ROYAL ENFIELD BULLET IN PUNJAB.
ਪੰਜਾਬ ਵਿੱਚ ਬੁਲੇਟ ਦੀ ਬਾਦਸ਼ਾਹਤ ਹੁਣ ਤੋਂ ਹੀ ਨਹੀਂ ਕਈ ਦਹਾਕਿਆ ਤੋਂ ਹੈ। ਇਸ ਨੂੰ ਮਸ਼ਹੂਰ ਕਰਨ ਵਿੱਚ ਗਾਣਿਆਂ ਦੇ ਨਾਲ ਨਾਲ ਇਸ ਦੀ ਦਮਦਾਰ ਲੁਕ ਤੇ ਇਸ ਦੀ ਪਾਵਰ ਦਾ ਵੀ ਹੱਥ ਹੈ।
ਪੰਜਾਬੀਆਂ ਨੂੰ ਬੁਲੇਟ ਨਾਲ ਪਿਆਰ ਕਿਉਂ ਹੈ? ROYAL ENFIELD BULLET IN PUNJAB.
ROYAL ENFIELD BULLET IN PUNJAB ਆਜ਼ਾਦੀ ਪਸੰਦ ਨੌਜਵਾਨਾਂ ਨੂੰ ਇਸ ਦੀ ਭਾਰੀ ਬੋਡੀ ਅਲੱਗ ਆਵਾਜ ਤੇ ਇਸ ਦੀ ਸਭ ਤੋਂ ਵੱਡੀ ਖ਼ਾਸਿਯਤ ਕੇ ਇਸ ਨੂੰ ਮੋਡੀਫਾਈਡ ਕੀਤਾ ਜਾ ਸਕਦਾ ਹੈ ਕਰ ਕੇ ਇਸ ਦੀ ਮੰਗ ਅੱਜ ਤਕ ਵੀ ਕਦੇ ਘਟੀ ਨਹੀਂ।
ਪੰਜਾਬੀ ਗਾਣਿਆਂ ਵਿਚ ਵੀ ਬੁਲੇਟ ਦਾ ਖਾਸ ਜਿਕਰ ਹੁੰਦਾ ਹੈ ਕਾਲਾ ਘੋੜਾ ,ਆਪ ਨਾ ਨਾਹੁੰਦੇ ਬੁਲੇਟ ਚਮਕਾਉਂਦੇ,ਬੁਲੇਟ ਤਾ ਰੱਖਿਆ ਪਟਾਕੇ ਪਾਉਣ ਨੂੰ (ਪਟਾਕੇ ਬੈਨ ਆ ਮਿਤਰੋ), ਇਸ ਤਰ੍ਹਾਂ ਦੇ ਗਾਣੇ ਬੁਲੇਟ ਦੀ ਸ਼ਾਨ ਨੂੰ ਵਦਾ ਦਿੰਦੇ ਹਨ।ਦੂਜੀਆਂ ਕੰਪਨੀਆਂ ਜਦੋ ਆਪਣੀਆਂ ਅਡਵੇਰਟੀਸਮੇਂਟ ਕਰਦੀਆਂ ਹਨ ਤਾਂ ਉਹ ਇਸ ਨੂੰ ਉਸ ਹਾਥੀ ਨਾਲ compare ਕਰਦੀਆਂ ਜਿਸ ਕੋਲ ਹਿਲ ਨੀ ਹੁੰਦਾ ਤੇ ਖਾਣਾ ਵੀ ਜ਼ਿਆਦਾ ਖਾਂਦੀਆਂ ਹਨ , ਪਰ ਬੁਲੇਟ ਰੱਖਣ ਵਾਲਿਆਂ ਦਾ ਦਾਅਵਾ ਹੈ ਕੇ ਜਿਸ ਨੇ ਹਾਥੀ ਰੱਖਣਾ ਹੋਵੇ ਉਹ ਉਸ ਦੀ ਖੁਰਾਕ ਦੀ ਪ੍ਰਵਾਹ ਨੀ ਕਰਦਾ :p ।
ਫੌਜੀ ਕਲਚਰ ਪੰਜਾਬ ਵਿਚ ਪਹਿਲਾ ਹਰ ਪਰਿਵਾਰ ਚੋ ਕੋਈ ਨਾ ਕੋਈ ਫੌਜ ਵਿੱਚ ਤਾਂ ਪੱਕਾ ਹੁੰਦਾ ਹੀ ਸੀ, ਹੁਣ ਵੀ ਕੋਈ ਨਾ ਕੋਈ ਰਿਸ਼ਤੇਦਾਰ ਤਾਂ ਫੌਜ ਵਿੱਚ ਹੁੰਦਾ ਹੀ ਹੈ। ਬੁਲੇਟ ਫੌਜ ਦਾ ਔਫ਼ਿਸ਼ਲ ਮੋਟਰਸਾਈਕਲ ਹੈ ਇਸ ਲਈ ਫੌਜ ਚੋ ਜੇਕਰ ਆਉਂਦਾ ਹੈ ਤਾਂ ਉਸ ਲਈ ਇਹ ਲੈਣਾ ਖਾਸ ਬਣ ਜਾਂਦਾ ਹੈ।
