ਆਟੋ ਵਾਲੇ ਦੀ ਫਰਾਟੇ ਦਾਰ ਅੰਗਰੇਜ਼ੀ ਨੇ ਮੈਨੂੰ ਪੁੱਛਣ ਲਈ ਮਜਬੂਰ ਕਰਤਾ ਕੇ ਭਾਜੀ ਤੁਹਾਡੀ ਅੰਗਰੇਜ਼ੀ ਏਨੀ ਚੰਗੀ ਕਿਦਾਂ ਹੈ,ਤੇ ਉਸ ਦੇ ਜਵਾਬ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।
ਪਿਛਲੇ ਹਫਤੇ ਜਦੋ ਮੈਂ ਚੰਡੀਗੜ੍ਹ ਜਾ ਰਿਹਾ ਸੀ,ਦਿਲ ਚ ਚਾਅ ਵੀ ਸੀ ਤੇ ਟੈਨਸ਼ਨ ਵੀ, ਟੈਨਸ਼ਨ ਇਸ ਗੱਲ ਤੋਂ ਸੀ ਕੇ ਮੈਂ ਆਪਣੀ ਜਿੰਦਗੀ ਦੇ 5 ਸਾਲ ਇਸੇ ਸ਼ਹਿਰ ਵਿਚ ਜਾ ਇਸ ਦੇ ਆਲੇ ਦੁਆਲੇ ਬਤੀਤ ਕੀਤੇ। ਆਪਣੀਆਂ ਗ਼ਲਤੀਆਂ ਨੂੰ ਆਪਣੇ ਸਿਰ ਤੇ ਲੈਣ ਦੀ ਬਜਾਏ ਕਿਸੇ ਦੇ ਉੱਤੇ ਜਾ ਕਿਸੇ ਜਗ੍ਹਾ ਦੇ ਸਿਰ ਮੜਨਾ ਵੈਸੇ ਵੀ ਸਕੂਨ ਦੇਣ ਵਾਲਾ ਹੁੰਦਾ ਹੈ ।
ਇਸੇ ਲਈ ਮੈਨੂੰ ਇਸ ਸ਼ਹਿਰ ਨਾਲ ਜਿੰਨਾ ਪਿਆਰ ਹੈ ਓਨਾ ਹੀ ਮੈਂ ਇਸ ਸ਼ਹਿਰ ਦੇ ਨਾਮ ਤੋਂ ਵਿਚਲਿਤ ਹੋ ਜਾਂਦਾ ਹਾਂ। ਸਵੇਰੇ ਘਰੋਂ ਤੁਰ ਕੇ 4 ਘੰਟਿਆ ਚ ਬੱਸ ਦਾ ਸਫਰ ਆਪਣੇ ਭਰਾ ਨਾਲ ਬਹੁਤ ਹੀ ਸ਼ਾਨਦਾਰ ਰਿਹਾ, ਵੈਸੇ ਵੀ ਜਦ ਕੋਈ ਆਪਣਾ ਨਾਲ ਹੋਵੇ ਸਮੇਂ ਦਾ ਪਤਾ ਨੀ ਲੱਗਦਾ।
ਆਟੋ ਵਾਲੇ ਇੰਜੀਨਿਯਰ ਨਾਲ ਮੁਲਾਕਾਤ
ਸਾਰਾ ਕੰਮ ਖਤਮ ਕਰ ਕੇ ਜਦੋ ਮੈਂ 3b2 ਮੋਹਾਲੀ ਵੱਲ ਜਾ ਰਿਹਾ ਸੀ ਤਾ ਉਥੇ ਜਾਣ ਲਈ ਆਟੋ ਚ ਬੈਠ ਗਿਆ। ਮੈਨੂੰ ਆਪਣੇ ਦੋਸਤ ਕੋਲ ਪਹੁੰਚਣ ਦੀ ਕਾਹਲੀ ਸੀ ਮੈਂ ਆਟੋ ਵਾਲੇ(ਹਾਲੇ ਤਕ ਉਹ ਮੇਰੇ ਲਈ ਆਟੋ ਵਾਲਾ ਇੰਜੀਨਿਯਰ ਨਹੀਂ ਸੀ) ਨੂੰ ਪੁੱਛਿਆ ਕੇ ਭਾਜੀ ਕਿੰਨਾ ਕੇ ਟੀਮ ਲੱਗੂ ਉਥੇ ਤਕ ਪਹੁੰਚਣ ਨੂੰ ਉਸ ਨੇ ਜਵਾਬ ਦਿੱਤਾ ਕੇ ਭਾਜੀ ਅੱਧੇ ਘੰਟੇ ਤੋਂ ਪਹਿਲਾ ਪਹੁੰਚਾ ਦਿਆਂਗਾ।
ਇਕ ਲੇਡੀ ਸਵਾਰੀ ਜੋ ਪਹਿਲਾ ਹੀ ਆਟੋ ਚ ਬੈਠੇ ਸਨ ਓਹਨਾ ਦਾ ਸਟੋਪ ਆ ਚੁੱਕਾ ਸੀ, ਕਿਰਾਇਆ 20 ਰੁਪਏ ਮੁਕੱਰਰ ਸੀ ਪਾਰ ਮੈਡਮ ਜੀ ਰੋਹਬ ਨਾਲ ਇੰਗਲਿਸ਼ ਚ ਭਇਆ ਲਾ ਕੇ ਕਹਿੰਦੇ ਰੋਜ ਆਈਦਾ ਹੈ ਤੁਸੀਂ ਲੁੱਟਣਾ ਲਿਆ ਹੈ ਸਵਾਰੀਆਂ ਨੂੰ , ਇਹ ਗੱਲ ਸੁਣ ਕੇ ਆਟੋ ਵਾਲਾ ਨੇ ਵੀ ਇੰਗਲਿਸ਼ ਚ ਜਵਾਬ ਦਿੱਤਾ ਕੇ ਮੈਡਮ ਜਦ ਪਹਿਲਾ ਹੀ ਤੈ ਹੋ ਗਿਆ ਸੀ ਕੇ 20 ਰੁਪਏ ਕਿਰਾਇਆ ਹੋਵੇਗਾ ਤਾ ਤੁਸੀਂ ਬੈਠੇ ਹੀ ਕਿਊ , ਓਹਦੇ ਇੰਗਲਿਸ਼ ਨੇ ਮੈਡਮ ਨੂੰ ਚੱਕਰ ਚ ਪਾ ਤਾ ਤੇ ਓਹਦਾ ਮੂੰਹ ਮੈਂ ਦੇਖ ਰਿਹਾ ਸੀ ਤੇ ਉਹ ਮੇਰਾ ਜਿੰਦਾ ਕੇ ਅਸੀਂ ਕਿਸੇ ਬਾਹਰਲੀ ਦੁਨੀਆ ਦੇ ਬੰਦੇ ਨਾਲ ਸੰਪਰਕ ਕਰ ਲਿਆ ਹੋਵੇ ।
ਮੈਡਮ ਜੀ ਤਾ ਚੱਲ ਪਾਏ ਆਪਣੇ ਘਰ ਨੂੰ ਤੇ ਆਟੋ ਆਪਣੀ ਮੰਜਿਲ ਵੱਲ , ਮੈਂ ਆਟੋ ਡਰਾਈਵਰ ਵੱਲ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਕੇ ਇਸ ਨੂੰ ਪੁਛਾ ਕੇ ਜਿਸ ਜੁਬਾਨ ਨਾਲ ਪੰਜਾਬੀਆਂ ਦਾ ਇੱਟ ਕੁੱਤੇ ਦਾ ਵੈਰ ਹੈ ਸੋ ਜੁਬਾਨ ਨਾਲ ਇੰਨੀ ਮਿੱਤਰਤਾ ਕਿਦਾਂ ਉਹ ਵੀ ਇਕ ਆਟੋ ਵਾਲੇ ਦੀ ਪਰ ਮੈਂ ਚੁੱਪ ਰਹਿਣਾ ਸਹੀ ਸਮਜੇਆ । ਆਟੋ ਵਾਲੇ ਨੇ ਆਪ ਹੀ ਗੱਲ ਤੋਰ ਲਈ
