dr br ambedkar mission and welfare socity hariana – ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਵੇਲਫੇਅਰ ਸੁਸਾਇਟੀ (ਰਜਿ.) ਹਰਿਆਣਾ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 132 ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ,ਡਾਕਟਰ ਰਵਜੋਤ ਸਿੰਘ ਜੀ ਐੱਮ. ਐੱਲ . ਏ. ਹਲਕਾ ਸ਼ਾਮ ਚੌਰਾਸੀ ਜੀ ਮੁੱਖ ਮਹਿਮਾਨ ਵਜੋਂ ਹਾਜਿਰ ਹੋਏ

ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਵੇਲਫੇਅਰ ਸੁਸਾਇਟੀ (ਰਜਿ.) ਹਰਿਆਣਾ , ਜਿੱਲ੍ਹਾ ਹੋਸ਼ਿਆਰਪੁਰ ਦੁਆਰਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 132 ਵਾਂ ਜਨਮ ਦਿਵਸ ਪ੍ਰਧਾਨ ਸ਼੍ਰੀ ਕਰਨੈਲ ਸਿੰਘ ਸੇਵਾ ਮੁਕਤ ਸੀ. ਬੈਂਕ ਮੈਨੇਜਰ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਡਾ. ਬੀ. ਆਰ. ਅੰਬੇਡਕਰ ਕਮਿਊਨਟੀ ਹਾਲ , ਮੁਹੱਲਾ ਮੈਹਤਿਆ , ਹਰਿਆਣਾ ਵਿਖੇ ਮਨਾਇਆ ਗਿਆ , ਇਸ ਮੌਕੇ ਤੇ ਹਰਮਨ ਪਿਆਰੇ ਨੇਤਾ ਮਾਣਯੋਗ ਡਾਕਟਰ ਰਵਜੋਤ ਸਿੰਘ ਜੀ ਐੱਮ. ਐੱਲ . ਏ. ਹਲਕਾ ਸ਼ਾਮ ਚੌਰਾਸੀ ਜੀ ਮੁੱਖ ਮਹਿਮਾਨ ਵਜੋਂ ਹਾਜਿਰ ਹੋਏ , ਡਾ. ਸਾਹਿਬ ਨੇ ਬਾਬਾ ਸਾਹਿਬ ਦੇ ਜਨਮਦਿਨ ਦੀਆਂ ਮੁਬਾਰਕਬਾਦ ਦਿੱਤੀਆਂ ਅਤੇ ਬਾਬਾ ਸਾਹਿਬ ਦੇ ਫਲਸਫੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ , ਇਨ. ਮਹਿੰਦਰ ਸਿੰਘ ਸੰਧਰ ਨੇਤਾ ਬਸਪਾ ਜੀ ਨੇ ਵੀ ਪ੍ਰੋਗਰਾਮ ਚ ਹਾਜਰੀ ਲਗਵਾਈ ਅਤੇ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਲਈ ਉਤਸਾਹਿਤ ਕੀਤਾ-dr-br-ambedkar-mission-and-welfare-socity-hariana-birthday-celebration-of-baba-sahib

dr br ambedkar mission and welfare socity hariana
dr br ambedkar mission and welfare socity hariana

dr br ambedkar mission and welfare socity hariana

ਪ੍ਰੋਗਰਾਮ ਦਾ ਆਗਾਜ 11 ਵਜੇ ਕਮੇਟੀ ਦੁਆਰਾ ਬਾਬਾ ਸਾਹਿਬ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੋਇਆ , ਹਾਲ ਦੇ ਅੰਦਰ ਨੂੰ ਜਾਂਦੇ ਰਾਹ ਤੇ ਲੱਗੇ ਕਿਤਾਬਾਂ ਦੇ ਸਟਾਲ ਲੱਗੇ ਹੋਏ ਦੇਖ ਕੇ ਖੁਸ਼ੀ ਹੋਈ , ਕੇ ਬਾਬਾ ਜੀ ਦੇ ਨਾਮ ਤੇ ਭੀੜ ਇਕੱਠੀ ਕਰਨ ਦਾ ਮੰਤਵ ਨਹੀਂ ਹੈ ਸਗੋਂ ਕੇ ਓਹਨਾ ਦੀ ਸੋਚ ਤੇ ਪਹਿਰਾ ਦਿੱਤਾ ਜਾ ਰਿਹਾ ਹੈ , ਹਾਲ ਵਿੱਚ ਬਾਬਾ ਸਾਹਿਬ ਦੁਆਰਾ ਕਹੇ ਸਲੋਗਨ ਲਗਾਏ ਗਏ ਸਨ

