ਬਜਟ ਪਹਿਲੀ ਨਜ਼ਰੇ ਤਾਂ ਕਿਸਾਨਾਂ ਨੂੰ ਖੁਸ਼ ਕਰਨ ਵਾਲਾ ਤੇ ਕਿਸਾਨਾਂ ਤੇ ਮਜਦੂਰਾਂ ਦੇ ਹੱਕ ਚ ਲੱਗਦਾ ਹੈ, ਪਰ ਮਿਡਲ ਕਲਾਸ ਲਈ ਇਸ ਬਾਰ ਕੁੱਜ ਖਾਸ ਨਹੀਂ ਹੈ।
2018 ਦਾ ਕੇਂਦਰੀ ਬਜਟ : ਕਿਸ ਨੂੰ ਕੀ ਮਿਲਿਆ , ਇਸ ਸਾਲ ਦਾ ਬਜਟ ਬਜਟ ਕਿਤੇ ਸਿਰਫ ਜੁਮਲੇ ਹੀ ਤਾਂ ਨਹੀਂ ਜਾਂ ਉਹ ਵਾਦੇ ਜੋ ਪੂਰੇ ਕਰਨੇ ਥੋੜੇ ਔਖੇ ਹਨ।
ਕਿਸਾਨਾਂ ਤੇ ਮਜਦੂਰਾਂ ਤੇ ਖਾਸ ਧਿਆਨ
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ 1 ਫਰਬਰੀ ਨੂੰ ਲੋਕ ਸਭਾ ‘ਚ 2018-19 ਦਾ ਬਜਟ ਪੇਸ਼ ਕੀਤਾ। ਬਜਟ ਵਿੱਚ ਕਿਸਾਨਾਂ, ਨੌਕਰੀ-ਪੇਸ਼ਾ, ਨੌਜਵਾਨਾਂ ਤੇ ਔਰਤਾਂ ਲਈ ਕਈ ਐਲਾਨ ਕੀਤੇ ਗਏ। ਕਿਤੇ ਇਹ ਸਿਰਫ ਪਿਛਲੇ ਸਾਲਾਂ ਤੋਂ ਕੀਤੇ ਜਾ ਰਹੇ ਵਾਅਦਿਆਂ ਵਾੰਗ ਤਾਂ ਨਹੀਂ , ਇਹ ਸਬ ਤਾਂ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ, ਪਰ ਇੱਕ ਗੱਲ ਜਰੂਰ ਸੋਚਣ ਵਾਲੀ ਹੈ ਕੇ ਇਹ ਬਜਟ ਸਿਰਫ ਵੋਟਾਂ ਦੇ ਪੱਖ ਤੋਂ ਬਣਾਇਆ ਗਿਆ ਲੱਗ ਰਿਹਾ ਹੈ, ਵੋਟਾਂ ਆਉਣ ਵਾਲੀਆਂ ਨੇ ਤੇ ਕਿਸਾਨਾਂ ਤੇ ਮਜਦੂਰਾਂ ਤੇ ਏਨੇ ਸਾਲਾਂ ਬਾਅਦ ਧਿਆਨ ਦੇਣਾ ਵੀ ਬਣਦਾ ਸੀ , ਕਿਉਂ ਕੇ ਵੋਟ ਬੈਂਕ ਇਸੇ ਸ਼੍ਰੇਣੀ ਵਿੱਚ ਜ਼ਿਆਦਾ ਹੈ,ਉਡੀਕ ਹੈ ਕੇ ਇਹਨਾਂ ਸਕੀਮਾਂ ਨੂੰ ਚਲਾਉਣ ਲਈ ਪੈਸੇ ਕਿਵੇਂ ਆਵੇਗਾ।।
- 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਕਿਸਾਨਾਂ ਨੂੰ ਪੂਰਾ ਐਮ ਐਸ ਪੀ ਦੇਣ ਦਾ ਟੀਚਾ। ਸਾਰੀਆਂ ਫ਼ਸਲਾਂ ਦਾ ਸਹੀ ਮੁੱਲ ਦਿੱਤਾ ਜਾਵੇਗਾ। ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਦਾ ਐਲਾਨ ਕੀਤਾ ਗਿਆ ਹੈ।
- ਫ਼ਸਲੀ ਕਰਜਾ ਹੱਦ ਨੂੰ 10 ਲੱਖ ਕਰੋੜ ਰੁਪਏ ਤੋਂ ਵਧਾ ਕੇ ਅਗਲੇ ਵਿੱਤੀ ਸਾਲ ਚ 11 ਲੱਖ ਕਰੋੜ ਰੁਪਏ ਕੀਤਾ ਜਾਵੇਗਾ।
50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਇਲਾਜ ਦੀ ਸਹੂਲਤ
