Manje Bistre 2 review – New Punjabi movie Manje Bistre 2-ਪੰਜਾਬੀ ਮੂਵੀ ਮੰਜੇ ਬਿਸਤਰੇ 2

Manje Bistre 2 review – ਪੰਜਾਬੀ ਮੂਵੀ ਮੰਜੇ ਬਿਸਤਰੇ 2

ਫ਼ਿਲਮ ਦਾ ਨਾਮ : ਮੰਜੇ ਬਿਸਤਰੇ 2
ਡਾਇਰੈਕਟਰ : ਬਲਜੀਤ ਸਿੰਘ ਦਿਓ
ਪ੍ਰੋਡਿਊਸਰ : ਗਿੱਪੀ ਗਰੇਵਾਲ

ਸਟਾਰ ਕਾਸਟ : ਗਿੱਪੀ ਗਰੇਵਾਲ , ਸਿੱਮੀ ਚਾਹਲ , ਗਿੱਪੀ ਗਰੇਵਾਲ , ਗੁਰਪ੍ਰੀਤ ਘੁੱਗੀ , ਸਰਦਾਰ ਸੋਹੀ , ਕਰਮਜੀਤ ਅਨਮੋਲ , ਜੱਗੀ ਸਿੰਘ , ਹੌਬੀ ਧਾਲੀਵਾਲ ,ਰੁਪਿੰਦਰ ਰੂਪੀ ਅਤੇ ਹੋਰ

ਕਹਾਣੀਕਾਰ : ਨਰੇਸ਼ ਕਥੂਰੀਆ

Manje Bistre 2 review

ਮੰਜੇ ਬਿਸਤਰੇ 2 (Manje Bistre 2 ) ਮੂਵੀ ਹੈ ਇੱਕ ਪੰਜਾਬੀ ਵਿਆਹ ਜੋ ਕੇ ਕੈਨੇਡਾ ਦੇ ਵਿੱਚ ਪੰਜਾਬੀ ਰੀਤੀ ਰਿਵਾਜਾਂ ਨਾਲ ਮਨਾਉਣ ਦੀ ਇੱਕ ਬਜ਼ੁਰਗ ਦੀ ਜਿੱਦ ਦੇ ਬਾਰੇ ਹੈ , ਫਿਲਮ ਹਾਸੇ ਨਾਲ ਭਰਪੂਰ ਹੈ ।

ਜੇਕਰ ਤੁਸੀਂ ਪੁਰਾਣੀ ਮੂਵੀ ਦੇ ਨਾਲ ਤੁਲਨਾ ਕਰੋਗੇ ਤਾਂ ਸ਼ਾਇਦ ਤੁਹਾਨੂੰ ਲੱਗੇ ਕੇ ਇਹ ਓਨਾ ਮਨੋਰੰਜਨ ਤਾਂ ਨਹੀਂ ਕਰ ਸਕੀ ਪਰ ਫਿਰ ਵੀ ਕਾਫੀ ਹੱਦ ਤੱਕ ਫਿਲਮ ਆਪਣਾ ਜਾਦੂ ਚਲਾਉਣ ਦੇ ਵਿੱਚ ਕਾਮਯਾਬ ਹੋਈ ਹੈ।

ਫਿਲਮ ਦੇ ਸ਼ੁਰੂ ਤੋਂ ਹੀ ਟਿੱਚਰਾਂ ਅਤੇ ਹਾਸਿਆਂ ਦਾ ਦੌਰ ਚਲਦਾ ਹੈ , ਕਰਮਜੀਤ ਅਨਮੋਲ ਦੀ ਜਿੰਨੀ ਤਰੀਫ ਕੀਤੀ ਜਾ ਸਕੇ ਘੱਟ ਹੈ , ਸਿਰਫ ਕਰਮਜੀਤ ਹੀ ਮੰਜੇ ਬਿਸਤਰੇ 1 ਦੇ ਬਰਾਬਰ ਜਾਦੂ ਚਲਾਉਣ ਦੇ ਵਿੱਚ ਕਾਮਯਾਬ ਹੋਏ ਹਨ।

“ਤੂੰ ਉਦੋਂ ਨਿਆਣਾ ਸੀ” ਸੁਨਣ ਨੂੰ ਨਹੀਂ ਮਿਲਿਆ ” Can you believe it ” . ਕਰਮਜੀਤ ਅਨਮੋਲ ਅਤੇ ਘੁੱਗੀ ਦੀ ਜੋੜੀ ਨੇ ਫਿਲਮ ਦੇ ਵਿੱਚ ਸ਼ੁਰੂ ਤੋਂ ਅੰਤ ਤੱਕ ਹਾਸਿਆਂ ਦੀ ਬਰਖਾ ਲਾਈ ਰੱਖੀ।