ਸਰਦਾਰ ਜੀ ਇੰਜੀਨਿਯਰ ਹਾਂ ਮੈਂ
ਓਹਦਾ ਏਨਾ ਕਹਿਣਾ ਹੀ ਕਾਫੀ ਸੀ ਮੇਰੀ ਚੁੱਪੀ ਤੋੜਾਂ ਲਈ , ਮੇਰੀ ਅੰਦਰਲੀ ਜਿਗਿਆਸਾ ਨੇ ਬਾਕੀ ਦਾ ਸਾਰਾ ਸਮਾਂ ਓਹਨੂੰ ਗੱਲਾਂ ਪੁੱਛ ਪੁੱਛ ਕੇ ਸ਼ਾਂਤ ਹੋਈ। ਮੈਂ ਪੁੱਛਿਆ ਭਾਜੀ ਇੰਜੀਨਿਯਰ ਹੋ ਕੇ ਆਟੋ ਗੱਲ ਹਜ਼ਮ ਨੀ ਹੋਈ ਤਾ ਉਸ ਨੇ ਜਵਾਬ ਦਿੱਤਾ ਭਾਜੀ ਮੇਰਾ 2010 ਤੋਂ 2014 ਦਾ ਬੈਚ ਸੀ ,ਪੜਾਈ ਪਿੱਛੋਂ ਇਕ ਸਾਲ ਕੀਤੇ ਕੰਮ ਨੀ ਮਿਲਿਆ ਫਿਰ ਕਿਸੇ ਫੋਕਲ ਪੁਆਇੰਟ ਦੀ ਫੈਕਟਰੀ ਚ ਕੰਮ ਕੀਤਾ ਇਕ ਸਾਲ 8000 ਮਹੀਨੇ ਤੇ ਵਿਆਹ ਵੀ ਹੋ ਗਿਆ ਇਸੇ ਸਾਲ ਪਰ ਹੁਣ 8000 ਚ ਸਰਦਾ ਨੀ ਸੀ,ਇਸ ਲਈ ਮੈਂ ਆਟੋ ਪਾ ਲਿਆ ਕਹਿੰਦਾ ਭਾਜੀ ਆਟੋ ਚਲਾਉਣਾ ਵੀ ਸੌਖਾ ਨੀ ਓਲਾ ਤੇ ਉਬਰ ਦੇ ਜਮਾਨੇ ਚ ,ਪਰ ਫਿਰ ਵੀ ਕਾਫੀ ਬਚਤ ਹੋ ਜਾਂਦੀ ਹੈ।
ਮੇਰਾ ਅੰਦਰਲਾ ਮੰਨ ਫਿਰ ਵੀ ਤੜਫ ਰਿਹਾ ਸੀ ਮੈਂ ਪੁੱਛਣਾ ਨਹੀਂ ਚਾਹੁੰਦਾ ਸੀ ਪਰ ਫਿਰ ਵੀ ਪੁੱਛ ਹੀ ਲਿਆ ਕੇ ਕੀ ਏਨਾ ਪੜ ਆਟੋ ਚਲਾਉਣਾ ਸਹੀ ਹੈ ਉਹ ਪਹਿਲਾ ਤਾ ਚੁੱਪ ਹੋ ਗਿਆ ਫਿਰ ਕਹਿੰਦਾ ਭਾਜੀ ਕੁਜ ਨਾ ਹੋਣ ਤੋਂ ਕੋਈ ਕੰਮ ਹੋਣਾ ਤਾ ਫਿਰ ਵੀ ਚੰਗਾ ਹੀ ਆ,ਆਪ ਕਮਾਈਦਾ ਆਪ ਖਾਈਦਾ ਤੇ ਕਹਿੰਦਾ ਕੇ ਭਾਜੀ ਮੈਂ ਕੇਹੜਾ ਸਾਰੀ ਉਮਰ ਲਈ ਇਹ ਚਲਾਉਣਾ ਹਾਲੇ ਤਾ ਮੈਨੂੰ ਜਰੂਰਤ ਹੈ ਤਾ ਚਲਾ ਰਿਹਾ ਮੈਂ ਆਪਣਾ ਇੰਜੀਨੀਰਿੰਗ ਵਰਕਸ ਦਾ ਕੰਮ ਖੋਲ੍ਹਣਾ ਹੈ ।
