ਕੰਮ ਜਰੂਰੀ ਹੈ ਬਹੁਤ ਜਰੂਰੀ ਹੈ ਅਸੀਂ ਇਸ ਜਗ੍ਹਾ ਤੱਕ ਪਹੁੰਚਣ ਲਈ ਬਹੁਤ ਮੇਹਨਤ ਕੀਤੀ ਹੈ ,ਛੋਟੇ ਹੁੰਦੇ ਤੋਂ ਅਸੀਂ ਸੁਣਦੇ ਆਏ ਆ ਕੇ “ਕੁੱਜ ਪਾਉਣ ਲਈ ਕੁੱਜ ਖੋਣਾ ਪੈਂਦਾ ਹੈ”, “ਅੱਗੇ ਵਧੀ ਜਾਓ ਪਿੱਛੇ ਦੇਖਣ ਦਾ ਕੋਈ ਫਾਇਦਾ ਨਹੀਂ” ਪਰ ਇਹ ਠੀਕ ਨਹੀਂ ਹੈ , ਇਹ ਜਰੂਰ ਹੈ ਕੇ ਕਿਸੇ ਮੁਕਾਮ ਤੇ ਪਹੁੰਚਣ ਲਈ ਬਹੁਤ ਮੇਹਨਤ ਦੀ ਲੋੜ ਪੈਂਦੀ ਹੈ ਪਰ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਕੇ ਅਸੀਂ ਪਾਗਲ ਹੋ ਜਾਈਏ ਜਿੱਤਣ ਦੀ ਕੋਸ਼ਿਸ਼ ਚ , ਤੇ ਜਿੰਦਗੀ ਦੀਆ ਬੇਸ਼ਕੀਮਤੀ ਸੌਗਾਤਾਂ ਨੂੰ ਆਪਣੀ ਬੇਵਕੂਫੀਆਂ ਕਰ ਕੇ ਰੋਲ ਦਈਏ |
ਕੰਮ ਦੇ ਨਾਲ ਨਾਲ ਇਹਨਾਂ ਗੱਲਾਂ ਵੱਲ ਵੀ ਬਰਾਬਰ ਧਿਆਨ ਦੇਣ ਦੀ ਲੋੜ ਹੈ |ਕੰਮ ਦੇ ਚੱਕਰ ਵਿੱਚ ਆਪਣੀ ਜਿੰਦਗੀ ਦੀਆ ਇਹ੍ਹਨਾਂ ਚੀਜਾਂ ਨੂੰ ਕਦੇ ਵੀ ਨਾ ਭੁੱਲੋ |
1. ਪਰਿਵਾਰ – Family

ਪਰਿਵਾਰ ਨੇ ਸਾਡੇ ਲਈ ਕੀ ਕੀਤਾ ਜਾ ਅਸੀਂ ਓਹਨਾ ਲਈ ਕੀ ਕਰਦੇ ਹਾਂ ਇਹ ਕਹਿਣ ਤੇ ਦੱਸਣ ਦੀਆ ਗੱਲਾਂ ਨਹੀਂ ਹਨ , ਜੇਕਰ ਅਸੀਂ ਆਪਣੇ ਪਰਿਵਾਰ ਦੇ ਨਾਲ ਹਾਂ ਤਾ ਅਸੀਂ ਖੁਸ਼ਕਿਸਮਤ ਹਾਂ,ਕਿਉ ਕੇ ਅੱਜ ਕੱਲ ਦੇ globalization ਦੇ ਦੌਰ ਵਿੱਚ ਆਪਣੇ ਘਰ ਦੇ ਕੋਲ ਕੰਮ ਮਿਲਣਾ ਵੀ ਔਖਾ ਹੈ ਤੇ ਕੰਮ ਘਟ ਵੀ ਹੈ , ਇਸ ਲਈ ਸਾਨੂੰ ਜਿੰਨਾ ਵੀ ਟੀਮ ਮਿਲੇ ਆਪਣੇ ਪਰਿਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਰਪਿਤ ਕਰ ਦੇਣਾ ਚਾਹੀਦਾ ਹੈ , ਜੇ ਘਰ ਵਿੱਚ ਖੁਸ਼ ਗਵਾਰ ਮਹੌਲ ਰਹੇਗਾ ਤਾਂ ਸਭ ਕੁੱਜ ਵਧੀਆ ਲੱਗੇਗਾ, ਇਕ ਦੋ ਮਹੀਨਿਆਂ ਚ ਘਰ ਤੋਂ ਬਾਹਰ ਘੁੱਮਣ ਦਾ ਪ੍ਰੋਗਰਾਮ ਜਰੂਰ ਬਣਾਇਆ ਜਾਵੇ , ਇੱਕ ਦੂਜੇ ਦੇ ਕੰਮ ਵਿੱਚ ਹੈਲਪ ਕੀਤੀ ਜਾਵੇ , ਦੇਖਣ ਨੂੰ ਇਹ ਛੋਟੀਆਂ ਗੱਲਾਂ ਨੇ ਪਰ long run ਚ ਇਹਨਾਂ ਦਾ ਅਸਰ ਬਹੁਤ ਪੈਂਦਾ ਹੈ , ਇਸ ਲਈ ਹਮੇਸ਼ਾ ਕੰਮ ਤੋਂ ਆ ਕੇ ਕੋਸ਼ਿਸ਼ ਕੀਤੀ ਜਾਵੇ ਕੇ ਜ਼ਿਆਦਾ ਤੋਂ ਜ਼ਿਆਦਾ time ਘਰਦਿਆਂ ਨਾਲ ਖੁਸ਼ਗਵਾਰ ਰਹਿ ਕੇ ਕੱਟਿਆ ਜਾਵੇ |
2. ਸਿਹਤ – Health
ਸਿਹਤ ਹੈ ਤਾਂ ਜਹਾਨ ਹੈ ,ਜੇਕਰ ਤੁਹਾਡੇ ਕੋਲ ਸਭ ਕੁੱਜ ਹੈ ਪਰ ਸਿਹਤ ਠੀਕ ਨਹੀਂ ਤਾਂ ਤੁਹਾਡੇ ਕੋਲ ਕੁੱਜ ਨਹੀਂ, ਕੰਮ ਦੇ ਨਾਲ ਨਾਲ tensions ਤੇ stress ਆਉਣੀ ਆਮ ਗੱਲ ਹੈ ਪਰ ਇਸ ਨੂੰ ਜ਼ਿਆਦਾ ਦੇਰ ਲਈ ਨਜ਼ਰਅੰਦਾਜ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ,ਸਿਹਤ ਸਾਡੀ ਪਹਿਲੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਕਿਉ ਕੇ ਜੇਕਰ ਸਿਹਤ ਠੀਕ ਨਹੀਂ ਹੋਵੇਗੀ ਨਾ ਤਾਂ ਅਸੀਂ ਕੰਮ ਕਰ ਸਕਾਂਗੇ ਨਾ ਆਪਣਾ ਧਿਆਨ ਰੱਖ ਪਾਵਾਂਗੇ ਨਾ ਕਿਸੇ ਹੋਰ ਦਾ ਇਸ ਲਈ ਜਰੂਰੀ ਹੈ ਕੇ ਰੋਜਾਨਾ ਦੀ ਦਿਨਚਾਰ੍ਯ ਚ daily exercise ਸ਼ਾਮਿਲ ਕੀਤੀ ਜਾਵੇ ,ਰੋਜਾਨਾ ਘੱਟੋ ਘੱਟ 20 minute ਪੈਦਲ ਸੈਰ ਕੀਤੀ ਜਾਵੇ,ਤੇ ਆਪਣੀ ਖਾਣ ਪੀਣ ਦੀਆ ਆਦਤ ਨੂੰ ਸੁਧਾਰਿਆ ਜਾਵੇ |
3.ਆਫਿਸ ਵਿੱਚ ਖੁਸ਼ਗਵਾਰ ਮਹੌਲ ਦਾ ਸਿਰਜਣ – Create a feel Good Atmosphere in the office

