HARMANDIR SAHIB Visit -ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ।

HARMANDIR SAHIB

HARMANDIR SAHIB Visit -ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ , ਮੌਕਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ,ਸ਼੍ਰੀ ਹਰਿਮੰਦਰ ਸਾਹਿਬ ਨੂੰ 100 ਕੁਵਿੰਟਲ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੀ , ਜਿਸ ਦੀ ਸੇਵਾ ਕੇ ਕੇ ਸ਼ਰਮਾ ਸ਼ਰਮਾ ਵਲੋਂ ਕੀਤੀ ਗਈ ਸੀ।

ਸ਼੍ਰੀ ਹਰਿਮੰਦਰ ਸਾਹਿਬ (HARMANDIR SAHIB) ਨੂੰ ਵਿਦੇਸ਼ਾ ਤੋਂ ਆਏ ਫੁੱਲਾਂ ਨੂੰ ਦਿੱਲੀ , ਕਲਕੱਤਾ ਦੇ ਕਾਰੀਗਰਾਂ ਨੇ ਬਹੁੱਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ , ਸਾਰਾ ਦਰਬਾਰ ਸਾਹਿਬ ਫੁੱਲਾਂ ਦੀ ਮਹਿਕ ਅਤੇ ਗੁਰਬਾਣੀ ਦੇ ਰੱਸ ਨਾਲ ਭਰਪੂਰ ਸੀ,ਹਰਿਮੰਦਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਨੂੰ ਦੇਖਣ ਲਈ ਵੀ ਸ਼ਰਧਾਲੂ ਕਾਫੀ ਦੂਰ ਦੂਰ ਤੋਂ ਆਏ ਹੋਏ ਸਨ।

ਹਰਿਮੰਦਰ ਸਾਹਿਬ (HARMANDIR SAHIB) ਨੂੰ ਜਾਂਦੇ ਹੋਏ ਵਿਰਾਸਤੀ ਸਟ੍ਰੀਟ ਵੀ ਪਹਿਲੀ ਬਾਰ ਦੇਖੀ , ਸਫਾਈ ਅਤੇ ਇਮਾਰਤਾਂ ਦੀ ਇਕਸਾਰਤਾ ਦੇਖ ਕੇ ਬਹੁੱਤ ਖੁਸ਼ੀ ਮਹਿਸੂਸ ਹੋਈ , ਕੇ ਲੋਕ ਜੇ ਚਾਹੁਣ ਤਾਂ ਉਹ ਕੀ ਨੀ ਕਰ ਸਕਦੇ , ਰਾਤ ਹੋ ਚੁੱਕੀ ਸੀ ਹਰਿਮੰਦਰ ਸਾਹਿਬ ਦੇ ਅੰਦਰ ਦਾਖਿਲ ਹੋਣ ਤੋਂ ਪਹਿਲਾ , 15 ਕੁ ਮਿੰਟਾ ਦੀ ਆਤਿਸ਼ਬਾਜੀ ਵੀ ਦੇਖੀ ਜੋ ਕੇ ਕਾਫੀ ਮਨਮੋਹਕ ਸੀ।

HARMANDIR SAHIB NIGHT STAY AT

ਰਾਤ ਦਾ ਸਮਾਂ ਹੋ ਚੁੱਕਾ ਸੀ ਅਤੇ ਅਸੀਂ 6 ਦੋਸਤਾਂ ਨੇ ਹੋਟਲ ਦੇ ਵਿੱਚ ਕਮਰਾ ਬੁੱਕ ਕਰਨ ਦਾ ਸੋਚਿਆ , ਅਸੀਂ ਇਕੱਲੇ ਇਕੱਲੇ ਹੋ ਗਏ ਅਤੇ ਇਹ ਨਿਰਣਾ ਕੀਤਾ ਕੇ ਅਲੱਗ ਅਲੱਗ ਜਾ ਕੇ ਕਮਰੇ ਦਾ ਕਿਰਾਇਆ ਪੁੱਛਾਂਗੇ , ਹੋਟਲਾਂ ਵੱਲ ਨੂੰ ਜਾਂਦਿਆਂ ਹੀ ਹੋਟਲ ਵਾਲਿਆਂ ਦੇ ਕਾਮੇ ਕਹਿ ਲਓ ਜਾਂ ਹੋਟਲਾਂ ਦੇ ਏਜੇੰਟ੍ਸ ਸਾਡੇ ਪਿੱਛੇ ਪੈ ਗਏ ਕੇ ਅਸੀਂ ਤੁਹਾਨੂੰ ਕਮਰਾ ਲੈ ਕੇ ਦਿੰਦੇ ਹਾਂ , 2 ਹਜਾਰ ਦਾ ਕਿਰਾਇਆ ਦੱਸਣ ਤੋਂ ਬਾਅਦ ਸਾਡਾ ਓਹਨਾ ਨਾਲ 600 ਰੁਪਏ AC ਵਾਲੇ ਕਮਰੇ ਦਾ ਕਰਾਰ ਹੋਇਆ।

HARMANDIR SAHIB AND SPIRITUAL ATMOSPHERE

ਸਵੇਰੇ ਜਲਦੀ ਉੱਠਣ ਤੋਂ ਬਾਅਦ ਅਸੀਂ ਹਰਮੰਦਿਰ ਸਾਹਿਬ ਆ ਕੇ ਨਤਮਸਤਕ ਹੋਏ , ਅਤੇ ਰੂਹਾਨੀ ਬਾਣੀ ਦਾ ਸਰਬਣ ਕੀਤਾ , ਢਾਡੀ ਜੱਥੇ ਵਾਰਾਂ ਸੁਣਾ ਰਹੇ ਸਨ , ਸਾਰਾ ਹੀ ਹਰਿਮੰਦਰ ਸਾਹਿਬ ਅਲੌਕਿਕ ਰੂਹਾਨੀ ਮਾਹੌਲ ਅਤੇ ਸੰਗਤਾਂ ਦੀ ਅਪਾਰ ਸ਼ਰਧਾ ਦੇ ਵਿੱਚ ਅਲੱਗ ਹੀ ਪ੍ਰਤੀਤ ਹੋ ਰਿਹਾ ਸੀ , ਅਸੀਂ ਹੇਠਾਂ ਤੁਹਾਡੇ ਨਾਲ ਉਸ ਦਿਨ ਦੀਆ ਕੁੱਝ ਤਸਵੀਰਾਂ ਅਤੇ ਵੀਡਿਓਜ਼ ਸ਼ੇਅਰ ਕਰ ਰਹੇ ਹਾਂ।

HARMANDIR SAHIB – virasti street -ਵਿਰਾਸਤੀ ਸਟ੍ਰੀਟ

 BEAUTIFULL VIEW

harmandir sahib at night
ਸ਼੍ਰੀ ਹਰਿਮੰਦਰ ਸਾਹਿਬ at night

DHAADI JATHA

Read More

Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।

“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?

Body-Shaming – ਸ਼ਰੀਰਕ ਬਣਤਰ ਤੇ ਸ਼ਰਮ ਮਹਿਸੂਸ ਕਰਵਾਉਣੀ।

 

Leave a Reply