ਜੀਓ ਅਤੇ idea ਦੇ ਨਵੇਂ ਸਸਤੇ ਪਲਾਨ

JIO OFFER

ਅਜੇ ਸਾਲ ਦੀ ਸ਼ੁਰੂਆਤ ‘ਚ ਹੀ jio ਕੰਪਨੀ ਨੇ ਆਪਣੇ ਟੈਰਿਫ ਪਲਾਨ ‘ਚ ਕਈ ਬਦਲਾਅ ਕੀਤੇ ਸਨ। ਹੁਣ ਇਹ ਟੈਲੀਕਾਮ ਕੰਪਨੀ ਜਿਓ ਰਿਪਬਲਿਕ ਡੇ 2018 ਆਫਰ ਲੈ ਕੇ ਆਈ ਹੈ। ਇਸ ਵਾਰ ਫਿਰ ਕੰਪਨੀ ਨੇ ਪੁਰਾਣੇ ਟੈਰਿਫ ਪਲਾਨ ਨੂੰ ਹੋਰ ਵੀ ਫਾਇਦੇਮੰਦ ਬਣਾ ਦਿੱਤਾ ਹੈ। ਰਿਲਾਇੰਸ ਜਿਓ ਦੇ ਇਹ ਪਲਾਨ 26 ਜਨਵਰੀ, 2018 ਤੋਂ ਜਿਓ ਪ੍ਰਾਈਮ ਮੈਂਬਰ ਲਈ ਉਪਲੱਬਧ ਹੋਣਗੇ।

ਨਵੇਂ ਰੀਚਾਰਜ ਪਲਾਂਨਸ ‘ਚ ਜਿਓ ਨੇ ਪਹਿਲਾਂ ਦੀ ਕੀਮਤ ‘ਚ ਹੀ ਜ਼ਿਆਦਾ ਡੇਟਾ ਦੇਣ ਦਾ ਏਲਾਨ ਕੀਤਾ ਹੈ। ਇਸਦੇ ਨਾਲ ਹੀ ਜਯੋ ਵਲੋਂ 98 ਰੁਪਏ ਦਾ ਇੱਕ ਨਵਾਂ ਪਲਾਨ ਵੀ ਪੇਸ਼ ਕੀਤਾ ਗਿਆ ਹੈ। ਇਸ ਪਲਾਨ ‘ਚ ਜਿਓ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ 2GB ਡਾਟਾ ਮਿਲੇਗਾ। 98 ਰੁਪਏ ਦੀ ਕੀਮਤ ਵਾਲੇ ਇਸ ਪਲਾਨ ਦੀ ਵੈਲੀਡਿਟੀ 28 ਦਿਨ ਹੋਵੇਗੀ।

ਪਹਿਲਾਂ ਜਿਓ ਦੇ ਗਾਹਕਾਂ ਨੂੰ 1GB ਰੁਪਏ ਦਾ ਰੀਚਾਰਜ ਕਰਵਾਉਣ ‘ਤੇ ਅਨਲਿਮਟਿਡ ਕਾਲਿੰਗ ਦੇ ਨਾਲ ਹਰ ਦਿਨ 1GB ਡਾਟਾ ਮਿਲਦਾ ਸੀ, ਪਰ ਹੁਣ ਯੂਜ਼ਰਸ ਨੂੰ 1GB ਦੀ ਬਜਾਏ ਹਰ 1.5GB ਡਾਟਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਓ ਦੇ ਇਸ ਪਲਾਨ ਦੀ ਵੈਲੀਡਿਟੀ ਪਹਿਲਾਂ ਦੀ ਤਰ੍ਹਾਂ 28 ਦਿਨ ਰਹੇਗੀ।

ਜਿਓ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਹੁਣ 349, 399 ਅਤੇ 499 ਰੁਪਏ ਦਾ ਰੀਚਾਰਜ ਕਰਵਾਉਣ ‘ਤੇ ਵੀ ਹਰ ਦਿਨ 1GB ਦੀ ਬਜਾਏ 1.5GB ਡਾਟਾ ਦਿੱਤਾ ਜਾਵੇਗਾ। ਹਾਲਾਂਕਿ ਇਸ ਰੀਚਾਰਜ ਪਲਾਨਸ ਦੀ ਵੈਲੀਡਿਟੀ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਜਿਨ੍ਹਾਂ ਰੀਚਾਰਜ ਪਲਾਨ ‘ਚ ਹਰ ਦਿਨ 1.5GB ਡਾਟਾ ਮਿਲਦਾ ਸੀ, ਹੁਣ 198, 398, 448 ਅਤੇ 498 ਰੁਪਏ ਦੇ ਰੀਚਾਰਜ ਕਰਵਾਉਣ ‘ਤੇ 1.5GB ਦੀ ਬਜਾਏ ਹਰ ਦਿਨ 2GB ਡਾਟਾ ਮਿਲੇਗਾ। ਹਾਲਾਂਕਿ 2GB ਡਾਟਾ ਰਿਚਾਰਜ ਵਾਲੇ ਪਲਾਨ ਦੀ ਵੈਲੀਡਿਟੀ ਦੀ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ।

IDEA OFFER

Idea ਨੇ ਪੇਸ਼ ਕੀਤਾ 149 ਰੁਪਏ ਵਾਲਾ ਪਲਾਨ, ਯੂਜ਼ਰਸ ਨੂੰ ਮਿਲਣਗੇ ਫਾਇਦੇ,ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਕੰਪਨੀ ਆਈਡੀਆ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਪਲਾਨ ਦੀ ਕੀਮਤ 149 ਰੁਪਏ ਰੱਖੀ ਹੈ। ਆਈਡੀਆ ਦੇ 149 ਰੁਪਏ ਪਲਾਨ ਦੇ ਤਹਿਤ ਯੂਜ਼ਰਸ ਨੂੰ 1GB ਡਾਟਾ ਨਾਲ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ, ਨਾਲ ਯੂਜ਼ਰਸ ਇਸ ਪਲਾਨ ‘ਚ ਰੋਜ਼ 100 ਮੈਸੇਜ਼ਿੰਗ ਦਾ ਵੀ ਫਾਇਦਾ ਵੀ ਚੁੱਕ ਸਕਦੇ ਹੋ। ਪਲਾਨ ਦੀ ਮਿਆਦ 21 ਦਿਨਾਂ ਦੀ ਹੋਵੇਗੀ। ਦੱਸ ਦੱਈਏ ਕਿ ਆਈਡੀਆ ਦੇ ਇਸ ਪਲਾਨ ‘ਚ ਹਰ ਦਿਨ ਕਾਲਿੰਗ ਦੀ ਸੀਮਾ 250 ਮਿੰਟ ਹੈ, ਉਕ ਹਫਤੇ ‘ਚ 1000 ਮਿੰਟ ਕਾਲਿੰਗ ਕੀਤੀ ਜਾ ਸਕੇਗੀ, ਜਦਕਿ ਏਅਰਟੈੱਲ ਅਤੇ ਜਿਓ ਦੇ 149 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ‘ਚ 28GB ਡਾਟਾ ਮਿਲਦੀ ਹੈ, ਆਈਡੀਆ ਸਿਰਫ 1GB 2G/3G/4G ਡਾਟਾ ਨਾਲ ਅਨਲਿਮਟਿਡ ਕਾਲਿੰਗ ਦੇ ਰਿਹਾ ਹੈ।

Leave a Reply