ਮੋਦੀ ਫ਼ਕੀਰ ਨਹੀਂ ਅਸਲੀ ਫ਼ਕੀਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਚ ਕੀਤੀ। -ਭਗਵੰਤ ਮਾਨ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕੀ ਕੀ ਕਿਹਾ ਅਤੇ ਪੰਜਾਬ ਦੇ ਕਿਹੜੇ ਮੁੱਦੇ ਉਠਾਏ

ਅੱਜ ਲੋਕ ਸਭਾ ਵਿੱਚ ਭਾਸ਼ਣ ਦੇਂਦੇ ਹੋਏ ਭਗਵੰਤ ਮਾਨ ਕਈ ਮਸਲਿਆਂ ਉੱਤੇ ਆਪਣੇ ਵਿਚਾਰ ਰੱਖੇ ਓਹਨਾ ਨੇ ਸਪੀਕਰ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਮੇਰਾ ਇਹ ਪਹਿਲਾ ਭਾਸ਼ਣ ਹੈ ਇਸ ਲਈ ਮੈਂ ਆਪਣਾ ਭਾਸ਼ਣ ਪੰਜਾਬੀ ਦੇ ਵਿਚ ਦਵਾਂਗਾ ਫਿਰ ਓਹਨਾ ਨੇ ਇੱਕ ਇੱਕ ਕਰ ਕੇ ਕਈ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।

ਮੋਦੀ ਫ਼ਕੀਰ ਨਹੀਂ ਅਸਲੀ ਫ਼ਕੀਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਚ ਕੀਤੀ।

ਭਾਸ਼ਣ ਦੇ ਸ਼ੂਰੁਆਤ ਦੇ ਵਿੱਚ ਹੀ ਮੋਦੀ ਨੂੰ ਘੇਰਦਿਆਂ ਓਹਨਾ ਨੇ ਕਿਹਾ ਕੇ ਦੱਸ ਦੱਸ ਲੱਖ ਦੇ ਸੂਟ ਪਾ ਕੇ ਫ਼ਕੀਰੀਆਂ ਨੀ ਹੁੰਦੀਆਂ, ਬੈਂਕਾਂ ਨੂੰ ਲੁੱਟਣ ਵਾਲਿਆਂ ਨਾਲ ਦੋਸਤੀ ਰੱਖਣ ਵਾਲਿਆਂ ਨੂੰ ਫਕੀਰ ਨਹੀਂ ਕਹਿੰਦੇ , ਓਹਨਾ ਨੇ ਕਿਹਾ ਕੇ ਫ਼ਕੀਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਚ ਕੀਤੀ , ਓਹਨਾ ਕਿਹਾ ਕੇ ਦੋ ਹੀ ਲੀਡਰ ਹੋਏ ਨੇ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਸਿੰਘ ਜਿਹਨਾਂ ਨੇ ਲੋਕਾਂ ਨੂੰ ਲੀਡ ਕੀਤਾ।

ਪੰਜਾਬ ਦੇ ਕਿਸਾਨਾਂ ਪਾਣੀ ਅਤੇ ਬੇਰੋਜਗਾਰੀ ਉੱਤੇ।

ਪੰਜਾਬ ਦਾ ਕਿਸਾਨ ਕਰਜ਼ਈ ਹੈ , ਪਾਣੀ ਥੱਲੇ ਜਾ ਰਿਹਾ ਹੈ , ਪੰਜਾਬ ਮਾਰੂਥਲ ਬਣ ਰਿਹਾ ਹੈ , ਪੰਜਾਬੀ ਫੌਜ ਚ ਸੱਭ ਤੋਂ ਵੱਧ ਹੁੰਦਾ ਸੀ ਪਰ ਹੁਣ ਪੰਜਾਬ ਦੇ ਛੇ ਛੇ ਫੁੱਟ ਦੇ ਗੱਭਰੂ ਸਾਊਦੀ ਅਰਬ ਦੇ ਟਿੱਬਿਆਂ ਅਤੇ ਆਰਮੀਨੀਆ ਚ ਦਿਹਾੜੀਆਂ ਕਰਦੇ ਨੇ , ਪੰਜਾਬੀਆਂ ਨੂੰ ਟ੍ਰੇਵਲ ਏਜੇਂਟ ਲੁੱਟੀ ਜਾ ਰਹੇ ਨੇ।

ਦੇਸ਼ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਬਾਰੇ।

ਦੇਸ਼ ਲਈ ਪੰਜਾਬੀਆਂ ਦੀਆ ਕੁਰਬਾਨੀਆਂ ਬਾਰੇ ਓਹਨਾ ਨੇ ਕਿਹਾ ਕੇ ਨੱਬੇ ਪਰਸੇੰਟ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਦਿੱਤੀਆਂ , ਓਹਨਾ ਨੇ ਕਿਹਾ ਕੇ ਸੋ ਸਾਲ ਹੋ ਚੁੱਕੇ ਨੇ ਜੱਲਿਆਵਾਲੇ ਕਾਂਡ ਨੂੰ , ਉੱਥੇ ਜੋ ਸ਼ਹੀਦ ਹੋਏ ਓਹਨਾ ਦੀਆ ਆਤਮਾ ਤੜਫ ਰਹੀਆਂ ਹੋਣੀਆਂ ਕੇ ਸਾਡੇ ਨੌਜਵਾਨ ਉੱਥੇ ਜਾਣ ਦੀਆ ਸਕੀਮਾਂ ਬਣਾ ਰਹੇ ਨੇ।

ਫਤਿਹਵੀਰ ਨੂੰ ਨਾ ਬਚਾ ਸਕੇ ਜਾਣ ਬਾਰੇ।

ਫ਼ਤੇਹਵੀਰ ਬਾਰੇ – ਐਨ ਡੀ ਆਰ ਐੱਫ ਨੂੰ ਬਾਰੇ ਓਹਨਾ ਨੇ ਕਿਹਾ ਕੇ ਸਾਡਾ ਦੇਸ਼ ਗੱਲਾਂ ਤਾਂ ਚੰਨ ਮੰਗਲ ਤੇ ਜਾਣ ਲਈ ਕਰਦੇ ਨੇ ਪਰ ਅਸੀਂ 120 ਫੁੱਟ ਤੋਂ ਆਪਣਾ ਬੱਚਾ ਨੀ ਬਚਾ ਸਕੇ , ਓਹਨਾ ਨੇ ਕਿਹਾ ਕੇ ਤੋਂ 40 ਫੁੱਟ ਤੋਂ ਹੇਠਾਂ ਤੱਕ ਪੁੱਟਣ ਲਈ ਏਕੁਪਮੇੰਟ ਨਹੀਂ ਹੈ ਐਨ ਡੀ ਆਰ ਐੱਫ ਕੋਲ।

ਪੰਜਾਬ ਚ ਇੰਡਸਟਰੀ ਦੇ ਮਾੜੇ ਹਾਲ ਬਾਰੇ।

ਓਹਨਾ ਕਿਹਾ ਪੰਜਾਬ ਦੇ ਗਵਾਂਢੀ ਰਾਜ ਟੈਕਸ ਹੇਵਨ ਹਨ , ਓਹਨਾ ਕਿਹਾ ਕੇ ਪੰਜਾਬ ਕੋਲ ਏਅਰਪੋਰਟ ਹੈ ,ਰੇਲਵੇ ਹੈ , ਸਾਡੇ ਪੰਜਾਬ ਦੇ ਵਿੱਚ ਸਰਕਾਰ ਇੰਡਸਟਰੀ ਲਗਵਾਏ ਤਾਂ ਕੇ ਸਾਡੇ ਨੌਜਵਾਨ ਬਾਹਰ ਜਾਣ ਦੀ ਬਜਾਏ ਇੱਥੇ ਹੀ ਰਹਿ ਕੇ ਕੰਮ ਕਰ ਸਕਣ।

ਓਹਨਾ ਨੇ ਆਪਣਾ ਇਹ ਭਾਸ਼ਣ ਆਪਣੇ ਫੇਸਬੁੱਕ ਦੇ ਪੇਜ ਤੇ ਵੀ ਸ਼ੇਅਰ ਕੀਤਾ , ਵੀਡੀਓ ਦੇਖਣ ਲਈ ਕ੍ਲਿਕ ਕਰੋ।

READ MORE

Leave a Reply