ਕੀ ਤੁਹਾਨੂੰ ਪਤਾ ਹੈ ਕੇ ਇੰਟਰਨੇਟ ਜਿਸ ਨੇ ਸਾਨੂੰ ਪਾਗਲ ਕੀਤਾ ਹੋਇਆ ਹੈ ਉੱਤੇ ਕਿਸ ਕੰਪਨੀ ਦਾ ਅਧੀਕਾਰ ਹੈ ?

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੇ ਜੋ ਇੰਟਰਨੇਟ ਅਸੀਂ ਇਸਤੇਮਾਲ ਕਰਦੇ ਹੈ,ਇਸ ਦੇ ਘਰ ਘਰ ਪਹੁੰਚਣ ਪਿੱਛੇ ਸਾਡੇ ਇਕ ਪੰਜਾਬੀ ਭਰਾ NARINDER SINGH KAPANY ਦਾ ਹੀ ਹੱਥ ਹੈ।

ਇੰਟਰਨੇਟ

ਇੰਟਰਨੇਟ ਜਿਸ ਨੇ ਸਾਨੂੰ ਜੋੜ ਕੇ ਰੱਖ ਦਿੱਤਾ ਹੈ,ਇੰਟਰਨੇਟ ਜਿਸ ਦੇ ਬਿਨਾ ਰਹਿਣਾ ਔਖਾ ਹੋ ਗਿਆ ਹੈ,ਇੰਟਰਨੇਟ ਜਿਸ ਨੇ ਸਾਨੂੰ ਗੁਲਾਮ ਬਣਾ ਲਿਆ ਹੈ ,ਇੰਟਰਨੇਟ ਇਹ ਇੰਟਰਨੇਟ ਓ ਜਿੰਨਾ ਮਰਜੀ ਲਿਖੀ ਜਾਈਏ ਇੰਟਰਨੇਟ ਬਾਰੇ ਪਰ ਫਿਰ ਵੀ ਥੋੜਾ ਹੈ,ਜੇ ਇਸ ਦੇ ਨੁਕਸਾਨ ਹਨ ਤਾ ਇਸ ਦੇ ਫਾਇਦੇ ਵੀ ਅਣਗਿਣਤ ਹਨ,ਪਰ ਭੁਲਣਾ ਨੀ ਚਾਹੀਦਾ ਕੇ ਨੁਕਸਾਨ ਵੀ ਹਨ। ਪਰ ਅੱਜ ਅਸੀਂ ਇੰਟਰਨੇਟ ਦੇ ਫਾਇਦੇ ਨੁਕਸਾਨ ਬਾਰੇ ਲਿਖਣ ਨਹੀਂ ਆਏ।ਅੱਜ ਅਸੀਂ ਗੱਲ ਕਰਾਂਗੇ ਕੇ ਇਹ ਚੀਜ ਬਣਾਈ ਕਿਸ ਨੇ ਹੈ ਇਸ ਚੀਜ ਤੇ ਪੇਟੇਂਟ ਕਿਸ ਦਾ ਹੈ,ਮਤਲਬ ਕੇ ਕਿਸ ਕੰਪਨੀ ਦਾ ਅਧੀਕਾਰ ਹੈ ਇੰਟਰਨੇਟ ਉੱਤੇ।

 

ਇੰਟਰਨੇਟ ਕਿਸ ਕੰਪਨੀ ਦੇ ਅਧੀਨ ਹੈ ?

