ਕੀ ਤੁਹਾਨੂੰ ਪਤਾ ਹੈ ਮਿਸ ਪੂਜਾ ਦੇ ਨਾਮ ਤੇ ਏਨੇ ਵਰਲਡ ਰਿਕਾਰਡ ਦਰਜ ਹਨ ?

ਮਿਸ ਪੂਜਾ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਜਿਸ ਦਾ ਨਾਮ ਪੰਜਾਬ ਦੇ ਹਰ ਉਮਰ ਦੇ ਸਰੋਤਿਆਂ ਦੇ ਦਿਲਾਂ ਵਿੱਚ ਵੱਸਿਆ ਪਿਆ ਹੈ , ਪੰਜਾਬ ਦੇ ਵਿੱਚ ਦੋਗਾਣਾ ਜੋੜੀਆਂ ਨੂੰ ਮਸ਼ਹੂਰ ਕਰਨ ਤੋਂ ਲੈ ਕੇ , ਨਵੇਂ ਗਾਇਕ ਨੂੰ ਮਸ਼ਹੂਰ ਕਰਨ ਤੱਕ ਦਾ ਸਾਰਾ ਦਾਰੋਮਦਾਰ ਮਿਸ ਪੂਜਾ ਦੇ ਮੋਢਿਆਂ ਦੇ ਉੱਤੇ ਹੀ ਹੁੰਦਾ ਸੀ

ਮਿਸ ਪੂਜਾ ਦਾ ਮਜਾਕ ਵੀ ਬਣਾਇਆ ਗਿਆ ਕੇ ਉਹ ਤਾਂ ਸਬਜ਼ੀ ਚ ਆਲੂ ਵਾਂਗ ਹੈ , ਕਿਸੇ ਵੀ ਸਬਜ਼ੀ ਨਾਲ ਚਲ ਜਾਂਦੀ ਹੈ , ਪਰ ਸੋਚਣ ਵਾਲੀ ਗੱਲ ਇਹ ਹੈ ਕੇ ਪੰਜਾਬੀਆਂ ਨੂੰ ਆਲੂ ਹੀ ਜ਼ਿਆਦਾ ਪਸੰਦ ਹੈ

ਪਰ ਅੱਜ ਅਸੀਂ ਆਲੂ ਸਬਜ਼ੀਆਂ ਦੀਆਂ ਗੱਲਾਂ ਕਰਨ ਨੀ ਆਏ ਅੱਜ ਅਸੀਂ ਗੱਲ ਕਰਨ ਆਏ ਹੈ ਮਿਸ ਪੂਜਾ ਦੇ ਵਰਲਡ ਰਿਕਾਰਡ ਦੀਆਂ , ਮਿਸ ਪੂਜਾ ਜਿਸ ਨੇ ਦੋਗਾਣਿਆਂ ਦੇ ਝੱਖੜ ਚ ਕਈ ਧੁਰੰਧਰ ਉਡਾ ਦਿੱਤੇ , ਉਸ ਮਿਸ ਪੂਜਾ ਦੇ ਨਾਮ ਤੇ ਕਈ ਵਰਲਡ ਰਿਕਾਰਡ ਹਨ , ਮਿਸ ਪੂਜਾ ਨੇ ਥੋੜੇ ਸਮੇਂ ਪਹਿਲੇ ਆਪਣੇ ਟਵਿੱਟਰ ਅਕਾਊਂਟ ਤੇ ਆਪਣੇ ਰਿਕਾਰਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

ਸੱਭ ਤੋਂ ਵੱਧ 4500 ਗਾਣੇ ਗਾਉਣ ਦਾ ਰਿਕਾਰਡ ,ਸੱਭ ਤੋਂ ਵੱਧ 300 ਮਿਊਜ਼ਿਕ ਐਲਬਮ ਚ ਗਾਉਣ ਦਾ , ਅਤੇ ਸੱਭ ਤੋਂ ਵੱਧ 850 ਮਿਊਜ਼ਿਕ ਵੀਡਿਓਜ਼ ਦੇ ਵਿੱਚ ਪਰਫ਼ਾਰ੍ਮ ਕਰਨ ਦਾ ਰਿਕਾਰਡ ਮਿਸ ਪੂਜਾ ਦੇ ਨਾਮ ਦਰਜ ਹੈ

ਇਹ ਕੋਈ ਛੋਟੀ ਮੋਟੀ ਉਪ੍ਲੱਬਭਦੀ ਨਹੀਂ ਹੈ , ਇਹ ਬਹੁਤ ਹੀ ਮਾਣ ਯੋਗ ਗੱਲ ਹੈ , ਜਿੱਥੇ ਅੱਜ ਕਲ ਕਈ ਕਹਿੰਦੇ ਕਹੋਦੇ ਗਾਇਕ ਆਪਣੇ ਜੀਵਨ ਕਾਲ ਦੇ ਵਿੱਚ 100 ਗਾਣਿਆਂ ਤੱਕ ਨਹੀਂ ਪਹੁੰਚ ਪਾਉਂਦੇ , ਉੱਥੇ ਇਸ ਦਰਜੇ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ

Leave a Reply