ਪੰਜਾਬੀ ਲੋਕ ਖੁਸ਼ਗਵਾਰ,ਖੁੱਲੇ ਸੁਬਾਹ ਦੇ ਖਾਣ ਪੀਣ ਦੇ ਸ਼ੌਕੀਨ ਤੇ ਆਪਣੇ ਆਪ ਨੂੰ ਹਰ ਵੇਲੇ ਚੜਦੀ ਕਲਾ ਚ ਰੱਖਣ ਵਾਲੇ ਹਨ | ਪੰਜਾਬੀ ਸੱਭਿਆਚਾਰ ਦੇ ਵਿੱਚ ਬੋਲੀਆਂ, ਕਹਾਵਤਾਂ , ਸਿੱਠਣੀਆਂ ਦੀ ਆਪਣੀ ਅਲੱਗ ਹੀ ਜਗ੍ਹਾ ਹੈ|ਪੇਸ਼ ਕਰਦੇ ਹਾਂ ਕੁਜ ਪੁਰਾਣੀਆਂ ਤੇ ਕੁਜ ਨਵੇਂ ਜਮਾਨੇ ਦੀਆ ਬੋਲੀਆਂ:
- ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ,
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. - ਛੋਲੇ ਛੋਲੇ ਛੋਲੇ,
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ,
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ,
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ,
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ,
ਨਰਮ ਕੁਆਰੀ ਦਾ,
ਦਿਲ ਖਾਵੇ ਹਿਚਕੋਲੇ……… - ਇਕ ਹੱਥ ਕਿਤਾਬ ਦੂਜੇ ਹੱਥ ਸਲੇਟ ,
ਰੁਕੀ ਵੇਹ ਬੁਲੇਟ ਵਾਲਿਆਂ ,ਵੇਹ ਮੈਂ ਹੋ ਗਈ ,ਕਾਲਜ ਨੂੰ ਲੇਟ….. - ਸੁਣ ਨੀ ਕੁੜੀਏ ਨੱਚਣ ਵਾਲੀਏ,
ਨੱਚਦੇ ਨਾ ਸ਼ਰਮਾਈਏ,
ਨੀ ਹਾਣ ਦੀਆਂ ਨੂੰ ਹਾਣ ਪਿਆਰਾ,
ਹਾਣ ਬਿਨਾ ਨਾ ਲਾਈਏ ,
ਹੋ ਬਿਨ ਤਾੜੀ ਨਾ ਸੱਜਦਾ ਗਿੱਦਾ,
ਤਾੜੀ ਖੂਬ ਵਜਾਈਏ,
ਨੀ ਕੁੜੀਏ ਹਾਣ ਦੀਏ,
ਖਿੱਚ ਕੇ ਬੋਲੀਆਂ ਪਾਈਏ ਕੁੜੀਏ ਹਾਣ ਦੀਏ …… - ਯਾਰੀ ਯਾਰੀ ਹਰ ਕੋਈ ਕਹਿੰਦਾ,
ਔਖੀ ਮੁਸ਼ਕਿਲ ਯਾਰੀ,
ਦੇਖੋ ਚੰਦ ਸੂਰਜ ਦੀ,
ਚੜ੍ਹਦੇ ਵਾਰੋ ਵਾਰੀ,
ਯਾਰੀ ਦੇਖੋ ਹੀਰ ਰਾਂਝੇ ਦੀ,
ਉਢੀ ਫਿਰੇ ਖੁਮਾਰੀ,
ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ,
ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ…… - ਪਿੰਡਾਂ ਵਿੱਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਚਾਉਕੇ,