ਕੀ ਤੁਸੀਂ ਕਦੀ ਸੋਚਿਆ ਹੈ ਕੇ ਹਰ ਕੰਪਨੀ ਇੰਟਰਨੇਟ ਪੈਕ ਸਾਨੂੰ ਦਿੰਦੀ ਹੈ ਜਾਂ ਬ੍ਰੋਡਬੈਂਡ ਦਿੰਦੀ ਹੈ ਪਰ ਅਸਲ ਵਿਚ ਓਹਨਾ ਨੂੰ ਇਹ ਇੰਟਰਨੇਟ ਕੌਣ ਦਿੰਦਾ ਹੈ ? ਅਸਲ ਵਿੱਚ ਇੰਟਰਨੇਟ ਤੇ ਕਿਸੇ ਇਕ ਕੰਪਨੀ ਦਾ ਅਧਿਕਾਰ ਨਹੀਂ ਹੈ ,ਪਹਿਲਾ ਇਹ ਸਿਰਫ ਮਿਲਿਟ੍ਰੀ ਲਈ ਉਪਲਬਦ ਸੀ ਪਰ ਬਾਅਦ ਵਿੱਚ ਇਸ ਨੂੰ ਸਾਰੇ ਲੋਕਾਂ ਲਈ ਖੋਲ ਦਿੱਤਾ ਗਿਆ । ਜਦੋ ਅਸੀਂ ਇੰਟਰਨੇਟ ਬਾਰੇ ਸੋਚਦੇ ਹਾਂ ਤਾਂ ਅਸੀਂ ਸੋਚਦੇ ਹਾਂ ਕੇ ਇਹ ਸਾਨੂੰ ਟਾਵਰ ਤੋਂ ਮਿਲਦਾ ਹੈ ਜਾਂ ਸੈਟੇਲਾਈਟ ਸਾਡੇ ਤਕ ਪਹੁੰਚਾਉਂਦਾ ਹੈ ਪਰ ਇਹ ਸੱਚ ਨਹੀਂ ਹੈ,99% ਇੰਟਰਨੇਟ ਸਾਡੇ ਕੋਲ ਫਾਈਬਰ ਆਪਟਿਕਸ ਰਹੀ ਆਉਂਦਾ ਹੈ ਜਿਸ ਦੀਆ ਤਾਰਾ ਸਮੁੰਦਰ ਚ ਵੱਡੀਆਂ ਕੰਪਨੀਆਂ ਨੇ ਬਿਛਾਈਆ ਹਨ,ਅੱਗੋਂ ਇਹ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਇੰਟਰਨੇਟ ਦਿੰਦੀਆਂ ਹਨ।ਜੇਕਰ ਆਸਾਨ ਭਾਸ਼ਾ ਚ ਸਮਝਣਾ ਹੋਵੇ ਤਾਂ ਇੰਟਰਨੇਟ ਇਕ ਕਿਸਮ ਦਾ ਡਾਟਾ ਜਾਂ ਜਾਣਕਾਰੀ ਹੈ ਜਿਸ ਨੂੰ ਇਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤਕ ਪਹੁੰਚਿਆ ਜਾਂਦਾ ਹੈ ਇਕ ਨੈੱਟਵਰਕ ਦੁਆਰਾ,ਨੈੱਟਵਰਕ ਤੋਂ ਮਤਲਬ ਹੈ ਇਕ ਮਾਧਿਆਮ ਜਿਸ ਨਾਲ ਇਕ ਤੋਂ ਜ਼ਿਆਦਾ ਕੰਪਿਊਟਰਾਂ ਨੂੰ ਜੋੜ ਦਿੱਤਾ ਜਾਂਦਾ ਹੈ ਤਾਂ ਕੇ ਉਸ ਡਾਟਾ ਦਾ ਉਪਯੋਗ ਕੀਤਾ ਜਾ ਸਕੇ।ਸਾਡੇ ਦੇਸ਼ ਵਿੱਚ ਤੇ ਸਾਡੇ ਦੇਸ਼ ਦੇ ਆਲੇ ਦੁਆਲੇ ਹਿੰਦ ਮਹਾਸਾਗਰ ਚ ਟਾਟਾ ਕਮਯੂਨੀਕੈਸ਼ਨ ਨੇ ਫਾਈਬਰ ਆਪਟਿਕਸ ਬਿਸ਼ਾਈ ਹੋਈ ਹੈ ਦੁਨੀਆ ਦਾ 24 % ਡਾਟਾ ਇਹਨਾਂ ਕੇਬਲਸ ਦੁਆਰਾ ਹੀ ਟਰਾਂਸਫਰ ਹੁੰਦਾ ਹੈ।

ਇੰਟਰਨੇਟ ਨੂੰ ਘਰ ਘਰ ਵਿੱਚ ਪਹੁੰਚਾਉਣ ਵਾਲਾ ਪੰਜਾਬੀ (NARINDER SINGH KAPANY ) :

ਇੰਟਰਨੇਟ ਨੂੰ ਘਰ ਘਰ ਪਹੁੰਚਾਉਣ ਵਿੱਚ ਜਿਸ ਦਾ ਬਹੁਤ ਵੱਡਾ ਹੱਥ ਹੈ ਉਹ ਹਨ ਸਾਡੀ ਪੰਜਾਬ ਦੀ ਸ਼ਾਨ ਨਰਿੰਦਰ ਸਿੰਘ ਜੀ (NARINDER SINGH KAPANY ) ਜਿਹਨਾਂ ਨੇ ਫਾਈਬਰ ਆਪਟਿਕਸ ਦਾ ਅਵਿਸ਼ਕਾਰ ਕੀਤਾ ਸੀ ਓਹਨਾ ਨੂੰ ਫਾਈਬਰ ਆਪਟਿਕਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ । ਆਪ ਜੀ ਦਾ ਜਨਮ ਅਕਤੂਬਰ 31, 1926 ਮੋਗਾ ਪੰਜਾਬ ਵਿਚ ਹੋਇਆ ਸੀ ।
ਸਾਡੇ ਲਈ ਕਿੰਨੀ ਸ਼ਰਮਨਾਕ ਗੱਲ ਹੈ ਕੇ ਅਸੀਂ ਏਡੇ ਵੱਡੇ ਹੀਰੋ ਨੂੰ ਨਹੀਂ ਜਾਣਦੇ ਜਾ ਸਾਡੇ ਬੱਚਿਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਜੇ ਕਿਸੇ ਬਾਹਰਲੇ ਦੇਸ਼ ਦੇ ਹੁੰਦੇ ਤਾ ਅਸੀਂ ਕਹਿਣਾ ਸੀ ਕੇ ਉਸ ਦੇਸ਼ ਚ ਟੈਕਨੋਲੋਜੀ ਹੈ ਇਹ ਹੈ ਉਹ ਹੈ ਉਥੇ ਤਰੱਕੀ ਇਸ ਲਈ ਹੈ ਕਿਊ ਕੇ ਉਥੇ ਪਾੜੇ ਲਿਖੇ ਬੰਦਿਆਂ ਦੀ ਕਦਰ ਹੈ ਨਾ ਕੇ ਸਿਆਸਦਾਨ ਦੀ।ਅਸੀਂ ਆਪਣੇ ਦੇਸ਼ ਦੇ ਹੀਰਿਆਂ ਨੂੰ ਸਹੀ ਸਨਮਾਨ ਹੀ ਨੀ ਦਿੰਦੇ ।

ਜੇ ਤੁਹਾਨੁੰ ਆਰਟੀਕਲ ਚੰਗਾ ਲੱਗਾ ਤਾਂ SHARE ਜਰੂਰ ਕਰੇਓ ਤਾਂ ਕੇ ਇਹਨਾਂ UNSUNG HEROS ਦੇ ਬਾਰੇ ਘਰ ਘਰ ਚ ਪਤਾ ਲੱਗ ਸਕੇ।

 

Leave a Reply