ਇਹ ਨਹੀਂ ਹੈ ਕੇ ਬਜਟ ਵਿੱਚ ਕੁੱਜ ਨਹੀਂ ਹੈ , ਜੇਕਰ ਬਜਟ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਬਹੁਤ ਚੰਗੀਆਂ ਗੱਲਾਂ ਵੀ ਨੇ , ਜਿਵੇਂ ਕੇ ਅਮਰੀਕਾ ਦੇ ਪ੍ਰੈਸੀਡੈਂਟ ਓਬਾਮਾ ਵਲੋਂ ਚਲਾਯਾ ਗਿਆ “OBAMA CARE” ਓਸੇ ਦੀ ਤਰਜ ਤੇ ਮੋਦੀ CARE ਕਹਿ ਲਾਓ ਜਿਸ ਵਿੱਚ ਕੇ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਸਾਲਾਨਾ ਕੈਸ਼ਲੇਸ ਇਲਾਜ ਦੀ ਸਹੂਲਤ ਹੈ, ਇਹ ਬਹੁਤ ਹੀ ਸ਼ਲਾਗਜੋਗ ਕੰਮ ਹੈ,ਪਰ ਏਨੇ ਲੋਕਾਂ ਲਈ ਏਨਾ ਪੈਸੇ ਕਿਥੋਂ ਆਵੇਗਾ ਇਹ ਨਹੀਂ ਦਸਿਆ ਗਿਆ ।
ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਸ ਬਜਟ ਤੋਂ 2 ਬਜਟ ਪਹਿਲਾ ਵੀ ਇੱਕ ਲੱਖ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਇੱਕ ਲੱਖ ਤੱਕ ਦਾ ਕਿੰਨੇ ਲੋਕਾਂ ਨੂੰ ਫਾਇਦਾ ਪਹੁੰਚਿਆ ਇਹ ਜਾਣਨਾ ਵੀ ਮਜੇਦਾਰ ਰਹੇਗਾ ,ਦੇਖਦੇ ਆ ਇਸ ਯੋਜਨਾ ਦਾ ਫਾਇਦਾ ਲੋਕਾਂ ਨੂੰ ਕਦੋ ਤਕ ਮਿਨਲਾ ਸ਼ੁਰੂ ਹੋਵੇਗਾ , ਜੇਕਰ ਇਸ ਦਾ ਫਾਇਦਾ ਗਰੀਬਾਂ ਨੂੰ ਮਿਲਦਾ ਹੈ ਤਾਂ ਇਹ ਬਹੁਤ ਵੱਡੀ ਯੋਜਨਾ ਸਾਬਿਤ ਹੋਵੇਗੀ।
ਪਰ ਕਈ ਰਾਜਾ ਦੇ ਵਿੱਚ ਆਪਣੀਆਂ ਅਲੱਗ ਤੋਂ ਹੀ ਇਸ ਤਰ੍ਹਾਂ ਦੀਆ ਸਿਹਤ ਸਕੀਮ ਚੱਲ ਰਹੀਆਂ ਹਨ ਜਿਵੇਂ ਕੇ ਪੰਜਾਬ ਦੇ ਵਿੱਚ ਵੀ ਭਾਈ ਘਨਈਆ ਸਿਹਤ ਸੇਵਾ ਯੋਜਨਾ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ,ਕੈਂਸਰ ਕੰਟਰੋਲ ਅਤੇ ਹੈਪੇਟਾਈਟਸ ਸੀ ਰਾਹਤ ਫ਼ੰਡ ਸਕੀਮ, ਉਂਜ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵੈੱਬਸਾਈਟ ਮੁਤਾਬਕ ਕੁੱਲ 26 ਸਕੀਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।
ਇਸ ਬਜਟ ਦੀਆ ਖ਼ਾਸ ਗੱਲ ‘ਤੇ ਮਾਰਦੇ ਹਾਂ ਇੱਕ ਨਜ਼ਰ।
- ਨਿੱਜੀ ਕਰ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ,ਪਰ ਤਨਖ਼ਾਹਦਾਰਾਂ ਨੂੰ 40,000 ਦੇ ਭੱਤੇ ‘ਚ ਕਰ ਦੀ ਛੂਟ ਦਿੱਤੀ ਗਈ ਹੈ ਅਤੇ ਕਿਸਾਨ ਉਤਪਾਦਨ ਕੰਪਨੀਆਂ ਨੂੰ 100 ਫ਼ੀਸਦ ਟੈਕਸ ਰਾਹਤ ਮਿਲੀ ਹੈ।
- ਆਮਦਨ ਕਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। 99 ਫ਼ੀਸਦ ਦਰਮਿਆਨੇ ਤੇ ਛੋਟੇ ਉਦਯੋਗਾਂ ਨੂੰ 25 ਫ਼ੀਸਦ ਟੈਕਸ ਹੀ ਦੇਣਾ ਪਵੇਗਾ ਅਤੇ 250 ਕਰੋੜ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਵੀ ਇਸੇ ਸਲੈਬ ਵਿੱਚ ਰੱਖਿਆ ਗਿਆ ਹੈ। ਜਮ੍ਹਾਂ ‘ਤੇ ਮਿਲਣ ਵਾਲੀ ਛੂਟ 10 ਹਜ਼ਾਰ ਤੋਂ ਵਧਾ ਕੇ 50,000 ਕੀਤੀ ਗਈ।