ਸਟੇਜ ਨੂੰ ਸੰਭਾਲਣ ਦਾ ਜਿੰਮਾ ਸ਼੍ਰੀ ਅਵਤਾਰ ਸਿੰਘ ਲੇਹਲ ਸੇਵਾਮੁਕਤ ਹੈੱਡ ਮਾਸਟਰ ਅਤੇ ਸ਼੍ਰੀ ਸੁਖਵਿੰਦਰ ਸਿੰਘ ਮਾਸਟਰ ਜੀ ਨੇ ਨਿਭਾਇਆ , ਸ਼੍ਰੀ ਅਵਤਾਰ ਸਿੰਘ ਜੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ , ਇੱਕ ਮੱਨੁਖ ਤੋਂ ਮਨੁੱਖਤਾ ਦਾ ਮਸੀਹਾ ਬਣਨ ਤੱਕ ਦੇ ਸਫਰ ਨੂੰ ਵਿਸਤਾਰ ਚ ਸਰੋਤਿਆਂ ਦੇ ਨਾਲ ਸਾਂਝਾ ਕੀਤਾ , ਸ਼੍ਰੀ ਅਵਤਾਰ ਸਿੰਘ ਜੀ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਕਵੀ ਦੀਆਂ ਸੱਤਰਾਂ ਸਾਂਝੀਆਂ ਕੀਤੀਆਂ ” ਹੱਕ ਚਾਹੁੰਦੇ ਹੋ ਲੜਨਾ ਸਿੱਖੋ , ਲੜਨਾ ਹੈ ਤਾਂ ਪੜਨਾ ਸਿੱਖੋ , ਪੜ ਗਏ ਤਾਂ ਜੁੜਨਾ ਸਿੱਖੋ ”

dr br ambedkar mission and welfare socity hariana - mr avtar singh lehal ji

ਇਸ ਤੋਂ ਬਾਅਦ ਬੱਚਿਆਂ ਦੇ ਭਾਸ਼ਣ ਕਰਵਾਏ ਗਏ , ਭਾਸ਼ਣ ਦੀ ਸ਼ੁਰੂਵਾਤ ਨੇਹਾ ਲੇਹਲ ਦੁਆਰਾ ਕੀਤੀ ਗਈ , ਜਿਸ ਨੇ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਵਿਸਤਾਰ ਨਾਲ ਚਾਨਣਾ ਪਾਇਆ , ਸਰੋਤਿਆਂ ਨੇ ਜਾਣਕਾਰੀ ਭਰਪੂਰ ਭਾਸ਼ਣ ਦਾ ਆਨੰਦ ਮਾਣਿਆ ਅਤੇ ਬਾਰ ਬਾਰ ਤਾੜੀਆਂ ਨਾਲ ਹੋਂਸਲਾ ਅਫਜਾਈ ਕੀਤੀ , ਅਗਲੇ ਭਾਸ਼ਣ ਦੀ ਬਾਰੀ ਅਮਨਪ੍ਰੀਤ ਸਿੰਘ ਲੇਹਲ ਦੀ ਸੀ ਜਿਹਨਾਂ ਨੇ ਬਹੁਤ ਹੀ ਜੋਸ਼ੀਲੇ ਅੰਦਾਜ ਦੇ ਵਿੱਚ ਬਾਬਾ ਸਾਹਿਬ ਜੀ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਅਤੇ ਤਾੜੀਆਂ ਦੇ ਨਾਲ ਗੂੰਜਦਾ ਹਾਲ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕੇ ਅੱਜ ਕੱਲ ਦੇ ਬੱਚੇ ਫੋਨਾਂ ਦਾ ਇਸਤੇਮਾਲ ਗੇਮਾਂ ਖੇਡਣ ਦੇ ਵਿੱਚ ਹੀ ਨਹੀਂ , ਅਜਿਹੀ ਅਣਮੁੱਲੀ ਜਾਣਕਾਰੀ ਹਾਸਿਲ ਕਰਨ ਦੇ ਵਿੱਚ ਵੀ ਕਰਦੇ ਹਨ , ਇਸ ਤੋਂ ਬਾਅਦ ਨੇਹਾ ਨਲੋਆ ਅਤੇ ਤਰਨਜੀਤ ਨਲੋਆ ਨੇ ਇਕੱਠਿਆਂ ਬਾਬਾ ਸਾਹਿਬ ਜੀ ਦੇ ਦੱਸੇ ਹੋਏ ਮਾਰਗਾਂ ਨੂੰ ਵਖੂਬੀ ਬਿਆਨ ਕੀਤਾ-dr-br-ambedkar-mission-and-welfare-socity-hariana-birthday-celebration-of-baba-sahib

