Sarkaar Bimaar – ਸਰਕਾਰ ਬਿਮਾਰ – ਅਗਲਾ ਬੰਦਾ ਤੁਹਾਡੀ ਵੋਟ 72000 ਚ ਮੰਗੇ,ਸੰਗੇ,ਨਹੀਂ ਤੁਸੀਂ ਵੀ ਨਾ ਸੰਗੇ ,ਨਾ ਤੁਸੀਂ ਚੰਗੇ,ਝੂਠੀਆਂ ਸੋਂਹਾ ਖਾਣ ਵਾਲਾ ਵੀ, ਦੋਬਾਰਾ ਵੋਟ ਮੰਗੇ,ਤਿਨਕੇ ਨੂੰ ਵੀ ਸਹਾਰਾ ਦਿੰਦਾ ਕਹਿੰਦੇ ,ਕੱਖ,ਕਿੱਦਾਂ ਫੇ ਸਾਂਭ ਲਿਆ ਕੇ ਖਰਚ ਲਿਆ 15 ਲੱਖ ?

Sarkaar Bimaar

Disclaimer : We do not support any Political Party , This is a work of fiction. Names, characters, places and incidents either are products of the author’s imagination or are used fictitiously. Any resemblance to actual events or locales or persons, living or dead, is entirely coincidental.

Disclaimer : ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਸੁਪੋਰਟ ਨਹੀਂ ਕਰਦੇ , ਇਸ ਕਵਿਤਾ ਦਾ ਆਉਣ ਵਾਲੀਆਂ ਜਾਂ ਹੋ ਚੁੱਕੀਆਂ ਕਿਸੇ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ ,ਜੇਕਰ ਕਿਸੇ ਘਟਨਾ ਨਾਲ ਕੋਈ ਚੀਜ ਮਿਲਦੀ ਦਿਸੇ ਤਾਂ ਉਸ ਨੂੰ ਇੱਕ ਸੰਜੋਗ ਮਾਤਰ ਸਮਜਿਆ ਜਾਵੇ, ਅਸੀਂ ਸਾਰੀਆਂ ਪਾਰਟੀਆਂ ਤੋਂ ਅੱਕੇ ਪਏ ਹਾਂ

Sarkaar Bimaar

ਸਰਕਾਰ ਬਿਮਾਰ

ਸਰਕਾਰ,

ਬਿਮਾਰ,

ਦੇਸ਼ ਚ ਮੱਚਿਆ ਹਾਹਾਕਾਰ,

ਲੁੱਟ ਖਸੁੱਟ ,

ਦੰਗੇ ,

ਮੰਦਿਰ ਮਸਜਿਦ ਗੁਰੂਦਵਾਰਿਆਂ ਨੂੰ ਲੈ ਕੇ,

ਇੱਥੇ ਪੈਂਦੇ ਪੰਗੇ,

ਮੰਦੇ ਧੰਦੇ,

ਚੋਰ ਨੇ ਸਾਰੇ ,

ਇਹ ਪੋਲਿਟੀਸ਼ਨਸ ਨਹੀਂ ਚੰਗੇ,

ਲੰਗੇ,

5 ਸਾਲ ਝੂਠੇ ਵਾਦਇਆ ਚ ਲੰਗੇ,

ਮੰਗੇ,

ਅਗਲਾ ਬੰਦਾ ਤੁਹਾਡੀ ਵੋਟ 72000 ਚ ਮੰਗੇ,

ਸੰਗੇ,

ਨਹੀਂ ਤੁਸੀਂ ਵੀ ਨਾ ਸੰਗੇ ,

ਨਾ ਤੁਸੀਂ ਚੰਗੇ,

ਝੂਠੀਆਂ ਸੋਂਹਾ ਖਾਣ ਵਾਲਾ ਵੀ,

ਦੋਬਾਰਾ ਵੋਟ ਮੰਗੇ,

ਤਿਨਕੇ ਨੂੰ ਵੀ ਸਹਾਰਾ ਦਿੰਦਾ ਕਹਿੰਦੇ ,

ਕੱਖ,

ਕਿੱਦਾਂ ਫੇ ਸਾਂਭ ਲਿਆ ਕੇ ਖਰਚ ਲਿਆ

15 ਲੱਖ ?

ਹੱਕ,

ਤੁਹਾਡੇ ਕੋਲ ਹੈਨੀ ਕੋਈ ਹੱਕ,

ਜੰਜੀਰਾਂ ਪੈਰ ਚ ਨੇ ਤੇਰੇ,

ਓਹਨਾ ਨੂੰ ਚੱਕ,

ਪੱਖ ,

ਕਿਸੇ ਪਾਰਟੀ ਦਾ ਪੂਰ ,

ਨਾ ਤੂੰ ਪੱਖ ,

ਤੇ ਕਹਿ ਦੇ ਬੱਸ,

ਬੱਸ

ਦੇਸ਼ ਨੂੰ ਸੰਭਾਲ ,

ਸੋਚ ਕੇ ਤੂੰ ਵੋਟ ਪਾ ,

ਵੋਟ ਪਾ ਕੇ ਦੇਸ਼ ਲਈ,

ਤੂੰ ਹੱਸ ,

ਤੇਰੇ ਨਿਆਣਿਆ ਦਾ FUTURE ਤੇਰੇ ਹੱਥ.

Leave a Reply