- 14 ਲੱਖ ਕਰੋੜ ਰੁਪਏ ਪੇਂਡੂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਦਿੱਤੇ ਜਾਣਗੇ ਅਤੇ 70 ਲੱਖ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਗਿਆ ਹੈ।
- 2 ਕਰੋੜ ਨਵੇਂ ਟਾਇਲਟ ਬਣਾਉਣ ਦਾ ਟੀਚਾ ਹੈ। 5 ਕਰੋੜ ਪੇਂਡੂ ਲੋਕਾਂ ਨੂੰ ਬ੍ਰੌਡਬੈਂਡ ਨਾਲ ਜੋੜਿਆ ਜਾਵੇਗਾ।
- ਰੇਲਵੇ ਲਈ 1 ਲੱਖ 48 ਹਜ਼ਾਰ ਕਰੋੜ ਖ਼ਰਚ ਕੀਤੇ ਜਾਣਗੇ। 600 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ
- 24 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਤਿੰਨ ਸੰਸਦੀ ਖੇਤਰਾਂ ਵਿੱਚ ਇੱਕ ਮੈਡੀਕਲ ਖੋਲ੍ਹਣ ਦੀ ਗੱਲ ਆਖੀ ਗਈ ਹੈ।
- ਨਵੋਦਿਆ ਵਿਦਿਆਲੇ ਦੀ ਤਰਜ ਤੇ ਕਬਾਇਲੀ ਖੇਤਰਾਂ ਦੇ ਬੱਚਿਆਂ ਲਈ ਏਕਲਵਯ ਸਕੂਲ ਖੋਲ੍ਹਿਆ ਜਾਵੇਗਾ।
ਕਿਹੜੀ ਚੀਜ ਹੋਈ ਮਹਿੰਗੀ ਤੇ ਕਿਹੜੀ ਹੋਈ ਸਸਤੀ
ਜੋ ਚੀਜਾਂ ਮਹਿੰਗੀਆਂ ਹੋ ਜਾਣਗੀਆਂ
ਜੇਕਰ ਤੁਸੀਂ ਮਹਿੰਗਾਈ ਵਾਲੀਆਂ ਚੀਜਾਂ ਵਸਤੂਆਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕੇ ਉਹ ਜ਼ਿਆਦਾਤਰ ਰੋਜ਼ਮਰ੍ਹਾ ਦੇ ਵਿਚ ਕੰਮ ਆਉਣ ਵਾਲੀਆਂ ਨੇ ,ਜਿਵੇ ਕੇ ਇਮਪੋਰਟੇਡ ਲਗਜਰੀ ਕਾਰਾਂ,motorcycle , ਉਹ ਫੋਨ ਜੋ ਇੰਡੀਆ ਤੋਂ ਬਾਹਰ ਤੋਂ ਬਣੇ ਹੋਣ ,ਫਰੂਟ ਜੂਸ , ਮੋਬਾਈਲ ਹੈੱਡਸੈੱਟ , ਜੁੱਤੀਆਂ ਚੱਪਲਾਂ ਖਾਣ ਵਾਲੇ ਤੇਲ ,ਬੱਚਿਆਂ ਦੇ ਖਿਡੌਣੇ , ਘੜੀਆਂ, ਬਾਹਰੋਂ ਮੰਗਵਾਇਆ furniture , LCD , TV , LED ,ਸ਼ੇਵਿੰਗ ਦਾ ਸਮਾਨ, ਸੋਨੇ ਚਾਂਦੀ ਦੇ ਗਹਿਣੇ।
ਸਸਤੀਆਂ ਹੋਣ ਵਾਲੀਆਂ ਚੀਜਾਂ
ਜੇਕਰ ਤੁਸੀਂ ਸੋਚੋਗੇ ਕੇ ਇੱਥੇ ਤੁਹਾਨੂੰ ਰਾਹਤ ਮਿਲੇਗੀ ਤਾਂ ਤੁਸੀਂ ਨਿਰਾਸ਼ ਹੀ ਹੋਵੋਗੇ ਕਿਊ ਕੇ ਜੋ ਚੀਜਾਂ ਸਸਤੀਆਂ ਹੋਣਗੀਆਂ ਓਹਨਾ ਦਾ ਕੋਈ ਜ਼ਿਆਦਾ ਫਾਇਦਾ ਆਮ ਲੋਕ ਤੱਕ ਨਹੀਂ ਹੈ ਚੀਜਾਂ ਜੋ ਸਸਤੀਆਂ ਹੋਣਗੀਆਂ : ਸੂਰਜੀ ਊਰਜਾ ਨਾਲ ਸੰਬੰਧਿਤ ਉਪਕਰਣ ਕਾਜੂ , ਮੋਮਬੱਤੀਆਂ ,ਪਤੰਗ ,ਸੁਨਣ ਵਾਲੇ ਯੰਤਰ ,linear ਮੋਸ਼ਨ ਉਪਕਰਣ(bearings, slides).