dr br ambedkar mission and welfare socity hariana - amanpreet lehal

dr br ambedkar mission and welfare socity hariana - nehal lehal

ਇਸ ਤੋਂ ਬਾਅਦ ਸ਼੍ਰੀ ਸੁਰਿੰਦਰਪਾਲ ਸਿੰਘ ਲੇਹਲ ਲੈਕਚਰਾਰ ਜੀ ਨੇ ਬਹੁਤ ਹੀ ਖੂਬਸੂਰਤ ਭਾਸ਼ਣ ਦਿੱਤਾ , ਓਹਨਾ ਦੁਆਰਾ ਬਾਬਾ ਸਾਹਿਬ ਜੀ ਦੇ ਉੱਤੇ ਕਹੀ ਗਈ ਕਵਿਤਾ ਜੋ ਕੇ ਇਸ ਤਰ੍ਹਾਂ ਹੈ

” ਸ਼ਬਦਕੋਸ਼ ਚੋ ਖਾਰਿਜ ਕਰ ਦਿਓ , ਜਿੱਥੇ ਲਿਖਿਆ ਸ਼ਬਦ ਅਸੰਭਵ , ਸੰਭਵ ਸੰਭਵ ਸੰਭਵ ਕਰ ਦਿਓ , ਜਿੱਥੇ ਲਿਖਿਆ ਸ਼ਬਦ ਅਸੰਭਵ , ਜੱਦ ਤੋਂ ਜੰਮੇ ਏ ਹੀ ਸੁਣਦੇ , ਹਿੰਮਤ ਨੂੰ ਹੀ ਮੰਜਿਲ ਮਿਲਦੀ , ਤਿਸ ਗੱਲ ਨੂੰ ਹੁਣ ਸੱਚੀ ਕਰ ਦਿਓ , ਸੰਭਵ ਸੰਭਵ ਸੰਭਵ ਕਰ ਦਿਓ , ਜਿੱਥੇ ਲਿਖਿਆ ਸ਼ਬਦ ਅਸੰਭਵ ”

dr br ambedkar mission and welfare socity hariana - mr  surinderpal singh lehal ji

ਇਸ ਕਵਿਤਾ ਤੋਂ ਬਾਅਦ ਸਰੋਤਿਆਂ ਦਾ ਜੋਸ਼ ਦੇਖਣ ਵਾਲਾ ਸੀ , ਤਾੜੀਆਂ ਗਵਾਹ ਸਨ ਕੇ ਸ਼੍ਰੀ ਸੁਰਿੰਦਰਪਾਲ ਸਿੰਘ ਲੇਹਲ ਜੀ ਦੇ ਭਾਸ਼ਣ ਨੇ ਸਰੋਤਿਆਂ ਚ ਜੋਸ਼ ਫੂਕਣ ਦਾ ਕੰਮ ਕੀਤਾ