ਜੇਕਰ ਆਫ਼ਿਸ ਦਾ ਮਹੌਲ ਖੁਸ਼ਗਵਾਰ ਰੱਖਿਆ ਜਾਵੇ ਤਾਂ ਤੁਸੀਂ ਮਹਿਸੂਸ ਕਰੋਗੇ ਕੇ ਕੰਪਨੀ ਨੂੰ ਤਾਂ ਫਾਇਦਾ ਹੋ ਹੀ ਰਿਹਾ ਹੈ ਸਗੋਂ ਕਰਮਚਾਰੀ ਦੀ ਵੀ growth ਹੋ ਰਹੀ ਹੈ , ਜੇਕਰ ਤੁਸੀਂ ਬੌਸ ਹੋ ਤਾਂ ਕੋਸ਼ਿਸ਼ ਕਰੋ ਕੇ ਆਪਣੇ ਹੇਠਾਂ ਕੰਮ ਕਰ ਰਹੇ ਕਰਮਚਾਰੀਆਂ ਦੀ ਹੋਂਸਲਾ ਅਫਜਾਈ ਕਰਦੇ ਰਹੋ , ਕੰਮ ਕਈ ਬਾਰ ਗੁੱਸੇ ਨਾਲ ਨੀ ਓਨਾ ਨਿਕਲ ਸਕਦਾ ਜਿੰਨਾ ਪਿਆਰ ਨਾਲ ਨਿਕਲ ਸਕਦਾ ਹੈ, ਜੇਕਰ ਤੁਸੀਂ ਕਰਮਚਾਰੀ ਹੋ ਤਾਂ ਪੂਰੇ ਤਨ ਮੰਨ ਨਾਲ ਕਾਮ ਕਰੋ ਤੇ ਕੋਸ਼ਿਸ਼ ਕਰੋ ਕੇ ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਜਾ ਕਿਸੇ ਹੋਰ ਨੂੰ ਨੁਕਸਾਨ ਹੋਵੇ , ਵੈਸੇ ਵੀ ਆਫ਼ਿਸ ਚ ਅਸੀਂ ਘਰ ਨਾਲੋਂ ਜ਼ਿਆਦਾ ਟੀਮ ਜਾਗਦੇ ਕੱਢਦੇ ਹਾਂ ਇਸ ਲਈ ਆਫ਼ਿਸ ਸਾਡਾ ਇੱਕ ਹਿਸਾਬ ਨਾਲ ਦੂਜਾ ਘਰ ਹੈ ਇਸ ਲਈ ਇੱਕ ਦੂਜੇ ਦਾ ਸਾਥ ਦੇਣ ਚ ਤੇ ਸਬ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ , ਖੁਸ਼ੀ ਦੇ ਮੌਕਿਆਂ ਤੇ ਛੋਟੀਆਂ ਪਾਰਟੀਆਂ ਦਾ ਆਯੋਜਨ ਸੰਬੰਧ ਸੁਧਾਰਦੀਆਂ ਹਨ |
4. ਸ਼ੌਂਕ – Hobbies – Interest
ਕੰਮ ਜਿੰਦਗੀ ਦਾ ਹਿੱਸਾ ਹੈ ਕੰਮ ਜਿੰਦਗੀ ਨਹੀਂ ਹੈ , ਇਸ ਲਈ ਕੰਮ ਦੇ ਨਾਲ ਨਾਲ ਆਪਣੀ ਜਿੰਦਗੀ ਚ ਆਪਣੀਆਂ hobbies interest ਨੂੰ ਬਰਕਰਾਰ ਰੱਖਿਆ ਜਾਵੇ , ਜੇਕਰ ਤੁਹਾਨੂੰ ਖੇਲਣਾ ਪਸੰਦ ਹੈ ਤਾਂ ਜਰੂਰ ਕੋਈ ਨਾ ਕੋਈ game ਖੇਡੋ , ਜੇਕਰ ਤੁਹਾਨੂੰ ਬੱਗਵਾਨੀ ਪਸੰਦ ਹੈ ਤਾਂ ਉਹ ਕਰੋ ,ਜੇਕਰ ਗਾਉਣਾ ਜਾ ਲਿਖਣਾ ਪਸੰਦ ਹੈ ਤਾਂ ਜਰੂਰ ਉਹ ਕੰਮ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੇ ਹਨ, ਸਾਹਿਲ ਪਰਮਾਰ ਮਨੀ ਦਾ ਲਿਖਿਆ ਤੇ ਅਮਰਪ੍ਰੀਤ ਸਿੰਘ ਲੇਹਲ ਦਾ ਗਾਇਆ ਗਾਣਾ , ਇਸ ਨਾਲ ਕੰਮ ਦੀਆ ਟੈਨਸ਼ਨ ਤੋਂ ਆਰਾਮ ਮਿਲੇਗਾ ਤੇ ਆਪਣੇ ਦਿਲ ਨੂੰ ਤਸੱਲੀ, ਆਪਣੀ hobbies ਨੂੰ ਛੁੱਟਣ ਨਾ ਦਿਓ ਇਹਨਾਂ ਨੂੰ ਬਰਕਰਾਰ ਰੱਖੋ ਕਿਉ ਕੇ ਇਹ ਵੀ ਜਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ|

