Pracheen Pandav Sarovar Mandir Dasua – ਪ੍ਰਾਚੀਨ ਪਾਂਡਵ ਸਰੋਵਰ ਮੰਦਿਰ
ਪੰਜਾਬ ਗੁਰੂਆਂ ਪੀਰਾਂ ਰਿਸ਼ੀਆਂ ਦੀ ਧਰਤੀ ਹੈ, ਇੱਥੇ ਗੁਰੂਦਵਾਰਿਆਂ ਦੇ ਨਾਲ ਨਾਲ ਕਈ ਪ੍ਰਸਿੱਧ ਮੰਦਿਰ ਵੀ ਹਨ ਜੋ ਕੇ ਲੱਖਾਂ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹਨ,ਆਪਣਾ ਰੰਗਲਾ ਪੰਜਾਬ ਦੀ ਟੀਮ ਵਲੋਂ ਅਸੀਂ ਆਪਣਾ ਦਸੂਹਾ page ਦੀ ਸਹਾਇਤਾ ਨਾਲ “ਪ੍ਰਾਚੀਨ ਪਾਂਡਵ ਸਰੋਵਰ ਮੰਦਿਰ” ਦੇ ਬਾਰੇ ਆਰਟੀਕਲ ਲੈ ਕੇ ਆਏ ਹਾਂ, ਉਮੀਦ ਹੈ ਕੇ ਸ਼ਰਧਾਲੂ ਤੇ ਆਮ ਲੋਕ ਇਸ ਨੂੰ ਪਸੰਦ ਕਰਣਗੇ। -Pracheen Pandav Sarovar Mandir Dasua

ਮੰਦਿਰ ਦੇ ਅੰਦਰ ਹੀ ਲੱਗੇ ਇੱਕ ਬੈਨਰ ਅਨੁਸਾਰ ਦਵਾਪਾਰ ਯੁਗ ਦੇ ਵਿੱਚ ਅੱਜ ਤੋਂ 5000 ਸਾਲ ਪਹਿਲਾ ਮਹਾਭਾਰਤ ਕਾਲ ਦੇ ਸਮੇਂ 12 ਸਾਲ ਬਨਵਾਸ ਦੇ ਬਾਅਦ ਇੱਕ ਸਾਲ ਦੇ ਅਗਯਾਤਵਾਸ ਦਾ ਸਮਾਂ ਇਸ ਇਤਿਹਾਸਿਕ ਵਿਰਾਟ ਨਗਰੀ ਦੇ ਵਿੱਚ ਰਾਜਾ ਵਿਰਾਟ ਦੇ ਸੇਵਾਦਾਰ ਬਣਕੇ ਪੂਰਾ ਕੀਤੇ,ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇੱਥੇ ਆ ਕੇ ਰਾਜਾ ਵਿਰਾਟ ਤੇ ਮੰਤਰੀਆਂ ਨਾਲ ਮਹਾਭਾਰਤ ਦੇ ਯੁੱਧ ਦੇ ਕਾਰਣ ਬੈਠਕ ਕੀਤੀ।

Pracheen Pandav Sarovar Mandir Dasua – ਪ੍ਰਵੇਸ਼ ਦਵਾਰ
ਮੰਦਿਰ ਦੇ ਅੰਦਰ ਦਾਖਿਲ ਹੁੰਦਿਆਂ ਹੀ ਮਨ ਨੂੰ ਕਾਫੀ ਸ਼ਾਂਤੀ ਮਿਲਦੀ ਹੈ , ਬਹੁਤ ਹੀ ਖੂਬਸੂਰਤ entrance ਗੇਟ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ,ਮੰਦਿਰ ਦਾਖਿਲ ਹੁੰਦਿਆਂ ਦੀਆ ਕੁਝ ਤਸਵੀਰਾਂ।

Pracheen Pandav Sarovar Mandir Dasua – ਘੰਟੀ ਬਜਾ ਕੇ ਮੰਦਿਰ ਚ ਪ੍ਰਵੇਸ਼



ਜੇਕਰ ਤੁਸੀਂ ਕਿਸੇ ਆਮ ਦਿਨ ਵੀ ਮੰਦਿਰ ਦੇ ਅੰਦਰ ਜਾਵੋਗੇ ਤਾਂ ਵੀ ਤੁਹਾਨੂੰ ਕਾਫੀ ਭੀੜ ਦਿਖੇਗੀ , ਜਿਸ ਵਿੱਚ ਨੌਜਵਾਨ ਵਰਗ ਜ਼ਿਆਦਾ ਤਦਾਤ ਚ ਹੋਵੇਗਾ, ਜਿਸ ਦਾ ਕਰਨ ਹੈ ਨਜਦੀਕੀ ਕਾਲਜ ਤੇ ਸਕੂਲ ਕਿਊ ਕੇ ਮੰਦਿਰ ਦਾ ਸ਼ਾਂਤਮਈ ਵਾਤਾਵਰਣ ਦਿਮਾਗੀ ਤਰੋਤਾਜਾ ਕਰਦਾ ਹੈ।



Pracheen Pandav Sarovar Mandir Dasua – ਮੰਦਿਰ ਦੇ ਅੰਦਰੋਂ ਦੀਆ ਕੁੱਜ ਤਸਵੀਰਾਂ







ਤਿਓਹਾਰ ਦੇ ਮੌਕੇ ਤੇ ਮੰਦਿਰ ਦੀ ਖੂਬਸੂਰਤੀ ਤੇ ਭਗਤਾ ਦੀ ਸ਼ਰੱਧਾ ਚਾਰ ਚੰਨ ਲਾ ਦਿੰਦੀ ਹੈ


Pracheen Pandav Sarovar Mandir Dasua – ਰਾਤ ਦੇ ਸਮੇ ਮੰਦਿਰ


ਦੀਵਾਲੀ ਦੇ ਸਮੇ ਮੰਦਿਰ

Pracheen Pandav Sarovar Mandir Dasua – ਮੰਦਿਰ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ , ਹੋ ਸਕੇ ਤਾਂ ਦਸੂਹੇ ਆ ਕੇ ਜਰੂਰ ਦੇਖਿਆ ਜਾਵੇ ,ਮੰਦਿਰ ਦੀ ਖੂਬਸੂਰਤੀ ਤੇ ਸਫਾਈ ਸਾਰਿਆਂ ਦੇ ਹੱਥ ਹੈ , ਸਰੋਵਰ ਨੂੰ ਗੰਦਾ ਨਾ ਕੀਤਾ ਜਾਵੇ ਤੇ ਮਛਲੀਆਂ ਤੇ ਬੱਤਖਾਂ ਦਾ ਖਿਆਲ ਰੱਖਿਆ ਜਾਵੇ