ਜੱਗੀ ਸਿੰਘ ਨੇ ਗੰਡਾ ਸਿੰਘ ਦੇ ਕਿਰਦਾਰ ਦੇ ਰੂਪ ਵਿੱਚ ਆਪਣੇ ਵੱਲ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਹੋਏ ਹਨ . ਜੱਗੀ ਸਿੰਘ ਦੀ ਐਕਟਿੰਗ ਅਤੇ ਹਾਵ ਭਾਵ ਜੋ ਕੇ ਬਾਹਰਲੇ ਜੰਮੇ ਦੇ ਜਵਾਕ ਦੇ ਰੂਪ ਵਿੱਚ ਹਨ ਕਾਫੀ ਮਜਾਕੀਆ ਹਨ।

ਪੰਜਾਬੀ ਫਿਲਮ ਹੋਵੇ ਅਤੇ ਵਿੱਚ ਜੀਜਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ , ਫਿਲਮ ਦੇ ਵਿੱਚ “ਪ੍ਰੋਹਣੇ” ਨੇ ਕਾਫੀ ਮਨੋਰੰਜਨ ਕੀਤਾ ਹੈ, ਕਈ ਸੀਨ ਤਾਂ ਕਾਫੀ ਹਾਸਾ ਪਾਉਂਦੇ ਹਨ।

ਸਿੱਮੀ ਚਾਹਲ ਦੀ ਐਕਟਿੰਗ ਹਮੇਸ਼ਾ ਦੀ ਤਰ੍ਹਾਂ ਕਬੀਲੇ ਤਰੀਫ ਹੈ ਪਰ ਪੰਜਾਬੀ ਫ਼ਿਲਮਾਂ ਦੇ ਵਿੱਚ ਏਕ੍ਟ੍ਰੇਸ ਨੂੰ ਸਕਰੀਨ time ਓਨਾ ਕੁ ਹੀ ਮਿਲਦਾ ਹੈ , ਫਿਲਮ ਦੇ ਵਿੱਚ ਸੁੱਖੀ ਅਤੇ ਰਾਣੋ ਦੀ ਜੋੜੀ ਜੱਚਦੀ ਹੈ , ਸੁੱਖੀ ਰਾਣੋ ਦੇ ਪਿਤਾ ਨੂੰ ਕਿਸ ਤਰ੍ਹਾਂ ਮਨਾਏਗਾ ਇਹੀ ਫਿਲਮ ਦਾ ਕਲਾਈਮੈਕ੍ਸ ਹੈ ।

ਕੀ ਵਧੀਆ ਰਿਹਾ ਅਤੇ ਕੀ ਹੋਰ ਵਧੀਆ ਹੋ ਸਕਦਾ ਸੀ।

ਫਿਲਮ ਦੇ ਵਿੱਚ ਲੋਕੇਸ਼ਨਾਂ ਦੀ ਚੋਣ ਬਹੁਤ ਚੰਗੀ ਹੈ , ਸਿਨੇਮਾਟੋਗ੍ਰਾਫ਼ੀ ਅਵੱਲ ਦਰਜੇ ਦੀ ਹੈ , ਪਰ ਫਿਲਮ ਥੋੜੀ ਹੋਰ ਟਾਈਟ ਹੋ ਸਕਦੀ ਸੀ , ਗਾਣੇ ਫਿਲਮ ਦੇ ਵਿੱਚ ਬਹੁਤ ਹਨ ਅਤੇ ਗਾਣਿਆਂ ਦੀ ਟਾਈਮਿੰਗ ਵੀ ਕੁੱਝ ਜ਼ਿਆਦਾ ਸਹੀ ਨਹੀਂ ਸੀ , ਮੰਜੇ ਬਿਸਤਰੇ 1 ਦਾ ਮੁਕਾਬਲਾ ਕਰਨਾ ਮੁਸ਼ਕਿਲ ਸੀ ਇਸ ਫਿਲਮ ਲਈ , ਪਰ ਫਿਰ ਵੀ ਕੀਤੇ ਨਾ ਕੀਤੇ ਜੇ ਫਿਲਮ ਉਸ ਲੈਵਲ ਤੇ ਨਹੀਂ ਜਾ ਸਕੀ ਤਾਂ ਉਸ ਤੋਂ ਬਹੁਤ ਮਾੜੀ ਵੀ ਨਹੀਂ ਸੀ।

ਮੂਵੀ ਨੂੰ ਸਾਡੇ ਵਲੋਂ ਨੇ 3.5 /5।

ਇਹ ਸੀ ਸਾਢੇ ਵਲੋਂ ਰਿਵਿਊ ਤੁਸੀਂ ਕੀ ਸੋਚਦੇ ਹੋ ਸਾਨੂੰ ਜਰੂਰ ਦੱਸੋ , ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਅਤੇ ਫਿਲਮ ਦੇਖਣ ਜਰੂਰ ਜਾਓ।

ALSO WATCH VIDEO REVIEW

Leave a Reply