ਕਿਉਂ ਸਾਡੇ ਦੇਸ਼ ਵਾਸੀ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਨਹੀਂ ਲੈਂਦੇ ? ਜੇਕਰ ਅਸੀਂ ਬੋਰਵੈਲ ਚ ਬੱਚੇ ਡਿਗਣ ਤੋਂ ਬਚਾਉਣ ਲਈ ਸਿੱਖਿਆ ਲਈ ਹੁੰਦੀ ਤਾਂ ਪ੍ਰਿੰਸ ਦੇ ਬੋਰਵੈਲ ਚ ਡਿਗਣ ਤੋਂ ਬਾਅਦ ਦੇ ਵਿੱਚ ਕੋਈ ਬੱਚਾ ਬੋਰਵੈਲ ਦੇ ਵਿੱਚ ਨਾ ਡਿੱਗਦਾ।

ਕਿਉਂ ਸਾਡੇ ਦੇਸ਼ ਵਾਸੀ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਨਹੀਂ ਲੈਂਦੇ ? ਜੇਕਰ ਅਸੀਂ ਬੋਰਵੈਲ ਚ ਬੱਚੇ ਡਿਗਣ ਤੋਂ ਬਚਾਉਣ ਲਈ ਸਿੱਖਿਆ ਲਈ ਹੁੰਦੀ ਤਾਂ ਪ੍ਰਿੰਸ ਦੇ ਬੋਰਵੈਲ ਚ ਡਿਗਣ ਤੋਂ ਬਾਅਦ ਦੇ ਵਿੱਚ ਕੋਈ ਬੱਚਾ ਬੋਰਵੈਲ ਦੇ ਵਿੱਚ ਨਾ ਡਿੱਗਦਾ।

ਅੱਜ ਤੋਂ ਤੇਰਾ ਸਾਲ ਪਹਿਲਾ ਵੀ ਹਲਦਹੇੜੀ ਪਿੰਡ ਜੋ ਹਰਿਆਣਾ ਪ੍ਰਾਂਤ ਦੇ ਜਿਲ੍ਹੇ ਕੁਰੂਕਸ਼ੇਤਰ ਦੇ ਵਿੱਚ ਪੈਂਦਾ ਹੈ , ਵਿੱਚ ਇੱਕ ਇੱਕ ਬੱਚਾ 60 ਫੁੱਟ ਦੇ ਬੋਰਵੈਲ ਵਿੱਚ ਡਿਗ ਗਿਆ ਸੀ ,ਉਸ ਨੂੰ ਫ਼ੌਜ ਦੇ ਦੁਆਰਾ ਬਾਹਰ ਕੱਢ ਲਿਆ ਗਿਆ ਸੀ , ਪਰ ਉਸ ਹਾਦਸੇ ਦੇ ਬਾਅਦ ਵਿੱਚ ਵੀ ਬੱਚੇ ਬੋਰਵੈਲ ਚ ਡਿਗਦੇ ਰਹੇ।

ਕਿੰਨੇ ਇਤੇਫਾਕ ਦੀ ਗੱਲ ਹੈ ਕੇ ਜਦੋਂ ਫਤਹਿਵੀਰ ਬੋਰਵੈਲ ਚ ਡਿੱਗਾ ਉਸ ਤੋਂ ਕੁਝ ਦਿਨ ਪਹਿਲਾ ਹੀ ਬੀਬੀਸੀ ਦੇ ਪੰਜਾਬੀ ਫੇਸਬੁੱਕ ਪੇਜ ਤੇ ਓਹਨਾ ਨੇ , 13 ਸਾਲ ਪਹਿਲਾ ਡਿਗ ਚੁੱਕੇ ਪ੍ਰਿੰਸ ਦੇ ਹੁਣ ਦੇ ਹਾਲ ਬਾਰੇ ਵੀਡੀਓ ਪਾਈ ਸੀ , ਅਤੇ ਮੈਂ ਸੋਚ ਰਿਹਾ ਸੀ ਕੇ ਚਲੋ ਸਾਡਾ ਦੇਸ਼ ਤਰੱਕੀ ਕਰ ਚੁੱਕਾ ਹੈ , 13 ਸਾਲ ਬਾਅਦ ਏਦਾਂ ਦੇ ਹਾਦਸੇ ਨਹੀਂ ਹੋ ਰਹੇ।

ਪਰ ਜਦੋਂ ਫ਼ਤੇਹਵੀਰ ਬੋਰ ਚ ਡਿੱਗਾ ਤਾਂ ਉਸ ਤੋਂ ਬਾਅਦ ਸਾਡੇ ਦੇਸ਼ ਦੀਆ ਤਰੱਕੀਆਂ ਸਾਹਮਣੇ ਆਉਣ ਲੱਗੀਆਂ ਕੇ ਸਾਡਾ ਦੇਸ਼ ਕਿੰਨੀ ਕੁ ਤਰੱਕੀ ਕਰ ਚੁੱਕਾ ਹੈ , ਇੰਟਰਨੇਟ ਤੇ ਲੱਖਾਂ ਦੀ ਤਦਾਤ ਦੇ ਵਿੱਚ ਫ਼ਤੇਹਵੀਰ ਲਈ ਅਰਦਾਸ ਦੁਆਵਾਂ ਤੇ ਪੂਜਾਵਾਂ ਹੋਈਆਂ।

