ਰੋਹਿਤ ਸ਼ਰਮਾ ਨੇ ਦਿੱਤਾ ਯੁਵਰਾਜ ਸਿੰਘ ਦੀ ਰਿਟਾਇਰਮੈਂਟ ਤੇ ਬਿਆਨ , ਯੁਵਰਾਜ ਸਿੰਘ ਵੀ ਬੋਲਣ ਤੋਂ ਨਹੀਂ ਰਹਿ ਸਕੇ।

ਰੋਹਿਤ ਸ਼ਰਮਾ ਨੇ ਦਿੱਤਾ ਯੂਵਰਾਜ ਸਿੰਘ ਦੀ ਰਿਟਾਇਰਮੈਂਟ ਤੇ ਬਿਆਨ , ਯੂਵਰਾਜ ਸਿੰਘ ਵੀ ਬੋਲਣ ਤੋਂ ਨਹੀਂ ਰਹਿ ਸਕੇ।

ਯੁਵਰਾਜ ਸਿੰਘ ਨੇ 10 ਜੂਨ 2019 ਨੂੰ ਰਿਟਾਇਰਮੈਂਟ ਦਾ ਜਦੋਂ ਐਲਾਨ ਕੀਤਾ ਤਾਂ ਸਾਰੇ ਕ੍ਰਿਕਟ ਪ੍ਰੇਮੀਆਂ ਚ ਮਾਯੂਸੀ ਸ਼ਾ ਗਈ ਕੇ , ਸਾਡੇ ਦੇਸ਼ ਨੂੰ 20-20 (2007)ਅਤੇ 50 (2011) ਓਵਰ ਦਾ ਵਰਲਡ ਕੱਪ ਜਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਦੇਸ਼ ਦੇ ਹਰਮਨ ਪਿਆਰੇ ਕ੍ਰਿਕਟਰ ਨੂੰ ਬੀਸੀਸੀਆਈ ਨੇ ਚੱਜ ਨਾਲ ਵਿਦਾਈ ਨਹੀਂ ਦਿੱਤੀ , ਯੁਵਰਾਜ ਸਿੰਘ ਆਪਣੀ ਲਾਸਟ ਸੀਰੀਜ਼ ਜਾਂ ਆਖਰੀ ਮੈਚ ਦਾ ਹੱਕ ਰੱਖਦਾ ਸੀ।

ਇਸੇ ਤੇ ਭਾਰਤੀ ਟੀਮ ਦੇ ਮੌਜੂਦਾ ਵਿਸਫੋਟਕ ਬੱਲੇਵਾਜ ਰੋਹਿਤ ਸ਼ਰਮਾ ਨੇ ਟਵੀਟ ਕੀਤਾ ,” ਤੁਹਾਨੂੰ ਉਦੋਂ ਤੱਕ ਨਹੀਂ ਪਤਾ ਹੁੰਦਾ ਕੇ ਤੁਹਾਡੇ ਕੋਲ ਕੀ ਹੈ ਜਦੋਂ ਤੱਕ ਉਹ ਤੁਹਾਡੇ ਕੋਲ ਨਾ ਰਹੇ , ਤੁਹਾਨੂੰ ਬਹੁਤ ਸਾਰਾ ਪਿਆਰ , ਤੁਸੀਂ ਚੰਗੀ ਵਿਦਾਈ ਦਾ ਹੱਕ ਰੱਖਦੇ ਸੀ।”

ਇਸ ਦੇ ਜਵਾਬ ਚ ਯੁਵਰਾਜ ਸਿੰਘ ਨੇ ਕਿਹਾ ਕੇ ” ਤੁਹਾਨੂੰ ਪਤਾ ਹੈ ਕੇ ਮੈਨੂੰ ਅੰਦਰ ਤੋਂ ਕੀ ਲੱਗ ਰਿਹਾ ਹੈ , ਬਹੁਤ ਸਾਰਾ ਪਿਆਰ , ਤੁਸੀਂ ਇੱਕ ਲੇਜੇਂਡ ਬਣਨ ਜਾ ਰਹੇ ਹੋ।

ਇਕੱਲੇ ਰੋਹਿਤ ਹੀ ਨਹੀਂ ਦੇਸ਼ ਦਾ ਹਰ ਕ੍ਰਿਕੇਟ ਪ੍ਰੇਮੀ ਯੁਵਰਾਜ ਸਿੰਘ ਦੀ ਚੰਗੀ ਵਿਦਾਈ ਚਾਹੁੰਦਾ ਸੀ , ਯੁਵਰਾਜ ਇੱਕ ਖਿਡਾਰੀ ਹੀ ਨਹੀਂ ਇੱਕ ਯੋਧਾ ਹੈ , ਓਹਨਾ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਬਕਾਮਨਾਵਾਂ।

Leave a Reply