ਇਹਨਾਂ ਗੱਲਾਂ ਚ ਮੇਰੀ ਮੰਜਿਲ ਆ ਚੁੱਕੀ ਸੀ ਮੈਂ ਸੋਚਿਆ ਕੇ ਇਸ ਬੰਦੇ ਦੀ ਇਕ ਫੋਟੋ ਖਿੱਚ ਲਵਾ ਪਰ ਮੈਂ ਫੋਟੋ ਨਾ ਖਿੱਚੀ ਮੈਂ ਜਿੰਨਾ ਕਿਰਾਇਆ ਸੀ ਦਿੱਤਾ ਤੇ ਆਪਣੇ ਦੋਸਤ ਦੇ ਫਲੈਟ ਵੱਲ ਨੂੰ ਚਲ ਪਿਆ , ਇਹ ਤਾ ਸਬ ਨੂੰ ਪਤਾ ਹੈ ਕੇ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਉਹ ਆਟੋ ਵਾਲਾ ਇੰਜੀਨਿਯਰ ਇਸ ਗੱਲ ਨੂੰ ਸਿੱਧ ਕਰ ਗਿਆ।
ਸਾਰੀ ਰਾਤ ਮੈਂ ਉਸ ਆਟੋ ਵਾਲੇ ਇੰਜੀਨਿਯਰ ਬਾਰੇ ਸੋਚਦਾ ਰਿਹਾ ਕੇ ਉਸ ਦੇ ਜਜਬੇ ਨੂੰ ਸਲਾਮ ਕਰਾ ਜਾ ਉਹ ਸਰਕਾਰਾਂ ਨੂੰ ਗਾਲ੍ਹਾਂ ਕੱਢਦਾ ਜੋ ਕੇ ਇਕ ਪੜੇ ਲਿਖੇ ਨੌਜਵਾਨ ਨੂੰ ਉਸ ਦੀ ਪੜਾਈ ਦੇ ਲਾਇਕ ਕੰਮ ਨਹੀਂ ਦਿਵਾ ਸਕਦੀ ਹਰ ਸਾਲ ਲੱਖਾਂ ਨੌਜਵਾਨ ਬੇਰੋਜਗਾਰ ਹੋ ਰਹੇ ਹਨ ਆਪਣੀ ਪੜਾਈ ਖਤਮ ਕਰਦਿਆਂ ਹੀ।ਪਰ ਮੈਂ ਚੁੱਪ ਕਰ ਕੇ ਸੋ ਗਿਆ ਕਿਊ ਕੇ ਕੁਜ ਤਾ ਆਪਣੀਆਂ ਵੀ ਗ਼ਲਤੀਆਂ ਹੁੰਦੀਆਂ ਨੇ ਜਿਹਨਾਂ ਨੂੰ ਕਿਸੇ ਦੇ ਸਿਰ ਤੇ ਮਾੜਾਂ ਤਾ ਕੋਈ ਫਾਇਦਾ ਨੀ ਭਾਵੇ ਉਹ ਗ਼ਲਤੀ ਘਟ ਮੇਹਨਤ ਕਰਨ ਦੀ ਹੋਵੇ ਜਾ ਗ਼ਲਤ ਬੰਦੇ ਨੂੰ ਵੋਟ ਪਾਉਣ ਦੀ । ਉਹ ਆਟੋ ਵਾਲਾ ਇੰਜੀਨਿਯਰ ਹਮੇਸ਼ਾ ਯਾਦ ਰਹੇਗਾ ਓਹਦੇ ਜਜਬੇ ਨੂੰ ਸਲਾਮ।