੇ 5 ਦਿਨਾਂ ਪੰਜਾਬ ਲਈ ਫੋਰਕੈਸਟ ਵਾਰਨਿੰਗ ਦਿੱਤੀ ਗਈ ਹੈ ,ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ‘ਚ ਆ ਸਕਦੈ ਤੂਫਾਨ

ਆਉਣ ਵਾਲੇ 5 ਦਿਨਾਂ ਪੰਜਾਬ ਲਈ ਫੋਰਕੈਸਟ ਵਾਰਨਿੰਗ ਦਿੱਤੀ ਗਈ ਹੈ , ਰਿਪੋਰਟ ਪੜਨ ਲਈ ਲਿੰਕ ਤੇ ਕਲਿਕ ਕਰੋ CLICK HERE

ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਪੱਛਮੀ ਅਸਾਂਤੀ ਦੇ ਪ੍ਰਭਾਵ ਕਾਰਨ ਅਗਲੇ 2 ਦਿਨਾਂ ‘ਚ ਪੰਜਾਬ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕੁੱਝ ਸੂਬਿਆਂ ‘ਚ ਤੂਫਾਨ ਆਉਣ ਅਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਹੈ।

ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ 12 ਫਰਵਰੀ ਨੂੰ ਭਾਰੀ ਬਰਫਬਾਰੀ ਹੋ ਸਕਦੀ ਹੈ।

INDIAN METEOROLOGICAL DEPARTMENT ਦੀ PRESS RELEASE ਵਿੱਚ ਇਹ ਸਭ ਦੱਸਿਆ ਗਿਆ , PRESS RELEASE ਪੜਨ ਲਈ ਲਿੰਕ ਤੇ ਕਲਿਕ ਕਰੋ CLICK HERE

ਆਈ. ਐੱਮ. ਡੀ. ਨੇ ਕਿਹਾ ਕਿ ਅਫਗਾਨਿਸਤਾਨ ਦੇ ਮੱਧ ਹਿੱਸੇ ‘ਤੇ ਸਰਗਰਮ ਪੱਛਮੀ ਤੂਫਾਨ ਬਣਿਆ ਹੋਇਆ ਹੈ। ਇਸ ਦੇ ਅਗਲੇ 48 ਘੰਟਿਆਂ ‘ਚ ਉਤਰ-ਪੱਛਮੀ ਭਾਰਤ ਵੱਲ ਵਧਣ ਦਾ ਸ਼ੱਕ ਜਤਾਇਆ ਗਿਆ ਹੈ।

ਉਤਰ-ਪੱਛਮੀ ਅਤੇ ਇਸ ਨਾਲ ਲੱਗਦੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ‘ਚ 11 ਫਰਵਰੀ ਤੋਂ ਅਫਗਾਨਿਸਤਾਨ ਵੱਲੋਂ ਇਸ ਪੱਛਮੀ ਗੜਬੜੀ ਅਤੇ ਹੇਠਲੇ ਪੱਧਰ ਦੀਆਂ ਪੂਰਵੀ ਹਵਾਵਾਂ ਵਿਚਾਲੇ ਟਕਰਾਅ ਹੋਵੇਗਾ। ਇਨ੍ਹਾਂ ਦੋ ਪ੍ਰਣਾਲੀਆਂ ਦੇ ਪ੍ਰਭਾਵਾਂ ਨਾਲ 13 ਫਰਵਰੀ ਨੂੰ ਪੱਛਮੀ ਹਿਮਾਲਿਆਂ ਖੇਤਰ ‘ਚ ਭਾਰੀ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ 11-13 ਫਰਵਰੀ ਵਿਚਾਲੇ ਉੱਤਰੀ ਅਤੇ ਮੱਧ ਭਾਰਤ ‘ਚ ਛਿਟਪੁਟ ਤੋਂ ਲੈ ਕੇ ਕੁੱਝ ਸਥਾਨਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ 11 ਫਰਵਰੀ ਨੂੰ ਜੰਮੂ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੂਰਵੀ ਰਾਜਸਥਾਨ ਅਤੇ ਵਿਦਰਭ ਦੇ ਛਿਟਪੁਟ ਸਥਾਨਾਂ ‘ਤੇ ਹਨੇਰੀ-ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ।

ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆਂ ‘ਚ ਅਗਲੇ 2-3 ਦਿਨਾਂ ‘ਚ ਤਾਪਮਾਨ ‘ਚ ਕੋਈ ਮਹੱਤਵਪੂਰਣ ਬਦਲਾਅ ਦੀ ਉਮੀਦ ਨਹੀਂ ਹੈ।

Leave a Reply