ਜਿੰਦਗੀ ਦੇ ਵਿੱਚ ਖੁਸ਼ ਰਹਿਣਾ ਏਨਾ ਔਖਾ ਕਿਉਂ ਹੋ ਚੁੱਕਾ ਹੈ? – ਅੱਜ ਕੱਲ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸੱਭ ਕੁੱਝ ਹੁੰਦਿਆਂ ਹੋਇਆ ਵੀ ਸਾਡੇ ਅੰਦਰ ਬੇਚੈਨੀ ਹੈ, ਸਾਡੇ ਕੋਲ ਬਹੁੱਤ ਕੁੱਝ ਹੋਣ ਦੇ ਬਾਵਜੂਦ ਵੀ ਹੋਰ ਜ਼ਿਆਦਾ ਹੋਣ ਦੀ ਹੋੜ ਨੇ ਸਾਨੂੰ ਕਮਲਾ ਕਰ ਛੱਡਿਆ ਹੈ ।

ਜਿੰਦਗੀ ਦੇ ਵਿੱਚ ਖੁਸ਼ ਰਹਿਣਾ ਏਨਾ ਔਖਾ ਕਿਉਂ ਹੋ ਚੁੱਕਾ ਹੈ।

ਮੈਂ ਅੱਜ ਪਿਛਲੇ ਇੱਕ ਘੰਟੇ ਤੋਂ ਕੁੱਝ ਲਿਖਣ ਬਾਰੇ ਸੋਚ ਰਿਹਾ ਸੀ , ਪਰ ਕੋਈ ਵਿਸ਼ਾ ਨਹੀਂ ਮਿਲ ਰਿਹਾ ਸੀ, ਸੋਚ ਸੋਚ ਕੇ ਆਪਣੇ ਆਪ ਨੂੰ ਕੋਸਦੇ ਹੋਏ ਪਹਿਲਾ ਤਾਂ ਮੈਂ ਨਿਰਾਸ਼ ਹੋਇਆ, ਫਿਰ ਪਤਾ ਨਹੀਂ ਕਿਉਂ ਬਹੁੱਤ ਦੁੱਖੀ ਹੋ ਗਿਆ, ਮੇਰੇ ਉਦਾਸ ਹੋਣ ਦਾ ਕਾਰਣ ਮੈਂ ਖੁੱਦ ਸੀ ।

ਅੱਜ ਕੱਲ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸੱਭ ਕੁੱਝ ਹੁੰਦਿਆਂ ਹੋਇਆ ਵੀ ਸਾਡੇ ਅੰਦਰ ਬੇਚੈਨੀ ਹੈ, ਸਾਡੇ ਕੋਲ ਬਹੁੱਤ ਕੁੱਝ ਹੋਣ ਦੇ ਬਾਵਜੂਦ ਵੀ ਹੋਰ ਜ਼ਿਆਦਾ ਹੋਣ ਦੀ ਹੋੜ ਨੇ ਸਾਨੂੰ ਕਮਲਾ ਕਰ ਛੱਡਿਆ ਹੈ, ਅਤੇ ਜੋ ਸਾਨੂੰ ਰੱਬ ਨੇ ਦਿੱਤਾ ਹੈ ਉਸ ਦੇ ਉੱਤੇ ਤਾਂ ਧਿਆਨ ਹੀ ਨਹੀਂ ਜਾਂਦਾ।

anger treatment

ਹੋਰ ਜ਼ਿਆਦਾ ਦੀ ਉੱਮੀਦ ਦੇ ਵਿੱਚ ਸਾਡੇ ਕੋਲ ਜੋ ਹੁੰਦਾ ਹੈ ਅਸੀਂ ਉਸ ਨੂੰ ਵੀ ਗਵਾ ਲੈਂਦੇ ਹਾਂ , ਇੱਕ ਕਹਾਣੀ ਜੋ ਤੁਸੀਂ ਬਚਪਨ ਦੇ ਵਿੱਚ ਸੁਣੀ ਹੋਵੇਗੀ , ਇੱਕ ਬਾਰ ਇੱਕ ਰਾਜਾ ਇੱਕ ਮਜਦੂਰ ਨੂੰ ਦੇਖਦਾ ਹੈ , ਉਹ ਕੰਮ ਕਰ ਕੇ ਥੱਕ ਹਾਰਨ ਦੇ ਬਾਵਜੂਦ ਆਪਣੇ ਪਰਿਵਾਰ ਦੇ ਵਿੱਚ ਖੁਸ਼ ਜਾਪ ਰਿਹਾ ਸੀ, ਰਾਜਾ ਉਸ ਨੇ ਦੇਖ ਕੇ ਦੁੱਖੀ ਹੋ ਜਾਂਦਾ ਹੈ ਕੇ ਮੇਰੇ ਕੋਲ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਮੈਂ ਖੁਸ਼ ਨਹੀਂ ਹਾਂ ਅਤੇ ਇਸ ਦੇ ਕੋਲ ਕੁੱਝ ਨਾ ਹੁੰਦਿਆਂ ਹੋਇਆ ਵੀ ਇਹ ਏਨਾ ਖੁਸ਼ ਹੈ ,ਰਾਣੀ ਸੱਭ ਦੇਖ ਰਹੀ ਹੁੰਦੀ ਹੈ ਤਾਂ ਉਹ ਰਾਜੇ ਤੋਂ ਪੁੱਛਦੀ ਹੈ , ਰਾਜਾ ਆਪਣੇ ਮੰਨ ਚ ਆਈ ਦੁਚਿੱਤੀ ਨੂੰ ਆਪਣੀ ਰਾਣੀ ਨੂੰ ਦੱਸਦਾ ਹੈ ।

