“ਬਚਪਨ” “ਛੁੱਟੀਆਂ” ਅਤੇ ,”ਨਾਨਕੇ” – ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜੋ ਮਜਾ ਮਿਲਦਾ ਸੀ ਅੱਜ ਕੱਲ ਉਹ ਲੱਖਾਂ ਰੁਪਏ ਦੀਆਂ ਵਸਤਾਂ ਦੇ ਵਿੱਚ ਵੀ ਨਹੀਂ।

ਅੱਜ ਦਾ ਦਿਨ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਰਸਮੀ ਆਖਰੀ ਦਿਨ ਹੈ , ਮੈਂ ਆਪਣੇ ਨਿਜੀ ਅਨੁਭਵ ਤੋਂ ਕਹਿ ਸਕਦਾ ਹਾਂ ਕੇ ਕੱਲ ਨੂੰ 90 ਪਰਸੈਂਟ ਬੱਚੇ ਸਕੂਲ ਨਹੀਂ ਜਾਣਗੇ , ਕਈ ਬੱਚਿਆਂ ਦਾ ਆਪਣੇ ਨਾਨਕੇ ਵਾਪਿਸ ਆਉਣ ਦਾ ਦਿੱਲ ਨਹੀਂ ਕਰ ਰਿਹਾ ਹੋਵੇਗਾ, ਕਿਸੇ ਦੇ ਅੰਦਰ ਕੰਮ ਨਾ ਕਰਨ ਦੀ ਘਬਰਾਹਟ ਹੋਵੇਗੀ , ਕਿਸੇ ਦਾ ਢਿੱਡ ਦੁਖੇਗਾ ਤੇ ਕਿਸੇ ਨੂੰ ਬੁਖਾਰ ਹੋ ਜਾਵੇਗਾ , ਨਾ ਡਰੋਂ ਨਾ ਇਹ ਕੋਈ ਬਿਮਾਰੀ ਦੇ ਲੱਛਣ ਨਹੀਂ ਇਹ ਸਿਰਫ ਛੁੱਟੀਆਂ ਮੁੱਕ ਜਾਣ ਕਰ ਕੇ ਹੋਵੇਗਾ।

ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਅਤੇ ਮੇਰਾ ਨਾਨਕੇ ਜਾਣਾ।

ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਵੀ ਨੀ ਹਾਲੇ ਕੇ ਨਾਨਾ ਜੀ ਤੇ ਨਾਨੀ ਜੀ ਦਾ ਫੋਨ ਆਈ ਜਾਣਾ ਕੇ ਹਾਲੇ ਛੁੱਟੀਆਂ ਹੋਈਆਂ ਕੇ ਨਹੀਂ। ਮੰਮੀ ਨੇ ਬੜੇ ਰੋਹਬ ਨਾਲ ਕਹਿਣਾ ਕੇ ਤੁਹਾਨੂੰ ਕੱਲ ਹੀ ਤਾ ਕਿਹਾ ਸੀ ਕੇ ਹਾਲੇ ਨੀ ਹੋਈਆਂ।

ਜਦੋਂ ਛੁੱਟੀਆਂ ਹੋ ਜਾਣੀਆਂ, ਨਾਨਕੇ ਜਾਣਾ ਤਾਂ ਨਾਨਾ ਜੀ ਨੇ ਆਪ ਹੀ ਬੱਸ ਅੱਡੇ ਤੇ ਲੈਣ ਆ ਜਾਣਾ, ਬੱਸ ਦੇ ਆਉਣ ਤੋਂ ਪਹਿਲਾਂ ਹੀ ਪਹੁੰਚ ਜਾਣਾ, ਘਰ ਨਾਨੀ ਨੇ ਵੀ ਪੂਰੀ ਤਿਆਰੀ ਖਿੱਚੀ ਹੋਣੀ , ਮੰਮੀ ਤੋਂ ਲੈ ਕੇ ਡੈਡੀ ਅਤੇ ਸਾਡੇ ਸਾਰਿਆਂ ਦੀਆਂ ਮਨਪਸੰਦ ਦੀਆਂ ਚੀਜਾਂ ਬਣੀਆਂ ਹੋਣੀਆਂ, ਨਾਨੀ ਇਹ ਸੱਭ ਕਿਸ ਤਰ੍ਹਾਂ ਕਰ ਲੈਂਦੀ ਸੀ ਇਹ ਹਾਲੇ ਵੀ ਰਾਜ ਹੈ।

ਨਾਨਾ ਨਾਨੀ ਦੇ ਜਾਣ ਤੋਂ ਬਾਅਦ , ਕਦੀ ਵੀ ਉਹ ਫੋਨ ਨਹੀਂ ਆਇਆ ਕੇ ਹਾਲੇ ਨਿਆਣੈਆ ਨੂੰ ਛੁੱਟੀਆਂ ਹੋਈਆਂ ਕੇ ਨਹੀਂ, ਮੇਰੀ ਹੀ ਨਹੀਂ ਕਈ ਬੱਚਿਆਂ ਦੀਆਂ ਮਾਵਾਂ ਉਹ ਫੋਨ ਉਡੀਕ ਰਹੀਆਂ ਹਨ।

Leave a Reply