ਪਿੰਡ ਵਾਸੀਆਂ ਨੇ , ਸਮਾਜ ਸੇਵੀ ਜਥੇਵੰਦੀਆਂ ਨੇ ਅਤੇ ਐਨ ਡੀ ਆਰ ਐਫ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ ਪਰ ਫ਼ਤੇਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ , ਲੋਕਾਂ ਨੇ ਖੁੱਲ ਕੇ ਸਰਕਾਰ ਖਿਲਾਫ ਭੜਾਸ ਕੱਢੀ , ਲੋਕਾਂ ਦੇ ਵਿੱਚ ਬਹੁਤ ਰੋਸ ਹੈ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 4 ਦਿਨ ਬਾਅਦ ਟਵਿੱਟਰ ਦੇ ਉੱਤੇ ਟਵੀਟ ਕਰ ਕੇ ਲਿਖਿਆ ਸੀ ਕੇ ਉਹ ਰੈਸਕਿਊ ਦੇ ਉੱਤੇ ਪੂਰੀ ਨਜ਼ਰ ਰੱਖੀ ਹੋਏ ਹਨ।

ਓਹਨਾ ਨੇ ਇੱਕ ਹੋਰ ਟਵੀਟ ਕੀਤਾ ਸੀ ਕੇ ਓਹਨਾ ਨੇ ਡੀਸੀ ਜਿੰਨੇ ਵੀ ਹਨ ਓਹਨਾ ਨੂੰ ਜਿੰਨੇ ਵੀ ਖੁੱਲੇ ਬੋਰ ਹਨ ਓਹਨਾ ਤੇ ਰਿਪੋਰਟ ਸੌਂਪਣ ਨੂੰ ਕਿਹਾ ਹੈ।

ਅਤੇ ਅੰਤ ਨੂੰ 6 ਦਿਨਾਂ ਬਾਅਦ ਸਵੇਰੇ ਖ਼ਬਰ ਮਿਲਦੀ ਹੈ ਕੇ ਫ਼ਤੇਹਵੀਰ ਨਹੀਂ ਬਚਾਇਆ ਜਾ ਸਕਿਆ।

ਲੋਕਾਂ ਵਿੱਚ ਰੋਸ ਹੈ ਉਹ ਸਰਕਾਰ ਦੇ ਖਿਲਾਫ ਰੋਸ ਵਿਖਾਵੇ ਕਰ ਰਹੇ ਹਨ।

ਇੰਟਰਨੇਟ ਤੇ ਖੂਬ ਗੱਲਾਂ ਹੋ ਰਹੀਆਂ ਨੇ ਕੇ ਜੇ ਬਾਦਲ ਜਾ ਕੈਪਟਨ ਦਾ ਪੋਤਾ ਹੁੰਦਾ ਜਾਂ ਕਿਸੇ ਅਮੀਰ ਦਾ ਮੁੰਡਾ ਹੁੰਦਾ ਤਾਂ ਕੁਝ ਘੰਟਿਆਂ ਦੇ ਵਿੱਚ ਕੱਢਿਆ ਜਾਣਾ ਸੀ , ਕਿਸੇ ਨੇ ਕਿਹਾ ਕੇ ਕੈਪਟਨ ਨੂੰ ਇਥੇ ਕੁਰਸੀ ਡਾਹ ਕੇ ਬੈਠ ਜਾਣਾ ਚਾਹੀਦਾ ਸੀ , ਤਾਂ ਜੋ ਕੰਮ ਤੇਜੀ ਚ ਹੁੰਦਾ ਪਰ ਸਾਨੂੰ ਸਰਕਾਰ ਦੇ ਨਾਲ ਨਾਲ ਆਪਣੀਆਂ ਨਲਾਇਕੀਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਬੋਰ ਉੱਥੇ ਸਰਕਾਰ ਨੇ ਨਹੀਂ ਪੁਟਿਆ ਸੀ ਅਤੇ ਨਾਂ ਹੀ ਸਰਕਾਰ ਨੇ ਫ਼ਤੇਹਵੀਰ ਨੂੰ ਉਸ ਬੋਰ ਦੇ ਅੰਦਰ ਸੁੱਟਿਆ ਸੀ , ਕੁੱਝ ਗ਼ਲਤੀਆਂ ਸਾਡੀਆਂ ਵੀ ਨੇ , ਜਿੰਨੇ ਵੀ ਬੋਰ ਸਾਡੇ ਆਲੇ ਦੁਆਲੇ ਖੁੱਲੇ ਹਨ ਓਹਨਾ ਨੂੰ ਬੰਦ ਕਰਨ ਲਈ ਅੱਜ ਤੋਂ ਹੀ ਕਮਰ ਕੱਸ ਲਈ ਜਾਵੇ ਤਾਕੇ ਕੋਈ ਹੋਰ ਫ਼ਤੇਹਵੀਰ ਆਪਣੀ ਜਾਨ ਨਾਂ ਗਵਾਏ।

Leave a Reply