ਤੁਸੀਂ ਕਿਸੇ ਸਿਆਣੇ ਬੰਦੇ ਨੂੰ ਕਹਿੰਦੇ ਸੁਣਿਆ ਹੋਵੇਗਾ ਕੇ ਕਿਸੇ ਬੰਦੇ ਨੂੰ ਜੇ ਬਰਬਾਦ ਕਰਨਾ ਹੋਵੇ ਤਾਂ ਉਸ ਦੇ ਘਰ ਪੈਸਾ ਸੁੱਟ ਦਿਓ।

ਰਾਣੀ ਰਾਜੇ ਨੂੰ ਕਹਿੰਦੀ ਹੈ ਕੇ ਥੋੜੇ ਦਿਨ ਰੁਕੋ , ਰਾਣੀ ਉਸ ਮਜਦੂਰ ਦੇ ਘਰ ਦੇ ਮੋਹਰੇ 99 ਸੋਨੇ ਦੇ ਸਿੱਕੇਆਂ ਦੀ ਥੈਲੀ ਸੁੱਟ ਦਿੰਦੀ ਹੈ ਜਦੋਂ ਥੈਲੀ ਦੇਖਦਾ ਹੈ ਤਾਂ ਖੁਸ਼ ਹੋ ਜਾਂਦਾ ਹੈ , ਮੋਹਰਾ ਗਿਣਦਾ ਹੈ ਤਾਂ ਕੀ ਦੇਖਦਾ ਹੈ ਕੇ 99 ਮੋਹਰਾ ਹਨ , ਸੋਚਦਾ ਹੈ ਕੇ ਸੁੱਟਣ ਵਾਲੇ ਨੇ ਤਾਂ 100 ਹੀ ਸੁੱਟੀਆਂ ਹੋਣਗੀਆਂ ।

ਹੁਣ ਕੀ ਕਰਦਾ ਹੈ ਪਹਿਲਾ ਤਾਂ ਆਪਣੀ ਘਰਵਾਲੀ ਨਾਲ ਲੜ ਦਾ ਹੈ , ਫਿਰ ਬੱਚਿਆਂ ਨਾਲ ਅਤੇ ਅੰਤ ਨੂੰ ਗੁਵਾਂਢ ਨਾਲ , ਪਰ ਜੇ 100 ਸਿੱਕਾ ਹੋਵੇ ਤਾਂ ਹੀ ਮਿਲੇ , ਉਸ ਤੋਂ 99 ਸਿੱਕੇ ਹੋਣ ਦੇ ਬਾਵਜੂਦ ਵੀ ਉਸ ਨੇ 1 ਉਸ ਸਿੱਕੇ ਪਿੱਛੇ ਆਪਣਾ ਸੁੱਖ ਚੈਨ ਤਬਾਹ ਕਰ ਲਿਆ ਜੋ ਕੇ ਹੋਂਦ ਹੀ ਨਹੀਂ ਰੱਖਦਾ ਸੀ ।

ਸਾਡੇ ਵੀ ਹਾਲਾਤ ਕੁੱਝ ਅਜਿਹੇ ਹੀ ਹਨ ਅਸੀਂ ਉਸ ਚੀਜ ਦੇ ਪਿੱਛੇ ਪਏ ਰਹਿੰਦੇ ਹਾਂ ਜੋ ਸਾਡੀ ਹੈ ਹੀ ਨਹੀਂ ਜਾ ਸਾਡੀ ਕਦੀ ਹੋ ਹੀ ਨਹੀਂ ਸਕਦੀ , ਇਸ ਲਈ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।

ਖੁਸ਼

ਜਿੰਦਗੀ ਦੇ ਵਿੱਚ ਦੁੱਖੀ ਅਤੇ ਉਦਾਸ ਰਹਿਣ ਦੇ ਹਜ਼ਾਰ ਕਾਰਣ ਹੋ ਸਕਦੇ ਹਨ , ਪਰ ਕਦੀ ਵੀ ਏਨਾ ਦੁੱਖੀ ਜਾਂ ਉਦਾਸ ਨਾ ਹੋਵੋ ਕੇ ਤੁਹਾਡਾ ਇਹ ਹਾਲ ਦੇਖ ਕੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਵੀ ਗ਼ਮਗੀਨ ਹੋ ਜਾਵੇ , ਹਮੇਸ਼ਾ ਰਿਸ਼ਤਿਆਂ ਵਿੱਚ ਹਾਸੇ ਬੀਜੋ ਖੁਸੀਆ ਉੱਗਣਗੀਆਂ ।

The best answer to all your problem is smile

ਖੁਸ਼

watch these cute kids

Leave a Reply