KESRI MOVIE REVIEW
KESRI MOVIE REVIEW ਅਸੀਂ KESRI MOVIE ਨੂੰ 5 ਦੇ ਵਿੱਚੋ 4 ਸਟਾਰ ਦਵਾਂਗੇ।
ਸਾਰਾਗੜ੍ਹੀ ਦੀ ਲੜਾਈ ਦੇ ਉੱਤੇ ਬਣੀ ਇਹ ਮੂਵੀ 1897 ਈਸਵੀ ਦੇ ਸਮੇਂ ਨੂੰ ਸੰਜੀਵ ਕਰਨ ਦੇ ਵਿਚ ਕਾਮਯਾਬ ਹੋਈ ਹੈ,
ਡਾਇਰੈਕਟਰ ਅਨੁਰਾਗ ਸਿੰਘ ਨੇ ਕਹਾਣੀ ਉੱਤੇ ਕਾਫੀ ਮੇਹਨਤ ਕੀਤੀ ਹੈ,ਫਿਲਮ ਦੀ ਜ਼ਿਆਦਾ ਸਟਾਰ ਕਾਸ੍ਟ ਪੰਜਾਬੀ ਫ਼ਿਲਮਾਂ ਦੇ ਪਿਸ਼ੋਕੜ ਤੋਂ ਹੀ ਸੀ ।
ਫਿਲਮ ਦਾ ਪਹਿਲਾ ਭਾਗ ਹੋਲੀ ਹੈ , ਈਸ਼ਰ ਸਿੰਘ ਅਤੇ ਉਸ ਦੀ ਘਰਵਾਲੀ ਦੀ ਪ੍ਰੇਮ ਕਹਾਣੀ ਥੋੜੀ ਜਬਰਦਸਤੀ ਪਾਈ ਲੱਗਦੀ ਹੈ , ਪਰ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਫੌਜੀ ਦਾ ਆਪਣੀ ਘਰਵਾਲੀ ਲਈ ਏਨਾ ਪਿਆਰ ਕੇ, ਉਸ ਨੂੰ ਏਦਾਂ ਲੱਗਦਾ ਹੈ ਕੇ ਉਸਦੀ ਘਰਵਾਲੀ ਓਹਦੇ ਨਾਲ ਨਾਲ ਹੈ।
ਫ਼ਿਲਮ ਦੇ ਵਿੱਚ ਆਮ ਫੌਜੀ ਰੁਟੀਨ ਜਾਂ ਹੋਰ ਕੁਝ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ , ਫਿਲਮ ਦੇ ਇੰਟਰਵਲ ਤੋਂ ਪਹਿਲਾ ਕੁਕੜੁ ਕੜੁ ਵਾਲਾ ਦ੍ਰਿਸ਼ ਲੋਕਾਂ ਦੇ ਢਿਡ੍ਹ ਦੇ ਵਿੱਚ ਪੀੜ ਪਾਉਣ ਦੇ ਵਿੱਚ ਕਾਮਯਾਬ ਹੋਇਆ ਹੈ , ਉਸ ਸਮੇਂ ਦੀ ਇਮਾਰਤਸਾਜ਼ੀ ਅਤੇ ਉਸ ਸਮੇਂ ਪਹਿਨੇ ਜਾਣ ਵਾਲਿਆਂ ਕਪੜਿਆ ਦਾ ਚਿਤਰਣ ਬਾਖੂਬੀ ਕੀਤਾ ਗਿਆ ਹੈ।
ਕੇਸਰੀ ਦੇ ਵਿੱਚ ਹਰ ਅਦਾਕਾਰ ਨੂੰ ਕਿਸੇ ਹੀਰੋ ਤੋਂ ਘੱਟ ਪੇਸ਼ ਨਹੀਂ ਕੀਤਾ ਗਿਆ , ਸਾਰੇ ਅਦਾਕਾਰਾ ਦੀ ਅਦਾਕਾਰੀ ਕਬੀਲੇ ਤਾਰੀਫ ਹੈ , ਫਿਲਮ ਦੇ ਵਿੱਚ ਉਸ ਸਮੇਂ ਵੀ ਹੁੰਦੀ ਜਾਤ ਪਾਤ ਅਤੇ ਧਾਰਮਿਕ ਕੱਟੜਤਾ ਨੂੰ ਪੇਸ਼ ਕੀਤਾ ਗਿਆ ਹੈ।
ਕੇਸਰੀ ਫਿਲਮ ਦਾ ਅੰਤ ਤੁਹਾਡੇ ਅੰਦਰ ਲੂਹ ਕੰਡੇ ਖੜੇ ਕਰਨ ਵਾਲਾ ਹੈ , ਲੜਾਈ ਦੇ ਸੀਨ ਬਹੁੱਤ ਖੂਬਸੂਰਤੀ ਨਾਲ ਫਿਲਮਾਏ ਗਏ ਹਨ ,ਜੇਕਰ ਤੁਸੀਂ ਇਹ ਮੂਵੀ ਹਾਲੇ ਤੱਕ ਨਹੀਂ ਦੇਖੀ ਤਾਂ ਆਪਣੇ ਪੂਰੇ ਪਰਿਵਾਰ ਨਾਲ ਫਿਲਮ ਦੇਖਣ ਜਰੂਰ ਜਾਵੋ।
WATCH THIS VIDEO SUKHWINDER AMRIT POETRY
ਕੀ ਤੁਹਾਨੂੰ ਪਤਾ ਹੈ ਕੇ ਇੰਟਰਨੇਟ ਜਿਸ ਨੇ ਸਾਨੂੰ ਪਾਗਲ ਕੀਤਾ ਹੋਇਆ ਹੈ ਉੱਤੇ ਕਿਸ ਕੰਪਨੀ ਦਾ ਅਧੀਕਾਰ ਹੈ ?