SHER SINGH GHUBAYA JOINS CONGRESS PARTY – ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਹੱਥ ਨਾਲ ਹੱਥ ਮਿਲਾ ਲਿਆ ਹੈ ।

SHER SINGH GHUBAYA JOINS CONGRESS PARTY

ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਜਿਹਨਾਂ ਨੇ ਅਕਾਲੀ ਦਲ ਚੋ ਅਸਤੀਫਾ ਦੇ ਦਿੱਤਾ ਸੀ ਨੇ ਕਾਂਗਰਸ ਦੇ ਹੱਥ ਨਾਲ ਹੱਥ ਮਿਲਾ ਲਿਆ ਹੈ ,ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੇ ਵਿਚ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ।

ਕਾਂਗਰਸ ਪਾਰਟੀ ਚ ਸ਼ਾਮਿਲ ਕਰਨ ਸਮੇਂ ਉੱਥੇ ਆਸ਼ਾ ਕੁਮਾਰੀ ਪੰਜਾਬ ਕਾਂਗਰੇਸ ਪ੍ਰਧਾਨ ਸੁਨੀਲ ਜਾਖੜ ਅਤੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੀ ਮੌਜੂਦ ਸਨ।

ਪੱਤਰਕਾਰਾਂ ਨੂੰ ਦੱਸਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕੇ ਘੁਬਾਇਆ ਬਿਨਾ ਸ਼ਰਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ , ਪਰ ਜਾਣਕਾਰਾਂ ਦਾ ਮੰਨਣਾ ਹੈ ਕੇ ਫਿਰੋਜ਼ਪੁਰ ਤੋਂ ਕਾਂਗਰਸ ਦੀ ਸੀਟ ਤੇ ਟਿਕਟ ਮਿਲਣ ਤੋਂ ਬਾਅਦ ਹੀ ਘੁਬਾਇਆ ਨੇ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ।

ਮੌਕੇ ਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕੇ ਪਾਰਟੀ ਦੀਆ ਨੀਤੀਆਂ ਅਤੇ , ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ਹੀ ਓਹਨਾ ਨੇ ਅਕਾਲੀ ਦੱਲ ਨੂੰ ਅਲਵਿਦਾ ਕਿਹਾ ਹੈ।

MORE ARTICLES

ਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?

Water crisis Punjab-ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ।-ਦਿਨ ਪ੍ਰਤੀਦਿਨ ਪਾਣੀ ਦਾ ਡਿੱਗਦਾ ਪੱਧਰ।-ਹਰਿਆਲੀ ਤੋਂ ਮਾਰੂਥੱਲ ਵੱਲ।

PUNJAB DRUG PROBLEM-ਚਿੱਟਾ ਨਸ਼ਾ ਤੇ ਕਾਲਾ ਪਾਣੀ ਪੰਜਾਬ ਸਿਆ ਤੇਰੀ ਖਤਮ ਕਹਾਣੀ-ਆਖਰ ਇੱਕ ਦਮ ਕਿਉਂ ਮਰਨ ਲੱਗੇ ਐਨੇ ਨੌਜਵਾਨ ?

ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….

Leave a Reply