ਇਸ ਤੋਂ ਬਾਅਦ ਬੁਲਾਰਿਆਂ ਨੇ ਬਾਰੀ ਬਾਰੀ ਆ ਕੇ ਬਾਬਾ ਸਾਹਿਬ ਜੀ ਦੇ ਜੀਵਨ ਉੱਤੇ ਚਾਨਣਾ ਪਾਇਆ ਹੇਠ ਲਿਖੇ ਬੁਲਾਰਿਆਂ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ : ਸ਼੍ਰੀ ਮੋਹਨ ਲਾਲ ਸੇਵਾ ਮੁਕਤ ਜਨਰਲ ਮੈਨਜਰ , ਸ਼੍ਰੀ ਨਵਤੇਜ ਸਿੰਘ ਸੇਵਾ ਮੁਕਤ ਪ੍ਰਿੰਸੀਪਲ , ਸ਼੍ਰੀ ਮੁਕੇਸ਼ ਕੁਮਾਰ ਸੇਵਾ ਮੁਕਤ ਜੇ ਈ , ਡਾ. ਬਲਦੇਵ ਸਿੰਘ SMO ਚੱਕੋਵਾਲ , ਡਾ. ਸੁਨੀਲ ਅਹੀਰ ਸੇਵਾ ਮੁਕਤ DFPO , ਡਾ. ਜਗਤਾਰ ਸਿੰਘ ਨੋਡਲ ਅਫਸਰ , ਸ਼੍ਰੀ ਸੁਖਵਿੰਦਰ ਸਿੰਘ DDEO , ਸ਼੍ਰੀ ਸਤਨਾਮ ਸਿੰਘ SDO PSPCL ਹਰਿਆਣਾ , ਸ਼੍ਰੀ ਸੁਭਾਸ਼ ਚੰਦਰ ਲੈਕਚਰਾਰ ਇੰਗਲਿਸ਼

ਲੋੜਵੰਦਾ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਜੋ ਕੇ ਕੁਲਦੀਪ ਸਿੰਘ ਲੇਹਲ ਕਨੇਡਾ ਨਿਵਾਸੀ ਵਲੋਂ ਦਾਨ ਕੀਤੀਆਂ ਗਈਆਂ ਸਨ

ਵਿਦ੍ਯਾਰਥਣ ਖੁਸ਼ਬੂ ਪੁਤ੍ਰੀ ਸ਼੍ਰੀ ਹੀਰਾ ਲਾਲ ਮਾਤਾ ਬਲਵਿੰਦਰ ਕੌਰ ਜਿਸ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚੋ 500 ਵਿੱਚੋ 500 ਅੰਕ ਪ੍ਰਾਪਤ ਕਰ ਕੇ ਸਮਾਜ ਦਾ ਨਾਮ ਉੱਚਾ ਕਰਨ ਤੇ ਉਸ ਨੂੰ ਸਨਮਾਨਿਤ ਕੀਤਾ ਗਿਆ

ਸਮਾਗਮ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਕਮੇਟੀ ਕਰਨੈਲ ਸਿੰਘ ਸੀ . ਮੈਨੇਜਰ ਦੀ ਆਗਿਆ ਨਾਲ ਸ਼੍ਰੀ ਅਵਤਾਰ ਸਿੰਘ ਲੇਹਲ ਸੇਵਾ ਮੁਕਤ ਮੁੱਖ ਅਧਿਆਪਕ ਵਲੋਂ , ਆਏ ਹੋਏ ਮਹਿਮਾਨਾਂ ਪਤਵੰਤੇ ਸੱਜਣਾ , ਸੁਰੱਖਿਆ ਅਧਿਕਾਰੀਆਂ ਖਾਸ ਕਰ ਸ਼੍ਰੀ ਨਰਿੰਦਰ ਸਿੰਘ SHO ਹਰਿਆਣਾ ਅਤੇ ਓਹਨਾ ਦੀ ਟੀਮ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ

ਕਮੇਟੀ : ਸ਼੍ਰੀ ਕਰਨੈਲ ਸਿੰਘ ਸੇਵਾ ਮੁਕਤ ਸੀ . ਮੈਨੇਜਰ , ਮਾਸਟਰ ਸੁਖਵਿੰਦਰ ਸਿੰਘ , ਸ਼੍ਰੀ ਅਵਤਾਰ ਸਿੰਘ ਲੇਹਲ ਸੇਵਾ ਮੁਕਤ ਹੈੱਡ ਮਾਸਟਰ , ਸ੍ਰੀ ਗੁਰਦਿਆਲ ਸਿੰਘ ਸੇਵਾ ਮੁਕਤ ਹੈੱਡ ਮਾਸਟਰ , ਡਾ. ਰਾਮ ਪ੍ਰਕਾਸ਼ , ਸ਼੍ਰੀਮਤੀ ਰਾਮ ਕੌਰ , ਸ਼੍ਰੀ ਅਵਤਾਰ ਚੰਦ ਸੇਵਾ ਮੁਕਤ ਮੈਨੇਜਰ , ਸ਼੍ਰੀ ਮਦਨ ਲਾਲ ਸੇਵਾ ਮੁਕਤ ਪ੍ਰਿੰਸੀਪਲ , ਸ਼੍ਰੀ ਕਮਲ ਕੁਮਾਰ , ਸ਼੍ਰੀ ਦੇਸ ਰਾਜ , ਸ਼੍ਰੀ ਕਰਨੈਲ ਸਿੰਘ ਐਡਵੋਕੇਟ , ਸ਼੍ਰੀ ਰਾਮ ਪ੍ਰਕਾਸ਼ ਸੇਵਾ ਮੁਕਤ ਪ੍ਰਿੰਸੀਪਲ , ਸ਼੍ਰੀ ਰਾਮ ਕਿਸ਼ਨ , ਸ਼੍ਰੀ ਪਰਗਟ ਸਿੰਘ ਲੇਹਲ ਸੇਵਾ ਮੁਕਤ ਸੁਪਰਿਟੇਂਡੈਂਟ , ਡਾ . ਹਰਮੇਸ਼ ਕੁਮਾਰ , ਪ੍ਰੋਫ਼ . ਨਰਿੰਦਰ ਪੁਖਰਾਜ , ਸ਼੍ਰੀ ਯਸ਼ਪਾਲ ਬੰਟੀ , ਸ਼੍ਰੀ ਮਤੀ ਸੁਨੀਤਾ ਦੇਵੀ , ਸ਼੍ਰੀ ਮਤੀ ਮਨਦੀਪ ਕੌਰ , ਸ਼੍ਰੀ ਮਨਜੀਤ ਸਿੰਘ ਲੇਹਲ , ਸ਼੍ਰੀ ਬਲਬੀਰ ਸਿੰਘ ਕਲਸੀ ਗੋਬਿੰਦ ਪੁਰ ਖੁਣ ਖੁਣ , ਸ਼੍ਰੀ ਬਲਵੰਤ ਸਿੰਘ , ਸ਼੍ਰੀ ਲਾਲ ਸਿੰਘ ASI , ਮਾਸਟਰ ਮੋਹਨ ਲਾਲ , ਸ਼੍ਰੀ ਕੁਲਦੀਪ ਹਰਿਆਣਾ- dr-br-ambedkar-mission-and-welfare-socity-hariana-birthday-celebration-of-baba-sahib

dr br ambedkar mission and welfare socity hariana ravjot ji mla

dr br ambedkar mission and welfare socity hariana sandhar sahib

dr br ambedkar mission and welfare socity hariana - karnail singh

  • ਬਾਬਾ ਸਾਹਿਬ ਦੀਆਂ ਕਿਤਾਬਾਂ ਪੜਨ ਅਤੇ ਖਰੀਦਣ ਲਈ ਓਹਨਾ ਤੇ ਕਲਿਕ ਕਰੋ – dr-br-ambedkar-mission-and-welfare-socity-hariana-birthday-celebration-of-baba-sahib

3.

4.

5.

Read More Articles

Leave a Reply