ਬਾਪੂ ਨੇ ਮੁੰਡਾ ਪੜ੍ਹਨ ਭੇਜਿਆ, ਪੜ੍ਹ ਕੇ ਲੱਗੂ ਪਟਵਾਰੀ,
ਪਿੰਡ ਵਿੱਚੋ ਦੀ ਲੰਗਦੀ ਸੀ ਇੱਕ ਰੋੜਵੇਸ ਦੀ ਲਾਰੀ,
ਉਰਲੇ ਪਿੰਡੋ ਉਹ ਸੀ ਚੜ੍ਹਦਾ, ਪਾਰਲੇ ਪਿੰਡੋ ਕੁੜੀ ਕੁਵਾਰੀ,
ਮੁੰਡੇਆ ਨੇ ਫਿਰ ਪੜਨਾ ਕੀ ਸੀ, ਲੱਗ ਗਈ ਇਸ਼ਕ ਦੀ ਬੀਮਾਰੀ,
ਫੇਲ ਕਰਤਾ ਨੀ ਬਾਪੂ ਦਾ ਪਟਵਾਰੀ ,
ਫੇਲ ਕਰਤਾ ਨੀ ਬਾਪੂ ਦਾ ਪਟਵਾਰੀ………… - ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਚਾਂਦੀ,
ਪਤਲੋ ਦੀ ਅੱਖ ਨੱਚਦੀ,
ਕਾਲੀ ਗੁੱਤ ਨਾਲ ਨੱਚਦੀ ਪਰਾਂਦੀ,
ਪਤਲੋ ਦੀ ਅੱਖ ਨੱਚਦੀ,
ਕਾਲੀ ਗੁੱਤ ਨਾਲ ਨੱਚਦੀ ਪਰਾਂਦੀ…… - ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਪੇੜੇ,
ਵੇ ਤੇਰੀ ਮੇਰੀ ਅੱਖ ਨਾ ਲੜੇ,
ਕਾਹਤੋਂ ਮਾਰਦਾ ਬੇਸ਼ਰਮਾਂ ਗੇੜੇ,
ਕਾਹਤੋਂ ਮਾਰਦਾ ਬੇਸ਼ਰਮਾਂ ਗੇੜੇ…. - ਪਿੰਡਾਂ ਵਿੱਚੋ ਪਿੰਡ ਸੁਣੀਦਾ,
ਪਿੰਡ ਸੁਣੀਦਾ ਮੋਗਾ,
ਨੀ ਮੋਗੇ ਦੇ ਦੋ ਸਾਧੂ ਸੁਣੀਂਦੇ,
ਘਰ ਘਰ ਓਹਨਾ ਦੀ ਸ਼ੋਭਾ,
ਨੀ ਆਉਂਦੀ,
ਜਾਂਦੀ ਨੂੰ ਘੜਾ ਚਕਾਉਂਦੇ,
ਪਿੱਛੋਂ ਮਾਰਦੇ ਗੋਡਾ,
ਨੀ ਲੱਕ ਓਦ੍ਹਾ ਪਤਲਾ ਜੇਹਾ,
ਭਾਰ ਸਹਿਣ ਨਾ ਜੋਗਾ,
ਲੱਕ ਓਦ੍ਹਾ ਪਤਲਾ ਜੇਹਾ,
ਭਾਰ ਸਹਿਣ ਨਾ ਜੋਗਾ….. - ਆਰੀ ਆਰੀ ਆਰੀ,
ਕੁੜੀ ਮੇਰੇ ਨਾਲ ਪੜ ਦੀ,
ਕੁੜੀ ਮੇਰੇ ਨਾਲ ਪੜ ਦੀ ,
ਓਹਨੂੰ ਅੱਖ ਮਿੱਤਰਾਂ ਨੇ ਮਾਰੀ,
ਗੋਰਾ ਰੰਗ ਦੁੱਧ ਵਰਗਾ,
ਗੋਰਾ ਰੰਗ ਓਹਦਾ ਦੁੱਧ ਵਰਗਾ ,
ਲੱਗਦੀ ਬਹੁਤ ਪਿਆਰੀ,
ਬਾਈ ਮਿੱਤਰਾਂ ਨੇ ਪਟ ਲੈਣੀ,
ਜਿਹੜੀ ਕੁੜੀਆਂ ਤੇ ਸਰਦਾਰੀ ……… - ਬਾਰੀ ਬਰਸੀ ਖਟਨ ਗਿਆ ਸੀ
ਓ ਖਟ ਕੇ ਕੀ ਲਿਆਂਦਾ
ਓ ਖਟ ਕੇ ਲਿਆਂਦਾ ਬੂਰਾ
ਹੁਣ ਸਾੰਨੂ ਮਾਫ਼ ਕਰੋ,
ਸਾਡਾ ਟਾਈਮ ਹੋ ਗਿਆ ਪੂਰਾ,
ਹੁਣ ਸਾੰਨੂ ਮਾਫ਼ ਕਰੋ ,
ਸਾਡਾ ਟਾਈਮ ਹੋ ਗਿਆ ਪੂਰਾ….