Royal Enfield Bullet 350(Specifications,Price,Review)
ਸਟੇਟਸ ਸਿੰਬਲ
ਪੰਜਾਬੀ ਖੁੱਲ੍ਹਾ ਖਾਣ ਪੀਣ ਚ ਖੁੱਲੇ ਦਿਲ ਦੇ ਸ਼ੋਕੀਨ ਹਨ । ਆਪਣੀ ਦਿਲੀ ਤਮੰਨਾ ਲਈ ਥੋੜਾ ਪੈਸੇ ਖਰਚਣਾ ਓਹਨਾ ਲਈ ਵੱਡੀ ਗੱਲ ਨਹੀਂ ਹੈ । ਬੁਲੇਟ ਨੌਜਵਾਨਾਂ ਚ iphone ਦੇ ਵਾਂਗ ਇਕ ਸਟੇਟਸ ਸਿੰਬਲ ਹੈ।
ਵੱਡੀ ਬੋਡੀ ਤੇ ਡੁੱਗ ਡੁੱਗ
ਬੁਲੇਟ ਦੀ ਵੱਡੀ ਬੋਡੀ ਤੇ ਇਸ ਦੀ ਆਵਾਜ ਬੁਲੇਟ ਨੂੰ ਪਿਆਰ ਕਰਨ ਵਾਲਿਆਂ ਨੂੰ ਦੀਵਾਨਾ ਬਣਾਈ ਰੱਖਦੀ ਹੈ ਇਸ ਦੀ ਡੁੱਗ ਡੁੱਗ ਕਾਫੀ ਸਪੈਸ਼ਲ ਹੈ। ਬੁਲੇਟ ਦਾ ਸਾਈਜ਼ ਪੰਜਾਬੀਆਂ ਦੀ ਉੱਚੀ ਡੀਲ ਡੋਲ ਲਈ ਬਿਲਕੁਲ ਪਰਫੈਕਟ ਹੈ।
ਆਪਣਾ ਰੰਗਲਾ ਪੰਜਾਬ ਦੀ ਟੀਮ ਨੇ ਨੌਜਵਾਨਾਂ ਨਾਲ ਗੱਲ ਬਾਤ ਕੀਤੀ ਤੇ ਪੁੱਛਿਆ ਕੇ ਕਿਊ ਬੁਲੇਟ ਓਹਨਾ ਦੀ ਪਹਿਲੀ ਪਸੰਦ ਹੈ:
ਯੁਵਰਾਜ ਸਿੰਘ ਮੰਨਦੇ ਹਨ ਕੇ ਬੁਲੇਟ ਦੀ ਲੁੱਕ ਤੇ ਡੁਗ ਡੁਗ ਕਰ ਕੇ ਓਹਨਾ ਨੂੰ ਇਹ bike ਚੰਗੀ ਲੱਗਦੀ ਹੈ ਤੇ ਇਸ ਦੀ ਸ਼ਾਨਦਾਰ ਲੁੱਕ ਜੋ ਕੇ ਬਾਕੀਆਂ bikes ਨਾਲੋਂ diffrent ਹੈ ਤਾਹੀ ਇਹ ਜ਼ਿਆਦਾ ਹਰਮਨ ਪਿਆਰੀ ਹੈ।
ਬਲਵਿੰਦਰ ਸਿੰਘ ਸਿੱਧੂ ਦੇ ਅਨੁਸਾਰ ਓਹਨਾ ਨੂੰ ਬੁਲੇਟ ਦੀ compact ਬੋਡੀ ਤੇ repair ਤੇ ਘਟ ਖਰਚੇ ਕਰਨ ਤੇ ਸੀਟਾਂ ਦੀ ਵਦੀਆ suspension ਕਰ ਕੇ ਬੁਲੇਟ ਖਰੀਦਿਆ।
ਨਵਦੀਪ ਸਿੰਘ ਨੂੰ ਇਸ ਦੀ ਲੁਕ ਤੇ ਇਸ ਦੀ ਖਾਸ ਆਵਾਜ ਕਰ ਕੇ ਬੁਲੇਟ ਵਦੀਆ ਲੱਗਦੀ ਹੈ ।
ਇਕ਼ਬਾਲ ਸਿੰਘ ਅਨੁਸਾਰ ਬੁਲੇਟ ਦੇ ਹੈਂਡਲ ਤੇ Balancing ਬਾਕੀਆਂ ਨਾਲੋਂ ਬਹੁਤ ਵਦੀਆ ਹੈ।
ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕੇ ਬੁਲੇਟ ਦਾ ਮੁਕਾਬਲਾ ਹੋਰ ਕਿਸੇ ਮੋਟਰਸਾਈਕਲ ਨਹੀਂ ਸਗੋਂ ਆਪਣੇ ਹੀ ਮੋਟੋਰਸੀਕਲਾ ਤੋਂ ਹੈ ਕਲਾਸਿਕ ਇਲੈਕਟਰਾ ਥੰਡਰ ਬੁੱਲੇਟ ਸਭ ਇਕ ਤੋਂ ਵੱਧ ਇਕ ਨੇ।
ਅਮਰਪ੍ਰੀਤ ਸਿੰਘ ਲੇਹਲ ਅਨੁਸਾਰ ਪੰਜਾਬੀ ਆਪਣੀਆਂ ਚੀਜਾਂ ਨਾਲ ਬਹੁਤ ਪਿਆਰ ਕਰਦੇ ਹਨ ਭਾਵੇ ਉਹ ਕਾਰ ਹੋਵੇ ਜਾ ਬੁਲੇਟ ਬੁਲੇਟ ਹਮੇਸ਼ਾ ਹੀ ਪੰਜਾਬੀ ਦੇ ਦਿਲ ਤੇ ਰਾਜ ਕਰਦੀ ਰਹੇਗੀ ਕਿਊ ਕੇ ਇਹ ਜਿੰਨਾ ਸੜਕਾਂ ਤੇ ਵਦੀਆ ਚਲਦੀ ਹੈ ਓਨਾ ਹੀ ਕੱਚੀਆਂ ਰੋੜਾ ਤੇ ਜਾ ਖੇਤਾਂ ਚੋ ਵੀ ਕੱਢਿਆ ਜਾ ਸਕਦਾ ਹੈ।
ਪੁਨੀਤ ਅਨੁਸਾਰ ਬੁਲੇਟ ਹਮੇਸ਼ਾ ਹੀ ਸਟਾਈਲ ਚ ਅੱਗੇ ਰਿਹਾ ਹੈ
ਬੁਲੇਟ ਦੀਆ ਕੁਜ ਪਿਕਸ ਅਤੇ ਵੀਡੀਓ
Royal Enfield bullet
Royal Enfield Bullet in Punjab
Royal Enfield Bullet In Punjab
Bullet Riding
ਬੁਲੇਟ ਬੇਸ਼ੱਕ ਬਹੁਤ ਹੀ ਸ਼ਾਨਦਾਰ ਤੇ ਰੋਹਬਦਾਰ bike ਹੈ ਪਰ ਸਾਨੂੰ ਜਿਮੇਬਾਰੀ ਨਾਲ ਚਲਾਉਣੀ ਚਾਹੀਦੀ ਹੈ , ਕਨੂੰਨ ਦੀ ਪਾਲਣਾ ਕਰਨਾ ਵੀ ਜਰੂਰੀ ਹੈ,ਡੁਗ ਡੁਗ ਤਕ ਤਾਂ ਠੀਕ ਹੈ ਪਟਾਕਿਆਂ ਨਾਲ ਇਕ ਤਾਂ ਆਵਾਜ ਦਾ ਪ੍ਰਦੂਸ਼ਣ ਹੁੰਦਾ ਹੈ ਅਤੇ ਬੁਲੇਟ ਤੇ ਵੀ ਮਾੜਾ ਅਸਰ ਪੈਂਦਾ ਹੈ।ਆਪਣਾ ਰੰਗਲਾ ਪੰਜਾਬ ਟੀਮ ਅਪੀਲ ਕਰਦੀ ਹੈ ਕੇ ਜਿੱਮੇਦਾਰੀ ਨਾਲ ride ਦਾ ਆਨੰਦ ਮਾਣਿਆ ਜਾਵੇ।
© ALL RIGHT RESERVED BY apnaranglapunjab.com
© Images used Here cant be used by others without prior permission