ਇਸ ਪੋਸਟ ਦੇ ਵਿੱਚ ਕਾਫੀ ਕੁੱਜ ਦੱਸਣ ਦੀ ਅਸੀਂ ਕੋਸ਼ਿਸ਼ ਕੀਤੀ ਹੈ
ਬਹੁਤ ਕੁੱਜ ਫਿਰ ਵੀ ਅਸੀਂ ਸ਼ਾਮਿਲ ਨਹੀਂ ਕਰ ਪਾਏ ਆ ਜੋ ਖਾਸ ਖਾਸ ਗੱਲਾਂ ਸੀ ਉਹ ਅਸੀਂ ਜਰੂਰ ਵਿੱਚ ਦੱਸੀਆਂ ਹਨ , ਆਮ ਜਨਤਾ ਲੋਕਾਂ ਦੇ ਲਈ ਤਾਂ ਕੇ ਆਸਾਨ ਭਾਸ਼ਾ ਦੇ ਵਿੱਚ ਉਹ ਸਮਝ ਸਕਣ, ਜੇ ਕੋਈ ਤਰੁੱਟੀ ਰਹਿ ਗਈ ਹੋਵੇ ਜਾਂ ਕੋਈ ਅੰਕੜਾ ਗ਼ਲਤ ਲਿਖ ਦਿੱਤਾ ਗਿਆ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ ਦੇ page ਤੇ ਸੰਪਰਕ ਕਰ ਸਕਦੇ ਹੋ,ਅਤੇ ਅਸੀਂ ਉਸ ਨੂੰ ਜਰੂਰ ਸਹੀ ਕਰਾਂਗੇ।
ਬੱਜਟ ਦੇ ਚੰਗੇ ਤੇ ਮਾੜੇ ਦੋਨੋ ਪੱਖ ਰੱਖੇ ਗਏ ਹਨ , ਤੁਹਾਨੂੰ ਸਰਕਾਰ ਤੋਂ ਕਿਸ ਤਰ੍ਹਾਂ ਦੇ ਬੱਜਟ ਦੀ ਆਸ ਸੀ ? ਤੁਸੀਂ ਆਪਣੇ ਸੁਜਾਅ ਸਾਡੇ page ਤੇ share ਕਰਨਾ ਨਾ ਭੁੱਲੋ , ਵੋਟਰਸ ਬਣ ਕੇ ਨਾ ਰਹੋ ਸਿਰਫ , ਸਰਕਾਰਾਂ ਸਾਡੇ ਫਾਇਦੇ ਲਈ ਬਣੀਆਂ ਨੇ , ਨਾ ਤਾਂ 15 ਲੱਖ ਆਏ ਨਾ captain ਸਾਹਿਬ ਦੇ ਫੋਨ ਤੇ ਹਰ ਘਰ ਦੀ ਨੌਕਰੀ , ਬੰਦਾ ਵਾਅਦਿਆਂ ਤੇ ਕਦੋ ਤੱਕ ਭਰੋਸਾ ਕਰੇ , ਸਰਕਾਰਾਂ ਦੇ ਚੰਗੇ ਕੰਮ ਦੀ ਤਰੀਫ ਤੇ ਮਾੜੀ ਕਾਰਗੁਜਾਰੀ ਦੀ ਆਲੋਚਨਾ ਕਰਦੇ ਰਹਿਣਾ ਹੀ ਦੇਸ਼ ਦੀ ਭਲਾਈ ਹੈ ।