5. ਦੋਸਤ , ਯਾਰ ਬੇਲੀ – Friends
ਯਾਰ ਬੇਲੀ ਦੋਸਤ ਸਾਰੀ ਜਿੰਦਗੀ ਸਾਡਾ ਸਾਥ ਦਿੰਦੇ ਨੇ , ਜੇ ਇੱਕ ਚੰਗਾ ਦੋਸਤ ਮਿਲ ਜਾਵੇ ਤਾਂ ਉਹ ਜਿੰਦਗੀ ਬਣਾ ਸਕਦਾ ਤੇ ਮਾੜਾ ਦੋਸਤ ਬਿਗਾੜ ਵੀ ਸਕਦਾ , ਦੋਸਤ ਉਹ ਨੀ ਜੋ ਹਰ ਵੇਲੇ ਤਰੀਫ ਕਰੀ ਜਾਵੇ ਤੁਹਾਡੇ ਅੰਦਰਲੀਆਂ ਕਮੀਆਂ ਤੋਂ ਜਾਣੂ ਕਰਾਉਣ ਵਾਲਾ ਅਸਲੀ ਦੋਸਤ ਹੈ|

ਚਾਹੇ ਕਈ ਉਤਾਰ ਚੜਾਵ ਆਉਣ ਜਿੰਦਗੀ ਚ ਦੋਸਤਾਂ ਦੁਆਰਾ ਕੀਤੀਆਂ ਸਾਰੀਆਂ ਚੰਗੀਆਂ ਤੇ ਮਾੜੀਆ ਗੱਲਾਂ ਯਾਦ ਰਹਿੰਦੀਆਂ ਨੇ ਹੋ ਸਕੇ ਤਾਂ ਆਪਣੇ ਦੋਸਤਾਂ ਨੂੰ ਹਮੇਸ਼ਾ ਨਾਲ ਲੈ ਕੇ ਚੱਲੋ, ਕੋਈ ਏਦਾਂ ਦੀ ਗੱਲ ਨਾ ਕਰੋ ਜਿਸ ਨਾਲ ਦੋਸਤੀ ਚ ਫਿਕ ਪਵੇਦੋਸਤੀ ਅਜਿਹਾ ਗਹਿਣਾ ਹੈ ਜਿਸ ਦੀ ਕੋਈ ਕੀਮਤ ਨਹੀਂ|

ਇਸ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਨਰਾਜਗੀਆ ਚ ਖਰਾਬ ਕਰਨ ਦਾ ਕੀ ਫਾਇਦਾ, ਆਪਣੇ ਝਗੜੇ ਖਤਮ ਕਰੋ, ਹੋ ਸਕੇ ਤਾਂ ਜਦੋ ਮਿਲੋ ਖਿੜੇ ਮੱਥੇ ਮਿਲੋ , ਬਾਹਰ ਓਊਟਿੰਗ ਤੇ ਜਾਓ ਆਪਣੇ ਦੋਸਤਾਂ ਨਾਲ time ਸਪੇੰਡ ਕਰੋ, ਰਿਸ਼ਤੇ ਵੀ ਸੁਧਰਨਗੇ ਤੇ ਤੁਹਾਨੂੰ ਵੀ ਵਧੀਆ ਫੀਲ ਹੋਵੇਗਾ ,ਅਤੇ ਅਸੀਂ motivated ਰਹਾਂਗੇ
ਜੇਕਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਕੰਮ ਚ ਤਰੱਕੀ ਤਾਂ ਮਿਲੇਗੀ ਮਿਲੇਗੀ ਜਿੰਦਗੀ ਚ ਵੀ ਅੱਗੇ ਵਧਾਂਗੇ ਆਪਣੇ ਦੋਸਤਾਂ ਘਰਵਾਲਿਆਂ ਤੇ ਸੱਜਣਾ ਨਾਲ |